‘ਲੂ’ ਲੱਗਣਾ ਅਤੇ ਉਸ ਤੋਂ ਬਚਾਅ/ lu-laggan-de-kaaran-ate-bchaaw

‘ਲੂ’ ਲੱਗਣਾ ਅਤੇ ਉਸ ਤੋਂ ਬਚਾਅ

‘ਲੂ’ ਲੱਗਣਾ ਕੀ ਹੁੰਦਾ ਹੈ?

ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਗਰਮ ਹਵਾਂਵਾਂ ਵਗਣ ਲੱਗ ਜਾਂਦੀਆਂ ਨੇ। ਗਰਮੀ ਦੇ ਮੌਸਮ ਕਾਰਨ ਵਗਣ ਵਾਲੀ ਗਰਮ ਹਵਾ ਨੂੰ ‘ਲੂ’ ਕਿਹਾ ਜਾਂਦਾ ਹੈ।

‘ਲੂ’ ਲੱਗਣਾ ਵੀ ਇਕਦਮ ਆ ਪੈਣ ਵਾਲੀ ਖਤਰਨਾਕ ਬੀਮਾਰੀ ਹੈ। ਇਸ ਲਈ ਇਸ ਤੋਂ ਬਚਾਅ ਦਾ ਪਹਿਲਾਂ ਤੋਂ ਹੀ ਧਿਆਨ ਰੱਖਣਾ ਚਾਹੀਦਾ ਹੈ।

‘ਲੂ’ ਲਗਣ ਦਾ ਮੁੱਖ ਕਾਰਨ ਤਾਂ ਇਕ ਹੀ ਹੈ, ਸੂਰਜ ਦੀ ਧੁੱਪ ਅਤੇ ਤੇਜ਼ ਗਰਮ ਹਵਾ ਦਾ ਸਰੀਰ ਤੇ ਖਾਸ ਕਰ ਕੇ ਸਿਰ ਜ਼ੋਰ ਦੀ ਅਸਰ ਹੋਣਾ।

ਇਹ ਇਕ ਅਚਾਨਕ ਹੋਣ ਵਾਲਾ ਰੋਗ ਹੈ। ਇਸ ਨਾਲ ਇਕ ਚੰਗਾ – ਖਾਸਾ ਆਦਮੀ ਵੀ ਬੀਮਾਰ ਹੋ ਜਾਂਦਾ ਹੈ।

‘ਲੂ’ ਲੱਗਣ ਨਾਲ ਸ਼ਰੀਰ ਤੇ ਅਸਰ :

ਸੂਰਜ ਦੀਆਂ ਤੇਜ਼ ਕਿਰਨਾਂ ਦੇ ਸਟਰੋਕ ਦੇ ਪ੍ਰਭਾਵ ਨਾਲ ਸਰੀਰ ਦੀ ਤਰਲਤਾ ਅਤੇ ਸਹਿਣਸ਼ੀਲਤਾ ਇਕਦਮ ਖਤਮ ਹੋ ਜਾਂਦੀ ਹੈ। ਜਿਸ ਨੂੰ ਪਾਣੀ ਦੀ ਕਮੀ ਜਾਂ ਡੀਹਾਈਡ੍ਰੇਸ਼ਨ ਹੋਣਾ ਕਹਿੰਦੇ ਹਨ।

ਕਈ ਵਾਰ ਡੀਹਾਈਡ੍ਰੇਸ਼ਨ ਦੀ ਅਜਿਹੀ ਹਾਲਤ ਹੈਜਾ ਆਦਿ ‘ਚ ਵੀ ਹੋ ਜਾਂਦੀ ਹੈ।

‘ਲੂ’ ਲੱਗਣ ਦੇ ਕਾਰਨ :

ਜੇ ਸਾਡੀ ਸ਼ਰੀਰ ਖੁੱਲ੍ਹਾ ਹੋਵੇ, ਸਿਰ ਨੰਗਾ ਹੋਵ ਅਤੇ ਭੁੱਖੇ – ਪਿਆਸੇ, ਇਨ੍ਹਾਂ ‘ਚੋਂ ਕਿਸੇ ਵੀ ਹਾਲਤ ਵਿਚ ਤੇਜ਼ ਧੁੱਪ ਅਤੇ ਗਰਮ ਹਵਾ ਵਿਚ ਘੁੰਮਣ ਨਾਲ ‘ਲੂ’ ਲੱਗ ਜਾਂਦੀ ਹੈ।

ਏ.ਸੀ. ਨਾਲ ਠੰਡੇ ਕੀਤੇ ਕਮਰੇ ‘ਚੋਂ ਇਕਦਮ ਬਾਹਰ ਨਿਕਲ ਕੇ ਤੇਜ਼ ਧੁੱਪ ਅਤੇ ਗਰਮ ਹਵਾ ‘ਚ ਘੁੰਮਣ ਨਾਲ ਵੀ ‘ਲੂ’ ਲੱਗ ਸਕਦੀ ਹੈ।

ਤੇਜ਼ ਪਿਆਸ ਦਾ ਲੱਗਣਾ, ਸੰਕੇਤਕ ਹੁੰਦਾ ਹੈ ਕਿ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੈ।

ਜੇਕਰ ਸਰੀਰ ‘ਚ ਪਾਣੀ ਅਤੇ ਗਰਮੀ ਨੂੰ ਸਹਿਣ ਕਰਨ ਦੀ ਸ਼ਕਤੀ ਹੋਵੇ ਤਾਂ ਸਰੀਰ ਤੇਜ਼ ਧੁੱਪ ਅਤੇ ਗਰਮ ਹਵਾ ਨੂੰ ਸਹਿ ਲੈਂਦਾ ਹੈ ਜਦਕਿ ਭੁੱਖੇ ਸਰੀਰ ਤੇ ‘ਲੂ’ ਦਾ ਅਸਰ ਬਹੁਤ ਜਲਦੀ ਹੁੰਦਾ ਹੈ।

ਇਸ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਠੰਡਾ ਪਾਣੀ ਪੀ ਕੇ ਨਿਕਲਣਾ ਚਾਹੀਦਾ ਹੈ। ਇਹ ਵਧੀਆ ਵੀ ਹੁੰਦਾ ਹੈ ਅਤੇ ‘ਲੂ’ ਤੋਂ ਬਚਾਅ ਵੀ ਕਰਦਾ ਹੈ।

ਕਿਵੇਂ ਪਤਾ ਲੱਗੇ ਕਿ ‘ਲੂ’ ਲੱਗੀ ਹੋਈ ਹੈ ?

‘ਲੂ’ ਲੱਗਣ ਨਾਲ ਮੂੰਹ ਸੁੱਕਣਾ, ਗਲੇ ਵਿਚ ਕੰਡੇ ਚੁੰਭਣ ਵਰਗਾ ਲੱਗਣਾ, ਹਥੇਲਿਆਂ ਅਤੇ ਅੱਖਾਂ ਵਿਚ ਜਲਨ ਹੋਣਾ, ਤੇਜ਼ ਬੁਖਾਰ ਹੋਣਾ, ਸਾਰਾ ਸਰੀਰ ਟੁੱਟਣਾ ਅਤੇ ਦਰਦ ਹੋਣਾ, ਸਰੀਰ ਵਿਚ ਕਮਜ਼ੋਰੀ ਮਹਿਸੂਸ ਕਰਨਾ।

ਅੱਖਾਂ ਅੰਦਰ ਧਸ ਜਾਣਾ ਅਤੇ ਅੱਖਾਂ ਥੱਲੇ ਕਾਲਾਪਣ ਆ ਜਾਣਾ, ਤਬੀਅਤ ‘ਚ ਬੇਚੈਨੀ ਅਤੇ ਘਬਰਾਹਟ ਹੋਣਾ ਆਦਿ ਲੱਛਣ ਹੋਣਾ ‘ਲੂ’ ਲੱਗਣ ਦਾ ਸੰਕੇਤਕ ਹੁੰਦੇ ਹਨ।

‘ਲੂ’ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ ?

1. ਤੇਜ਼ ਧੁੱਪ ਅਤੇ ਗਰਮ ਹਵਾ ਵਿਚ ਬਾਹਰ ਨਿਕਲਣ ਤੋਂ ਬਚੋ।

ਪਰ ਜੇ ਬਾਹਰ ਨਿਕਲਣਾ ਜ਼ਰੂਰੀ ਹੋਵ ਤਾਂ ਠੰਡਾ ਪਾਣੀ ਪੀ ਕੇ ਅਤੇ ਧੁੱਪ ਤੋਂ ਬਚਾਅ ਦਾ ਉਪਾਅ ਕਰ ਕੇ ਹੀ ਨਿਕਲਣਾ ਚਾਹੀਦਾ ਹੈ।

2. ਛੱਤਰੀ ਲੈ ਕੇ ਜਾਂ ਗਰਮ ਹਵਾ ਤੋਂ ਬਚਣ ਲਈ ਕੱਪੜਾ ਲਪੇਟ ਲਓ।

3. ਠੰਡੇ ਵਾਤਾਵਰਣ ਤੋਂ ਇਕਦਮ ਗਰਮ ਵਾਤਾਵਰਣ ‘ਚ ਜਾਣ ਤੋਂ ਪਰਹੇਜ਼ ਕਰੋ।

‘ਲੂ’ ਲੱਗਣ ਤੋਂ ਬਾਅਦ ਇਸਦੇ ਇਲਾਜ :

ਇਸਦਾ ਅਸਰ ਖ਼ਤਰਨਾਕ ਹੁੰਦਾ ਹੈ ਕਿ 24 ਘੰਟਿਆਂ ‘ਚ ਹੀ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਪਰ ਕੁਝ ਉਪਾਅ ਕਰ ਕੇ 24 ਘੰਟਿਆਂ ‘ਚ ਹੀ ਮਰੀਜ਼ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ।

ਇਸਦੇ ਲੱਛਣ ਦਿਖਦੇ ਹੀ ਮਰੀਜ਼ ਨੂੰ  ਲਿਟਾ ਦਿਓ ਅਤੇ ਉਸ ਦੇ ਮੱਥੇ ਤੇ ਠੰਡੇ ਪਾਣੀ ਦੀ ਪੱਟੀ ਰੱਖੋ।

ਬਰਫ ਦੇ ਟੁਕੜੇ ਚੂਸਣ ਲਈ ਦੇਣੇ ਚਾਹੀਦੇ ਹਨ, ਸਿਰ ਤੇ ਬਰਫ ਦੀ ਥੈਲੀ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ।

ਪਿਆਜ਼ ਦਾ ਤਾਜ਼ਾ ਰਸ ਕੱਢ ਕੇ 2 – 2 ਚੱਮਚ ਥੋੜ੍ਹੀ – ਥੋੜ੍ਹੀ ਦੇਰ ‘ਚ ਦਿੰਦੇ ਰਹਿਣ ਨਾਲ ਬਹੁਤ ਫਾਇਦਾ ਹੁੰਦਾ ਹੈ।

ਖਾਣੇ ਵਿਚ ਅਨਾਜ ਨਾ ਦੇ ਕੇ ਸਿਰਫ ਫਲ ਜਾਂ ਫਲਾਂ ਦਾ ਰਸ ਹੀ ਦੇਣਾ  ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *