“ਦੁੱਧ ਵਾਲਾ” ਸਟਾਰਟਅਪ ਬੰਦ ਹੋਣ ਦੇ ਕਾਰਣ ?

 

“ਦੁੱਧ ਵਾਲਾ” ਸਟਾਰਟਅਪ ਬੰਦ ਹੋਣ ਦੇ ਕਾਰਣ ?

2015 ‘ਚ ਜੋ ‘ਦੁੱਧ ਵਾਲਾ’ ਸਟਾਰਟਅਪ ਸ਼ੁਰੂ ਹੋਇਆ ਸੀ ਉਹ ਫੇਲ ਹੋ ਗਿਆ। ਇਹਨਾਂ ਦਾ ਸਾਰਾ ਕੁਝ ਵਧਿਆ ਸੀ। ਪਰ ਕੀ ਕਾਰਣ ਰਹੇ ਕਿ ਇਹ ਬੰਦ ਹੋ ਗਿਆ? ਅੱਜ ਅਸੀਂ ਇਸੇ ਵਿਸ਼ੇ ਤੇ ਚਰਚਾ ਕਰਾਂਗੇ।

ਦੋ ਦੋਸਤਾਂ ਦਵਾਰਾ ਸ਼ੁਰੂ ਕੀਤਾ ਗਿਆ ਸਟਾਰਟਅਪ ਸੀ, ਜਿਨ੍ਹਾਂ ਦੇ ਨਾਮ ਸਨ ਅਬ੍ਰਾਹਮ ਅੰਸਾਰੀ ਤੇ ਆਕਾਸ਼ ਅਗਰਵਾਲ । 2014 ‘ਚ ਦੋਨਾਂ ਦੋਸਤਾਂ ਨੂੰ ਖਿਆਲ ਆਇਆ ਸੀ, ਜੋ ਕਿ ਕਿਤੇ ਰਾਤ ਨੂੰ ਕੰਮ ਕਰ ਰਹੇ ਸਨ ਤੇ ਉਹਨਾਂ ਕੋਲ ਦੁੱਧ ਖ਼ਤਮ ਹੋ ਗਿਆ ਸੀ ਕਿ ਕਿਉਂ ਨਾ ਦੁੱਧ ਦੇ ਨਾਲ ਮਿਲਦਾ ਜ਼ੁਲਦਾ ਕੰਮ ਸ਼ੁਰੂ ਕੀਤਾ ਜਾਵੇ।

ਸ਼ੁਰੂ ਸ਼ੁਰੂ ਵਿਚ ਇਹਨਾਂ ਦੋਨਾਂ ਦੋਸਤਾਂ ਨੇ ਸਾਰੇ ਪਾਸੇ ਘੁੰਮ ਕੇ ਇਹ ਸਿੱਟਾ ਕੱਢਿਆ ਕਿ ਪਹਿਲਾਂ ਛੋਟਾ ਖੇਤਰ ਚੁਣਿਆ ਜਾਵੇ। ਜਦੋਂ ਇਹਨਾਂ ਨੇ ਐਪ ਬਣਾਈ ਤਾਂ ਫੇਰ ਐਪ ਬਣਾਉਣ ਤੋਂ ਬਾਅਦ ਬੰਗਲੂਰ ਵਿਚ ਕੰਮ ਸ਼ੁਰੂ ਕੀਤਾ।

ਲੋਕਾਂ ਨੂੰ ਇਹ ਬਹੁਤ ਪਸੰਦ ਆਇਆ ਕਿ ਮੋਬਾਇਲ ਤੇ ਆਰਡਰ ਕਰੋ ਤੇ ਦੁੱਧ ਤੁਹਾਡੇ ਕੋਲ।

ਫੇਰ ਹੌਲੀ ਹੌਲੀ 30,000 ਲਿਟਰ ਦੁੱਧ ਦੀ ਸਪਲਾਈ ਸ਼ੁਰੂ ਕਰ ਦਿੱਤੀ ਸੀ। 60 ਫ਼ੀਸਦੀ ਬੈਂਗਲੁਰੂ ਵਿਚ ਹੀ। ਫਿਰ ਇਹਨਾਂ ਨੇ ਬੱਕਰੀ ਦਾ ਦੁੱਧ, ਊਠਣੀ ਦਾ ਦੁੱਧ ਵੀ ਵੇਚਣਾ ਸ਼ੁਰੂ ਕਰ ਦਿੱਤਾ। ਦੋਨੋ ਦੋਸਤ ਆਪਣੇ ਬਿਜ਼ਨੈੱਸ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਵਿਚ ਲੱਗੇ ਸੀ। ਫੇਰ ਹੈਦਰਾਬਾਦ ਅਤੇ ਪੂਨੇ ਵਿਚ ਸ਼ੁਰੂ ਕਰ ਦਿੱਤਾ। ਇਹਨਾਂ ਦੀ ਖਾਸੀਅਤ ਇਹ ਸੀ ਕਿ ਸਵੇਰੇ 7 ਵਜੇ ਤੋਂ ਪਹਿਲਾਂ ਹੀ ਇਹ ਡਿਲਿਵਰੀ ਦੇ ਦਿੰਦੇ ਸਨ। 2015 ਤੋਂ 2018 ਤੱਕ ਵਧੀਆ ਚੱਲ ਰਿਹਾ ਸੀ। ਫਿਰ ਦੋ ਕੰਪਨੀਆਂ ਨੇ ਇਹਨਾਂ ਨੂੰ ਫੰਡਿੰਗ ਦਿੱਤੀ ਕਿਉਂ ਜੋ ਲੱਗ ਰਿਹਾ ਸੀ ਕਿ ਇਹ ਸਾਰੇ ਭਾਰਤ ਨੂੰ ਕਵਰ ਕਰ ਲਵੇਗਾ।

ਫਰਵਰੀ 2018 ਵਿਚ ਝੱਟਕੇ ਨਾਲ ਹੀ ਇਹਨਾ ਨੇ ਆਪਣੀ ਕੰਪਨੀ ‘ਦੁੱਧ ਵਾਲਾ’ ਬੰਦ ਕਰ ਦਿੱਤੀ ਤੇ ਕਹਿਣ ਲੱਗ ਪਏ ਕਿ ਜੇ ਕੋਈ ਕੁਝ ਖਰੀਦਣਾ ਚਾਹੁੰਦਾ ਹੈ ਤਾਂ ‘ਫਰੈਸ਼ ਟੂ ਹੋਮ’ ਤੇ ਖਰੀਦ ਸਕਦੇ ਨੇ।

‘ਦੁੱਧ ਵਾਲਾ ‘ ਦੂਜਿਆਂ ਤੋਂ ਦੁੱਧ ਲੈ ਕੇ ਆਪਣੀ ਪੈਕਿੰਗ ਕਰ ਕੇ ਹੀ ਦੁੱਧ ਵੇਚਦੇ ਸਨ। ਜਿਨ੍ਹਾਂ ਦੁੱਧ ਵਾਲਿਆਂ ਨੇ ਇਹਨਾਂ ਨੂੰ ਦੁੱਧ ਵੇਚਿਆ ਸੀ ਉਹਨਾਂ ਨੇ ਇਹਨਾਂ ਦੋਨਾਂ ਦੋਸਤਾਂ ਤੇ ਕੇਸ ਕੀਤਾ ਕਿ 6 ਤੋਂ 7 ਕਰੋਡ਼ ਰੁਪਏ ਦੇ ਇਹ ਦੇਣਦਾਰ ਨੇ। ਇਹਨਾਂ ਦੀ ਕੰਪਨੀ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਵੀ ਕੇਸ ਕੀਤਾ ਕਿ 6 – 7 ਮਹੀਨਿਆਂ ਦੀਆਂ ਉਹਨਾਂ ਨੂੰ ਤਖਨਾਵਾਂ ਨਹੀਂ ਮਿਲੀਆਂ ਸਨ ਤੇ ਫੋਨ ਕਰਨ ਤੇ ਇਹਨਾਂ ਦੇ ਫੋਨ ਵੀ ਬੰਦ ਆ ਰਹੇ ਨੇ।  ਜਿਹੜੀ ਕੰਪਨੀ ਇਹਨਾਂ ਦੀ ਇਸ਼ਤਿਹਾਰੀ ਕਰ ਰਹੀ ਰਹੀ ਸੀ ਉਸਨੇ ਵੀ ਇਹਨਾਂ ਤੇ ਕੇਸ ਕੀਤਾ ਕਿ ਲੱਗਭੱਗ ਡੇਢ ਲੱਖ ਰੁਪਏ ਉਹਨਾਂ ਦੇ ਵੀ ਫਸੇ ਹੋਏ ਨੇ। ਇਹਨਾਂ ਦੇ ਗ੍ਰਾਹਕਾਂ ਨੇ ਵੀ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਪੈਸੇ ਤਾਂ ਕੱਟ ਗਏ ਨੇ ਪਰ ਦੁੱਧ ਦੀ ਸਪਲਾਈ ਨਹੀਂ ਕੀਤੀ ਗਈ।

ਚਲੋ ਗੱਲ ਕਰਦੇ ਹਾਂ ਕਿ ਕੀ ਕਾਰਣ ਰਿਹਾ ਇਹਨਾਂ ਨਾਲ ਜੋ ਇਹਨਾਂ ਨੂੰ ‘ਦੂਧ ਵਾਲਾ’ ਕੰਪਨੀ ਬੰਦ ਕਰਨੀ ਪਈ।

ਇਹਨਾਂ ਦੇ ਬਹੁਤ ਖਰਚੇ ਇਸ ਤਰ੍ਹਾਂ ਦੇ ਸਨ ਜਿਨਾਂ ਦਾ ਕੋਈ ਰਿਕਾਰਡ ਹੀ ਨਹੀਂ ਸੀ। ਜ਼ਿਆਦਾ ਨੁਕਸਾਨ ਉਸ ਵੇਲੇ ਹੋਇਆ ਜਦੋਂ ਇਹਨਾਂ ਨੂੰ ਫੰਡ ਮਿਲਿਆ।

ਦੂਜਾ ਇਹ ਘੱਟ ਮਾਰਜਿਨ ਤੇ ਕੰਮ ਕਰ ਰਹੇ ਸਨ। ਇਹ ਨਾਲ ਰੈਵਨੇਉ ਤਾਂ ਵੱਧ ਰਿਹਾ ਸੀ ਪਰ ਮਾਰਜਿਨ ਘੱਟ ਰਿਹਾ ਸੀ।

ਹਰ ਇਕ ਗ੍ਰਾਹਕ ਨੂੰ ਜੋੜਨ ਵਿਚ ਲੱਗਭੱਗ 600 ਤੋਂ 700 ਰੁਪਏ ਇਹਨਾਂ ਦਾ ਖਰਚਾ ਹੋ ਰਿਹਾ ਸੀ ਜੋ ਇਹ ਨਵੇਂ ਗ੍ਰਾਹਕਾਂ ਨੂੰ ਜੋੜਨ ਵਾਸਤੇ ਪਹਿਲਾਂ ਫ੍ਰੀ ਦੁੱਧ ਦਿੰਦੇ ਸਨ।

ਇਹਨਾਂ ਦੀ ਇਕ ਸਭ ਤੋਂ ਵੱਡੀ ਕਮੀ ਇਹ ਵੀ ਸੀ ਕਿ ਇਹ ਜ਼ਿਆਦਾ ਕੈਸ਼ ਬੈਕ ਦਿੰਦੇ ਸਨ।

ਜਦੋਂ ਇਹ ਬਹੁਤ ਸਾਰੀਆਂ ਚੀਜ਼ਾਂ ਵੇਚਣ ਲੱਗ ਪਏ ਤਾਂ ਬਹੁਤ ਵੱਡੀਆਂ ਕੰਪਨੀਆਂ ਨਾਲ ਇਹਨਾਂ ਨੇ ਟੱਕਰ ਲੈ ਲਈ। ਇਹਨਾਂ ਦੀ ਕੰਪਨੀ ਤਾਂ ਨਵੀਂ ਸੀ। ਇਸ ਕਰਕੇ ਇਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਚਾਹੀਦਾ ਸੀ।

ਇਹਨਾਂ ਨੇ ਮਨ ਵਿਚ ਇਹ ਗੱਲ ਸੀ ਕਿ ਇਹਨਾਂ ਨੂੰ ਫੰਡਿੰਗ ਮਿਲ ਜਾਏਗੀ ਜੋ ਨਹੀਂ ਹੋਇਆ।

ਹੁਣ ਗੱਲ ਕਰਦੇ ਹਨ ਕਿ ਇਹ ਕੰਪਨੀ ਕਿਵੇਂ ਬੱਚ ਸਕਦੀ ਸੀ :

ਇਹਨਾ ਨੂੰ ਕੋਈ ਇਹ ਦੱਸਣ ਵਾਲਾ ਨਹੀਂ ਸੀ ਕਿ ਇਹ ਕਿੱਥੇ – ਕਿੱਥੇ ਗ਼ਲਤੀਆਂ ਕਰ ਰਹੇ ਨੇ। ਇਹਨਾਂ ਨੂੰ ਕੋਈ ਸਲਾਹਕਾਰ ਜ਼ਰੂਰ ਰੱਖ ਲੈਣਾ ਚਾਹੀਦਾ ਸੀ ਜੋ ਅੱਗੇ ਕੀ ਕਰਨਾ ਹੈ ਉਹ ਵੀ ਸਮਝਾ ਦਿੰਦਾ।

ਫੇਰ ਸੱਭ ਤੋਂ ਵੱਡੀ ਗੱਲ ਸੀ ਇਹਨਾਂ ਦਾ ਘੱਟ ਮਾਰਜਿਨ ਤੇ ਕੰਮ ਕਰਨਾ। ਪਰ ਜੇ ਇਹ ਬਾਕੀਆਂ ਨਾਲੋਂ ਵਧੀਆ ਦੁੱਧ ਵੇਚ ਰਹੇ ਸਨ ਤਾਂ ਇਹਨਾਂ ਨੂੰ ਰੇਟ ਵਧਾਉਣਾ ਚਾਹੀਦਾ ਸੀ ਨਾ ਕਿ ਘਟਾਉਣਾ।

ਜ਼ਿਆਦਾ ਕੈਸ਼ ਬੈਕ ਜਾਂ ਡਿਸਕਾਊਂਟ ਨਹੀਂ ਦੇਣਾ ਚਾਹੀਦਾ ਸੀ।

ਇਹਨਾਂ ਨੂੰ ਇੱਕਲਾ ਦੁੱਧ ਹੀ ਵੇਚਣਾ ਚਾਹੀਦਾ ਹੀ। ਬਾਕੀ ਚੀਜਾਂ ਨਹੀਂ।ਨਵੀਂ ਕੰਪਨੀ ਹੋਣ ਕਰਕੇ ਪਹਿਲਾਂ ਇਹਨਾਂ ਨੂੰ ਬਾਜ਼ਾਰ ਵਿਚ ਆਪਣੇ ਪੈਰ ਪਸਾਰਨੇ ਚਾਹੀਦੇ ਸਨ।

ਜਿਨ੍ਹਾਂ ਨੇ ਫੰਡਿੰਗ ਦਿੱਤੀ ਸੀ ਉਹਨਾਂ ਕੰਪਨੀਆਂ ਨੂੰ ਵੀ ਸਮਝਾਉਣਾ ਚਾਹੀਦਾ ਸੀ ਕਿ ਫੰਡਿੰਗ ਨੂੰ ਕਿਸ ਤਰ੍ਹਾਂ ਖਰਚ ਕਰਨਾ ਚਾਹੀਦਾ ਹੈ।

ਜੋ ਫਾਊਂਡਰ ਹੁੰਦਾ ਹੈ ਉਸਨੂੰ ਸੱਭ ਕੁਝ ਆਉਣਾ ਚਾਹੀਦਾ ਹੈ। ਬਸ ਇੱਥੇ ਹੀ ਇਹ ਇਕ ਹੋਰ ਗਲਤੀ ਕਰ ਗਏ। ਜੋ ਫਾਊਂਡਰ ਹੁੰਦਾ ਹੈ ਉਸਨੂੰ ਤਾਂ ਸਫਾਈ ਕਰਨੀ ਵੀ ਆਉਣੀ ਚਾਹੀਦੀ ਹੈ। ਕਿ ਆਪਣੇ ਕਮਰੇ ਨੂੰ ਉਹ ਆਪ ਕਿਵੇਂ ਸਾਫ ਰੱਖ ਸਕਦਾ ਹੈ। ਪਰ ਇਹ ਇਹਨਾਂ ਬਰੀਕ ਗੱਲਾਂ ਨੂੰ ਨਹੀਂ ਸਮਝੇ ਤੇ ਦਿਖਾਵੇ ਵਿਚ ਜ਼ਿਆਦਾ ਲੱਗ ਗਏ। ਦਿਖਾਵਾ ਕਰਨ ਵਿਚ ਬਹੁਤ ਕੁੱਝ ਗਵਾ ਬੈਠੇ ਜੋ ਕਿ ਕਿਸੇ ਵੀ ਰਿਕਾਰਡ ਵਿਚ ਨਹੀਂ ਸੀ।

Loading Likes...

Leave a Reply

Your email address will not be published. Required fields are marked *