ਮਹਿਲਾ ਰੋਬੋਟ – ‘ਵਿਓਮਮਿੱਤਰ’/ Female Robot – ‘Vyommitra’

ਮਹਿਲਾ ਰੋਬੋਟ – ‘ਵਿਓਮਮਿੱਤਰ’/ Female Robot – ‘Vyommitra’

ਚੰਦਰਯਾਨ – 3 ਅਤੇ ਸੂਰਜ ਮਿਸ਼ਨ ‘ਆਦਿੱਤਯ ਐੱਲ 1/ Aditya L 1 ‘ਮਿਸ਼ਨ ਦੀ ਸਫਲਤਾ ਤੋਂ ਬਾਅਦ ਇਸਰੋ ਹੁਣ ਆਪਣੇ ਅਗਲੇ ਮਿਸ਼ਨਾਂ ਤੇ ਫੋਕਸ ਕਰ ਰਿਹਾ ਹੈ। ਜਿਸ ਵਿਚ ਭਾਰਤ ਦਾ ਪਹਿਲਾ ਮਨੁੱਖੀ ਮਿਸ਼ਨ ਗਗਨਯਾਨ ਸ਼ਾਮਲ ਹੈ। ਗਗਨਯਾਨ ਮਿਸ਼ਨ ਦੀ ਤਿਆਰੀ ਵਿਚ ਇਸਰੋ ਬਹੁਤ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹੈ। ਇਸੇ ਕੜੀ ਵਿਚ ਇਕ ਸਪੇਸਕ੍ਰਾਫਟ/ Spacecraft ਦੇ ਮਾਧਿਅਮ ਨਾਲ ਮਹਿਲਾ ਰੋਬੋਟ – ‘ਵਿਓਮਮਿੱਤਰ’/ Female Robot – ‘Vyommitra‘ ਨੂੰ ਸਪੇਸ ਵਿਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਵਿਓਮਮਿੱਤਰ’/ ‘Vyommitra’ ਇੱਕ ਰਿਹਸਲ :

ਇਸ ਨੂੰ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ ਦੀ ਤਿਆਰੀ ਜਾਂ ਰਿਹਸਲ ਦੇ ਰੂਪ ਵਿਚ ਭੇਜਿਆ ਜਾ ਰਿਹਾ ਹੈ, ਪੁਲਾੜੀ ਯਾਨ ਉਸੇ ਰਸਤੇ ਤੋਂ ਲੰਘੇਗਾ, ਜਿਸ ਤੋਂ ਪਹਿਲਾਂ ਮਨੁੱਖੀ ਮਿਸ਼ਨ ਧਰਤੀ ਵੱਲ ਪਰਤੇਗਾ।

ਕੀ ਹੈ ਵਿਓਮਮਿੱਤਰ ਰੋਬੋਟ?/ What is a Vyommitra Robot?

ਵਿਓਮਮਿੱਤਰ ਦੋ ਸੰਸਕ੍ਰਿਤ ਸ਼ਬਦਾਂ ਵਿਓਮ (ਪੁਲਾਡ ਦੇ ਮਿੱਤਰ) ਨਾਲ ਮਿਲ ਕੇ ਬਣਿਆ ਹੈ। ਵਿਓਮਮਿੱਤਰ ਹਾਫ – ਹਿਊਮਨਾਈਡ (ਅੱਧੇ ਇਨਸਾਨ) ਵਰਗਾ ਹੈ। ਜਿਸ ਨੂੰ ਮਨੁੱਖਰਹਿਤ ਗਗਨਯਾਨ/ Unmanned Gaganyan ਮਿਸ਼ਨ ਲਈ ਤਿਆਰ ਕੀਤਾ ਗਿਆ ਹੈ।

ਕੀ ਖਾਸੀਅਤ ਹੈ ਇਸ ਰੋਬੋਟ ਦੀ?/ What is special about this robot?

  • ਵਿਓਮਮਿੱਤਰ ਨਾ ਸਿਰਫ ਦਿੱਤੇ ਗਏ ਨਿਰਦੇਸ਼ਾਂ ਤੇ ਕੰਮ ਕਰ ਸਕਦਾ ਹੈ, ਸਗੋਂ ਅਲਰਟ ਵੀ ਭੇਜ ਸਕਦਾ ਹੈ।
  • ਇਹ ਪੁਲਾੜ ਯਾਤਰੀਆਂ ਨਾਲ ਵੀ ਗੱਲਬਾਤ ਕਰ ਸਕਦਾ ਹੈ, ਉਨ੍ਹਾਂ ਨੂੰ ਪਛਾਣ ਸਕਦਾ ਹੈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ।
  • ਇਹ ਰੋਬੋਟ ਪੁਲਾੜ ਵਿਚ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮ ਕਰੇਗਾ।

ਹੋਰ ਵੀ ਰੌਚਕ ਜਾਣਕਾਰੀਆਂ ਲਈ ਇੱਥੇ 👉 Click ਕਰੋ।

  • ਇਸਰੋ ਦਾ ਮਹਿਲਾ ਵਿਓਮਮਿੱਤਰ ਰੋਬੋਟ ਤਿੰਨ ਸਾਲ ਪਹਿਲਾਂ ਹੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਨੂੰ ਦੁਨੀਆ ਦਾ ਸਭ ਤੋਂ ਵਧੀਆ ‘ਸਪੇਸ ਐਕਸਪਲੋਰਰ ਹਿਊਮੈਨੋਇਡ ਰੋਬੋਟ’/ Space explorer humanoid robot ਕਿਹਾ ਜਾਂਦਾ ਹੈ।

ਗਗਨਯਾਨ ਮਿਸ਼ਨ ਕੀ ਹੈ?/ What is Gaganyan Mission? :

ਭਾਰਤ ਦੇ ਗਗਨਯਾਨ ਮਿਸ਼ਨ ਦਾ ਉਦੇਸ਼ ਮਨੁੱਖੀ ਪੁਲਾੜ ਉਡਾਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਇਸ ਮਿਸ਼ਨ ਤਹਿਤ 3 ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਭਾਰਤੀ ਪਾਣੀਆਂ ਵਿਚ ਉਤਾਰ ਕੇ ਧਰਤੀ ਤੇ ਵਾਪਸ ਲਿਆਉਣ ਦੀ ਯੋਜਨਾ ਹੈ। ਇਸ ਨੂੰ ਤਿੰਨ ਦਿਨਾਂ ਲਈ ਲਾਂਚ ਕੀਤਾ ਜਾਵੇਗਾ। ਇਸ ਤਹਿਤ ਯਾਤਰੀ ਪੁਲਾੜ ਵਿਚ 400 ਕਿਲੋਮੀਟਰ ਦੇ ਆਰਬਿਟ ਵਿਚ ਜਾਣਗੇ।

Loading Likes...

Leave a Reply

Your email address will not be published. Required fields are marked *