ਸੰਤਰਾ/ orange ਖਾਣ ਦੇ ਫਾਇਦੇ

ਸੰਤਰੇ ਵਿਚ ਮਿਲਣ ਵਾਲੇ ਤੱਤ :

 • ਸੰਤਰਾ ਵਿਟਾਮਿਨ ‘ਸੀ’ ਦਾ ਸਭ ਤੋਂ ਵੱਡਾ ਸੌਮਾਂ ਹੁੰਦਾ ਹੈ।
 • ਸਾਨੂੰ ਇਕ ਦਿਨ ਵਿਚ 60 ਤੋਂ 90 ਮਿਲੀਗ੍ਰਾਮ ਵਿਟਾਮਿਨ ‘ਸੀ’ ਦੀ ਜ਼ਰੂਰਤ ਪੈਂਦੀ ਹੈ। ਪਰ ਇਕ ਸੰਤਰੇ ਵਿਚ ਹੀ 70 ਮਿਲੀਗ੍ਰਾਮ ਵਿਟਾਮਿਨ ‘ਸੀ’ ਮਿਲ ਜਾਂਦੀ ਹੈ।
 • 100 ਗ੍ਰਾਮ ਸੰਤਰੇ ਵਿਚ 60 ਕੈਲੋਰੀ ਹੁੰਦੀ ਹੈ।
 • ਸੰਤਰੇ ਵਿਚ ਫਾਈਬਰ ਕਾਫੀ ਹੁੰਦਾ ਹੈ।
 • ਸੰਤਰੇ ਵਿਚ ਵਿਟਾਮਿਨ ‘ਏ’ ਦੀ ਮਾਤਰਾ ਵੀ ਹੁੰਦੀ ਹੈ। ਜੋ ਕਿ ਅੱਖਾਂ, ਹੱਡੀਆਂ ਆਦਿ ਵਾਸਤੇ ਬਹੁਤ ਵਧੀਆ ਹੁੰਦੀ ਹੈ।
 • ਸੰਤਰੇ ਵਿਚ ਸੋਡੀਅਮ ਨਹੀਂ ਹੁੰਦਾ ਹੈ।

ਸੰਤਰੇ ਖਾਣ ਦੇ ਫ਼ਾਇਦੇ :

 • ਵਿਟਾਮਿਨ ‘ਸੀ’ ਸਾਡੀ ਚਮੜੀ ਦੇ ਰੋਗਾਂ ਨੂੰ ਥੀਕ ਰੱਖਦੀ ਹੈ, ਕੈਂਸਰ ਤੋਂ ਬਚਾਉਂਦੀ ਹੈ। ਮਹਸੂੜਿਆਂ ਦੀ ਬਿਮਾਰੀਆਂ ਥੀਕ ਕਰਨ ਵਿਚ ਵਿਟਾਮਿਨ ‘ਸੀ’ ਦਾ ਬਹੁਤ ਵੱਡਾ ਕਿਰਦਾਰ ਹੁੰਦਾ ਹੈ।
 • ਸੰਤਰਾ ਬੀ.ਪੀ. ਨੂੰ ਸਹੀ ਰੱਖਦਾ ਹੈ।
 • ਸੰਤਰੇ ਵਿਚ 60 ਕੈਲੋਰੀ ਹੁੰਦੀ ਹੈ। ਜੋ ਕਿ ਭਾਰ ਘਟਾਉਣ ਵਾਸਤੇ ਬਹੁਤ ਵਧੀਆ ਮੰਨੀ ਗਈ ਹੈ।
 • ਸੰਤਰਾ ਖਾਣਾ ਗੁਰਦੇ ਦੇ ਰੋਗਾਂ ਵਾਸਤੇ ਵਾਸਤੇ ਉਪਯੋਗੀ ਹੁੰਦਾ ਹੈ।
 • ਸੰਤਰੇ ਵਿਚ ਫਾਈਬਰ ਵਧੀਆ ਮਾਤਰਾ ਵਿਚ ਹੋਣ ਕਰਕੇ ਕਬਜ਼ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
 • ਸੰਤਰੇ ਦਾ ਸੇਵਣ ਜਵਾਨ ਰੱਖਣ ਵਿਚ ਮਦਦ ਕਰਦਾ ਹੈ।
 • ਸੰਤਰਾ ਖਾਣ ਨਾਲ ਸ਼ਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ।
 • ਕੁਦਰਤੀ ਸ਼ੂਗਰ ਹੁੰਦੀ ਹੈ ਜੋ ਕਿ ਸ਼ਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਕਰਦੀ ਹੈ।
 • ਦਿਲ ਦੇ ਰੋਗਾਂ ਵਾਸਤੇ ਵੀ ਬਹੁਤ ਉਪਯੋਗੀ ਹੁੰਦਾ ਹੈ।

ਸੰਤਰੇ ਨੂੰ ਖਾਣ ਦਾ ਤਰੀਕਾ :

ਕਈ ਲੋਕ ਸੰਤਰੇ ਦਾ ਜੂਸ ਬਣਾ ਕੇ ਪੀਂਦੇ ਨੇ ਜੋ ਕਿ ਜ਼ਿਆਦਾ ਫਾਇਦਾ ਨਹੀਂ ਕਰਦਾ ਹੈ। ਜੇਕਰ ਸੰਤਰੇ ਨੂੰ ਜੂਸ ਨਾ ਬਣਾ ਕੇ ਵੈਸੇ ਹੀ ਖਾਦਾ ਜਾਵੇ ਤਾਂ ਉਸਦੇ ਬਹੁਤ ਫ਼ਾਇਦੇ ਹੋ ਸਕਦੇ ਨੇ।

ਸੰਤਰਾ ਖਾਣ ਵਿਚ ਵਰਤੀ ਜਾਣ ਵਾਲੀ ਸਾਵਧਾਨੀ :

ਦੇਖਣ ਵਿਚ ਆਇਆ ਹੈ ਕਿ ਕਈ ਲੋਕ ਸੰਤਰੇ ਉੱਪਰ ਚੀਨੀ ਪਾ ਕੇ ਖਾਂਦੇ ਨੇ ਜੋ ਕਿ ਬਹੁਤ ਨੁਕਸਾਨਦਾਇਕ ਹੁੰਦਾ ਹੈ। ਸੰਤਰਾ ਖਾਣ ਸਮੇ ਉਸ ਉੱਪਰ ਚੀਨੀ ਨਹੀਂ ਪਾਉਣੀ ਚਾਹੀਦੀ ਹੈ ਤਾਂ ਜੋ ਸ਼ੂਗਰ ਦੀ ਬਿਮਾਰੀਂ ਤੋਂ ਬਚਿਆ ਜਾ ਸਕੇ।

ਇਸ ਲਈ ਸਾਨੂੰ ਘਟੋ ਘੱਟ ਇਕ ਸੰਤਰਾ ਹਰ ਰੋਜ਼ ਖਾਣਾ ਚਾਹੀਦਾ ਹੈ।

Loading Likes...

Leave a Reply

Your email address will not be published.