ਭਾਰਤ ਦਾ ਸੰਵਿਧਾਨ – 2/ Constitution of India – 2

ਭਾਰਤ ਦਾ ਸੰਵਿਧਾਨ – 2/ Constitution of India – 2

ਮੈਨੂੰ ਭਾਰਤੀ ਸੰਵਿਧਾਨ, ਪੰਜਾਬੀ ਭਾਸ਼ਾ ਵਿੱਚ, ਲੱਭਣ ਲਈ ਬਹੁਤ ਮੁਸ਼ਕੱਤ ਕਰਨੀ ਪਈਂ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਪਾਠਕਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਇਸੇ ਲਈ ਮੈਂ ਭਾਰਤ ਦਾ ਸੰਵਿਧਾਨ – 2/ Constitution of India – 2 ਸਿਰਲੇਖ ਹੇਠ ਭਾਰਤੀ ਸੰਵਿਧਾਨ ਨੂੰ  ਲਿਖਣ ਦੀ ਕੋਸ਼ਿਸ਼ ਕਰਾਂਗਾ।

ਭਾਗ – 1

ਸੰਘ ਅਤੇ ਉਸ ਦਾ ਰਾਜ ਖ਼ੇਤਰ

(THE UNION and its Territory)

1. ਸੰਘ ਦਾ ਨਾਂ ਅਤੇ ਰਾਜ ਖੇਤਰ – ਭਾਰਤ, ਭਾਵ, ਇੰਡੀਅਨ ਰਾਜਾਂ ਦਾ ਸੰਘ ਹੋਵੇਗਾ।

2. ਸੰਸਦ, ਕਾਨੂੰਨ ਦੁਆਰਾ ਅਜਿਹੀਆਂ ਪਾਬੰਦੀਆਂ ਅਤੇ ਸ਼ਰਤਾਂ ਤੇ, ਜੋ ਉਹ ਠੀਕ ਸਮਝੇ ਸੰਘ ਵਿੱਚ ਨਵੇਂ ਰਾਜਾਂ ਦਾ ਦਾਖ਼ਲਾ ਜਾਂ ਇਹਨਾਂ ਦੀ ਸਥਾਪਨਾ ਕਰ ਸਕੇਗੀ।

3. ਸੰਸਦ, ਕਾਨੂੰਨ ਦੁਆਰਾ ਨਵੇਂ ਰਾਜ ਦਾ ਨਿਰਮਾਣ ਕਰ ਸਕਦੀ ਹੈ। ਵਰਤਮਾਨ ਖੇਤਰਾਂ, ਸੀਮਾਵਾਂ ਜਾਂ ਨਾਵਾਂ ਵਿੱਚ ਪ੍ਰੀਵਰਤਨ ਕਰ ਸਕਦੀ ਹੈ।

ਭਾਗ – 2

ਨਾਗਰਿਕਤਾ

(Citizenship)

1. ਇਸ ਸੰਵਿਧਾਨ ਦੇ ਸ਼ੁਰੂ ਹੋਣ ਸਮੇਂ ਹਰੇਕ ਵਿਅਕਤੀ ਜੋ ਭਾਰਤ ਵਿੱਚ ਰਹਿੰਦਾ ਹੈ ਅਤੇ ਜੋ ਏਥੇ ਜਨਮਿਆ ਹੈ, ਜਿਸ ਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਭਾਰਤ ਵਿੱਚ ਜਨਮਿਆ ਸੀ ਜਾਂ ਜੋ ਇਸ ਤੋਂ ਠੀਕ ਪਹਿਲਾਂ, ਘੱਟੋ – ਘੱਟ 5 ਵਰ੍ਹਿਆਂ ਤੱਕ ਭਾਰਤ ਦੇ ਰਾਜ ਖੇਤਰ ਵਿੱਚ, ਮਾਮੂਲੀ ਤੌਰ ਤੇ ਨਿਵਾਸੀ ਰਿਹਾ ਹੋਵੇ, ਭਾਰਤ ਦਾ ਨਾਗਰਿਕ ਹੋਵੇਗਾ।

2. ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਮੌਲਿਕ ਅਧਿਕਾਰ (ਓ) ਜੇ ਉਹ ਜਾਂ ਉਸ ਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਜਾਂ ਉਹਨਾਂ ਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਭਾਰਤ ਸ਼ਾਸਨ ਕਾਨੂੰਨ 1935 ਵਿੱਚ ਪ੍ਰੀਭਾਸ਼ਤ ਭਾਰਤ ਵਿੱਚ ਜਨਮਿਆ ਸੀ ਅਤੇ (ਅ) ਜਦ ਕਿ ਉਹ ਵਿਅਕਤੀ ਐਸਾ ਹੈ ਜੋ 19 ਜੁਲਾਈ 1949 ਤੋਂ ਪਹਿਲਾਂ ਭਾਰਤ ਵਿੱਚ ਰਿਹਾ ਹੈ ਜਾਂ (ਏ) ਜਦ ਕਿ ਉਹ ਵਿਅਕਤੀ ਅਜਿਹਾ ਹੈ ਜਿਸਨੇ 19 ਜੁਲਾਈ 1948 ਨੂੰ ਜਾਂ ਉਸ ਤੋਂ ਬਾਅਦ ਨਾਗਰਿਕਤਾ ਪ੍ਰਾਪਤੀ ਲਈ ਅਰਜੀ ਦਿੱਤੀ ਅਤੇ ਸੰਵਿਧਾਨ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਭਾਰਤ ਦਾ ਨਾਗਰਿਕ ਰਜਿਸਟਰਡ ਕਰ ਲਿਆ ਗਿਆ।

ਪਰ ਜੇ ਕੋਈ ਵਿਅਕਤੀ ਆਪਣੀ ਅਰਜੀ ਦੀ ਤਾਰੀਖ ਤੋਂ ਠੀਕ ਪਹਿਲਾਂ ਘੱਟ ਤੋਂ ਘੱਟ 6 ਮਹੀਨੇ ਪਹਿਲਾਂ ਭਾਰਤ ਦੇ ਰਾਜ ਖੇਤਰ ਵਿੱਚ ਨਿਵਾਸੀ ਨਹੀਂ ਰਿਹਾ ਹੈ ਤਾਂ ਇਸ ਪ੍ਰਕਾਰ ਰਜਿਸਟਰਡ ਨਹੀਂ ਕੀਤਾ ਜਾਵੇਗਾ।

3. ਪਾਕਿਸਤਾਨ ਨੂੰ ਹਿਜ਼ਰਤ ਕਰਨ ਵਾਲੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ
ਆਰਟੀਕਲ 5 ਅਤੇ 6 ਵਿੱਚ ਕਿਸੇ ਗੱਲ ਦੇ ਹੁੰਦਿਆਂ ਵੀ, ਕੋਈ ਵਿਅਕਤੀ ਜਿਸ ਨੇ 1 ਮਾਰਚ 1947 ਤੋਂ ਮਗਰੋਂ ਭਾਰਤ ਦੇ ਰਾਜ ਖੇਤਰ ਤੋਂ ਅਜਿਹੇ ਰਾਜ ਖੇਤਰ ਨੂੰ, ਜੋ ਇਸ ਸਮੇਂ ਪਾਕਿਸਤਾਨ ਕੋਲ ਹੈ, ਉੱਥੇ ਜਾ ਵਸਿਆ ਹੈ, ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ।

4. ਭਾਰਤ ਤੋਂ ਬਾਹਰ ਰਹਿਣ ਵਾਲੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ
ਕੋਈ ਵਿਅਕਤੀ ਜੋ ਆਪ ਜਾਂ ਉਸ ਦੇ ਮਾਤਾ ਪਿਤਾ, ਜਾਂ ਉਹਨਾਂ ਦੇ ਮਾਤਾ ਪਿਤਾ 1935 ਵਿੱਚ ਪ੍ਰੀਭਾਸ਼ਤ ਭਾਰਤ ਵਿੱਚ ਜਨਮੇ ਹੋਣ ਅਤੇ ਇਸ ਪ੍ਰਕਾਰ ਪ੍ਰੀਭਾਸ਼ਤ ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਮਾਮੂਲੀ ਤੌਰ ਤੇ ਨਿਵਾਸ ਕਰ ਰਿਹਾ ਹੈ, ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ ਜੇ ਉਹ ਨਾਗਰਿਕਤਾ ਪ੍ਰਾਪਤੀ ਲਈ ਅਰਜ਼ੀ ਦੇਵੇ ਅਤੇ ਉਸ ਦੀ ਅਰਜ਼ੀ ਮਨਜ਼ੂਰ ਕਰ ਲਈ ਜਾਵੇ।

5. ਬਦੇਸ਼ੀ ਰਾਜ ਦੀ ਨਾਗਰਿਕਤਾ ਸਵੈਇੱਛਾ ਨਾਲ ਹਾਸਲ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨਾ ਹੋਣਾ ਅਜਿਹਾ ਨਾਗਰਿਕ, ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ।

6. ਭਾਰਤ ਵਿੱਚ ਰਹਿਣ ਵਾਲੇ ਹਰ ਨਾਗਰਿਕ ਦਾ ਸ਼ਹਿਰੀ – ਅਧਿਕਾਰ ਬਣਿਆ ਰਹੇਗਾ।

7. ਸੰਸਦ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਕਾਨੂੰਨ ਦੁਆਰਾ ਪਾਲਣ ਕਰਾਇਆ ਜਾਵੇਗਾ।

ਭਾਰਤੀ ਸੰਵਿਧਾਨ ਨੂੰ ਹੋਰ ਪੜ੍ਹਨ ਲਈ 👉ਇੱਥੇ CLICK ਕਰੋ।

Loading Likes...

Leave a Reply

Your email address will not be published. Required fields are marked *