ਨਾਰੀਅਲ ਦੇ ਫਾਇਦੇ :
- ਬਹੁਤ ਸਾਰੀਆਂ ਜਗ੍ਹਾ ਤੇ ਨਾਰੀਅਲ ਦਾ ਤੇਲ ਖਾਣ ਵਿੱਚ ਵਰਤਿਆ ਜਾਂਦਾ ਹੈ। ਪਰ ਜਿਨ੍ਹਾਂ ਨੂੰ ਕੋਈ ਦਿਲ ਦੀ ਬਿਮਾਰੀ ਹੈ ਉਨ੍ਹਾਂ ਨੂੰ ਬਿਲਕੁਲ ਵੀ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਕਈ ਲੋਕ ਨਾਰੀਅਲ ਦੇ ਤੇਲ ਨੂੰ ਸ਼ਰੀਰ ਤੇ ਵੀ ਮਲਦੇ ਨੇ ਤੇ ਸਿਰ ਦੀ ਵੀ ਮਾਲਿਸ਼ ਕਰਦੇ ਨੇ।
ਨਾਰੀਅਲ ਦੇ ਨੁਕਸਾਨ :
- ਨਾਰੀਅਲ ਵਿੱਚ ਬਹੁਤ ਫੈਟ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਕੋਈ ਦਿਲ ਦੀ ਬਿਮਾਰੀ ਹੈ ਉਹਨਾਂ ਨੂੰ ਇਸਦਾ ਸੇਵਣ ਨਹੀਂ ਕਰਨਾ ਚਾਹੀਦਾ। ਫੈਟ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਸਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।
- ਕੱਚੇ ਨਾਰੀਅਲ ਵਿੱਚ ਲਗਭਗ 40 ਫ਼ੀਸਦੀ ਫੈਟ ਹੁੰਦਾ ਹੈ। ਜਦੋਂ ਇਸਨੂੰ ਸੁਕਾ ਲਿਆ ਜਾਂਦਾ ਹੈ ਤਾਂ 65 ਫ਼ੀਸਦੀ ਫੈਟ ਹੋ ਜਾਂਦਾ ਹੈ।
ਨਾਰੀਅਲ ਦੇ ਪਾਣੀ ਦੇ ਫਾਇਦੇ :
- ਨਾਰੀਅਲ ਦੇ ਪਾਣੀ ਵਿਚ ਕੈਲੋਰੀ ਬਹੁਤ ਘੱਟ ਹੁੰਦੀ ਹੈ।
- ਫੈਟ ਸਿਰਫ ਇਕ ਫ਼ੀਸਦੀ ਹੀ ਹੁੰਦਾ ਹੈ।
- ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਹੁੰਦਾ ਹੈ ਜੋ ਕਿ ਬਹੁਤ ਲਾਹੇਮੰਦ ਹੁੰਦਾ ਹੈ।
- ਵਿਟਾਮਿਨ ਤੇ ਮਿਨਰਲ ਚੰਗੀ ਮਾਤਰਾ ਵਿਚ ਹੁੰਦੇ ਨੇ।
- ਨਾਰੀਅਲ ਦਾ ਪਾਣੀ ਪੀਣ ਨਾਲ ਖੂਨ ਵਿਚ ਕਲੋਟ ਘੱਟ ਬਣਦੇ ਨੇ।
- ਨਾਰੀਅਲ ਦਾ ਪਾਣੀ, ਖੂਨ ਬਣਾਉਣ ਵਿਚ ਵੀ ਮਦਦ ਕਰਦਾ ਹੈ।
- ਇਹ ਕੈਂਸਰ ਤੋਂ ਵੀ ਬਚਾਉਂਦਾ ਹੈ।
- ਨਾਰੀਅਲ ਦਾ ਪਾਣੀ ਪੀਣ ਨਾਲ ਭਾਰ ਵੀ ਘੱਟ ਹੁੰਦਾ ਹੈ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਨਾਰੀਅਲ ਦਾ ਪਾਣੀ ਹਮੇਸ਼ਾ ਤਾਜ਼ਾ ਹੀ ਪੀਣਾ ਹੈ।
ਨਾਰੀਅਲ ਦੇ ਪਾਣੀ ਦੇ ਨੁਕਸਾਨ :
ਜੇ ਹਰ ਰੋਜ਼ ਨਾਰਾਇਲ ਦੇ ਪਾਣੀ ਦੀ ਵਰਤੋਂ ਕਰੀਏ ਤਾਂ ਇਸ ਵਿਚ ਕੁੱਝ ਅਜਿਹੇ ਤੱਤ ਹੁੰਦੇ ਨੇ ਜਿਹੜੇ ਉਮਰ ਘੱਟ ਕਰਦੇ ਨੇ।
Loading Likes...