ਕਾਲੇ ਛੋਲੇ ਖਾਣ ਦੇ ਫਾਇਦੇ

ਕਾਲੇ ਛੋਲੇ ਖਾਣ ਦੇ ਫਾਇਦੇ / Benefits of eating black chickpeas

ਸ਼ਰੀਰ ਵਿਚ ਪ੍ਰੋਟੀਨ ਲਈ ਛੋਲਿਆਂ ਦੀ ਦਾਲ ਕਾਫੀ ਫਾਇਦੇਮੰਦ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦਾ ਲਾਭ ਹੁੰਦਾ ਹੈ। ਇਸ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹਨਾਂ ਸਭ ਫਾਇਦਿਆਂ ਨੂੰ ਦੇਖਦੇ ਹੋਏ ਅੱਜ ਅਸੀਂ ਗੱਲ ਕਰਾਂਗੇ ‘ਕਾਲੇ ਛੋਲੇ ਖਾਣ ਦੇ ਫਾਇਦੇ / Benefits of eating black chickpeas‘.

ਕਾਲੇ ਛੋਲਿਆਂ ਵਿੱਚ ਕਿਹੜੇ ਤੱਤ ਪਾਏ ਜਾਣਦੇ ਹਨ ? :

  • ਕਾਲੇ ਛੋਲਿਆਂ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
  • ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ।
  • ਇਸ ਨੂੰ ਪਾਣੀ ਵਿਚ ਭਿਓਂ ਕੇ ਵੀ ਖਾ ਸਕਦੇ ਹੋ। ਇਹ ਸਰੀਰ ਵਿਚ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ।

ਕੀ ਪ੍ਰੋਟੀਨ ਦੀ ਕਮੀ ਵੀ ਦੂਰ ਹੁੰਦੀ ਹੈ ਕਾਲੇ ਛੋਲਿਆਂ ਨਾਲ ? :

ਸਰੀਰ ਵਿਚ ਪ੍ਰੋਟੀਨ ਦੀ ਕਮੀ ਪੂਰੀ ਕਰਨ ਲਈ ਆਪਣੀ ਡਾਈਟ ਵਿਚ ਕਾਲੇ ਛੋਲੇ ਸ਼ਾਮਲ ਕਰ ਸਕਦੇ ਹੋ। ਛੋਲੇ ਖਾਣ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲਦੀ ਹੈ, ਜਿਸ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ 👉CLICK ਕਰੋ।

ਕੀ ਕਾਲੇ ਛੋਲਿਆਂ ਨਾਲ ਵਧਦਾ ਹੈ ਹੀਮੋਗਲੋਬਿਨ ?

  • ਕਾਲੇ ਛੋਲੇ ਸਰੀਰ ਦੇ ਹੀਮੋਗਲੋਬਿਨ ਪੱਧਰ ਨੂੰ ਵਧਾਉਂਦੇ ਹਨ।
  • ਆਇਰਨ ਦੀ ਸਮੱਸਿਆ ਨਾਲ ਜੂਝਣ ਵਾਲੇ ਲੋਕਾਂ ਨੂੰ ਇਸ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਔਰਤਾਂ ਲਈ ਇਹ ਕਾਫੀ ਫਾਇਦੇਮੰਦ ਹੁੰਦੇ ਹਨ, ਉਨ੍ਹਾਂ ਨੂੰ ਭਿਓਂ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਕੀ ਕਾਲੇ ਛੋਲੇ ਖਾਣ ਨਾਲ ਭਾਰ ਘੱਟ ਕਰਨ ਚ ਮਦਦ ਮਿਲਦੀ ਹੈ ?

  • ਇਹ ਭਾਰ ਘੱਟ ਕਰਨ ਵਿਚ ਵੀ ਮਦਦ ਕਰਦੇ ਹਨ। ਇਹ ਵਿਚ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਭਾਰ ਘੱਟ ਕਰਨ ਵਿਚ ਮਦਦ ਕਰਦਾ ਹੈ।

ਇਸਦੀ ਵਰਤੋਂ ਲਈ ਰਾਤ ਪਾਣੀ ਵਿੱਚ ਕਾਲੇ ਛੋਲੇ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਸ ਨਾਸ਼ਤੇ ਦੇ ਤੌਰ ਤੇ ਖਾ ਸਕਦੇ ਹੋ। ਇਸ ਵਿਚ ਘੱਟ ਕੈਲੋਰੀ ਹੁੰਦੀ ਹੈ। ਇਸ ਨੂੰ ਖਾਣ ਤੋਂ ਬਾਅਦ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਬਹੁਤਾ ਅੰਨ ਖਾਣ ਦੀ ਵੀ ਲੋੜ ਨਹੀਂ ਪੈਂਦੀ।

Loading Likes...

Leave a Reply

Your email address will not be published. Required fields are marked *