ਰੀਨਿਊਏਬਲ ਐਨਰਜੀ (Renewable Energy) ਵਿਚ Career ਵਿਕਲਪ

ਰੀਨਿਊਏਬਲ ਐਨਰਜੀ (Renewable Energy) ਵਿਚ Career ਵਿਕਲਪ

ਕੀ ਹੈ ਰੀਨਿਊਏਬਲ ਐਨਰਜੀ (Renewable Energy) ?

ਰੀਨਿਊਏਬਲ ਐਨਰਜੀ (Renewable Energy) ਯਾਨੀ ਨਵਿਆਉਣਯੋਗ ਊਰਜਾ ਸਾਨੂੰ ਅਜਿਹੇ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਹੁੰਦੀ ਹੈ, ਜੋ ਕਦੇ ਖ਼ਤਮ ਨਹੀਂ ਹੁੰਦੇ, ਜਿਵੇਂ ਸੂਰਜ ਤੋਂ ਸੋਲਰ ਪਾਵਰ, ਪਾਣੀ ਤੋਂ ਬਿਜਲੀ ਅਤੇ ਹਵਾ ਤੋਂ ਪੌਣ ਊਰਜਾ।

ਭਾਰਤ ਸਰਕਾਰ ਨੇ ਆਪਣੇ “ਆਤਮਨਿਰਭਰ ਭਾਰਤ ਮਿਸ਼ਨ” ਤਹਿਤ ਸਾਲ 2030 ਤੱਕ ਇਲੈਕਟ੍ਰੀਸਿਟੀ ਗਰਿੱਡ ਵਿਚ 500 ਗੀਗਾਵਾਟ ਰੀਨਿਊਏਬਲ ਐਨਰਜੀ ਪ੍ਰੋਡਕਸ਼ਨ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ।  ਇਨ੍ਹੀਂ ਦਿਨੀਂ ਸੂਰਜੀ ਊਰਜਾ ਦੀ ਵਰਤੋਂ ਬਹੁਤ ਵੱਧ ਗਈ ਹੈ। ਅਤੇ ਪੌਣ ਊਰਜਾ ਦੀ ਵਰਤੋਂ ਵੀ 18 ਫੀਸਦੀ ਤੱਕ ਵਧ ਸਕਦੀ ਹੈ।

ਭਾਰਤ ਵਿਚ ਨਵਿਆਉਣਯੋਗ ਊਰਜਾ ਸਮਰੱਥਾ ਇਸ ਸਾਲ ਹੋਰ ਵੀ ਜ਼ਿਆਦਾ ਵਧ ਸਕਦੀ ਹੈ। ਰੀਨਿਊਏਬਲ ਐਨਰਜੀ ਸਰੋਤਾਂ ਨੂੰ ਅਪਣਾ ਕੇ ਅਸੀਂ ਆਪਣੇ ਦੇਸ਼ ਵਿੱਚ ਸ਼ੁੱਧ ਹਵਾ ਦੇ ਨਾਲ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰ ਸੰਦੇ5 ਹਾਂ।

ਨਵਿਆਉਣਯੋਗ ਊਰਜਾ ‘ਚ ਭਰਤੀ :

ਨਵਿਆਉਣਯੋਗ ਊਰਜਾ ‘ਚ ਭਰਤੀ ਦੀ ਗੱਲ ਕਰੀਏ ਤਾਂ ‘ਰੀਨਿਊਏਬਲ ਐਨਰਜੀ’ ਇੰਜੀਨੀਅਰਿੰਗ ਦੀ ਇਕ ਅਜਿਹੀ ਸ਼ਾਖਾ ਹੈ, ਜਿਸ ਰਾਹੀਂ ਨਵਿਆਉਣਯੋਗ ਊਰਜਾ ਦੇ ਵੱਖ – ਵੱਖ ਪਹਿਲੂਆਂ ਵਿਚ ਸਿੱਖਿਆ ਦਿੱਤੀ ਜਾਂਦੀ ਹੈ।

ਭਾਰਤੀ ਇੰਜੀਨੀਅਰਜ਼ ‘ਰੀਨਿਊਏਬਲ ਐਨਰਜੀ’ ‘ਚ ਆਪਣਾ ਸ਼ਾਨਦਾਰ ਕਰੀਅਰ ਬਣਾ ਸਕਦੇ ਹਨ।

ਰੀਨਿਊਏਬਲ ਐਨਰਜੀ (Renewable Energy) ਵਿਚ Career ਵਿਕਲਪ ਲਈ ਯੋਗਤਾ ਦੇ ਮਾਪਦੰਡ :

1. ਅਜਿਹੇ ਵਿਦਿਆਰਥੀ ਜਿਨ੍ਹਾਂ ਨੇ 12ਵੀਂ ਜਮਾਤ ਕਿਸੇ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਵਿਗਿਆਨ ਦੇ ਵੱਖ – ਵੱਖ ਵਿਸ਼ਿਆਂ ਨਾਲ ਪਹਿਲੀ ਸ਼੍ਰੇਣੀ ਵਿਚ ਪਾਸ ਕੀਤੀ ਹੋਵੇ। ਉਹ ਵਿਦਿਆਰਥੀ UGC ਦੁਆਰਾ ਮਾਨਤਾ ਪ੍ਰਾਪਤ ਕਿਸੇ ਯੂਨੀਵਰਸਿਟੀ ਤੋਂ ਰੀਨਿਊਏਬਲ ਐਨਰਜੀ ਦੇ ਖੇਤਰ ਵਿਚ B. Sc ਜਾਂ B.Tech ਕੋਰਸ ਕਰ ਸਕਦੇ ਹਨ।

2. ਵਿਦਿਆਰਥੀ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ B. Sc ਜਾਂ B. Tech ਕੋਰਸ ਕਰ ਕੇ ਗ੍ਰੈਜੂਏਸ਼ਨ (Graduation) ਦੀ ਡਿਗਰੀ ਹਾਸਲ ਕੀਤੀ ਹੈ, ਇਸ ਖੇਤਰ ਵਿਚ M. Sc ਜਾਂ M.Tech ਦੀ ਡਿਗਰੀ ਹਾਸਲ ਕਰ ਸਕਦੇ ਹਨ।

3. ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਖੋਜ ਕੰਮਾਂ ਵਿਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ M. Phil ਅਤੇ P. hd ਦੀ ਡਿਗਰੀ ਹਾਸਲ ਕਰ ਸਕਦੇ ਹਨ।

ਰੀਨਿਊਏਬਲ ਐਨਰਜੀ ਪ੍ਰੋਫੈਸ਼ਨਲਜ਼ ਲਈ ਅਕਾਦਮਿਕ ਯੋਗਤਾ

1. B. Sc – ਰੀਨਿਊਏਬਲ ਐਨਰਜੀ (Renewable Energy)
2. M. Sc – ਰੀਨਿਊਏਬਲ ਐਨਰਜੀ (Renewable Energy)
3. B. Tech – ਰੀਨਿਊਏਬਲ ਐਨਰਜੀ (Renewable Energy)
4. M. Tech – ਰੀਨਿਊਏਬਲ ਐਨਰਜੀ (Renewable Energy)

ਕਿਹੜੀਆਂ ਟਾਪ ਸੰਸਥਾਵਾਂ ਤੋਂ ਰੀਨਿਊਏਬਲ ਐਨਰਜੀ (Renewable Energy) ਦੇ ਵੱਖ – ਵੱਖ ਕੋਰਸ ਕੀਤੇ ਜਾ ਸਕਦੇ ਹਨ ? :

1. ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ IIT , ਦਿੱਲੀ

2. ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ IIT , ਮੁੰਬਈ

3. ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (National Institute of Technology) , ਤ੍ਰਿਚੀ
4 . ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (National Institute of Technology), ਹਮੀਰਪੁਰ

5. ਯੂਨੀਵਰਸਿਟੀ ਆਫ ਪੈਟਰੋਲੀਅਮ ਐਂਡ ਐਨਰਜੀ ਸਟੱਡੀਜ਼ (University of patrolium and energy studies) ਦੇਹਰਾਦੂਨ
6. ਅੰਮ੍ਰਿਤਾ ਵਿਸ਼ਵ ਵਿਦਿਆਪੀਠਮ (Amrita Vishwa Vidyapeetham), ਕੋਇੰਬਟੂਰ

7. ਸਕੂਲ ਆਫ਼ ਐਨਰਜੀ ਸਟੱਡੀਜ਼ ( School of Energy Studies) , ਪੁਣੇ ਯੂਨੀਵਰਸਿਟੀ

8. SRM ਯੂਨੀਵਰਸਿਟੀ, ਚੇਨਈ

9.ਐਮਿਟੀ ਇੰਸਟੀਚਿਊਟ ਆਫ ਰੀਨਿਊਏਬਲ ਐਂਡ ਅਲਟਰਨੇਟਿਵ ਐਨਰਜੀ (Amity Institute of Renewable and Alternative Energy), ਨੋਇਡਾ

10. ਸਕੂਲ ਆਫ਼ ਐਨਰਜੀ ਸਟੱਡੀਜ਼, ਜਾਦਵਪੁਰ ਯੂਨੀਵਰਸਿਟੀ (School of Energy Studies, Jadavpur University), ਕੋਲਕਾਤਾ।

ਰੀਨਿਊਏਬਲ ਐਨਰਜੀ ਇੰਜੀਨੀਅਰਾਂ ਲਈ ਕਿਹੜੇ ਮੁੱਖ ਜੌਬ ਪ੍ਰੋਫਾਈਲਜ਼ ਹੁੰਦੇ ਹਨ :

ਰੀਨਿਊਏਬਲ ਐਨਰਜੀ ਇੰਜੀਨੀਅਰ ਉਹ ਪ੍ਰੋਫੈਸ਼ਨਲ ਹੁੰਦੇ ਹਨ, ਜੋ ਵਾਤਾਵਰਣ ਦੇ ਅਨੁਕੂਲ ਉਤਪਾਦਨ ਨਾਲ ਸਬੰਧਤ ਗ੍ਰੀਨ ਜੌਬਜ਼ ‘ਚ ਨੌਕਰੀ ਕਰਦੇ ਹਨ।

ਇਹਨਨਾਂ ਪੇਸ਼ੇਵਰਾਂ ਦਾ ਮੁੱਖ ਕੱਮ ਪੌਣ ਅਤੇ ਸੂਰਜੀ ਊਰਜਾ, ਭੂ – ਥਰਮਲ ਅਤੇ ਹਾਈਡ੍ਰੋਪਾਵਰ ਸਮੇਤ ਕਲੀਨ ਐਨਰਜੀ ਸਰੋਤਾਂ ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣਾ ਹੁੰਦਾ ਹੈ।

ਇਕ ਰੀਨਿਊਏਬਲ ਐਨਰਜੀ ਇੰਜੀਨੀਅਰ (Renewable Energy Engineer) ਇਕ ਖੋਜਕਰਤਾ ਜਾਂ ਸਲਾਹਕਾਰ ਵਜੋਂ ਕੰਮ ਕਰ ਸਕਦਾ ਹੈ

ਵਾਤਾਵਰਣ ਦੇ ਅਨੁਕੂਲ ਐਨਰਜੀ ਐਕਸਟ੍ਰੈਕਸ਼ਨ ਪ੍ਰੋਜੈਕਟਾਂ (Energy Extraction Projects) ਨੂੰ ਡਿਜ਼ਾਈਨ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਉਂਦੇ ਹਨ।

ਇਸ ਪੇਸ਼ੇਵਰ ਊਰਜਾ ਦੀ ਵਧੇਰੇ ਕੁਸ਼ਲ ਵਰਤੋਂ ਲਈ ਉਪਕਰਨਾਂ ਨੂੰ ਡਿਵੈਲਪ ਕਰਨ ‘ਚ ਆਪਣਾ ਯੋਗਦਾਨ ਦਿੰਦੇ ਹਨ। ਸੋਲਰ ਜਾਂ ਪੌਣ ਊਰਜਾ ਦੇ ਉਤਪਾਦਨ ‘ਚ ਰੀਨਿਊਏਬਲ ਐਨਰਜੀ ਇੰਜੀਨੀਅਰਿੰਗ(Renewable Energy Engineer) ਦੀ ਇਕ ਵਧੀਆ ਉਦਾਹਰਣ ਮਿਲਦੀ ਹੈ।

ਭਾਰਤ ਵਿਚ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਇੰਜੀਨੀਅਰਾਂ ਲਈ ਹੇਠਾਂ ਦਿੱਤੇ ਮਹੱਤਵਪੂਰਨ ਕਰੀਅਰ ਵਿਕਲਪ ਉਪਲਬਧ ਹਨ :

ਐਨਰਜੀ ਇੰਜੀਨੀਅਰ (Energy Engineer) ਵਿਚ ਕਰੀਅਰ ਵਿਕਲਪ :

ਇਨ੍ਹਾਂ ਪੇਸ਼ੇਵਰਾਂ ਦਾ ਮੁੱਖ ਕੰਮ ਤੇਲ ਅਤੇ ਗੈਸ ਵਰਗੇ ਕੁਦਰਤੀ ਸਰੋਤਾਂ ਤੋਂ ਊਰਜਾ ਪੈਦਾ ਕਰਨਾ ਹੁੰਦਾ ਹੈ। ਨਾਲ – ਨਾਲ ਇਸ ਸਬੰਧ ਵਿਚ ਖੋਜ ਕਾਰਜ ਕਰਨਾ ਵੀ ਇਹਨਾਂ ਦਾ ਮੁੱਖ ਕੱਮ ਹੁੰਦਾ ਹੈ।

ਭਾਰਤ ਵਿਚ ਇਨ੍ਹਾਂ ਪੇਸ਼ੇਵਰਾਂ ਨੂੰ ਔਸਤਨ 4 – 15 ਲੱਖ ਰੁਪਏ ਸਾਲਾਨਾ ਸੈਲਰੀ ਪੈਕੇਜ ਆਫਰ ਕੀਤਾ ਜਾਂਦਾ ਹੈ।

ਗ੍ਰੀਨ ਬਿਲਡਿੰਗ ਇੰਜੀਨੀਅਰ (Green Building Engineer) ਕਰੀਅਰ ਵਿਕਲਪ :

ਇਹ ਪੇਸ਼ੇਵਰ ਵਾਤਾਵਰਣ ਦੇ ਅਨੁਕੂਲ ਇਮਾਰਤਾਂ ਤੇ ਮਸ਼ੀਨਰੀ ਆਦਿ ਨੂੰ ਡਿਜ਼ਾਈਨ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ।

ਇਹਨਾ ਦੁਵਾਰ ਅਜਿਹੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਘੱਟ ਪਾਣੀ ਦੀ ਵਰਤੋਂ ਹੋਵੇ ਅਤੇ ਸੂਰਜੀ ਜਾਂ ਪੌਣ ਊਰਜਾ ਦਾ ਇਸਤੇਮਾਲ ਕੀਤਾ ਜਾ ਸਕੇ।

ਇਹਨਾਂ ਦੁਵਾਰ ਬਣਾਈਆਂ ਗਈਆਂ ਇਮਾਰਤਾਂ ਸਿਹਤ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਰਵਾਇਤੀ ਤਰੀਕੇ ਨਾਲ ਬਣਾਈ ਗਈ ਇਮਾਰਤ ਦੇ ਮੁਕਾਬਲੇ ਵਧੇਰੇ ਵਾਤਾਵਰਣ ਅਨੁਕੂਲ ਹੁੰਦੀਆਂ ਹਨ।

ਇਨ੍ਹਾਂ ਪੇਸ਼ੇਵਰਾਂ ਨੂੰ ਸਾਡੇ ਦੇਸ਼ ਵਿਚ ਸਾਲਾਨਾ 5 – 8 ਲੱਖ ਦੇ ਔਸਤ ਸੈਲਰੀ ਪੈਕੇਜ ਤੇ ਨੌਕਰੀ ਮਿਲਦੀ ਹੈ। ਇਹ ਸੈਲਰੀ ਕੰਮ ਦੇ ਤਜਰਬੇ ਦੇ ਨਾਲ – ਨਾਲ ਵਧਦਾ ਰਹਿੰਦਾ ਹੈ

ਲੈਕਚਰਾਰ ਅਤੇ ਪ੍ਰੋਫੈਸਰ (Lecturers and Professors) ਕਰੀਅਰ ਵਿਕਲਪ :

ਇਹ ਮਾਹਿਰ ਵਿਦਿਆਰਥੀਆਂ ਨੂੰ ਸੂਰਜੀ, ਹਵਾ, ਹਾਈਡ੍ਰੋ ਤੇ ਊਰਜਾ ਖੇਤਰਾਂ ਵਿਚ ਪੜ੍ਹਾਉਂਦੇ ਹਨ। ਇਨ੍ਹਾਂ ਪੇਸ਼ੇਵਰਾਂ ਨੂੰ ਔਸਤਨ 3 – 7 ਲੱਖ ਰੁਪਏ ਸਾਲਾਨ ਸੈਲਰੀ ਪੈਕੇਜ ਮਿਲਦਾ ਹੈ।

ਟੈਕਨੀਕਲ ਪ੍ਰੋਡਕਟ ਮੈਨੇਜਰ (Technical Product Manager) ਕਰੀਅਰ ਵਿਕਲਪ :

ਇਹ ਪੇਸ਼ੇਵਰ ਗਾਹਕਾਂ ਦੀਆਂ ਜ਼ਰੂਰਤਾਂ ਮੁਤਾਬਕ ਨਵੇਂ ਪ੍ਰੋਡਕਟਸ ਤਿਆਰ ਕਰਨ ਵਿਚ ਆਪਣਾ ਯੋਗਦਾਨ ਪਾਉਂਦੇ ਹਨ।

ਇਹ ਪੇਸ਼ੇਵਰ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕਰ ਕੇ ਨਵੇਂ ਪ੍ਰੋਡਕਟਸ ਤਿਆਰ ਕਰਨ ਦੇ ਨਾਲ – ਨਾਲ ਉਪਲਬਧ ਪ੍ਰੋਡਕਟਸ ਨੂੰ ਬਿਹਤਰ ਬਣਾਉਣ ਲਈ ਆਪਣੀ ਯੋਗਤਾ ਦਾ ਇਸਤੇਮਾਲ ਕਰਦੇ ਹਨ।

ਰੀਨਿਊਏਬਲ ਐਨਰਜੀ ਇੰਜੀਨੀਅਰ (Renewable Energy Engineer) ਕਰੀਅਰ ਵਿਕਲਪ :

ਇਹ ਪੇਸ਼ੇਵਰ ਪੌਣ ਊਰਜਾ ਅਤੇ ਸੋਲਰ ਪਾਵਰ ਜਿਵੇਂ ਸਾਫ ਊਰਜਾ ਸਰੋਤਾਂ ਤੋਂ ਵਾਤਾਵਰਣ ਦੇ ਅਨੁਕੂਲ ਐਨਰਜੀ ਪ੍ਰੋਡਕਸ਼ਨ ਨੂੰ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ।

ਇਹ ਐਨਰਜੀ – ਐਫੀਸ਼ੀਐਂਟ ਮਸ਼ੀਨਰੀ ਡਿਜ਼ਾਈਨ (Energy – Efficient Machinery Design) ਕਰਨ ਦੇ ਨਾਲ ਹੀ ਐਨਰਜੀ ਐਕਸਟ੍ਰੈਕਸ਼ਨ (Energy extraction) ਦੇ ਨਵੇਂ ਸਾਧਨ ਅਤੇ ਐਨਰਜੀ ਪ੍ਰੋਡਕਸ਼ਨ (Energy production) ਦੇ ਨਵੇਂ ਵਿਕਲਪ ਤਿਆਰ ਕਰਦੇ ਹਨ ਅਤੇ ਨਿਗਰਾਨੀ ਕਰਦੇ ਹਨ।

ਇਨ੍ਹਾਂ ਪੇਸ਼ੇਵਰਾਂ ਨੂੰ ਸਾਲਾਨਾ 4 – 8 ਲੱਖ ਰੁਪਏ ਦਾ ਸੈਲਰੀ ਪੈਕੇਜ ਮਿਲਦਾ ਹੈ।

ਵਾਟਰ ਨੈੱਟਵਰਕ ਪਲੈਨਿੰਗ ਇੰਜੀਨੀਅਰ (Water Network Planning Engineer) ਕਰੀਅਰ ਵਿਕਲਪ :

ਇਨ੍ਹਾਂ ਪੇਸ਼ੇਵਰਾਂ ਦਾ ਕੰਮ ਵਾਟਰ ਡਿਸਟ੍ਰੀਬਿਊਸ਼ਨ (ਪਾਣੀ ਦੀ ਵੰਡ) ਨੈੱਟਵਰਕ ਦੀ ਯੋਜਨਾ ਬਣਾਉਣਾ ਅਤੇ ਡਿਜ਼ਾਈਨ ਤਿਆਰ ਕਰਨਾ ਹੈ ਤਾਂ ਜੋ ਪਾਣੀ ਵਰਗੇ ਕੁਦਰਤੀ ਸਰੋਤ ਦੀ ਸਹੀ ਵਰਤੋਂ ਕੀਤੀ ਜਾ ਸਕੇ। ਸਾਡੇ ਦੇਸ਼ ਵਿਚ ਇਨ੍ਹਾਂ ਪੇਸ਼ੇਵਰਾਂ ਨੂੰ ਔਸਤਨ 3 – 6 ਲੱਖ ਰੁਪਏ ਦਾ ਸਾਲਾਨਾ ਸੈਲਰੀ ਪੈਕੇਜ ਮਿਲਦਾ ਹੈ।

ਰੀਨਿਊਏਬਲ ਐਨਰਜੀ ਦੇ ਹੋਰ ਕਰੀਅਰ ਵਿਕਲਪ :

1. ਵਿੰਡ ਟਰਬਾਈਨ ਫੈਬਰੀਕੇਟਰ (Wind turbine fabricator)
2. ਸੋਲਰ ਫੈਬਰੀਕੇਟਰ (Solar fabricator)
3. ਅਲਟਰਨੇਟਿਵ ਐਨਰਜੀ ਰਿਸਰਚ (Alternative Energy Research)
4. ਐਨਰਜੀ ਸਿਸਟਮ ਇੰਜੀਨੀਅਰ (Energy System Engineer)
5. ਐਨਰਜੀ ਦੇ ਖੇਤਰ ਵਿਚ ਡਾਟਾ ਐਨਾਲਿਸਟ / ਡਾਟਾ ਵਿਗਿਆਨੀ ( Data Analyst/ Data Scientist)

ਭਾਰਤ ਅਤੇ ਵਿਦੇਸ਼ਾਂ ‘ਚ ਰੀਨਿਊਏਬਲ ਐਨਰਜੀ ਦਾ ਸੈਲਰੀ ਪੈਕੇਜ :

ਭਾਰਤ ਵਿਚ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਫਰੈਸ਼ਰਾਂ ਨੂੰ ਔਸਤ 4 ਲੱਖ ਰੁਪਏ ਸਾਲਾਨਾ ਸੈਲਰੀ ਪੈਕੇਜ ਮਿਲਦਾ ਹੈ। ਇਸ ਖੇਤਰ ਵਿਚ ਕੁਝ ਸਾਲਾਂ ਦੇ ਕੰਮ ਦੇ ਤਜਰਬੇ ਤੋਂ ਬਾਅਦ ਇੰਜੀਨੀਅਰਾਂ ਸੈਲਰੀ ਪੈਕੇਜ ਵੱਧ ਤੋਂ ਵੱਧ 15 ਲੱਖ ਰੁਪਏ ਤੱਕ ਹੋ ਜਾਂਦਾ ਹੈ।

ਟੈਕਨੀਕਲ ਪ੍ਰੋਡਕਟ ਮੈਨੇਜਰਾਂ ਨੂੰ ਔਸਤ 2 – 5 ਲੱਖ ਰੁਪਏ ਸਾਲਾਨਾ ਪੈਕੇਜ ਮਿਲਦਾ ਹੈ।

ਸਰਕਾਰੀ ਖੇਤਰ ਦੇ ਮੁਕਾਬਲੇ ਨਿਜੀ ਸੈਕਟਰ ਵਿਚ ਵਧੀਆ ਸੈਲਰੀ ਪੈਕੇਜ ਤੇ ਕੰਮ ਮਿਲਦਾ ਹੈ।

ਵਿਦੇਸ਼ਾਂ ਵਿਚ ਇਹ ਸੈਲਰੀ ਪੈਕੇਜ ਔਸਤ 20 – 28 ਹਜ਼ਾਰ ਪੌਂਡ ਸਾਲਾਨਾ ਤੱਕ ਹੈ।

Loading Likes...

Leave a Reply

Your email address will not be published. Required fields are marked *