ਚਮੜੀ ਦਾ ਧਿਆਨ/ Skin Care

ਚਮੜੀ ਦਾ ਧਿਆਨ/ Skin Care

ਸਰਦੀਆਂ ਵਿਚ ਖੁਸ਼ਕ ਚਮੜੀ ਨੂੰ ਸਹੀ ਕਰਨ ਲਈ ਕਈ ਨੈਚੁਰਲ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਹ ਚੀਜ਼ਾਂ ਤੁਹਾਡੀ ਚਮੜੀ ਨੂੰ ਮੁਲਾਇਮ ਬਣਾਉਣ ਵਿਚ ਮਦਦ ਕਰਨਗੀਆਂ ਤੇ ਨਾਲ ਹੀ ਇਸ ਨਾਲ ਸਕਿਨ ਦੀ ਖੁਸ਼ਕੀ ਵੀ ਦੂਰ ਹੋਵੇਗੀ। ਹੇਠਾਂ, ਇਸੇ ਹੀ ਵਿਸ਼ੇ ‘ਚਮੜੀ ਦਾ ਧਿਆਨ/ Skin Care‘ ਨੂੰ ਧਿਆਨ ਵਿੱਚ ਰੱਖ ਕੇ ਕੁੱਝ ਬਿੰਦੁਆਂ ਬਾਰੇ ਚਰਚਾ ਕੀਤੀ ਗਈ ਹੈ।

ਐਲੋਵੇਰਾ ਤੇ ਗਲਿਸਰੀਨ ਦੀ ਵਰਤੋਂ/ Use of Aloe Vera and Glycerin :

ਇਕ ਕਟੋਰੀ ਵਿਚ ਗਲਿਸਰੀਨ ਲਓ। ਇਸ ਵਿਚ ਬਰਾਬਰ ਮਾਤਰਾ ਵਿਚ ਐਲੋਵੇਰਾ ਜੈੱਲ ਮਿਲਾਓ, ਇਨ੍ਹਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਤੇ ਗਰਦਨ ਤੇ ਲਗਾਓ। ਇਸ ਨਾਲ ਕੁੱਝ ਦੇਰ ਤੱਕ ਚਮੜੀ ਦੀ ਮਸਾਜ ਕਰੋ। ਇਸ ਤੋਂ ਬਾਅਦ ਇਸ ਨੂੰ ਸਾਫ ਪਾਣੀ ਨਾਲ ਧੋਅ ਲਓ। ਇਸ ਨੂੰ ਚਮੜੀ ਤੇ 25 ਤੋਂ 30 ਮਿੰਟਾਂ ਲਈ ਲੱਗਾ ਰਹਿਣ ਦਿਓ। ਇਸ ਦੇ ਬਾਅਦ ਚਮੜੀ ਨੂੰ ਸਾਦੇ ਪਾਣੀ ਨਾਲ ਸਾਫ ਕਰ ਲਓ। ਹਫਤੇ ਵਿਚ 2 – 3 ਵਾਰ ਇਸ ਦੀ ਵਰਤੋਂ ਕਰ ਸਕਦੇ ਹੋ।

ਚਮੜੀ ਨੂੰ ਖੂਬਸੂਰਤ ਬਣਾਉਣ ਲਈ ਹੋਰ ਵੀ POST ਪੜ੍ਹਨ ਲਈ 👉CLICK ਕਰੋ।

ਕੇਲਾ ਤੇ ਦੁੱਧ ਦੀ ਵਰਤੋਂ / Use of banana and milk :

ਇਕ ਕਟੋਰੀ ਵਿਚ ਇਕ ਕੇਲਾ ਮਸਲ ਲਓ ਤੇ ਥੋੜ੍ਹਾ ਜਿਹਾ ਦੁੱਧ ਮਿਲਾਓ। ਇਨ੍ਹਾਂ ਦੋਵੇਂ ਚੀਜ਼ਾਂ ਨੂੰ ਮਿਲਾ ਕੇ ਚਿਹਰੇ ਤੇ ਗਰਦਨ ਤੇ ਲਗਾਓ। ਇਸ ਨਾਲ ਕੁੱਝ ਦੇਰ ਤੱਕ ਚਮੜੀ ਦੀ ਮਸਾਜ ਕਰੋ। ਇਸਨੂੰ ਚਿਹਰੇ ਤੇ ਗਰਦਨ ਤੇ 20 ਤੋਂ 30 ਮਿੰਟਾਂ ਲਈ ਲੱਗਾ ਰਹਿਣ ਦਿਓ।
ਇਸ ਨਾਲ ਕੁਝ ਦੇਰ ਤੱਕ ਚਮੜੀ ਦੀ ਮਸਾਜ ਕਰੋ। ਇਸ ਤੋਂ ਬਾਅਦ ਚਮੜੀ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਸੀਂ ਹਫਤੇ ਵਿਚ 2 ਤੋਂ 3 ਵਾਰ ਇਸ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ।

ਸ਼ਿਯਾ ਬਟਰ ਤੇ ਨਾਰੀਅਲ ਤੇਲ ਦੀ ਵਰਤੋਂ / Using shea butter and coconut oil :

ਥੋੜ੍ਹੇ ਜਿਹੇ ਸ਼ਿਆ ਬਟਰ ਨੂੰ ਪਿਘਲਾ ਕੇ 2 ਤੋਂ 3 ਚੱਮਚ ਨਾਰੀਅਲ ਦਾ ਤੇਲ ਪਾਓ। ਇਸ ਨੂੰ ਮੱਧਮ ਸੇਕ ਤੇ ਗਰਮ ਕਰੋ, ਜਦੋਂ ਤੱਕ ਇਹ ਆਪਸ ਵਿਚ ਮਿਲ ਨਾ ਜਾਣ।

ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਕੁਝ ਦੇਰ ਤੱਕ ਚਮੜੀ ਤੇ ਮਸਾਜ ਕਰੋ। ਇਸ ਨੂੰ 15 ਤੋਂ 20 ਮਿੰਟਾਂ ਤੱਕ ਚਮੜੀ ਤੇ ਲੱਗਾ ਰਹਿਣ ਦਿਓ, ਇਸ ਤੋਂ ਬਾਅਦ ਚਮੜੀ ਨੂੰ ਕੋਸੇ ਪਾਣੀ ਨਾਲ ਧੋ ਲਓ। ਤੁਸੀਂ ਹਫਤੇ ਵਿਚ 2 ਤੋਂ 3 ਵਾਰ ਇਸ ਦੀ ਵਰਤੋਂ ਕਰ ਸਕਦੇ ਹੋ। ਜਿਸ ਨਾਲ ਕਿ ਚਮੜੀ ਖੂਬਸੂਰਤ ਬਣੇਗੀ।

Loading Likes...

Leave a Reply

Your email address will not be published. Required fields are marked *