ਸਬਜ਼ੀਆਂ ਦੀ ਵਰਤੋਂ ਅਤੇ ਚੇਹਰੇ ਦੀ ਦਾਗ਼ ਧੱਬਿਆਂ ਤੋਂ ਛੁਟਕਾਰਾ

ਸਬਜ਼ੀਆਂ ਦੀ ਵਰਤੋਂ ਅਤੇ ਚੇਹਰੇ ਦੀ ਦਾਗ਼ ਧੱਬਿਆਂ ਤੋਂ ਛੁਟਕਾਰਾ / Use of vegetables and get rid of facial blemishes

ਦੁਨੀਆ ਵਿਚ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਸੁੰਦਰ ਦਿਖੇ। ਉਸ ਦਾ ਸਰੀਰ ਤੰਦਰੁਸਤ ਰਹੇ। ਇਸ ਦੇ ਲਈ ਲੋਕ ਜਿਮ ਵਿਚ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ, ਤਰ੍ਹਾਂ – ਤਰ੍ਹਾਂ ਦੇ ਪ੍ਰੋਟੀਨ ਲੈਂਦੇ ਹਨ। ਚਿਹਰੇ ਦੀ ਗਲੋਇੰਗ ਸਕਿਨ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵੀ ਵਰਤੋਂ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਸਬਜ਼ੀਆਂ ਦੀ ਵਰਤੋਂ ਅਤੇ ਚੇਹਰੇ ਦੀ ਦਾਗ਼ ਧੱਬਿਆਂ ਤੋਂ ਛੁਟਕਾਰਾ / Use of vegetables and get rid of facial blemishes.

ਨਿਖ਼ਾਰ ਲਿਆਉਣ ਲਈ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੀ ਕਰੀਏ ਵਰਤੋਂ?

ਸਹੀ ਡਾਈਟ ਸਰੀਰ ਲਈ ਜ਼ਰੂਰੀ ਹੈ। ਜੋ ਵੀ ਅਸੀਂ ਖਾਂਦੇ ਹਾਂ, ਉਸ ਦਾ ਅਸਰ ਸਕਿਨ ਤੇ ਦਿਖਾਈ ਦਿੰਦਾ ਹੈ। ਇਸ ਲਈ ਅਜਿਹੀਆਂ ਚੀਜ਼ਾਂ ਖਾਓ, ਜਿਸ ਵਿਚ ਵਿਟਾਮਿਨ, ਮਿਨਰਲ ਅਤੇ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿਚ ਮਿਲੇ। ਇਥੇ ਕੁਝ ਉਨ੍ਹਾਂ ਸਬਜ਼ੀਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਵਿਚ ਸਾਰੇ ਗੁਣ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਖਾਣ ਨਾਲ ਚਿਹਰੇ ਤੇ ਨੈਚੁਰਲ ਨਿਖਾਰ ਲਿਆਉਣ ਵਿਚ ਮਦਦ ਮਿਲਦੀ ਹੈ।

ਚੇਹਰੇ ਨੂੰ ਸੋਹਣੇ ਬਣਾਉਣ ਲਈ ਜਾਣੋ ਹੋਰ ਵੀ ਨੁਸਖ਼ੇ।

ਚੇਹਰੇ ਤੇ ਨਿਖ਼ਾਰ ਲਿਆਉਣ ਲਈ ਕਿਹੜੀਆਂ ਚੀਜਾਂ ਵਧੀਆ ਹੁੰਦੀਆਂ ਹਨ ?

ਪਾਲਕ ਦੀ ਵਰਤੋਂ :

ਪਾਲਕ ਦੇ ਪੱਤਿਆਂ ਵਿਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।

ਇਨ੍ਹਾਂ ਵਿਚ ਵਿਟਾਮਿਨ ਸੀ, ਆਇਰਨ ਅਤੇ ਵਿਟਾਮਿਨ ਈ ਜਿਹੇ ਤੱਤ ਸ਼ਾਮਲ ਹਨ। ਇਸ ਵਿਚ ਬੀਟਾ ਕੈਰੋਟੀਨ ਹੁੰਦਾ ਹੈ।

ਪਾਲਕ ਦਾ ਸਾਗ ਤੁਹਾਡੀ ਸਕਿਨ ਨੂੰ ਹਾਨੀਕਾਰਕ ਯੂ.ਵੀ. ਕਿਰਨਾਂ ਅਤੇ ਪ੍ਰਦੂਸ਼ਣ ਤੋਂ ਬਚਾਉਂਦਾ ਹੈ। ਇਹ ਸਕਿਨ ਨੂੰ ਹੈਲਦੀ ਬਣਾਉਂਦਾ ਹੈ।

ਸ਼ਿਮਲਾ ਮਿਰਚ ਦੀ ਵਰਤੋਂ :

ਬਾਜ਼ਾਰ ਵਿਚ ਕਾਈ ਕਿਸਮਾਂ ਦੀ ਮਿਰਚ ਪਾਈ ਜਾਂਦੀ ਹੈ। ਇਨ੍ਹਾਂ ਵਿਚ ਸਬਜ਼ੀ ਬਣਾਉਣ ਲਈ ਸ਼ਿਮਲਾ ਮਿਰਚ ਬਹੁਤ ਖਾਸ ਹੈ। ਇਸ ਵਿਚ ਵਿਟਾਮਿਨ ਸੀ ਬਹੁਤ ਵੱਧ ਹੁੰਦਾ ਹੈ। ਸ਼ਿਮਲਾ ਮਿਰਚ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਤੁਹਾਡੀ ਸਕਿਨ ਨੂੰ ਯੰਗ ਅਤੇ ਗਲੋਇੰਗ ਬਣਾਉਂਦੇ ਹਨ।

ਖੀਰੇ ਦੀ ਵਰਤੋਂ :

ਖੀਰਾ ਵਿਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਨਾਲ ਸਕਿਨ ਨੂੰ ਹਾਈਡ੍ਰੇਟੇਡ ਰੱਖਣ ਵਿੱਚ ਮਦਦ ਮਿਲਦੀ ਹੈ।

ਇਸ ਵਿਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਇਸ ਨੂੰ ਖਾਣ ਨਾਲ ਸਕਿਨ ਨੂੰ ਆਰਾਮ ਮਿਲਦਾ ਹੈ।

ਇਹ ਸਰੀਰ ‘ਚੋਂ ਟਾਕਸਿਨ ਬਾਹਰ ਕੱਢਦਾ ਹੈ ਖੀਰਾ ਕੋਲੇਜਨ ਪ੍ਰੋਡਕਸ਼ਨ ਵਿਚ ਵੀ ਮਦਦ ਕਰਦਾ ਹੈ।

ਇਸ ਦੇ ਟੁਕੜਿਆਂ ਨੂੰ ਅੱਖਾਂ ਤੇ ਰੱਖਣ ਨਾਲ ਸਕਿਨ ਤਾਜ਼ਾ ਅਤੇ ਸਾਫਟ ਨਜ਼ਰ ਆਉਂਦੀ ਹੈ।

Loading Likes...

Leave a Reply

Your email address will not be published. Required fields are marked *