ਸੱਚੀਆਂ ਗੱਲਾਂ – 22
ਮੁਨਾਫ਼ਾ ਉਹੀ ਕਮਾ ਸਕਦਾ ਹੈ
ਜਿਸ ਵਿੱਚ ਨੁਕਸਾਨ ਸਹਿਣ ਦੀ ਹਿੰਮਤ ਹੋਵੇ
ਉਹ ਮੁਨਾਫ਼ਾ ਚਾਹੇ ਕਾਰੋਬਾਰ ਵਿੱਚ ਹੋਵੇ
ਜਾਂ
ਰਿਸ਼ਤਿਆਂ ਵਿੱਚ।
ਪਿਆਰ ਹਮੇਸ਼ਾ ਉਡੀਕ ਕਰੇਗਾ
ਪਰਖੇਗਾ ਨਹੀਂ
ਜੇ ਉਹ ਸੱਚਾ ਹੈ ਤਾਂ।
ਗੱਲ ਨੂੰ ਫੜ ਕੇ
ਇਨਸਾਨ ਨੂੰ ਛੱਡ ਦੇਣ ਵਾਲੇ
ਕਿੰਨੇਂ ਅਜੀਬ ਲੋਕ ਨੇ।
ਗੁੱਸਾ ਵੀ ਉਹਨਾਂ ਨਾਲ ਹੀ ਕਰਨਾ ਚਾਹੀਦਾ ਹੈ
ਜਿਸ ਤੇ ਤੁਹਾਨੂੰ ਯਕੀਨ ਹੋਵੇ ਕਿ
ਉਹ ਤੁਹਾਨੂੰ ਮਨਾ ਲੈਣਗੇ।
ਸਮਝਦਾਰ ਸਾਥੀ ਦੀ ਜ਼ਰੂਰਤ ਹੁੰਦੀ ਹੈ
ਰਿਸ਼ਤੇ ਨਿਭਾਉਣ ਵਾਸਤੇ
ਖੂਬਸੂਰਤ ਹੋਣਾ ਨਿਸ਼ਤੇ ਨਿਭਾਉਣ ਵਾਸਤੇ
ਜ਼ਰੂਰੀ ਨਹੀਂ ਹੁੰਦਾ।
ਕੁਝ ਦਰਦ ਐਦਾਂ ਦੇ ਹੁੰਦੇ ਨੇ
ਕਿ ਜਾਨ ਵੀ ਲੈ ਲੈਂਦੇ ਨੇ ਤੇ
ਜਿਉਣਾ ਵਾਸਤੇ ਵੀ ਛੱਡ ਦਿੰਦੇ ਨੇ।
ਖੁਸ਼ੀਆਂ ਚਾਹੇ ਸਾਰਿਆਂ ਨਾਲ ਵੰਡ ਲਵੋ
ਪਰ ਦਰਦ
ਸਿਰਫ ਭਰੋਸੇਮੰਦ ਨਾਲ ਹੀ ਵੰਡਣੇ ਚਾਹੀਦੇ ਨੇ।
ਦੇਰ ਨਾਲ ਲਿਆ ਗਿਆ
ਸਹੀ ਫੈਸਲਾ ਵੀ
ਗ਼ਲਤ ਹੋ ਸਕਦਾ ਹੈ।
Loading Likes...