“ਅੰਡਰ – ਆਰਮਜ਼” ਦਾ ਕਾਲਾਪਣ / Darkening of the “under-arms”.

“ਅੰਡਰ – ਆਰਮਜ਼” ਦਾ ਕਾਲਾਪਣ / Darkening of the “under-arms”.

ਸ਼ੇਵਿੰਗ, ਵੈਕਸਿੰਗ ਅਤੇ ਵੱਧ ਪਸੀਨਾ ਆਉਣਾ ਅੰਡਰ – ਆਰਮਜ਼ (ਕੱਛਾਂ) ਨੂੰ ਕਾਲਾ ਕਰ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਕਾਲੇਪਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ  “ਅੰਡਰ – ਆਰਮਜ਼” ਦਾ ਕਾਲਾਪਣ / Darkening of the “under-arms” ਬਾਰੇ।

ਅੰਡਰ – ਆਰਮਜ਼ ਨੂੰ ਕਾਲੇਪਣ ਤੋਂ ਬਚਾਉਣ ਦੇ ਤਰੀਕੇ :

  • ਸਕਿਨ ਤੇ ਜੰਮੀ ਪਪੜੀ ਅਤੇ ਕਾਲੇਪਣ ਨੂੰ ਹਟਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ ਬਹੁਤ ਕਾਰਗਰ ਸਿੱਧ ਹੁੰਦੀ ਹੈ। ਬੇਕਿੰਗ ਸੋਡਾ ਨੂੰ ਗੁਲਾਬ ਜਲ ਦੇ ਨਾਲ ਮਿਲਾ ਕੇ ਪ੍ਰਭਾਵਿਤ ਜਗ੍ਹਾ ਤੇ ਪੰਜ ਮਿੰਟ ਤਕ ਲਗਾਓ ਅਤੇ ਫਿਰ ਹਲਕੇ ਕੋਸੇ ਪਾਣੀ ਨਾਲ ਧੋ ਲਓ।
  • ਆਲੂ ਕੁਦਰਤੀ ਰੂਪ ਨਾਲ ਬਲੀਚ ਕਰਨ ਦਾ ਕੰਮ ਕਰਦਾ ਹੈ। ਆਲੂ ਦਾ ਇਕ ਮੋਟਾ ਟੁਕੜਾ ਕੱਟ ਕੇ ਪ੍ਰਭਾਵਿਤ ਜਗ੍ਹਾ ਤੇ 10 – 15 ਮਿੰਟ ਰਗੜਨ ਤੋਂ ਬਾਅਦ ਇਸ ਨੂੰ ਘੰਟਾ ਸੁੱਕਣ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
  • ਵਿਟਾਮਿਨ ਸੀ ਯੁਕਤ ਫਲਾਂ ਅਤੇ ਸਬਜ਼ੀਆਂ, ਜਿਵੇਂ ਪਪੀਤਾ, ਅਮਰੂਦ, ਬ੍ਰੋਕਲੀ, ਕੀਵੀ ਅਤੇ ਟਮਾਟਰ ਸਿਹਤ ਲਈ ਵਧੀਆ ਹੋਣ ਦੇ ਨਾਲ ਹੀ ਬਗਲਾਂ ਦਾ ਰੰਗ ਬਦਲਣ ਅਤੇ ਕਾਲੇਪਣ ਤੋਂ ਬਚਾਉਂਦਾ ਹੈ। ਇਨ੍ਹਾਂ ਨੂੰ ਬਿਹਤਰ ਨਤੀਜੇ ਲਈ ਪ੍ਰਭਾਵਿਤ ਜਗ੍ਹਾ ਤੇ ਸਿੱਧਾ ਲਗਾਇਆ ਜਾ ਸਕਦਾ ਹੈ।

 

👉ਚੇਹਰੇ ਨੂੰ ਨਿਖਾਰਨ ਲਈ ਕੁੱਝ ਘਰੇਲੂ ਉਪਾਅ।👈

  • ਬੇਅਰਬੇਰੀ / bearberry ਅਲਫਾ ਆਰਬਿਊਟੀਨ / Alpha Arbutin ਯੁਕਤ ਹੁੰਦੀ ਹੈ, ਜੋ ਚਮੜੀ ਦਾ ਰੰਗ ਜਲਦੀ ਹੀ ਹਲਕਾ ਕਰਨ ਲਈ ਜਾਣੀ ਜਾਂਦੀ ਹੈ। ਆਰਬਿਊਟੀਨ ਜਲਦੀ ਹੀ ਝੁਰੜੀਆਂ ਅਤੇ ਕਾਲੇ ਧੱਬੇ ਹਟਾ ਦਿੰਦਾ ਹੈ। ਬੇਅਰਬੇਰੀ ਦਾ ਰਸ ਧੁੱਪ ਦੇ ਸੰਪਰਕ ਵਿਚ ਆ ਕੇ ਕਾਲੀ ਪਈ ਸਕਿਨ ਦੇ ਕਾਲੇਪਣ ਨੂੰ ਦੂਰ ਕਰਦਾ ਹੈ।
  • ਆਂਵਲਾ ਨੂੰ ਆਕਸੀਡੇਟਿਵ ਤਣਾਅ, ਝੁਰੜੀਆਂ ਘੱਟ ਕਰਨ, ਮਿਲੇਨਿਨ ਪੈਦਾਇਸ਼ ਨੂੰ ਰੈਗੂਲਰ ਰੱਖਣ ਅਤੇ ਚਮੜੀ ਵਿਚ ਕੁਦਰਤੀ ਰੂਪ ਨਾਲ ਨਮੀ ਬਣਾਏ ਰੱਖਣ ਲਈ ਜਾਣਿਆ ਜਾਂਦਾ ਹੈ।
  • ਹਾਈਪਰ ਪਿਗਮੈਂਟੇਸ਼ਨ ਚਮੜੀ ਦੀ ਰੰਗਤ ਬਦਲਣ ਤੇ ਕਾਲੇਪਣ ਦਾ ਮੁੱਖ ਕਾਰਨ ਹੈ। ਐਲੋਵੇਰਾ ਦੀ ਠੰਡਕ ਦੇ ਪ੍ਰਭਾਵ ਨਾਲ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਨੁਕਸਾਨੇ ਟਿਸ਼ੂਆਂ ਨੂੰ ਦੁਬਾਰਾ ਠੀਕ ਕਰਨ ਵਿਚ ਮਦਦ ਮਿਲਦੀ ਹੈ।
  • ਅੰਡਰ – ਆਰਮਜ਼ ਨੂੰ ਸਿਹਤਮੰਦ ਅਤੇ ਕੋਮਲ ਦਿਖਾਉਣ ਲਈ ਪ੍ਰਭਾਵਿਤ ਜਗ੍ਹਾ ਤੇ ਐਲੋਵੇਰਾ ਜੈੱਲ ਲਗਾਓ।
Loading Likes...

Leave a Reply

Your email address will not be published. Required fields are marked *