ਵਿਰੋਧੀ ਸ਼ਬਦ/ Virodhi Shabad/ Antonyms
ਜਿਵੇਂ ਕਿ ਆਪ ਜੀ ਸੱਭ ਨੂੰ ਪਤਾ ਹੈ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਈਏ। ਇਸੇ ਕੋਸ਼ਿਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਵਿਰੋਧੀ ਸ਼ਬਦ/ Virodhi Shabad/ Antonyms ਦੀ ਅੱਗੇ ਦੀ ਲੜੀ ਪੇਸ਼ ਕਰ ਰਹੇ ਹਾਂ। ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ।
ਵਿਰੋਧੀ ਸ਼ਬਦ/ Virodhi Shabad/ Antonyms
1. ਫਿੱਕਾ – ਮਿੱਠਾ
2. ਫੜਨਾ – ਛੱਡਣਾ
3. ਫੇਲ੍ਹ – ਪਾਸ
4. ਫੋਕ – ਸਤ, ਰਸ
5. ਫਸਣਾ – ਨਿਕਲਣਾ
6. ਬਹਾਦਰ – ਕਾਇਰ, ਡਰਾਕਲ
7. ਬਹੁਤਾ – ਥੋੜ੍ਹਾ
8. ਬਾਹਰ – ਅੰਦਰ
ਪੰਜਾਬੀ ਵਿਚ ਹੋਰ ਵੀ ਵਿਰੋਧੀ ਸ਼ਬਦ ਸਿੱਖਣ ਲਈ 👉 CLICK ਕਰੋ।
9. ਬੇਵਕੂਫ਼ – ਅਕਲਮੰਦ
10. ਬੇਲੋੜਾ – ਲੋੜਵੰਦ
11. ਬਰੀਕ – ਮੋਟਾ
12. ਬੁਰਾ – ਭਲਾ
13. ਬਰਬਾਦੀ – ਅਬਾਦੀ
14. ਬੀਬਾ – ਗੋਲਾ
15. ਬੈਠਾ – ਉੱਠਿਆ
16. ਬੱਝਣਾ – ਖੁੱਲ੍ਹਣਾ
17. ਬੱਚਾ – ਬੁੱਢਾ
18. ਬਚਾਉਣਾ – ਫਸਾਉਣਾ
19. ਬੇਘਰਾ – ਘਰਵਾਲਾ
20. ਬੇ-ਗੈਰਤ – ਗੈਰਤਮੰਦ
21. ਬੇਹਾ – ਸੰਜਰਾ
22. ਭਲਾ – ਬੁਰਾ
23. ਭਰਨਾ – ਡੋਲ੍ਹਣਾ
24. ਭੁੱਖਾ – ਰੱਜਿਆ
25. ਭਿਉਣਾ – ਸੁਕਾਉਣਾ
26. ਭਿੱਜਿਆ – ਸੁੱਕਿਆ
27. ਭਗਵਾਨ – ਭਾਗਹੀਨ, ਅਭਾਗਾ
28. ਭੋਲਾ – ਮੱਕਾਰ
29. ਮਹੀਨ – ਮੋਟਾ
30. ਮੰਗਤਾ – ਦਾਤਾ
31. ਮੋਕਲਾ – ਤੰਗ
32. ਮਾਲਕ – ਨੌਕਰ
33. ਮਰਨ – ਜੰਮਣ
34. ਮੋਨਾ – ਕੇਸਧਾਰੀ
35. ਮੰਨਣਾ – ਰੁਸਣਾ
36. ਮਿੱਤਰਤਾ – ਵੈਰ
37. ਮਿੱਤਰ – ਵੈਰੀ
38. ਮੁੰਡਾ – ਕੁੜੀ
39. ਯਾਰੀ – ਦੁਸ਼ਮਣੀ
40. ਯਾਦ – ਭੁੱਲ
41. ਯੋਗ – ਅਯੋਗ
42. ਯਕੀਨੀ – ਸ਼ੱਕੀ
43. ਰਾਹ – ਕੁਰਾਹ
44. ਰਸੀਲਾ – ਰਸਹੀਣ
45. ਰੁੱਝਾ – ਵਿਹਲਾ
46. ਰਾਜਾ – ਰੰਕ
47. ਰੋਗੀ – ਅਰੋਗੀ
48. ਰੰਗੀਲਾ – ਰੰਗਹੀਣ
49. ਰੰਗ – ਬੇਰੰਗ
50. ਰੋਕ – ਬੇਰੋਕ
51. ਲੋਭੀ – ਤਿਆਗੀ
52. ਲੁੱਚਾ – ਸਾਊ
53. ਲੌਕਿਕ – ਅਲੌਕਿਕ
54. ਲੋੜਵੰਦ – ਬੇਲੋੜਾ
55. ਲੋਕ – ਪਰਲੋਕ
Loading Likes...