ਯੋਜਨਾਬੱਧ ਹੋਣਾ ਜ਼ਰੂਰੀ ਹੈ ਘਰ ੜਦਾ ਕੰਮ/ It is important to have planned homework :
ਯੋਜਨਾਬੱਧ ਹੋਣਾ ਜ਼ਰੂਰੀ ਹੈ ਘਰ ਦਾ ਕੰਮ/ It is important to have planned homework ਸਿਰਲੇਖ ਅਧੀਨ ਇਸੇ ਲਈ ਇਹ ਚਰਚਾ ਕੀਤੀ ਜਾਵੇਗੀ ਕਿ ਅਸਲ ਵਿਚ ਕਿਸ ਤਰ੍ਹਾਂ ਦਾ ਘਰ ਦਾ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ।
ਘਰ ਨੂੰ ਯੋਜਨਾਬੱਧ ਰੱਖਣ ਦੀ ਜ਼ਿੰਮੇਵਾਰੀ/ Responsibility to keep the house planned :
ਹਾਊਸ ਵਾਈਫ/ House Wife (ਗ੍ਰਹਿਣੀਆਂ) ਨੂੰ ਹਮੇਸ਼ਾ ਇਕ ਹੀ ਗੱਲ ਸੁਣਨੀ ਪੈਂਦੀ ਹੈ ਕਿ ਇਹ ਘਰ ਵਿਚ ਸਾਰਾ ਦਿਨ ਕਰਦੀਆਂ ਕੀ ਹਨ? ਕਿਉਂਕਿ ਘਰ ਸੰਭਾਲਣ ਅਤੇ ਯੋਜਨਾਬੱਧ ਰੱਖਣ ਦੀ ਜ਼ਿੰਮੇਵਾਰੀ ਔਰਤਾਂ ਤੇ ਹੀ ਹੁੰਦੀ ਹੈ। ਇਨ੍ਹਾਂ ਹਾਲਾਤ ਦਾ ਸਾਹਮਣਾ ਹਰ ਔਰਤ ਕਰਦੀ ਹੈ। ਕਿਉਂਕਿ ਉਹ ਪੂਰਾ ਦਿਨ ਘਰ ਵਿਚ ਬਤੀਤ ਕਰਦੀਆਂ ਹਨ, ਇਸ ਲਈ ਇਹ ਉਮੀਦ ਇਸ ਲਈ ਵਧ ਜਾਂਦੀ ਹੈ।
ਜੇਕਰ ਔਰਤਾਂ ਘਰੇਲੂ ਕੰਮ ਦੀ ਵੀ ਇਕ ਯੋਜਨਾ ਬਣਾ ਕੇ ਚੱਲਣ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਆਸਾਨ ਹੋ ਜਾਣਗੀਆਂ।
ਸਮੇਂ ਦੇ ਪਾਬੰਦ ਰਹਿਣ ਦੀ ਕਰੋ ਕੋਸ਼ਿਸ਼/ Try to be punctual :
ਕਿਸੇ ਵੀ ਕੰਮ ਲਈ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੈ। ਹਰ ਕੰਮ ਦਾ ਸਮਾਂ ਨਿਸ਼ਚਿਤ ਕਰੋ ਅਤੇ ਉਸ ਦੇ ਅਨੁਸਾਰ ਹੀ ਚੱਲੋ।
ਕੰਮਾਂ ਦੀ ਪਹਿਲ ਤੈ ਕਰੋ/ Prioritize tasks :
ਸਵੇਰੇ ਕਿਸੇ ਨੂੰ ਜਲਦੀ ਜਾਣਾ ਹੋਵੇ ਤਾਂ ਸਫਾਈ ਤੋਂ ਪਹਿਲਾਂ ਨਾਸ਼ਤਾ ਤਿਆਰ ਕਰ ਦਿਓ। ਜੇਕਰ ਤੁਹਾਨੂੰ ਕੱਪੜੇ ਵੀ ਧੋਣੇ ਹਨ ਅਤੇ ਬਾਹਰ ਵੀ ਜਾਣ ਦਾ ਕੋਈ ਵਿਚਾਰ ਹੈ ਤਾਂ ਸਾਰੇ ਕੱਪੜੇ ਧੋਣ ਦੀ ਬਜਾਏ ਉਸ ਦਿਨ ਸਿਰਫ ਜ਼ਰੂਰੀ ਕੱਪੜੇ ਹੀ ਧੋ ਲੈਣੇ ਚਾਹੀਦੇ ਹਨ।
ਰੂਪਰੇਖਾ ਕਰੋ ਪਹਿਲਾਂ ਹੀ ਤਿਆਰ/ already prepare the outline :
ਦਿਮਾਗ ਵਿਚ ਇਕ ਖਾਕੇ ਦਾ ਬਣੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪੂਰੇ ਦਿਨ ਦਾ ਕੰਮਕਾਰ ਸਵੇਰੇ ਹੀ ਤੈਅ ਕਰ ਲਓ।
ਤਿਆਰੀ ਪਹਿਲਾਂ ਹੀ ਕਰਨ ਦੀ ਕੋਸ਼ਿਸ਼ ਕਰੋ/ Try to prepare in advance :
ਜੇਕਰ ਬੱਚੇ ਛੋਟੇ ਹਨ, ਫਿਰ ਤੁਰੰਤ ਕੰਮ ਕਰਨਾ ਔਖਾ ਹੁੰਦਾ ਹੈ। ਬੱਚਿਆਂ ਦੀ ਡ੍ਰੇਸ, ਬੈਗ ਆਦਿ ਰਾਤ ਨੂੰ ਹੀ ਤਿਆਰ ਕਰ ਦਿਓ। ਜੇਕਰ ਸਵੇਰੇ ਕੋਈ ਵਿਸ਼ੇਸ਼ ਨਾਸ਼ਤਾ ਜਾਂ ਸਬਜ਼ੀ ਬਣਾ ਰਹੇ ਹੋ ਤਾਂ ਉਸ ਦੀ ਜ਼ਰੂਰੀ ਤਿਆਰੀ ਵੀ ਰਾਤ ਨੂੰ ਹੀ ਕਰ ਲਓ।
ਕੰਮ ਨੂੰ ਤੁਰੰਤ ਖਤਮ ਕਰਨ ਦੀ ਕਰੋ ਕੋਸ਼ਿਸ਼/ Try to finish the job immediately :
‘ਵਿਹਲ’ ਸ਼ਬਦ ਕਿਸੇ ਕੰਮ ਨੂੰ ਟਾਲਣ ਦਾ ਹੀ ਦੂਸਰਾ ਨਾਂ ਹੈ। ਜਦੋਂ ਤੁਸੀਂ ਕਿਸੇ ਕੰਮ ਨੂੰ ਕਰਨ ਦੇ ਚਾਹਵਾਨ ਨਹੀਂ ਹੁੰਦੇ, ਉਦੋਂ ਤੁਸੀਂ ਕਹਿੰਦੇ ਹੋ ਕਿ ਇਹ ਕੰਮ ਵਿਹਲੇ ਸਮੇਂ ਕਰਾਂਗੇ। ਇਸ ਲਈ ਹੱਥ ਦੇ ਕੰਮ ਤੁਰੰਤ ਕਰਨ ਤੇ ਘੱਟ ਸਮਾਂ ਲੈਂਦੇ ਹਨ।
ਪੰਜਾਬੀ ਦੇ ਹੋਰ ਵੀ ਬਲਾਗ ਪੜ੍ਹਨ ਲਈ ਕਲਿੱਕ/CLICK ਕਰੋ।
ਇਕ ਸਮੇਂ, ਦੋ ਕੰਮ ਕਰਨ ਦੀ ਕਰੋ ਕੋਸ਼ਿਸ਼/ Try to do two things at a time :
ਦੋ ਕੰਮਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ। ਇਕ ਵਾਰ ਜੇਕਰ ਤੁਹਾਨੂੰ ਇਸ ਦੀ ਆਦਤ ਹੋ ਗਈ ਤਾਂ ਵਕਤ ਦੀ ਕਮੀ ਕਦੇ ਮਹਿਸੂਸ ਨਹੀਂ ਹੋਵੇਗੀ। ਇਕੱਠੇ ਦੋ ਕੰਮ ਕਰਨ ਦਾ ਮਤਲਬ ਹੈ ਕਿ ਜਦੋਂ ਸਫਾਈ ਕਰੋ, ਸਬਜ਼ੀ ਨੂੰ ਪੱਕਣ ਲਈ ਰੱਖ ਦਿਓ।
ਦੂਸਰਿਆਂ ਦੀ ਮਦਦ ਲੈਣਾ ਸਿੱਖੋ/ Learn to seek the help of others :
ਜੇਕਰ ਤੁਸੀਂ ਇਕੱਲੇ ਕੰਮ ਕਰਨ ਦੀ ਬਜਾਏ ਪਰਿਵਾਰ ਦੇ ਮੈਂਬਰਾਂ ਦੀ ਮਦਦ ਲਓਗੇ ਤਾਂ ਤੁਹਾਡਾ ਕੰਮ ਜਲਦੀ ਅਤੇ ਆਸਾਨੀ ਨਾਲ ਹੋਵੇਗਾ।। ਇਹ ਨਾ ਸੋਚੋ ਕਿ ਪਤੀ ਅਤੇ ਬੱਚਿਆਂ ਤੋਂ ਕੰਮ ਵਿਚ ਮਦਦ ਨਾ ਲੈ ਕੇ ਤੁਸੀਂ ਉਨ੍ਹਾਂ ਤੇ ਜ਼ਿਆਦਾ ਪਿਆਰ ਦਿਖਾ ਰਹੇ ਹੋ ਤਾਂ ਇਹ ਧਾਰਨਾ ਆਪਣੇ ਦਿਮਾਗ ਵਿਚੋਂ ਕੱਢ ਦਿਓ।
ਬੱਚਿਆਂ ਨੂੰ ਵੀ ਉਨ੍ਹਾਂ ਦੀ ਉਮਰ ਦੇ ਅਨੁਸਾਰ ਜ਼ਿੰਮੇਵਾਰੀ ਸੌਂਪੋ। ਕੁਝ ਦਿਨਾਂ ਬਾਅਦ ਕੰਮ ਦੀ ਫੇਰ ਬਦਲ ਕਰ ਦਿਓ ਇਸ ਨਾਲ ਬੱਚੇ ਬੋਰ ਵੀ ਨਹੀਂ ਹੋਣਗੇ।
ਸੁੰਦਰਤਾ ਨਾਲ ਸੰਬੰਧਿਤ ਬਲਾਗ ਲਈ 👉ਇੱਥੇ CLICK ਕਰੋ।
Loading Likes...