ਭਾਰਤ ਦੀ ਪਹਿਲੀ ਮਹਿਲਾ ਵਿਗਿਆਨੀ/ India’s first female scientist

ਭਾਰਤ ਦੀ ਪਹਿਲੀ ਮਹਿਲਾ ਵਿਗਿਆਨੀ/ India’s first female scientist

ਕੌਣ ਹੈ ਅਸੀਮਾ ਚੈਟਰਜੀ ?

ਕਈ ਭਾਰਤੀ ਪੁਰਸ਼ ਵਿਗਿਆਨੀ ਹੋਏ ਨੇ ਜਿਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਨੇ ਅਤੇ ਜਿਹੜੇ ਪੂਰੀ ਦੁਨੀਆਂ ਵਿਚ ਮਸ਼ਹੂਰ ਵੀ ਹੋਏ ਨੇ। ਪਰ ਅੱਜ ਅਸੀਂ ਚਰਚਾ ਕਰਾਂਗੇ ਭਾਰਤ ਦੀ ਪਹਿਲੀ ਮਹਿਲਾ ਵਿਗਿਆਨੀ/ India’s first female scientist ਬਾਰੇ।

ਅਸੀਮਾ ਚੈਟਰਜੀ ਨੂੰ ਭਾਰਤ ਦੀ ਪਹਿਲੀ ਮਹਿਲਾ ਵਿਗਿਆਨੀ ਹੋਣ ਦਾ ਮਾਣ ਪ੍ਰਾਪਤ ਹੈ। ਵਿਗਿਆਨ ਦੀ ਦੁਨੀਆ ਵਿਚ ਪਛਾਣ ਬਣਾਉਣ ਵਾਲੀ ਅਸੀਮਾ ਚੈਟਰਜੀ ਕਲਕੱਤਾ ਦੀ ਰਹਿਣ ਵਾਲੀ ਸੀ। ਉਨ੍ਹਾਂ ਦਾ ਜਨਮ 23 ਸਤੰਬਰ 1917 ਕਲਕੱਤਾ ਦੇ ਇਕ ਸਾਧਾਰਨ ਪਰਿਵਾਰ ‘ਚ ਹੋਇਆ ਸੀ।

ਕਿਸਦੀ ਖੋਜ ਕੀਤੀ ਗਈ ਅਸੀਮਾ ਚੈਟਰਜੀ ਨੇ ?

ਅਸੀਮਾ ਚੈਟਰਜੀ ਨੇ ਮਲੇਰੀਆ ਦੀ ਰੋਕਥਾਮ ਕਰਨ ਵਾਲੀਆਂ ਦਵਾਈਆਂ ਤੇ ਖੋਜ ਕੀਤਾ ਸੀ। ਅਤੇ ਕਾਫੀ ਨਾਂ ਵੀ ਖੱਟਿਆ।

ਅਸੀਮਾ ਚੈਟਰਜੀ ਦਾ ਪਰਿਵਾਰ  :

ਅਸੀਮਾ ਦੇ ਪਿਤਾ ਦਾ ਨਾਂ ਡਾਕਟਰ ਨਾਰਾਇਣ ਮੁਖਰਜੀ ਅਤੇ ਮਾਤਾ ਦਾ ਨਾਂ ਕਮਲਾ ਦੇਵੀ ਸੀ। ਘਰ ਵਿਚ ਸਭ ਤੋਂ ਵੱਡੀ ਅਸੀਮਾ ਚੈਟਰਜੀ ਹੀ ਸੀ। ਉਨ੍ਹਾਂ ਦੇ ਪਿਤਾ ਨੂੰ ਆਪ ਹੀ ਵਸਨਪਤੀ ਵਿਗਿਆਨ ‘ਚ ਕਾਫੀ ਰੁਚੀ ਸੀ। ਅਸੀਮਾ ਨੇ ਹੀ ਬਚਪਨ ਵਿਚ ਪਿਤਾ ਦੀ ਰੁਚੀ ‘ਚ ਹਿੱਸਾ ਲਿਆ। ਅਤੇ ਪੂਰੀ ਸ਼ਿੱਦਤ ਨਾਲ ਇਸ ਦੀ ਪਲਣਾ ਵੀ ਕੀਤੀ।

ਅਸੀਮਾ ਚੈਟਰਜੀ ਦੀ ਸਿੱਖਿਆ :

ਸਾਲ 1936 ‘ਚ ਅਸੀਮਾ ਨੇ ਕਲਕੱਤਾ ਯੂਨੀਵਰਸਿਟੀ ‘ਚ ਸਕਾਟਿਸ਼ ਚਰਚ ਕਾਲਜ ਤੋਂ ਰਸਾਇਣ ਵਿਗਿਆਨ (Chemistry) ਵਿਚ ਗਰੈਜੂਏਸ਼ਨ ਕੀਤੀ।

ਸਾਲ 1994 ‘ਚ ਕਲਕੱਤਾ ਯੂਨੀਵਰਸਿਟੀ ਅਤੇ ਭਾਰਤੀ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਡਾਕਟਰ ਆਫ ਸਾਇੰਸ (Doctor of Science) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਸਨਮਾਨ ਪਾਉਣ ਵਾਲੀ ਪਹਿਲੀ ਔਰਤ ਸੀ।

ਕਿਹੜੇ – ਕਿਹੜੇ ਸਨਮਾਨਾਂ ਹਾਸਲ ਕੀਤੇ :

ਅਸੀਮਾ ਭਾਰਤੀ ਵਿਗਿਆਨ ਕਾਂਗਰਸ (Science Congress) ਦੀ ਜਨਰਲ ਸਕੱਤਰ (General Secretary) ਦੇ ਤੌਰ ਤੇ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਵੀ ਸੀ।

ਉਨ੍ਹਾਂ ਨੂੰ ਕਈ ਸਨਮਾਨ ਮਿਲੇ ਜਿਵੇਂ ਐੱਸ. ਐੱਸ. ਭਟਨਾਗਰ ਐਵਾਰਡ( S. S. Bhatnagar Award), ਸੀ. ਵੀ. ਰਮਨ ਐਵਾਰਡ (C V Raman Award) ਵਰਗੇ ਕਈ ਐਵਾਰਡ ਮਿਲੇ।

ਅਸੀਮਾ ਚੈਟਰਜੀ ਨੂੰ ਵਿਗਿਆਨ ਦੇ ਖੇਤਰ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਦੁਨੀਆਂ ਦੇ ਹੋਰ ਵੀ ਵਗਿਆਨੀਆਂ ਬਾਰੇ ਜਾਣਕਾਰੀ ਵਾਸਤੇ ਤੁਸੀਂ 👉 ਇਹ ਕਿਤਾਬ ਵੀ ਦੇਖ ਸਕਦੇ ਹੋ।

ਇਸ ਤੋਂ ਇਲਾਵਾ ਵੀ ਜੇ ਤੁਸੀਂ ਭਵਿੱਖ ਨਾਲ ਸੰਬੰਧਿਤ/ Career Options ਬਾਰੇ ਹੋਰ ਵੀ ਜਾਣਕਾਰੀ ਚਾਹੁੰਦੇ ਹੋ ਤਾਂ 👉ਕਲਿੱਕ (Click) ਕਰੋ।

Loading Likes...

Leave a Reply

Your email address will not be published. Required fields are marked *