ਇਕ ਚਮਤਕਾਰੀ ਨਦੀਨ ਸੰਖਪੁਸ਼ਪੀ/ A miraculous Sankhpushpi :
ਸੰਖਪੁਸ਼ਪੀ ਆਮ ਕਰਕੇ ਸਾਉਣੀ ਦੇ ਸੀਜ਼ਨ ਵਿਚ ਵੇਖਣ ਨੂੰ ਮਿਲਦਾ ਹੈ ਪਰ ਇਹ ਹਾੜੀ ਦੇ ਸੀਜ਼ਨ ਵਿਚ ਵੀ ਕਿਤੇ – ਕਿਤੇ ਦਿਸ ਪੈਂਦਾ ਹੈ। ਇਹ ਫ਼ਸਲਾਂ ਵਿਚ ਨਦੀਨ ਵਜੋਂ ਪਾਇਆ ਜਾਂਦਾ ਹੈ। ਇਹ ਰਹਿੰਦ – ਖੂੰਹਦ, ਖਾਲੀ ਥਾਵਾਂ ਅਤੇ ਨਹਿਰਾਂ ਦੇ ਕਿਨਾਰਿਆਂ ਤੇ ਵੀ ਦੇਖਿਆ ਜਾ ਸਕਦਾ ਹੈ। ਪਰ ਇਹ ਇਕ ਚਮਤਕਾਰੀ ਨਦੀਨ ਸੰਖਪੁਸ਼ਪੀ/ A miraculous Sankhpushpi ਹੁੰਦਾ ਹੈ।
ਵੱਖ – ਵੱਖ ਨਾਂ/ Different names :
ਇਸ ਦੇ ਵੱਖ – ਵੱਖ ਭਾਸ਼ਾਵਾਂ ਵਿਚ ਵੱਖ – ਵੱਖ ਨਾਂ ਹਨ ਜਿਵੇਂ ਕਿ ਸੰਖਪੁਸ਼ਪੀ (ਸੰਸਕ੍ਰਿਤ, ਪੰਜਾਬੀ, ਹਿੰਦੀ),ਕੱਕੂਰਾਤੀ (ਤਮਿਲ), ਬਿੱਲੀਕਾਖੀ ਸੋਪੂ (ਕੰਨੜ) ਅਤੇ ਸੰਖਾਵਾਲੀ (ਗੁਜਰਾਜੀ) ਇਸ ਦਾ ਵਿਗਿਆਨਕ ਨਾਮ (ਬੋਟੈਨੀਕਲ ਨਾਂ) ਕੁਨਵੋਲਵੂਲਸ ਮਾਈਕ੍ਰੋਫਾਈਲਸ/ Convolvulus microphiles ਹੈ।
ਸੰਖਪੁਸ਼ਪੀ ਦੀ ਪਛਾਣ/ Identification of Sankhpushpi :
ਇਹ ਵੇਲ ਵਾਂਗ ਧਰਤੀ ਤੇ ਵਿਛਿਆ ਹੋਇਆ ਪੌਦਾ ਹੁੰਦਾ ਹੈ। ਇਸ ਦੀਆਂ ਟਾਹਣੀਆਂ ਹਰੀਆਂ, ਪੱਤੇ ਲੰਬੇ ਹਰੇ ਅਤੇ ਵਾਲਾਂ ਨਾਲ ਢਕੇ ਹੁੰਦੇ ਹਨ। ਇਸ ਦੇ ਫੁੱਲ ਸੰਖ ਵਰਗੇ ਚਿੱਟੇ ਰੰਗ ਦੇ ਹੁੰਦੇ ਹਨ, ਜਿਸ ਕਰਕੇ ਇਸ ਨੂੰ ਸੰਖ -ਪੁਸ਼ਪੀ ਕਿਹਾ ਜਾਂਦਾ ਹੈ।
ਸਿਹਤ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਲਈ ਤੁਸੀਂ 👉 CLICK ਕਰੋ।
ਸੰਖਪੁਸ਼ਪੀ ਤੋਂ ਹੋਣ ਵਾਲੇ ਫ਼ਾਇਦੇ/ Benefits of Sankhpushpi :
1. ਆਯੂਰਵੈਦ ਦੇ ਅਨੁਸਾਰ ਇਸ ਬੂਟੀ ਦੀ ਵਰਤੋਂ ਯਾਦਸ਼ਕਤੀ/ Memory ਤੇਜ਼ ਰੱਖਣ ਲਈ ਕੀਤੀ ਜਾਂਦੀ ਹੈ। ਅੱਜਕਲ ਵੀ ਡਾਕਟਰ ਇਸ ਨੂੰ ਖਾਣ ਦੀ ਤਰਜੀਹ ਦਿੰਦੇ ਹਨ।
2. ਇਸ ਦੀ ਵਰਤੋਂ ਦਿਮਾਗੀ ਕੈਂਸਰ/ Brain cancer ਨੂੰ ਘਟਾਉਣ ਅਤੇ ਤਣਾਅਮੁਕਤ ਕਰਨ ਲਈ ਵੀ ਕੀਤੀ ਜਾਂਦੀ ਹੈ।
3. ਇਸ ਦੇ ਪੱਤਿਆਂ ਦੀ ਵਰਤੋਂ ਸਰੀਰਕ ਇਸ਼ਨਾਨ ਲਈ ਵੀ ਕੀਤੀ ਜਾ ਸਕਦੀ ਹੈ
4. ਸੰਖਪੁਸ਼ਪੀ ਦੇ ਫੁੱਲਾਂ ਦਾ ਰਸ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਕਰਕੇ ਇਨ੍ਹਾਂ ਦੀ ਵਰਤੋਂ ਕਰਨ ਦੀ ਡਾਕਟਰ ਸਲਾਹ ਦਿੰਦੇ ਹਨ।
5. ਕਈ ਥਾਵਾਂ ਤੇ ਇਸ ਬੂਟੀ ਦੀ ਵਰਤੋਂ ਚਾਰੇ ਵਜੋਂ ਵੀ ਕੀਤੀ ਜਾਂਦੀ ਹੈ
6. ਰੋਜ਼ਾਨਾ ਇਸ ਪੌਦੇ ਦੇ 2 – 3 ਪੱਤੇ ਖਾਣ ਨਾਲ ਸਰੀਰ ਦੀਆਂ ਅੰਦਰੂਨੀ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
7. ਆਯੁਰਵੈਦ ਦੇ ਅਨੁਸਾਰ ਇਹ ਬੂਟਾ ਅੰਮ੍ਰਿਤ ਹੈ ਅਤੇ ਇਹ ਸਰੀਰ ਦੇ ਕੋਮਲ ਅੰਗ ਜਿਵੇਂ ਲਿਵਰ, ਮਿਹਦਾ, ਪਿੱਤਾ ਤੇ ਆਂਦਰਾਂ ਆਦਿ ਦੀ ਸਫਾਈ ਵਿਚ ਮਦਦ ਕਰਦਾ ਹੈ।
8. ਨਵੀਆਂ ਖੋਜਾਂ ਅਨੁਸਾਰ ਇਹ ਬੂਟਾ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡ੍ਰੇਟਸ/ Protein, vitamins, carbohydrates ਆਦਿ ਨਾਲ ਭਰਪੂਰ ਹੁੰਦਾ ਹੈ।
9. ਕਈ ਵਿਗਿਆਨੀ ਇਸ ਦੇ ਪੱਤਿਆਂ ਅਤੇ ਫੁੱਲਾਂ ਨੂੰ ਸਲਾਦ ਦੇ ਤੌਰ ਤੇ ਵਰਤਣ ਦੀ ਸਲਾਹ ਦਿੰਦੇ ਹਨ।
Loading Likes...ਸਾਵਧਾਨੀ : ਸੰਖਪੁਸ਼ਪੀ ਦੀ ਵਰਤੋਂ ਕਰਨ ਤੋਂ ਪਹਿਲਾਂ ਵੈਦ/ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ।