ਕਿਵੇਂ ਆਇਆ ਸਟੇਥੋਸਕੋਪ (Stethoscope) ਹੋਂਦ ਵਿਚ

ਕਿਵੇਂ ਆਇਆ ਸਟੇਥੋਸਕੋਪ (Stethoscope) ਹੋਂਦ ਵਿਚ

ਡਾਕਟਰਾਂ ਦੁਵਾਰ ਜਾਂਚ ਕਰਨ ਦਾ ਇਕ ਬਹੁਤ ਮਹੱਤਵਪੂਰਨ ਉਪਕਰਨ ਹੈ, ਸਟੇਥੋਸਕੋਪ (Stethoscope)। ਡਾਕਟਰ ਸਟੇਥੋਸਕੋਪ (Stethoscope) ਨਾਲ ਰੋਗੀ ਦੀ ਧੜਕਣ ਅਤੇ ਸਾਹ ਦੀ ਜਾਂਚ ਕਰਦੇ ਹਨ। ਤਾਂ ਜੋ ਰੋਗ ਦਾ ਪਤਾ ਲਗਾਇਆ ਜਾ ਸਕੇ।

ਸਟੇਥੋਸਕੋਪ (Stethoscope) ਦਾ ਖੋਜੀ ਦੇਸ਼ :

ਇਸ ਦੀ ਖੋਜ ਫਰਾਂਸ ‘ਚ 1816 ‘ਚ ਰੇਨੇ ਲੇਨੇਕ ਨੇ ਪੈਰਿਸ ਦੇ ਮਾਲਾਦੇਸ ਹਸਪਤਾਲ ਵਿਚ ਕੀਤੀ ਸੀ।

ਅੱਜਕਲ ਸਾਰੇ ਡਾਕਟਰ ਆਧੁਨਿਕ ਸਟੇਥੋਸਕੋਪ ਸਟੇਥੋਸਕੋਪ (Stethoscope)  ਦੀ ਵਰਤੋਂ ਕਰਦੇ ਹਨ।

ਪਹਿਲਾਂ ਦਾ ਸਟੇਥੋਸਕੋਪ (Stethoscope) :

ਰੇਨੇ ਲੇਨੇਕ ਦੇ ਸਟੇਥੋਸਕੋਪ ‘ਚ ਇਕ ਹੀ ਲੱਕੜੀ ਦੀ ਟਿਊਬ ਹੁੰਦੀ ਸੀ। ਉਨ੍ਹਾਂ ਨੇ ਸਟੇਥੋਸਕੋਪ ਦੀ ਖੋਜ ਇਸ ਲਈ ਕੀਤੀ ਕਿਉਂਕਿ ਉਹ ਕਿਸੇ ਮਹਿਲਾ ਦੇ ਦਿਲ ਦੀ ਆਵਾਜ਼ ਸੁਣਨ ਲਈ ਸਿੱਧਾ ਆਪਣੇ ਕੰਨ ਨੂੰ ਉਸ ਦੇ ਸਰੀਰ ਨਾਲ ਲਗਾਉਣ ਤੇ ਸਹਿਜ ਮਹਿਸੂਸ ਕਰਦੇ ਸੀ। ਫਿਰ ਉਹਨਾਂ ਨੇ ਸੋਚਿਆ ਕਿ ਉਹ ਸਰੀਰਕ ਸੰਪਰਕ ਦੀ ਲੋੜ ਦੇ ਬਿਨਾਂ ਦਿਲ ਦੀ ਆਵਾਜ਼ ਕਿਵੇਂ ਸੁਣ ਸਕਦੇ ਨੇ।

ਲੇਨੇਕ ਨੇ ਆਪਣੇ ਉਪਕਰਨ ਨੂੰ ਸਟੇਥੋਸਕੋਪ ਕਿਹਾ ਅਤੇ ਉਨ੍ਹਾਂ ਨੇ ਇਸ ਦੀ ਵਰਤੋਂ ਨੂੰ ‘ਮੀਡੀਏਟ ਆਸਕੇਲੇਸ਼ਨ’ ਕਿਹਾ।

ਫੇਰ 1840 ‘ਚ, ਗੋਲਡਿੰਗ ਬਰਡ ਨੇ ਇਕ ਲਚਕੀਲੀ ਟਿਊਬ ਦੇ ਨਾਲ ਵਰਤੋਂ ਕੀਤੇ ਜਾਣ ਵਾਲੇ ਸਟੇਥੋਸਕੋਪ ਦਾ ਨਿਰਮਾਣ ਕੀਤਾ। ਗੋਲਡਿੰਗ ਬਰਡ ਇਸ ਤਰ੍ਹਾਂ ਦੇ ਸਟੇਥੋਸਕੋਪ ਦਾ ਵੇਰਵਾ ਪ੍ਰਕਾਸ਼ਿਤ ਕਰਨ ਵਾਲੇ ਪਹਿਲੇ ਵਿਅਕਤੀ ਸਨ।

ਸਟੇਥੋਸਕੋਪ (Stethoscope) ਦੇ ਕੁਲ ਕਿੰਨੇਂ ਹਿੱਸੇ :

ਸਟੇਥੋਸਕੋਪ ਦੇ ਦੋ ਹਿੱਸੇ ਹੁੰਦੇ ਹਨ, ਇਕ ਅੱਗੇ ਦਾ ਹਿੱਸਾ ਜੋ ਘੰਟੀ ਵਰਗਾ ਹੁੰਦਾ ਹੈ ਅਤੇ ਦੂਸਰਾ ਕੰਨਾਂ ਵਿਚ ਲਗਾਉਣ ਵਾਲਾ। ਇਹ ਦੋਵੇਂ ਹਿੱਸੇ ਰਬੜ ਦੀਆਂ ਨਲੀਆਂ ਨਾਲ ਜੁੜੇ ਰਹਿੰਦੇ ਹਨ।

ਧੁਨੀ ਨੂੰ ਸੁਣਨ ਦਾ ਉਪਕਰਨ ਹੈ, ਸਟੇਥੋਸਕੋਪ (Stethoscope) :

ਦਿਲ, ਫੇਫੜੇ, ਅੰਤੜੀਆਂ, ਨਾੜੀਆਂ ਅਤੇ ਵਾਹਣੀਆਂ ਆਦਿ ਜਦੋਂ ਇਹ ਕਿਸੇ ਰੋਗ ਤੋਂ ਪੀੜਤ ਹੋ ਜਾਂਦੀਆਂ ਹਨ, ਉਸ ਵੇਲੇ ਡਾਕਟਰ ਸਟੇਥੋਸਕੋਪ (Stethoscope) ਨਾਲ ਉਨ੍ਹਾਂ ਤੋਂ ਨਿਕਲੀ ਆਵਾਜ਼ ਨੂੰ ਸੁਣਕੇ ਜਾਣਦਾ ਹੈ ਕਿ ਧੁਨੀ ਸਹੀ ਚਲ ਰਹੀ ਹੈ ਜਾਂ ਅਨਿਯਮਿਤ।

ਇਕ ਚੰਗੇ ਸਟੇਥੋਸਕੋਪ (Stethoscope) ਦੀ ਮਦਦ ਨਾਲ ਧੁਨੀ ਨੂੰ ਸੁਣਿਆ ਜਾਂਦਾ ਹੈ। ਤੇ ਜੇ ਧੁਨੀ ਅਨਿਯਮਿਤ ਹੋਵੇ ਤਾਂ ਇਹ ਕਿਸੇ ਰੋਗ ਵੱਲ ਨੂੰ ਸੰਕੇਤ ਕਰਦੀ ਹੈ।

Loading Likes...

Leave a Reply

Your email address will not be published. Required fields are marked *