ਐਥੀਕਲ ਹੈਕਿੰਗ (Ethical Hacking) ਵਿਚ ਕਰੀਅਰ ਸਕੋਪ।

ਐਥੀਕਲ ਹੈਕਿੰਗ (Ethical hacking) ਵਿਚ ਕਰੀਅਰ ਸਕੋਪ :

ਐਥੀਕਲ ਹੈਕਰਾਂ (Ethical Hacker) ਦੀ ਇਕ ਫੌਜ ਹੈ ਜੋ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਅਤੇ ਕਾਰੋਬਾਰਾਂ ਨੂੰ ਸਾਈਥਰ ਅਪਰਾਧਾਂ ਤੋਂ ਸੁਰੱਖਿਅਤ ਰੱਖਣ ਲਈ ਦਿਨ ਰਾਤ ਕੰਮ ਕਰ ਰਹੀ ਹੈ।

ਅਸੀਂ ਭਾਰਤ ਵਿਚ ਐਥੀਕਲ ਹੈਕਿੰਗ ‘ਚ ਉਪਲਬਧ ਮੁਨਾਫ਼ੇ ਵਾਲੇ ਕਰੀਅਰ ਬਾਰੇ ਜਾਣਦੇ ਹਾਂ :

ਕੀ ਹੁੰਦੀਂ ਹੈ ਐਥੀਕਲ ਹੈਕਿੰਗ (Ethical hacking) ?

ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ, ਪੇਸ਼ੇਵਰ ਐਥੀਕਲ ਹੈਕਰਾਂ ਦੀ ਮੰਗ ਪਿਛਲੇ ਕੁਝ ਸਮੇ ਤੋਂ ਲਗਾਤਾਰ ਵਧ ਰਹੀ ਹੈ। ਯੋਗ ਅਤੇ ਪ੍ਰਤਿਭਾਸ਼ਾਲੀ ਪੇਸ਼ੇਵਰ ਸਾਡੇ ਕੰਪਿਊਟਰ ਸਿਸਟਮ ਅਤੇ ਵੈੱਬਸਾਈਟਾਂ ਨੂੰ ਗੈਰ ਕਾਨੂੰਨੀ ਹੈਕਿੰਗ ਯਾਨੀ ਖਤਰਨਾਕ ਘੁਸਪੈਠ ਤੋਂ ਬਚਾਉਂਦੇ ਹਨ। ਕੰਪਿਊਟਰ ਪ੍ਰਣਾਲੀਆਂ ਦੇ ਡਾਟਾ ਨੂੰ ਗੈਰ – ਕਾਨੂੰਨੀ ਤਰੀਕੇ ਨਾਲ ਐਕਸੈਸ ਕਰਨਾ ਪੂਰੀ ਦੁਨੀਆਂ ਵਿਚ ਹੈਕਿੰਗ ਵਜੋਂ ਜਾਣਿਆ ਜਾਂਦਾ ਹੈ। ਜਦੋਂ, ਇਹ ਗਤੀਵਿਧੀ ਕਿਸੇ ਕੰਪਿਊਟਰ ਸਿਸਟਮ ਦੇ ਮਾਲਕ ਦੀ ਇਜਾਜ਼ਤ ਨਾਲ ਕੀਤੀ ਜਾਂਦੀ ਹੈ ਜਿਸਦਾ ਡਾਟਾ ਕਾਨੂੰਨੀ ਢਾਂਚੇ ਦੇ ਤਹਿਤ ਐਕਸੈਸ ਕੀਤਾ ਜਾ ਰਿਹਾ ਹੈ, ਤਾਂ ਇਸਨੂੰ ਐਥੀਕਲ ਹੈਕਿੰਗ ਕਿਹਾ ਜਾਂਦਾ ਹੈ।

ਐਥੀਕਲ ਹੈਕਿੰਗ ਇਕ ਅਜਿਹੀ ਆਧੁਨਿਕ ਪ੍ਰਕਿਰਿਆ ਹੈ ਜੋ ਦੇਸ਼ ਅਤੇ ਦੁਨੀਆ ਵਿਚ ਕੰਪਿਊਟਰ ਸਿਸਟਮ, ਸਰਵਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਕੰਪਨੀਆਂ, ਫਰਮਾਂ, ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਉਨ੍ਹਾਂ ਦੇ ਕੰਪਿਊਟਰ ਨੈੱਟਵਰਕ ਸਿਸਟਮਾਂ ਵਿਚ ਆਸਾਨੀ ਨਾਲ ਪਹੁੰਚ ਕੀਤੇ ਜਾ ਸਕਣ ਵਾਲੇ ਸਾਰੇ ਸੰਭਾਵੀ ਖਤਰਿਆਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਇਸੇ ਲਈ ਲਗਭਗ ਸਾਰੇ ਐਥੀਕਲ ਹੈਕਰਾਂ ਨੂੰ ਨਿਯੁਕਤ ਕਰਦੇ ਹਨ ਤਾਂ ਜੋ ਇਹ ਸਿਖਲਾਈ ਪ੍ਰਾਪਤ ਪੇਸ਼ੇਵਰ ਆਪਣੇ ਨੈੱਟਵਰਕ ਪ੍ਰਣਾਲੀਆਂ ਵਿਚ ਸਾਈਬਰ – ਅਪਰਾਧ ਦੇ ਖਤਰਿਆਂ ਦੀ ਪਛਾਣ ਕਰ ਕੇ ਉਹਨਾਂ ਦਾ ਕੋਈ ਹੱਲ ਕੱਢਿਆ ਜਾ ਸਕੇ।

ਭਾਰਤ ‘ਚ ਐਥੀਕਲ ਹੈਕਿੰਗ (Ethical hacking) ਦੀ ਕਾਨੂੰਨੀ ਪਕੜ :

ਹੈਕਿੰਗ ਇਕ ਗਲਤ ਕੰਮ ਹੈ ਜੋ ਸਜ਼ਾਯੋਗ ਅਪਰਾਧ ਵੀ ਹੈ।

ਐਥੀਕਲ ਹੈਕਿੰਗ ਇਸ ਸਮੇਂ ਭਾਰਤ ਵਿਚ ਬਹੁਤ ਮਸ਼ਹੂਰ ਨਹੀਂ ਹੈ ਪਰ ਭਾਰਤ ਦੇ ਕਾਨੂੰਨ ਵਿਚ, ਨੈਤਿਕ ਹੈਕਿੰਗ ਬਾਰੇ ਸਪੱਸ਼ਟ ਤੌਰ ਤੇ ਕੁਝ ਵੀ ਨਹੀਂ ਦੱਸਿਆ ਗਿਆ ਹੈ।

ਭਾਰਤ ਵਿਚ ਐਥੀਕਲ ਹੈਕਿੰਗ ਕੋਰਸਾਂ ਲਈ ਵਿਦਿਅਕ ਯੋਗਤਾਵਾਂ :

ਇਸ ਵਾਸਤੇ ਕਿਸੇ ਵਿਸ਼ੇਸ਼ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੁੰਦੀਂ ਹੈ। ਵਿਦਿਆਰਥੀ 10ਵੀਂ ਜਾਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਹ ਕੋਰਸ ਕਰ ਸਕਦੇ ਹਨ।

ਇਹ ਸਰਟੀਫਿਕੇਟ ਅਤੇ ਡਿਪਲੋਮਾ ਦੋਨੋਂ ਤਰ੍ਹਾਂ ਦੇ ਕੋਰਸ 6 ਮਹੀਨੇ ਤੋਂ 1 ਸਾਲ ਦੀ ਦੇ ਹੁੰਦੇ ਹਨ। ਅਤੇ ਜੇ ਵਿਦਿਆਰਥੀ ਦੀ ਇੱਛਾ ਹੋਵ ਤਾਂ ਐਡਵਾਂਸ ਕੋਰਸ ਵੀ ਕਰ ਸਕਦੇ ਹਨ।

ਜੇ ਕੋਈ ਵਿਦਿਆਰਥੀ ਐਥੀਕਲ ਹੈਕਿੰਗ ਵਿਚ ਪੋਸਟ ਗ੍ਰੈਜੂਏਸ਼ਨ ਕੋਰਸ ਕਰਨਾ ਚਾਹੁੰਦਾ ਹੈ ਤਾਂ, ਉਮੀਦਵਾਰਾਂ ਕੋਲ ਕੰਪਿਊਟਰ ਵਿਗਿਆਨ ਜਾਂ ਸਬੰਧਤ ਵਿਸ਼ੇ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਲਾਜ਼ਮੀ ਹੁੰਦੀਂ ਹੈ। ਕੰਪਿਊਟਰ ਪ੍ਰੋਗਰਾਮਿੰਗ ਵਿਚ ਮੁਹਾਰਤ ਹੋਣ ਨਾਲ ਹੀ ਐਥੀਕਲ ਹੈਕਿੰਗ ਵਿਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ।

ਭਾਰਤ ‘ਚ ਉਪਲਬਧ ਪ੍ਰਮੁੱਖ ਐਥੀਕਲ ਹੈਕਿੰਗ ਕੋਰਸ ਹੇਠਾਂ ਦੱਸੇ ਗਏ ਹਨ :

1. Msc – ਸਾਈਬਰ ਲਾਅ ਅਤੇ ਸੂਚਨਾ ਸੁਰੱਖਿਆ।

2. Msc – ਸੂਚਨਾ ਸੁਰੱਖਿਆ ਅਤੇ ਸਾਈਬਰ ਫੋਰੈਂਸਿਕ।

3. M. Tech – ਕੰਪਿਊਟਰ ਵਿਗਿਆਨ ਅਤੇ ਸੂਚਨਾ ਸੁਰੱਖਿਆ।

4. M. Tech – ਸਾਈਬਰ ਸੁਰੱਖਿਆ।

5. M. Tech – ਸੂਚਨਾ ਸੁਰੱਖਿਆ ਅਤੇ ਸਾਈਬਰ ਫੋਰੈਂਸਿਕ।

6. M. Tech – ਸੂਚਨਾ ਸੁਰੱਖਿਆ।

7. M. Tech – ਨੈੱਟਵਰਕ ਸੰਚਾਰ ਅਤੇ ਸੁਰੱਖਿਆ।

8. M. Tech – ਨੈੱਟਵਰਕ ਪ੍ਰਬੰਧਨ ਅਤੇ ਸੂਚਨਾ ਸੁਰੱਖਿਆ।

9. ਪੀ ਜੀ ਡਿਪਲੋਮਾ (PG Diploma) – ਸੂਚਨਾ ਸੁਰੱਖਿਆ

10. ਪੀ ਜੀ ਡਿਪਲੋਮਾ – ਸਾਈਬਰ ਕਾਨੂੰਨ

11. ਐਡਵਾਂਸਡ ਡਿਪਲੋਮਾ – ਐਥੀਕਲ ਹੈਕਿੰਗ

ਭਾਰਤ ਵਿਚ ਜੋ ਸਰਟੀਫਿਕੇਟ ਕੋਰਸ ਕਰਵਾਏ ਜਾਣਦੇ ਹਨ , ਉਹ ਹਨ

1. ਪ੍ਰਮਾਣਿਤ ਐਥੀਕਲ ਹੈਕਰ (Ec – ਕਾਊਂਸਿਲ)
2. ਪ੍ਰਮਾਣਿਤ ਹੈਕਿੰਗ ਫੋਰੈਂਸਿਕ ਜਾਂਚਕਰਤਾ (Ec – ਕੌਂਸਲ)
3. Glac ਸਰਟੀਫਾਈਡ ਪੈਨੀਟਰੇਸ਼ਨ ਟੈਸਟਰ (GPEN) – (Global Information Assurance Certification (GIAC), Certified Penetration Tester (GPEN) ।
4. ਪ੍ਰਮਾਣਿਤ ਘੁਸਪੈਠ ਵਿਸ਼ਲੇਸ਼ਕ (GCIA)।

ਭਾਰਤ ਵਿਚ ਇਨ੍ਹਾਂ ਪ੍ਰਮੁੱਖ ਸੰਸਥਾਵਾਂ ਤੋਂ ਨੈਤਿਕ ਹੈਕਿੰਗ ਦੇ ਵੱਖ – ਵੱਖ ਕੋਰਸ ਕੀਤੇ ਜਾ ਸਕਦੇ ਹਨ

1. ਸੂਚਨਾ ਸੁਰੱਖਿਆ ਸੰਸਥਾ : ਮੁੰਬਈ, ਚੰਡੀਗੜ੍ਹ
2. ਐਥੀਕਲ ਹੈਕਿੰਗ ਟਰੇਨਿੰਗ ਇੰਸਟੀਚਿਊਟ : ਨਵੀਂ ਦਿੱਲੀ
3. ਅੰਕਿਤ ਫਦੀਆ ਸਿਖਲਾਈ ਕੇਂਦਰ : ਦਿੱਲੀ, ਬਿਹਾਰ, ਛੱਤੀਸਗੜ੍ਹ, ਤਾਮਿਲਨਾਡੂ, ਝਾਰਖੰਡ, ਪੰਜਾਬ, ਤ੍ਰਿਪੁਰਾ, ਰਾਜਸਥਾਨ, ਆਂਧਰਾ ਪ੍ਰਦੇਸ਼
4. ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ : ਕਾਲੀਕਟ
5. ਮਦਰਾਸ ਯੂਨੀਵਰਸਿਟੀ ਮਦਰਾਸ
6. ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ (IIIT), ਇਲਾਹਾਬਾਦ
7. SRM ਯੂਨੀਵਰਸਿਟੀ ਤਾਮਿਲਨਾਡੂ

ਐਥੀਕਲ ਹੈਕਰਾਂ (Ethical Hacker) ਲਈ ਉਪਲਬਧ ਪ੍ਰਮੁੱਖ ਨੌਕਰੀ ਦੇ ਪ੍ਰੋਫਾਈਲ :

ਇਹਨਾਂ ਦਾ ਕੰਮ ਆਪਣੀ ਮਾਲਕ ਕੰਪਨੀ ਦੇ ਕੰਪਿਊਟਰ ਅਤੇ ਨੈੱਟਵਰਕ ਪ੍ਰਣਾਲੀਆਂ ਵਿਚ ਕਿਸੇ ਵੀ ਕਮੀ ਦਾ ਪਤਾ ਲਗਾਉਣਾ ਹੁੰਦਾ ਹੈ ਤਾਂ ਜੋ ਉਸ ਕਮੀ ਨੂੰ ਦੂਰ ਕਰ ਸਕੇ। ਤਾਂ ਜੋ ਕੰਪਨੀ ਦੇ ਕੰਪਿਊਟਰ ਅਤੇ ਨੈੱਟਵਰਕ ਸਿਸਟਮ ਦੀ ਹੈਕਿੰਗ ਨਾ ਹੋ ਸਕੇ।

ਐਥੀਕਲ ਹੈਕਰ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਕੰਪਨੀ ਦੇ ਸਿਸਟਮ ਫਾਇਰਵਾਲ ਕੀਤੇ ਗਏ ਹਨ।

ਸੁਰੱਖਿਆ ਪ੍ਰੋਟੋਕੋਲ ਅੱਪ ਟੂ ਡੇਟ ਹਨ ਅਤੇ ਸਾਰੀਆਂ ਸੰਵੇਦਨਸ਼ੀਲ ਫਾਈਲਾਂ ਐਨਕ੍ਰਿਪਟ ਕੀਤੀਆਂ ਗਈਆਂ ਹਨ।

ਨੈਤਿਕ ਹੈਕਿੰਗ ਪੇਸ਼ੇ ਕਿਹੜੇ ਹੁੰਦੇ ਹਨ ?

1. ATM ਟੈਕਨੀਸ਼ੀਅਨ
2. ਕੰਪਿਊਟਰ ਪ੍ਰੋਗਰਾਮਰ
3. ਡਾਟਾ ਐਂਟਰੀ ਆਪ੍ਰੇਟਰ
4. DTP ਆਪ੍ਰੇਟਰ
5. ਸੂਚਨਾ ਸੁਰੱਖਿਆ ਵਿਸ਼ਲੇਸ਼ਕ
6. ਮੈਡੀਕਲ ਟ੍ਰਾਂਸਕ੍ਰਿਪਸ਼ਨਿਸਟ
7. ਨੈੱਟਵਰਕ ਪ੍ਰਸ਼ਾਸਕ
8. ਸਿਸਟਮ ਪ੍ਰਸ਼ਾਸਕ
9. ਕਾਲ ਸੈਂਟਰ ਕਾਰਜਕਾਰੀ
10. ਸਾਈਬਰ ਸੁਰੱਖਿਆ ਮਾਹਿਰ
11. ਡਾਟਾਬੇਸ ਪ੍ਰਸ਼ਾਸਕ
12. ਐਥੀਕਲ ਹੈਕਰ
13. ਲੇਜ਼ਰ ਪ੍ਰਿੰਟਰ ਟੈਕਨੀਸ਼ੀਅਨ
14. ਮੋਬਾਈਲ ਐਪਲੀਕੇਸ਼ਨ ਡਿਵੈਲਪਰ
15. ਐੱਸ. ਈ. ਓ ਕਾਰਜਕਾਰੀ
16. ਵੈਬ ਮਾਸਟਰ

ਭਾਰਤ ‘ਚ ਐਥੀਕਲ ਹੈਕਰਾਂ ਦੀ ਤਨਖਾਹ ਕਿੰਨੀ ‘ ਕੁ ਹੋ ਸਕਦੀ ਹੈ ?

ਇਕ ਨਵਾਂ ਐਥੀਕਲ ਹੈਕਰ ਲਗਭਗ 500000 ਰੁਪਏ ਕਮਾ ਲੈਂਦਾ ਹੈ।  ਇਕ ਉੱਚ ਯੋਗਤਾ ਪ੍ਰਾਪਤ ਪੇਸ਼ੇਵਰ ਵਾਸਤੇ ਕੁਝ ਸਾਲਾਂ ਦੇ ਕੰਮ – ਅਨੁਭਵ ਤੋਂ ਬਾਅਦ ਲਗਭਗ 30 ਲੱਖ ਰੁਪਏ ਸਾਲਾਨਾ ਤੱਕ ਕਮਾਉਣ ਔਖਾ ਨਹੀਂ ਹੁੰਦਾ।

ਸਾਈਬਰ ਅਪਰਾਧਾਂ ਅਤੇ ਗੈਰ – ਕਾਨੂੰਨੀ ਹੈਕਿੰਗ ਦੇ ਕਾਰਣ ਇਸ ਖੇਤਰ ਵਿਚ ਲਗਾਤਾਰ ਐਥੀਕਲ ਹੈਕਿੰਗ  ਵਿਚ ਕਰੀਅਰ ਦੀਆਂ ਸੰਭਾਵਨਾਵਾਂ ਬਹੁਤ ਵਧੀਆ ਦੇਖਣ ਨੂੰ ਮਿਲ ਰਹੀਆਂ ਹਨ।

ਇਕ ਸਰਵੇਖਣ ਅਨੁਸਾਰ ਅਗਲੇ ਕੁਝ ਸਾਲਾਂ ਵਿਚ ਭਾਰਤ ਵਿਚ ਐਥੀਕਲ ਖੇਤਰ ਨਾਲ ਸਬੰਧਤ ਪੇਸ਼ੇਵਰਾਂ ਦੀ ਮੰਗ ਲਗਭਗ ਵੱਧਦੀ ਹੀ ਜਾ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਵੱਧਦੀ ਰਹੇਗੀ।

ਪ੍ਰਤਿਭਾਸ਼ਾਲੀ ਐਥੀਕਲ ਹੈਕਰ ਭਾਰਤ ਅਤੇ ਦੁਨੀਆ ਦੀਆਂ ਕਈ ਕੰਪਨੀਆਂ ਵਿਚ ਆਪਣਾ ਭਵਿੱਖ ਬਣਾ ਸਕਦੇ ਹਨ ਜਿਵੇਂ ਕਿ ਵਿਪਰੋ (Wipro), ਡੇਲ, ਰਿਲਾਇੰਸ, ਗੂਗਲ, ਆਈ ਬੀ ਐੱਮ (IBM) ਅਤੇ ਇਨਫੋਸਿਸ (Infosys) ਆਦਿ।

Loading Likes...

Leave a Reply

Your email address will not be published. Required fields are marked *