ਬੁੱਲ੍ਹਾਂ ਦੀ ਸੁੰਦਰਤਾ/ The beauty of the lips

ਬੁੱਲ੍ਹਾਂ ਦੀ ਸੁੰਦਰਤਾ/ The beauty of the lips

ਕਿਸੇ ਵੀ ਔਰਤ ਦੀ ਸੁੰਦਰਤਾ ਉਦੋਂ ਤੱਕ ਨਿੱਖਰ ਕੇ ਨਹੀਂ ਆਉਂਦੀ, ਜਦੋਂ ਤਕ ਕਿ ਉਸਦੇ ਬੁੱਲ੍ਹ ਸੋਹਣੇ ਨਾ ਹੋਣ। ਬੁੱਲ੍ਹਾਂ ਦੀ ਸੁੰਦਰਤਾ ਵਧਾਉਣ ਲਈ ਜੇਕਰ ਇਨ੍ਹਾਂ ਦੀ ਦੇਖਭਾਲ ਥੋੜ੍ਹੇ ਕੁਦਰਤੀ ਤਰੀਕੇ ਨਾਲ ਕੀਤੀ ਜਾਏ ਤਾਂ ਬੁੱਲ੍ਹ ਸੋਹਣੇ ਅਤੇ ਸੁਰੱਖਿਅਤ ਰਹਿਣਗੇ। ਇਸੇ ਲਈ ਅੱਜ ਅਸੀਂ ‘ ਬੁੱਲ੍ਹਾਂ ਦੀ ਸੁੰਦਰਤਾ/ The beauty of the lips’ ਵਿਸ਼ੇ ਤੇ ਚਰਚਾ ਕਰਾਂਗੇ।

ਬੁੱਲਾਂ ਦੀ ਸੁੰਦਰਤਾ ਵਧਾਉਣ ਲਈ ਕੁੱਝ ਘਰੇਲੂ ਨੁਸਖ਼ੇ/ Some home remedies to increase the beauty of lips

1. ਰਾਤ ਨੂੰ ਸੌਂਦੇ ਸਮੇਂ ਬੁੱਲ੍ਹਾਂ ਤੇ ਕੋਈ ਵਧੀਆ ਕਿਸਮ ਦੀ ਚਿਕਨਾਈ ਵਾਲੀ ਕ੍ਰੀਮ ਜਾਂ ਗਲਿਸਰੀਨ ਲਗਾਓ।

2. ਮਲਾਈ ਵਿਚ ਸ਼ਹਿਦ ਮਿਲਾ ਕੇ ਬੁੱਲ੍ਹਾਂ ਤੇ ਲਗਾਉਣ ਨਾਲ ਬੁੱਲ੍ਹ ਨਰਮ ਬਣੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਕੁਦਰਤੀ ਚਮਕ ਬਰਕਰਾਰ ਰਹਿੰਦੀ ਹੈ।

3. ਕੱਚੇ ਦੁੱਧ ਨੂੰ ਰੂੰ ਦੇ ਫੇਹੇ ਵਿਚ ਭਿਓੰ ਕੇ ਬੁੱਲ੍ਹ ਸਾਫ ਕਰਨ ਨਾਲ ਉਨ੍ਹਾਂ ਦਾ ਕਾਲਾਪਣ ਦੂਰ ਹੁੰਦਾ ਹੈ ਅਤੇ ਉਹ ਨਰਮ ਬਣੇ ਰਹਿੰਦੇ ਹਨ।

4. ਬੁੱਲ੍ਹਾਂ ਨੂੰ ਕਦੇ ਵੀ ਦੰਦਾਂ ਨਾਲ ਨਹੀਂ ਚਬਾਉਣਾ ਚਾਹੀਦਾ, ਅਜਿਹਾ ਕਰਨ ਨਾਲ ਉਹ ਖੁਸ਼ਕ ਅਤੇ ਬੇਡੋਲ ਹੋ ਜਾਂਦੇ ਹਨ।

5. ਰਾਤ ਨੂੰ ਸੌਣ ਤੋਂ ਪਹਿਲਾਂ ਮੇਕਅੱਪ ਹਟਾਉਣੇ ਦੇ ਨਾਲ- ਨਾਲ ਬੁੱਲ੍ਹਾਂ ਤੋਂ ਵੀ ਲਿਪਸਟਿਕ ਹਟਾਉਣਾ ਨਾ ਭੁੱਲੋ।

6. ਬੁੱਲ੍ਹਾਂ ਨੂੰ ਕਦੇ ਵੀ ਜ਼ੋਰ ਨਾਲ ਘਿਸਾ ਕੇ ਸਾਫ ਨਾ ਕਰੋ।

👉 ਬੁੱਲ੍ਹਾਂ ਦੀ ਸੁੰਦਰਤਾ ਵਧਾਉਣ ਦੇ ਹੋਰ ਵੀ ਨੁਸਖੇ ਜਾਨਣ ਲਈ ਇੱਥੇ CLICK ਕਰੋ।👈

7. ਠੰਡ ਵਿਚ ਬੁੱਲ੍ਹ ਅਕਸਰ ਫਟ ਜਾਂਦੇ ਹਨ। ਇਸ ਲਈ ਇਨ੍ਹਾਂ ਤੇ ਰੋਜ਼ਾਨਾ ਦੇਸੀ ਘਿਓ ਲਗਾਓ ਅਤੇ ਧੁੰਨੀ ਵਿਚ ਸਰ੍ਹੋਂ ਦੇ ਤੇਲ ਦੀਆਂ ਬੂੰਦਾਂ ਜ਼ਰੂਰ ਪਾਓ।

8. ਹਮੇਸ਼ਾ ਚੰਗੀ ਕਿਸਮ ਦੀ ਲਿਪਸਟਿਕ ਦਾ ਇਸਤੇਮਾਲ ਕਰੋ।

Loading Likes...

Leave a Reply

Your email address will not be published. Required fields are marked *