ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜੀਵਨ

ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜੀਵਨ

ਬਾਬਾ ਸਾਹਿਬ ਜੀ ਦਾ ਜੀਵਨ ਸੰਘਰਸ਼ :

ਅੱਜ ਅਸੀਂ ਗੱਲ ਕਰਾਂਗੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਬਾਰੇ ਤੇ ਉਹਨਾਂ ਦੇ ਜੀਵਨ ਦੇ ਸੰਘਰਸ਼ ਬਾਰੇ ਤੇ ਇਸ ਨੂੰ ਪੜ੍ਹਨ ਤੋਂ ਬਾਅਦ ਜਿਹੜੇ ਲੋਕ ਬਹਾਨੇ ਬਣਾਉਂਦੇ ਨੇ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹ ਨਹੀਂ ਕਰ ਸਕਦੇ, ਸਾਡੇ ਕੋਲ ਸਾਧਨ ਨਹੀਂ ਹਨ, ਜੇ ਉਹ ਥੋੜੇ ਜਿਹੇ ਵੀ ਸਿਆਣੇ ਨੇ ਤਾਂ ਉਹ ਅੱਜ ਤੋਂ ਬਾਅਦ ਬਹਾਨੇ ਬਣਾਉਣੇ ਛੱਡ ਦੇਣਗੇ।

ਬਾਬਾ ਸਾਹਿਬ ਬਹੁਤ ਛੋਟੇ ਸਨ ਜਦੋਂ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਤੇ ਬਾਬਾ ਸਾਹਿਬ ਨੂੰ ਉਹਨਾਂ ਦੀ ਚਾਚੀ ਜੀ ਨੇ ਪਾਲਿਆ ਸੀ।

ਆਰਥਿਕ ਤੰਗੀ ਤੋਂ ਕਿਵੇਂ ਵਚਿਆ ਜਾ ਸਕਦਾ ਹੈ :

ਆਪਣੇ ਭਰਾ ਨਾਲ ਜਦੋਂ ਸਕੂਲ ਜਾਣ ਲੱਗੇ ਤਾਂ ਕਲਾਸ ਵਿਚ ਆਪਣੇ ਭਰਾ ਨਾਲ ਸਭ ਤੋਂ ਪਿੱਛੇ ਬੈਠਣਾ ਪੈਂਦਾ ਸੀ ਕਿਉਂਕਿ ਅੰਬੇਡਕਰ ਸਾਹਿਬ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਸਨ।

ਅੰਬੇਡਕਰ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਸਿਰਫ ਪੜ੍ਹਾਈ ਨਾਲ ਹੀ ਆਪਣੀ ਸੋਚ ਬਦਲੀ ਜਾ ਸਕਦੀ ਹੈ ਅਤੇ ਆਰਥਿਕ ਤੰਗੀ ਤੋਂ ਬਚਿਆ ਜਾ ਸਕਦਾ ਹੈ।

ਬਾਬਾ ਸਾਹਿਬ ਦੇ ਸਮੇ ਵਿੱਚ, ਕਿਸੇ ਵੀ ਉੱਚੀ ਜਾਤ ਦੇ ਬੰਦਿਆਂ ਦੇ ਘਰਾਂ ਦੀਆਂ ਕੰਧਾਂ ਨੂੰ ਵੀ ਹੱਥ ਲਗਾਉਣ ਦੀ ਇਜਾਜ਼ਤ ਨਹੀਂ ਸੀ ਤੇ ਹੁਣ ਅਸੀਂ ਬਾਬਾ ਸਾਹਿਬ ਜੀ ਦੇ ਸਦਕੇ ਹੀ ਆਪਣੀਆਂ – ਆਪਣੀਆਂ ਦੋ ਦੋ ਮੰਜ਼ਿਲਾਂ ਕੋਠੀਆਂ ਬਣਾ ਕੇ ਆਰਾਮ ਨਾਲ  ਰਹਿੰਦੇ ਹਾਂ।

ਸੰਸਕ੍ਰਿਤ ਦੀ ਪੜ੍ਹਾਈ ਦੀ ਰੁਚੀ : 

ਬਾਬਾ ਸਾਹਿਬ ਸੰਸਕ੍ਰਿਤ ਪੜ੍ਹਨਾ ਚਾਹੁੰਦੇ ਸਨ ਪਰ ਪਹਿਲਾਂ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਅੰਬੇਡਕਰ ਸਾਹਿਬ ਛੋਟੀ ਜਾਤੀ ਨਾਲ ਸੰਬੰਧ ਰੱਖਦੇ ਸਨ।

ਬਾਬਾ ਸਾਹਿਬ ਜੀ ਨੂੰ ਬਹੁਤ ਸਾਰੀਆਂ ਡਿਗਰੀਆਂ ਹੋਣ ਦੇ ਬਾਵਜੂਦ ਵੀ ਭੇਦਭਾਵ ਦਾ ਬਹੁਤ ਸਾਹਮਣਾ ਕਰਨਾ ਪਿਆ ਸੀ।

ਭਾਰਤ ਵਿਚ ਬਾਬਾ ਸਾਹਿਬ ਜੀ ਨੇ ਕਿਹਾ ਕਿ ਮੈਂ ਜਿੰਨੀ ਦੇਰ ਵੀ ਬਾਹਰਲੇ ਮੁਲਕ ਵਿਚ ਸੀ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਛੋਟੀ ਜਾਤ ਦਾ ਹਾਂ ਪਰ ਭਾਰਤ ਵਿਚ ਉਹੀ ਸਭ ਕੁਝ ਚੱਲ ਰਿਹਾ ਸੀ।

ਮੁੰਬਈ ਵਿਚ ਜਦੋਂ ਕਾਲਜ ਵਿਚ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਵੀ ਉਹਨਾਂ ਨਾਲ ਬਹੁਤ ਭੇਦਭਾਵ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਬਾਕੀ ਦੇ ਪ੍ਰੋਫੈਸਰ ਵੀ ਆਪਣਾ ਪਾਣੀ ਦਾ ਜੱਗ ਅੰਬੇਡਕਰ ਸਾਹਿਬ ਨਾਲ ਸਾਂਝਾ ਨਹੀਂ ਕਰਦੇ ਸਨ।

ਪਹਿਲੀ ਵਾਰ ਤਲਾਬ ਤੇ ਪਾਣੀ ਪੀਣਾ :

ਇਕ ਵਾਰ ਜਦੋਂ ਬਾਬਾ ਸਾਹਿਬ ਜੀ ਲਗਭਗ 2500 ਬੰਦਿਆਂ ਨੂੰ ਲੈ ਕੇ ਇਕ ਤਲਾਬ ਪਾਣੀ ਪੀਣ ਗਏ ਤਾਂ ਓਥੋਂ ਦੇ ਉੱਚੀ ਜਾਤ ਦੇ ਲੋਕਾਂ ਨੇ ਉਹਨਾਂ ਸਾਰਿਆਂ ਲੋਕਾਂ ਤੇ ਹਮਲਾ ਕਰ ਦਿੱਤਾ ਤੇ ਬਹੁਤ ਮਾਰਿਆ ਗਿਆ। ਅਤੇ ਉਸ ਤਲਾਬ ਦਾ ਪਾਣੀ ਸ਼ੁੱਧ ਕਰਨ ਵਾਸਤੇ ਹਵਨ ਕਰਵਾਇਆ ਗਿਆ। ਬਾਬਾ ਸਾਹਿਬ ਜੀ ਦਾ ਮੰਨ ਉਦਾਸੀ ਨਾ ਭਰ ਗਿਆ ਤੇ ਫਿਰ ਬਾਬਾ ਸਾਹਿਬ ਨੇ ਇਹ ਸਾਰੀ ਵਿਵਸਥਾ ਬਦਲਣ ਦਾ ਫੈਸਲਾ ਲਿਆ।

ਭਾਰਤ ਦਾ ਸੰਵਿਧਾਨ ਲਿਖਿਆ ਜਾਣਾ :

ਭਾਰਤ ਦੇ ਸੰਵਿਧਾਨ ਬਣਾਉਣ ਦੀ ਜਦ ਬਾਰੀ ਆਈ ਤਾਂ ਮਹਾਤਮਾ ਗਾਂਧੀ ਜੀ ਨੇ ਕਿਹਾ ਕਿ ਡਾਕਟਰ ਅੰਬੇਡਕਰ ਤੋਂ ਵੱਧ ਸਿਆਣਾ ਅਤੇ ਪੜ੍ਹਾ ਲਿਖਿਆ ਜੱਦ ਸਾਡੇ ਕੋਲ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਅਤੇ ਫੇਰ ਅੰਬੇਡਕਰ ਸਾਹਿਬ ਅਤੇ ਉਹਨਾਂ ਦੀ ਟੀਮ ਨੇ ਮਿਲ ਕੇ ਲਗਭਗ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਵੱਢਾ ਸੰਵਿਧਾਨ ਲਿਖਿਆ।

ਇਸ ਤੋਂ ਬਾਅਦ ਬਾਬਾ ਸਾਹਿਬ ਜੀ ਨੂੰ  “The Father of Indian Constitution” ਕਿਹਾ ਜਾਣ ਲੱਗਾ।

ਇਹ ਜੋ ਅਸੀਂ ਈਅਸਆਈ, ਮਹਿੰਗਾਈ ਭੱਤਾ, ਬੋਨਸ ਅੱਜ ਦੇ ਸਮੇ ਲੈ ਰਹੇ ਹਾਂ ਉਹ  ਸਭ ਬਾਬਾ ਸਾਹਿਬ ਦੀ ਹੀ ਦੇਣ ਹੈ।

ਜੇ ਨੀਵੇਂ ਤਬਕੇ ਦੇ ਲੋਕ ਅੱਜ ਆਪਣਾ ਸਰ ਉੱਚਾ ਚੁੱਕ ਕੇ ਚੱਲ ਫਿਰ ਸਕਦੇ ਨੇ, ਆਪਣੀ ਰੋਟੀ ਵਧੀਆ ਢੰਗ ਨਾਲ ਚਲਾ ਸਕਦੇ ਨੇ , ਉੱਚੀ ਜਾਤੀ ਵਾਲਿਆਂ ਦੀ ਬਰਾਬਰੀ ਕਰ ਸਕਦੇ ਨੇ ਤਾਂ ਉਹ ਸਿਰਫ ਬਾਬਾ ਸਾਹਿਬ ਦੀ ਹੀ ਦੇਣ ਹੀ।

ਉਹਨਾਂ ਦੀ ਐਡੀ ਵੱਡੀ ਦੇਣ ਦੇ ਸਦਕਾ,ਸਾਡਾ ਹਰ ਰੋਜ਼ ਉਹਨਾਂ ਸਾਹਮਣੇ ਸਿਰ ਝੁਕਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *