ਕੀ ਹੁੰਦਾ ਹੈ ਸਾਬਤ ਧਨੀਏ (Proven coriander) ਦਾ ਪਾਣੀ ਪੀਣ ਨਾਲ ?

ਕੀ ਹੁੰਦਾ ਹੈ ਸਾਬਤ ਧਨੀਏ (Proven Coriander) ਦਾ ਪਾਣੀ ਪੀਣ ਨਾਲ ?

1. ਵਜ਼ਨ ਘੱਟ ਕਰਨ ਵਿਚ ਮਦਦ :

     ਵਜਨ ਘੱਟ ਕਰਨ ਲਈ ਧਨੀਏ ਦਾ ਪਾਣੀ ਪੀਣਾ ਚਾਹੀਦਾ ਹੈ।

ਬਣਾਉਣ ਦਾ ਤਰੀਕਾ :

    ਇਸ ਦੇ ਲਈ ਧਨੀਏ ਦੇ ਦਾਣਿਆਂ ਨੂੰ ਪਾਣੀ ‘ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੁਣ ਲਓ। ਇਸ ਪਾਣੀ ਨੂੰ ਪੀਣ ਨਾਲ ਵਜਨ ਘੱਟ ਹੋਵੇਗਾ। ਹਰ ਰੋਜ਼ 2 ਵਾਰ ਜ਼ਰੂਰ ਪੀਓ।

2. ਕੋਲੈਸਟ੍ਰੋਲ ਹੁੰਦਾ ਹੈ ਘੱਟ :

     ਧਨੀਏ ਦਾ ਪਾਣੀ ਪੀਣ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਇਹ ਕੰਟਰੋਲ ‘ਚ ਵੀ ਰਹਿੰਦਾ ਹੈ।

3. ਪੇਟ ਦੀਆਂ ਬੀਮਾਰੀਆਂ ਦਾ ਰਾਮਬਾਣ ਇਲਾਜ :

     ਪੇਟ ਦਰਦ ‘ਚ ਧਨੀਏ ਦਾ ਪਾਣੀ ਪੀਣ ਨਾਲ ਰਾਹਤ ਮਿਲਦੀ ਹੈ ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਦੀ ਪ੍ਰੇਸ਼ਾਨੀ ਹੈ, ਉਨ੍ਹਾਂ ਨੂੰ ਧਨੀਏ ਦੇ ਨਾਲ – ਨਾਲ ਜ਼ੀਰਾ, ਚਾਹ ਪੱਤੀ ਅਤੇ ਸ਼ੱਕਰ ਪਾ ਕੇ ਪਕਾ ਲੈਣਾ ਚਾਹੀਦਾ ਹੈ।

     ਇਸ ਪਾਣੀ ਨੂੰ ਪੀਣ ਨਾਲ ਐਸਿਡਿਟੀ ਵਿਚ ਆਰਾਮ ਮਿਲਦਾ ਹੈ।

4. ਸ਼ੂਗਰ ਦੇ ਮਰੀਜ਼ਾਂ ਲਈ ਵੀ ਕਰਦਾ ਹੈ ਫਾਇਦਾ :

     ਧਨੀਏ ਦਾ ਪਾਣੀ ਸ਼ੂਗਰ ਦੀ ਬਿਮਾਰੀਂ ਵਿਚ ਆਰਾਮ ਦਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਡਾਇਬਿਟੀਜ਼ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਇਸ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਖੂਨ ‘ਚ ਇੰਸੁਲਿਨ ਦੀ ਮਾਤਰਾ ਸਹੀ ਰਹਿੰਦੀ ਹੈ, ਜਿਸ ਨਾਲ ਡਾਇਬਿਟੀਜ਼ ਕੰਟਰੋਲ ਵਿਚ ਰਹਿੰਦੀ ਹੈ।

5. ਅੱਖਾਂ ਨੂੰ ਦਿੰਦਾ ਹੈ ਅਰਾਮ ਅਤੇ ਰੱਖੇ ਤੰਦਰੁਸਤ :

     ਜੇਕਰ ਅੱਖਾਂ ਵਿਚ ਜਲਨ ਜਾਂ ਅੱਖਾਂ ‘ਚੋਂ ਪਾਣੀ ਆਉਣ ਦੀ ਸਮੱਸਿਆ ਹੈ, ਉਸ ਲਈ ਧਨੀਆ ਦੇ ਥੋੜ੍ਹੇ ਜਿਹੇ ਬੀਜ ਪੀਸ ਕੇ ਪਾਣੀ ‘ਚ ਉਬਾਲ ਲਵੋ। ਇਸ ਪਾਣੀ ਨੂੰ ਠੰਡਾ ਕਰ ਕੇ ਮੋਟੇ ਕੱਪੜੇ ਨਾਲ ਪੁਣ ਲਓ ਅਤੇ ਇਸ ਦੀਆਂ ਦੋ ਬੂੰਦਾਂ ਅੱਖਾਂ ਵਿਚ ਟਪਕਾਓ। ਇਸ ਤੋਂ ਆਰਾਮ ਮਿਲੇਗਾ

6. ਮਾਹਵਾਰੀ ਦੀ ਦਵਾ ਹੈ ਧਨੀਆ :

     ਜੇ ਕਿਸੇ ਔਰਤ ਨੂੰ ਮਾਹਵਾਰੀ ਭਾਵ ਪੀਰੀਅਡਸ ਸਬੰਧੀ ਪ੍ਰੇਸ਼ਾਨੀ ਹੈ, ਜਿਵੇੰ ਕਿ ਮਾਹਵਾਰੀ ਸਮੇਂ ਤੇ ਨਹੀਂ ਆਉਂਦੀ ਜਾਂ ਸਾਧਾਰਣ ਤੋਂ ਵੱਧ ਹੁੰਦੀ ਹੈ, ਉਨ੍ਹਾਂ ਨੂੰ ਧਨੀਏ ਦੇ ਪਾਣੀ ‘ਚ ਚੀਨੀ ਪਾ ਕੇ ਪੀਣ ਨਾਲ ਬਹੁਤ ਫਾਇਦਾ ਮਿਲਦਾ ਹੈ।

Loading Likes...

Leave a Reply

Your email address will not be published.