‘ਸ਼ਹਿਦ’ ਦੇ ਗੁਣ / Properties of Honey

‘ਸ਼ਹਿਦ’ ਦੇ ਗੁਣ / Properties of Honey

ਸਰਦੀਆਂ ਦੇ ਮੌਸਮ ਵਿਚ ਸ਼ਹਿਦ ਕੁਦਰਤ ਦਾ ਸਭ ਤੋਂ ਅਨਮੋਲ ਤੋਹਫਾ ਹੈ, ਕਿਉਂਕਿ ਸਰਦੀ ਨਾਲ ਹੋਣ ਵਾਲੀਆਂ ਸਰੀਰਕ ਬੀਮਾਰੀਆਂ ਵਿਚ ਵੀ ਸ਼ਹਿਦ ਰਾਮਬਾਣ ਸਿੱਧ ਹੁੰਦਾ ਹੈ। ਇਸੇ ਲਈ ਅੱਜ ਅਸੀਂ ਚਰਚਾ ਕਰਾਂਗੇ ਕਿ ਸ਼ਹਿਦ’ ਦੇ ਗੁਣ / Properties of Honey ਕਿਹੜੇ – ਕਿਹੜੇ ਹੁੰਦੇ ਹਨ।

1. ਜੰਮੀ ਹੋਈ ਕਫ਼ ਲਈ/ For frozen cough

ਸ਼ਹਿਦ ਨੂੰ ਅਦਰਕ ਤੇ ਤੁਲਸੀ ਦੇ ਰਸ ਨਾਲ ਮਿਲਾ ਕੇ ਲੈਣ ਨਾਲ ਛਾਤੀ ਵਿਚ ਜੰਮੀ ਕਫ ਹੌਲੀ – ਹੌਲੀ ਸਾਫ ਹੋਣ ਲੱਗਦੀ ਹੈ

2. ਸਕਿਨ ਵਿਚ ਚਮਕ ਲਿਆਉਣ ਲਈ/ To bring glow to the skin

ਇਕ ਗਿਲਾਸ ਠੰਡੇ ਪਾਣੀ ਵਿੱਚ 3 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਕਿਨ ਵਿਚ ਨਿਖਾਰ ਆਉਂਦਾ ਹੈ ਅਤੇ ਚਿਹਰੇ ਤੇ ਚਮਕ ਆ ਜਾਂਦੀ ਹੈ।

3. ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ/ Beneficial for eyesight

ਸ਼ਹਿਦ ਦੀ ਰੈਗੂਲਰ ਵਰਤੋਂ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਅੱਖਾਂ ਤੰਦਰੁਸਤ ਤੇ ਚਮਕੀਲੀਆਂ ਬਣਦੀਆਂ ਹਨ।

ਸਿਹਤ ਨਾਲ ਸੰਬੰਧਤ ਹੋਰ ਵੀ POST ਪੜ੍ਹਨ ਲਈ👉 ਕਲਿਕ ਕਰੋ।

4. ਦਿਮਾਗੀ ਤਾਕਤ ਅਤੇ ਸਰੀਰਕ ਪੁਸ਼ਟੀ/ Mental strength and physical strength

ਬਾਦਾਮ ਦੇ 3 – 4 ਭਿੱਜੇ ਦਾਣਿਆਂ ਨੂੰ ਪੀਸ ਕੇ ਦੁੱਧ ਵਿਚ ਮਿਲਾ ਕੇ ਅਤੇ ਉਸ ‘ਚ 1 ਚੱਮਚ ਸ਼ਹਿਦ ਘੋਲ ਕੇ ਘੁੱਟ – ਘੁੱਟ ਪੀਣ ਨਾਲ ਦਿਮਾਗੀ ਤਾਕਤ, ਸਰੀਰਕ ਪੁਸ਼ਟੀ ਤੇ ਬਲ ਵੀਰਜ ਵਿਚ ਵਾਧਾ ਹੁੰਦਾ ਹੈ

5. ਸਰੀਰ ਤੇ ਕਾਲੇ ਦਾਗ ਤੋਂ ਬਚਾਅ/ Protection from black spots on the body

ਸਰੀਰ ਅੱਗ ਵਿਚ ਝੁਲਸ ਜਾਵੇ ਤਾਂ ਤੁਰੰਤ ਸੜੇ ਹਿੱਸੇ ਤੇ ਅਰਾਮ ਨਾਲ ਹੇਠੋਂ ਉਪਰ ਵੱਲ ਸ਼ਹਿਦ ਲਾਓ, ਰਗੜੋ ਨਾ। ਸਾੜ ਤੇ ਸਰੀਰ ਤੇ ਕਾਲੇ ਦਾਗ ਨਹੀਂ ਹੋਣਗੇ।

6. ਪੇਟ ਦੇ ਵਿਕਾਰ ਦੂਰ ਕਰਨ ਲਈ/ To relieve stomach disorders

20 ਗ੍ਰਾਮ ਸ਼ਹਿਦ ਵਿਚ ਬਰਾਬਰ ਮਾਤਰਾ ਵਿਚ ਆਂਵਲੇ ਦਾ ਰਸ ਮਿਲਾ ਕੇ ਪੀਣ ਨਾਲ ਪੇਟ ਦੇ ਵਿਕਾਰ ਦੂਰ ਹੁੰਦੇ ਹਨ।

Loading Likes...

Leave a Reply

Your email address will not be published. Required fields are marked *