ਟਾਟਾ ਨੈਨੋ ਦਾ ਵਿਚਾਰ ਆਉਣ ਦੀ ਕਹਾਣੀ ਅਤੇ ਟਾਟਾ ‘ਨੈਨੋ’ ਸਫਲ ਨਾ ਹੋਣ ਦੇ ਕਾਰਣ :
ਗੱਲ 2003 ਦੀ ਹੈ ਜਦੋਂ ਰਤਨ ਟਾਟਾ ਜੀ ਕਿਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਇਕ ਮੋਟਰ ਸਾਇਕਲ ਤੇ ਇਕ ਆਦਮੀ, ਉਸਦੀ ਔਰਤ ਅਤੇ ਦੋ ਬੱਚੇ ਜਾ ਰਹੇ ਸਨ। ਰਤਨ ਜੀ ਦੇ ਮੰਨ ਵਿਚ ਆਇਆ ਕਿ ਕੋਈ ਇਹੋ ਜਿਹੀ ਕਾਰ ਬਣਾਈ ਜਾਵੇ ਜੋ ਕਿ ਮਿਡਲ ਪਰਿਵਾਰ ਦੇ ਲੋਕ ਵੀ ਖਰੀਦ ਸਕਣ। ਤੇ ਉਹ ਸੁਰੱਖਿਅਤ ਤਰੀਕੇ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਣ।
ਫਿਰ ਰਤਨ ਟਾਟਾ ਜੀ ਨੇ ਇਕ ਇਹੋ ਜਿਹਾ ਕੰਮ ਕੀਤਾ, ਜਿਸਨੂੰ ਲੋਕਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਉਹਨਾਂ ਨੇ ਇੱਕ ਲੱਖ ਰੁਪਏ ਦੀ ਕਾਰ ਨੈਨੋ ਦਾ ਐਲਾਨ ਕੀਤਾ।
ਰਤਨ ਟਾਟਾ ਜੀ ਨੂੰ ਦੋ ਲੱਖ ਕਾਰ ਖਰੀਦਣ ਦਾ ਆਰਡਰ ਲਗਦੇ ਹੱਥ ਹੀ ਆ ਗਿਆ ਸੀ। ਤੇ ਰਤਨ ਟਾਟਾ ਜੀ ਨੇ ਸੋਚਿਆ ਕਿ ਇਕ ਨਵੀਂ ਕੰਪਨੀ ਹੋਂਦ ਵਿਚ ਲਿਆਉਣੀ ਪਵੇਗੀ।
ਵਾਇਦੇ ਮੁਤਾਬਿਕ ਮੁੱਲ
ਪਹਿਲਾਂ ਪੱਛਮੀ ਬੰਗਾਲ ਪਲਾਂਟ ਖੋਲਣਾ ਸੀ। ਪਰ ਸਰਕਾਰ ਅਤੇ ਉੱਥੋਂ ਦੇ ਬਾਸ਼ਿੰਦਿਆਂ ਨੇ ਇਹ ਪਲਾਂਟ ਨਹੀਂ ਲੱਗਣ ਦਿੱਤਾ। ਫੇਰ ਰਤਨ ਟਾਟਾ ਜੀ ਗੁਜਰਾਤ ਆ ਗਏ ਤੇ ਪਲਾਂਟ ਗੁਜਰਾਤ ਲਗਾਉਣ ਦਾ ਵਿਚਾਰ ਬਣਾਇਆ।
ਪਰ ਸਾਰਾ ਕੁਝ ਬੰਗਾਲ ਤੋਂ ਗੁਜਰਾਤ ਲੈ ਕੇ ਆਉਣ ਵਿਚ ਦੋ ਸਾਲ ਦਾ ਸਮਾਂ ਲੱਗ ਗਿਆ ਤੇ ਕੀਮਤ 2.50000 ਲੱਖ ਤੱਕ ਬਣਦੀ ਸੀ। ਪਰ ਰਤਨ ਟਾਟਾ ਜੀ ਨੇ ਆਪਣੇ ਵਾਇਦੇ ਮੁਤਾਬਿਕ ਕੀਮਤ ਵਧਾਉਣ ਦੀ ਕੋਈ ਗੱਲ ਨਹੀਂ ਕੀਤੀ।
ਜਦੋਂ ਨੈਨੋ ਨਵੀਂ – ਨਵੀਂ ਆਈ ਤਾਂ ਲੋਕ ਰੁਕ-ਰੁਕ ਕੇ ਦੇਖਦੇ ਸਨ। ਇਸਦਾ ਡਿਜ਼ਾਇਨ ਵੀ ਅਲੱਗ ਤਰ੍ਹਾਂ ਦਾ ਸੀ।
ਕਿਹੜੇ ਸਾਲ ਵਿਚ ਕਿੰਨੀ “ਨੈਨੋ” :
ਸਾਲ 2009 ‘ਚ 30,000 ਨੈਨੋ, ਸਾਲ 2010 ਵਿਚ 70432 ਨੈਨੋ, ਸਾਲ 2011 ਵਿਚ 74507 ਨੈਨੋ, ਸਾਲ 2012 ‘ਚ 53848 ਨੈਨੋ, 2013 -14 ‘ਚ 21000 ਨੈਨੋ ਅਤੇ ਫਿਰ ਅਗਲੇ ਸਾਲ 16000 ਤੇ ਇਸਤੋਂ ਅਗਲੇ ਸਾਲ ਲਗਭਗ 7500 ਨੈਨੋ ਦੀ ਵਿਕਰੀ ਹੋਈ। ਸਾਲ 2018 ‘ਚ ਸਿਰਫ ਇਕ ਪੀਸ ਹੀ ਬਣਿਆ ਸੀ। ਇਸਤੋਂ ਬਾਅਦ ਨੈਨੋ ਨੂੰ ਬਣਾਉਣਾ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਗਿਆ।
ਪਰ ਨੈਨੋ ਦੇ ਲਾਂਚ ਹੁੰਦੇ ਸਾਰ ਹੀ ਮਾਰੂਤੀ ਦੀ ਵਿਕਰੀ 20 ਫ਼ੀਸਦੀ ਘੱਟ ਗਈ ਸੀ।
ਬੰਦ ਹੋਣ ਦੇ ਕਾਰਣ :
ਜਿਹੜੇ ਲੋਕ ਮਹਿੰਗੀਆਂ ਕਾਰਾਂ ਖਰੀਦਦੇ ਸਨ ਉਹ ਇਹ ਕਹਿਣ ਲੱਗ ਪਏ ਕਿ ਇਹ ਤਾਂ ਸਸਤੀ ਕਾਰ ਹੈ। ਲੋਕ ਨੈਨੋ ਨੂੰ ਖਰੀਦਣ ਤੋਂ ਬਚਣ ਲੱਗ ਪਏ। ਇਹਨਾਂ ਗੱਲਾਂ ਨੇ ਨੈਨੋ ਦੀ ਵਿਕਰੀ ਵਿਚ ਕਾਫੀ ਫਰਕ ਪਾਇਆ। ਹਾਲਾਂਕਿ ਕੰਪਨੀ ਨੂੰ ਇਹ ਕਹਿ ਕੇ ਇਸ਼ਤਿਹਾਰੀ ਕਰਨੀ ਚਾਹੀਦੀ ਸੀ ਕਿ ਨੈਨੋ ਇਕ ‘ਸਮਾਰਟ’ ਕਾਰ।
ਨੈਨੋ ਵਿਚ ਏਅਰ ਬੈਗ ਨਾ ਹੋਣ ਕਰਕੇ ਇਹ ਸੁਰੱਖਿਅਤ ਘੱਟ ਸੀ।ਹਾਲਾਂਕਿ ਬਹੁਤ ਅਜਿਹੀਆਂ ਕੰਪਨੀਆਂ ਨੇ ਜੋ ਹੁਣ ਵੀ ਏਅਰ ਬੈਗ ਨਹੀਂ ਦੇ ਰਹੀਇਆਂ । ਨੈਨੋ ਦਾ ਇੰਜਣ ਵੀ ਠੀਕ ਨਹੀਂ ਸੀ, ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਸੁਰੱਖਿਅਤ ਘੱਟ ਹੋਣ ਕਾਰਣ ਲੋਕ ਇਸਨੂੰ ਘੱਟ ਖਰੀਦਣ ਲੱਗੇ।
ਪਰ ਇਕ ਗੱਲ ਤਾਂ ਪੱਕੀ ਹੈ ਕਿ ਜੋ, ‘ਨੈਨੋ’ ਲਾਂਚ ਕਰਕੇ ਰਤਨ ਟਾਟਾ ਜੀ ਨੇ ਕੀਤਾ ਉਹ ਹੋਰ ਕੋਈ ਕੰਪਨੀ ਨਹੀਂ ਕਰ ਸਕਦੀ।
Loading Likes...