ਭਗਵਾਨ ਬਿਰਸਾ ਮੁੰਡਾ ਕੌਣ ਨੇ :
ਬ੍ਰਿਟਿਸ਼ ਰਾਜ ਦੇ ਖਿਲਾਫ਼ ਮਾਤ ਭੂਮੀ ਦੀ ਸੁਤੰਤਰਤਾ ਲਈ ਨਿਡਰ ਹੋ ਕੇ ਯਤਨ ਕਰਨ ਵਾਲੇ ਮਹਾਨ ਸੈਨਾਨੀਆਂ ਵਿਚ ਇਕ ਵਿਸ਼ੇਸ਼ ਨਾਮ ਹੈ – ਭਗਵਾਨ ਬਿਰਸਾ ਮੁੰਡਾ। ਬਿਰਸਾ ਮੁੰਡਾ ਨੇ ਸਿਰਫ 25 ਸਾਲਾਂ ਦਾ ਜੀਵਨ, ਪਰ ਬਹਾਦਰੀ ਨਾਲ ਬਤੀਤ ਕੀਤਾ। ਨੇਕ ਭਾਵਨਾ ਦੇ ਕਰਕੇ ਹੀ ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਨੂੰ ਭਗਵਾਨ ਬਣਾ ਦਿੱਤਾ।
ਬਿਰਸਾ ਦਾ ਜਨਮ 15 ਨਵੰਬਰ, 1875 ਨੂੰ ਵਰਤਮਾਨ ਝਾਰਖੰਡ ਦੇ ਉਲਿਹਾਤੂ ਪਿੰਡ ਦੇ ਇਕ ਆਦਿਵਾਸੀ ਮੁੰਡਾ ਪਰਿਵਾਰ ਵਿਚ ਹੋਇਆ ਸੀ। ਉਹਨਾਂ ਨੇ ਆਪਣਾ ਜੀਵਨ ਬਹੁਤ ਹੀ ਗਰੀਬੀ ਵਿਚ ਬਿਤਾਇਆ। ਜਦ ਬ੍ਰਿਟਿਸ਼ ਰਾਜ ਭਾਰਤ ਦੇ ਸੰਘਣੇ ਜੰਗਲਾਂ ਵਿਚ ਦਾਖ਼ਲ ਹੋਣ ਲੱਗਾ ਤੇ ਕੁਦਰਤੀ ਸੋਮਿਆਂ ਨਾਲ ਤਾਲ ਮੇਲ ਬਿਠਾ ਕੇ ਰਹਿਣ ਵਾਲੇ ਆਦਿਵਾਸੀਆਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰ ਰਿਹਾ ਸੀ। ਉਸ ਵੇਲੇ ਆਦਿਵਾਸੀਆਂ ਦਾ ਸੰਘਰਸ਼ ਸ਼ੁਰੂ ਹੋ ਗਿਆ ਸੀ।
ਆਦਿਵਾਸੀਆਂ ਦਾ ਸ਼ੋਸ਼ਣ ਅਤੇ ਸੰਘਰਸ਼ :
ਜ਼ਿਮੀਂਦਾਰੀ ਵਿਵਸਥਾ ਨੇ ਆਦਿਵਾਸੀਆਂ ਨੂੰ ਮਾਲਕਾਂ ਤੋਂ ਭੂ – ਮਜ਼ਦੂਰ ਬਣਾ ਦਿੱਤਾ। ਗਰੀਬ , ਨਿਰਦੋਸ਼ ਆਦਿਵਾਸੀਆਂ ਦਾ ਸ਼ੋਸ਼ਣ 1880 ਵਿਚ ਸਿਖਰ ਤੇ ਪਹੁੰਚ ਗਿਆ ਸੀ।
ਅੰਧਵਿਸ਼ਵਾਸ਼ਾਂ ਤੋਂ ਬਾਹਰ ਨਿਕਲਣਾ ਅਤੇ ਨਵੇਂ ਸਿਧਾਂਤ :
ਇਸੇ ਨੂੰ ਦੇਖਦੇ ਹੋਏ ਬਿਰਸਾ ਮੁੰਡਾ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਬਿਰਸਾ ਨੇ ਧਾਰਮਿਕ ਪ੍ਰਥਾਵਾਂ ਨੂੰ ਸੋਧਣ ਅਤੇ ਉਨ੍ਹਾਂ ਵਿਚ ਸੁਧਾਰ ਲਿਆਉਣ ਲਈ ਕੰਮ ਕੀਤਾ। ਅੰਧਵਿਸ਼ਵਾਸ਼ਾਂ ਤੋਂ ਬਾਹਰ ਨਿਕਲਣ ਅਤੇ ਨਵੇਂ ਸਿਧਾਂਤਾਂ ਅਤੇ ਪ੍ਰਾਥਨਾਵਾਂ ਦੀ ਸ਼ੁਰੂਆਤ ਕੀਤੀ। ਅਤੇ ਆਦਿਵਾਸੀਆਂ ਨੂੰ ਨਿਜੀ ਸੁਆਰਥ ਅਤੇ ਅਤਿਆਚਾਰਾਂ ਤੋਂ ਜਾਣੂ ਕਰਵਾਇਆ।
ਭਗਵਾਨ ਬਿਰਸਾ ਨੇ ਜਨਤਾ ਦੇ ਮਨ ਵਿਚ ਵਿਰੋਧ ਦੀ ਚੰਗਿਆੜੀ ਜਲਾਈ। ਬਹੁਤ ਸਾਰੇ ਆਦਿਵਾਸੀ ਉਹਨਾਂ ਨਾਲ ਉਠ ਖੜੇ ਹੋਏ ਤੇ ਉਹਨਾਂ ਨਾਲ ਵਿਦਰੋਹ ਵਿਚ ਸ਼ਾਮਿਲ ਹੋ ਗਏ। ਉਹਨਾਂ ਸਾਰਿਆਂ ਨੇ ਆਦਿਵਾਸੀਆਂ ਤੇ ਸ਼ੋਸ਼ਣ ਕਰਨ ਵਾਲਿਆਂ ਦੇ ਖਿਲਾਫ ਵਿਦਰੋਹ ਕਰ ਦਿੱਤਾ।
ਭਗਵਾਨ ਬਿਰਸਾ ਮੁੰਡਾ ਨੂੰ ਜੇਲ ਅਤੇ ਮੌਤ :
ਭਗਵਾਨ ਬਿਰਸਾ ਮੁੰਡਾ ਨੂੰ 9 ਜੂਨ, 1900 ਨੂੰ ਪੁਲਿਸ ਵਲੋਂ ਫੜ ਲਿਆ ਗਿਆ ਅਤੇ ਜੇਲ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਪਰ ਬਿਰਸਾ ਮੁੰਡਾ ਦਾ ਸੰਘਰਸ਼ ਵਿਅਰਥ ਨਹੀਂ ਗਿਆ।
ਆਦਿਵਾਸੀਆਂ ਦੀ ਸੁਰੱਖਿਆ ਲਈ ਨਵਾਂ ਐਕਟ :
ਇਸ ਨੇ ਬ੍ਰਿਟਿਸ਼ ਰਾਜ ਨੂੰ ਆਦਿਵਾਸੀਆਂ ਦੀ ਦੁਰਦਸ਼ਾ ਅਤੇ ਸ਼ੋਸ਼ਣ ਦਾ ਨੋਟਿਸ ਲੈਣ ਅਤੇ ਆਦਿਵਾਸੀਆਂ ਦੀ ਸੁਰੱਖਿਆ ਲਈ ‘ਛੋਟਾ ਨਾਗਪੁਰ ਟੈਨੈਂਸੀ ਐਕਟ 1908’ ਲਿਆਉਣ ਤੇ ਮਜਬੂਰ ਕੀਤਾ।
ਇਸ ਐਕਟ ਦੇ ਅਧੀਨ ਹੁਣ ਕੋਈ ਵੀ ਆਦਿਵਾਸੀ ਭੂਮੀ ਨੂੰ ਗੈਰ ਆਦਿਵਾਸੀਆਂ ਨੂੰ ਟਰਾਂਸਫਰ ਕਰਨ ਤੇ ਰੋਕ ਲਗਾ ਦਿੱਤੀ। ਅਤੇ ਇਸ ਨਾਲ ਆਦਿਵਾਸੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣ ਗਿਆ।
ਭਗਵਾਨ ਬਿਰਸਾ ਮੁੰਡਾ ਆਪਣੀ ਮੌਤ ਦੇ 121 ਸਾਲ ਬਾਅਦ ਵੀ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਰਹੇ ਹਨ।
Loading Likes...