ਡੀਹਾਈਡ੍ਰੇਸ਼ ਕੀ ਹੈ ?/ What is dehydration?
ਗਰਮੀਆਂ ਵਿਚ ਡੀਹਾਈਡ੍ਰੇਸ਼ਨ/ dehydration ਭਾਵ ਨਿਰਜਲੀਕਰਨ ਦੀ ਸਮੱਸਿਆ ਆਮ ਹੀ ਹੋ ਜਾਂਦੀ ਹੈ। ਸਰੀਰ ਵਿਚ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਆਉਂਦੀ ਹੈ। ਪਾਣੀ ਦੀ ਕਮੀ ਸਾਡੇ ਸਰੀਰ ਵਿਚ ਨਮਕ ਅਤੇ ਚੀਨੀ ਦੇ ਸੰਤੁਲਨ ਨੂੰ ਬਿਲਕੁੱਲ ਵਿਗਾੜ ਦਿੰਦੀ ਹੈ। ਜਿਸ ਨਾਲ ਸਰੀਰ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਪਾਣੀ ਸ਼ਰੀਰ ਦੀ ਇਕ ਬੁਨਿਆਦੀ ਲੋੜ ਹੈ ਅਤੇ ਸਾਡਾ ਸਰੀਰ ਲਗਭਗ 70 ਫੀਸਦੀ ਪਾਣੀ ਨਾਲ ਬਣਿਆ ਹੈ। ਪਾਣੀ ਤੋਂ ਬਿਨਾਂ ਸ਼ਰੀਰ ਕਿਰਿਆਸ਼ੀਲ/ Active ਨਹੀਂ ਰਹਿੰਦਾ।
ਗਰਮੀਆਂ ਵਿਚ ਜ਼ਿਆਦਾ ਪਸੀਨਾ ਨਿਕਲਣ ਕਾਰਨ ਸਾਡੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਨੂੰ ਮੈਡੀਕਲ ਦੀ ਭਾਸ਼ਾ ਵਿਚ ਡੀਹਾਈਡ੍ਰੇਸ਼ਨ/ dehydration ਕਰਦੇ ਹਨ।
ਡੀਹਾਈਡ੍ਰੇਸ਼ਨ/ dehydration ਦੇ ਸ਼ੁਰੂਆਤੀ ਲੱਛਣ :
1. ਇਸ ਨਾਲ ਜ਼ਿਆਦਾ ਭੁੱਖ ਅਤੇ ਪਿਆਸ ਲੱਗਣਾ
2. ਇਸ ਨਾਲ ਕਮਜ਼ੋਰੀ, ਸਿਰ ਦਰਦ ਅਤੇ ਚੱਕਰ ਆਉਣਾ ਆਮ ਗੱਲ ਹੈ।
3. ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ ਡੀਹਾਈਡ੍ਰੇਸ਼ਨ/ dehydration ਦੀ ਨਿਸ਼ਾਨੀ ਹੁੰਦੀਂ ਹੈ।
4. ਆਮ ਤੋਂ ਘੱਟ ਪਿਸ਼ਾਬ ਆਉਣਾ ਵੀ ਡੀਹਾਈਡ੍ਰੇਸ਼ਨ/ dehydration ਦੀ ਨਿਸ਼ਾਨੀ ਹੁੰਦੀਂ ਹੈ।
5. ਇਸ ਨਾਲ ਬੁਖ਼ਾਰ, ਉਲਟੀ ਜਾਂ ਡਾਇਰੀਆ ਹੋ ਜਾਂਦਾ ਹੈ।
ਡੀਹਾਈਡ੍ਰੇਸ਼ਨ/ dehydration ਨੂੰ ਦੂਰ ਕਰਨ ਦੇ ਉਪਾਅ :
ਤਰਲ ਪਦਾਰਥਾਂ ਦਾ ਸੇਵਨ :
ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਤੇ ਤਰਲ ਪਦਾਰਥ ਜਿਵੇਂ ਪਾਣੀ, ਨਿੰਬੂ – ਪਾਣੀ, ਗਲੂਕੋਜ, ਜੂਸ, ਗੰਨੇ ਦਾ ਜੂਸ, ਲੱਸੀ, ਦਹੀਂ ਦੀ ਜ਼ਿਆਦਾ ਵਰਤੋਂ ਕਰੋ।
ਪਾਣੀ ਵਾਲੇ ਫਲਾਂ ਦਾ ਸੇਵਨ :
ਪਾਣੀ ਵਾਲੇ ਫਲ ਜਿਵੇੰ ਕਿ ਖੀਰਾ, ਤਰਬੂਜ਼, ਪਪੀਤਾ ਅਤੇ ਸੰਤਰੇ ਖਾਣਾ ਲਾਜ਼ਮੀ ਕਰੋ।
ਦਿਨ ਵਿਚ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ।
ਓ. ਆਰ. ਐੱਸ. /ORS ਦਾ ਘੋਲ :
ਜੇਕਰ ਜ਼ਿਆਦਾ ਉਲਟੀ ਆਏ ਤਾਂ ਵਾਰ – ਵਾਰ ਪਾਣੀ ਪੀਣਾ ਹੀ ਸਹੀ ਹੁੰਦਾ ਹੈ। ਘਰ ਵਿਚ ਹੀ ਓ. ਆਰ. ਐੱਸ. /ORS ਘੋਲ ਬਣਾ ਕੇ ਬਾਰ – ਬਾਰ ਪੀਓ।
ਬੱਚਿਆਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਤੇ ਸਿਰਫ ਪਾਣੀ ਹੀ ਨਾ ਦਿਓ। ਬੱਚਿਆਂ ਨੂੰ ਫਲਾਂ ਦਾ ਜੂਸ, ਓ. ਆਰ. ਐੱਸ./ORS ਦਾ ਘੋਲ।ਪਿਲਾਓ।
⇒ ਕਈ ਵਾਰ ਡੀਹਾਈਡ੍ਰੇਸ਼ਨ/ dehydration ਦੀ ਸਮੱਸਿਆ ਛੇਤੀ ਹੀ ਠੀਕ ਹੋ ਜਾਂਦੀ ਹੈ। ਜੇ ਇਹ ਮਹਿਸੂਸ ਹੋਵੇ ਕਿ ਇਹਨਾਂ ਚੀਜ਼ਾਂ ਨਾਲ ਜ਼ਿਆਦਾ ਫਰਕ ਨਹੀਂ ਪੀਂ ਰਿਹਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।
Loading Likes...