‘ਗਰਮੀ’ ਤੋਂ ਬਚਣ ਦੇ ਸੌਖੇ ਅਤੇ ਘਰੇਲੂ ਉਪਾਅ।
ਗਰਮੀ ਦਾ ਮੌਸਮ ਆ ਗਿਆ ਹੈ ਅਤੇ ਹੁਣ ਸਾਰਿਆਂ ਦਾ ਗਰਮੀ ਨਾਲ ਪ੍ਰੇਸ਼ਾਨ ਹੋਣ ਦਾ ਸਮਾਂ ਵੀ ਆ ਗਿਆ ਹੈ। ਪਰ ਹੁਣ ਅਸੀਂ ‘ਗਰਮੀ’ ਤੋਂ ਬਚਣ ਦੇ ਸੌਖੇ ਅਤੇ ਘਰੇਲੂ ਉਪਾਅ ਦੇ ਬਾਰੇ ਚਰਚਾ ਕਰਾਂਗੇ।
ਹਵਾ ਦਾ ਲਓ ਪੂਰਾ ਆਨੰਦ :
ਪੱਖੇ ਦੇ ਸਾਹਮਣੇ ਬਰਫ ਦੀ ਕਟੋਰੀ ਰੱਖੋ ਅਤੇ ਹਵਾ ਦਾ ਆਨੰਦ ਲਓ, ਜਿਵੇਂ ਹੀ ਬਰਫ ਪਿਘਲਦੀ ਹੈ ਉਸ ਦਾ ਠੰਡਾ ਪਾਣੀ ਵਾਸ਼ਪਿਤ ਹੋ ਜਾਂਦਾ ਹੈ ਅਤੇ ਤੁਹਾਨੂੰ ਠੰਡੀ ਹਵਾ ਨਾਲ ਸ਼ੀਤਲ ਕਰ ਦੇਵੇਗਾ।
ਠੰਡੇ ਪਾਣੀ ਦਾ ਕਰੋ ਸਪ੍ਰੇਅ :
ਫਰਿੱਜ ‘ਚ ਇਕ ਸਪ੍ਰੇਅ ਬੋਤਲ ਰੱਖੋ, ਪਾਣੀ ਠੰਡਾ ਹੋਣ ਤੇ ਖੁਦ ‘ਤੇ ਚੰਗੀ ਤਰ੍ਹਾਂ ਸਪ੍ਰੇ ਕਰੋ।
ਜਿਵੇੰ ਕਿ ਹਾਥੀ ਪਹਿਲਾਂ ਆਪਣੀ ਸੁੰਡ ਨਾਲ ਪਾਣੀ ਕੱਢ ਕੇ ਆਪਣੇ ਕੰਨ ਗਿੱਲੇ ਕਰਦੇ ਹਨ।
ਇਸੇ ਤਰ੍ਹਾਂ ਸਾਨੂੰ ਇਨਸਾਨਾਂ ਨੂੰ ਆਪਣੇ ਗੁੱਟ ਤੋਂ ਸਪ੍ਰੇ ਸ਼ੁਰੂ ਕਰਨਾ ਚਾਹੀਦਾ ਹੈ ਤਾਂਕਿ ਉਨ੍ਹਾਂ ਦੀਆਂ ਨਸਾਂ ਤੋਂ ਵਹਿਣ ਵਾਲੇ ਖੂਨ ਨੂੰ ਜਲਦੀ ਨਾਲ ਠੰਡਾ ਕੀਤਾ ਜਾ ਸਕੇ। ਤਾਂ ਜੋ ਸਾਰੇ ਸ਼ਰੀਰ ਵਿਚ ਠੰਡਕ ਦਾ ਅਹਿਸਾਸ ਹੋ ਸਕੇ।
ਜਿੰਨਾ ਹੋ ਸਕੇ ਲੈਪਟਾਪ ਤੋਂ ਦੂਰ ਰਹੋ :
ਜੇਕਰ ਤੁਸੀਂ 10 ਮਿੰਟਾਂ ਤੋਂ ਵੱਧ ਸਮੇਂ ਤੱਕ ਲੈਪਟਾਪ ਤੋਂ ਦੂਰ ਰਹਿੰਦੇ ਹੋ ਤਾਂ ਇਸ ਨੂੰ ਸਲੀਪ ਮੋਡ ਲਈ ਸੈੱਟ ਕਰ ਦਿਓ। ਇਸ ਤਰ੍ਹਾਂ ਕਰਨ ਤੇ ਇਹ ਘੱਟ ਗਰਮੀ ਛੱਡੇਗਾ। ਅਤੇ ਕਾਫੀ ਹੱਦ ਤੱਕ ਤੁਹਾਡਾ ਗਰਮੀ ਤੋਂ ਬਚਾਅ ਹੋ ਜਾਵੇਗਾ। ਅਤੇ ਆਪਣੀ ਗੋਦੀ ‘ਚ ਲੈਪਟਾਪ ਰੱਖ ਕੇ ਕੰਮ ਕਰਨ ਦੀ ਆਦਤ ਨੂੰ ਬੰਦ ਕਰ ਦਿਓ।
ਢਿੱਲੇ ਕੱਪੜੇ ਪਹਿਨਣ ਦੀ ਪਾਓ ਆਦਤ :
ਗਰਮੀ ਦੇ ਮੌਸਮ ਵਿਚ ਕਾਟਨ ਦੇ ਕੱਪੜਿਆਂ ਦਾ ਇਸਤੇਮਾਲ ਵਧੇਰੇ ਕਰੋ। ਪਤਲੇ, ਹਲਕਾ ਰੰਗ ਅਤੇ ਜਿੰਨੇ ਹੋ ਸਕਣ ਢਿੱਲੇ ਕੱਪੜੇ ਪਹਿਨੋ। ਅਜਿਹੇ ਕੱਪੜੇ ਸਕਿਨ ਤੱਕ ਹਵਾ ਦੀ ਆਵਾਜਾਈ ਨੂੰ ਨਹੀਂ ਰੋਕਦੇ ਅਤੇ ਵਾਸ਼ਪੀਕਰਨ ‘ਚ ਬਹੁਤ ਮਦਦ ਕਰਦੇ ਹਨ।
ਜ਼ਿਆਦਾ ਨੰਗੇ ਪੈਰ ਰਹਿਣ ਦੀ ਕਰੋ ਕੋਸ਼ਿਸ਼ :
ਨੰਗੇ ਪੈਰਾਂ ਨਾਲ ਪਸੀਨਾ ਵਾਸ਼ਪਿਤ ਹੁੰਦਾ ਹੈ ਇਹ ਪੈਰਾਂ ਦੀ ਸਕਿਨ ਅਤੇ ਖੂਨ ਨੂੰ ਵੀ ਠੰਡਾ ਕਰਦਾ ਹੈ। ਖੂਨ ਦੀਆਂ ਨਾੜੀਆਂ ਉਸ ਵੇਲੇ ਖੂਨ ਨੂੰ ਸਰੀਰ ਦੇ ਹੋਰ ਹਿੱਸਿਆਂ ਵਿਚ ਲੈ ਜਾਂਦੀਆਂ ਹਨ, ਜਿਸ ਨਾਲ ਠੰਡਕ ਦਾ ਵੱਧ ਅਹਿਸਾਸ ਹੁੰਦਾ ਹੈ।
ਤਿੱਖੀਆਂ ਚੀਜ਼ਾਂ ਵਰਤਣ ਦੀ ਕੋਸ਼ਿਸ਼ ਕਰੋ :
ਮਿਰਚ ਵਾਲੀਆਂ ਚੀਜ਼ਾਂ ਖਾਣ ਨਾਲ ਠੰਡਕ ਮਿਲ ਸਕਦੀ ਹੈ। ਮਿਰਚ ‘ਚ ‘ਕੈਪਸਾਈਸਿਨ’/ Capsaicin ਨਾਂ ਦੇ ਤੱਤ ਹੁੰਦੇ ਹਨ।
ਇਹ ਸਾਨੂੰ ਵੱਧ ਅਸਾਨੀ ਨਾਲ ਪਸੀਨਾ ਵਹਾਉਣ ‘ਚ ਮਦਦ ਕਰਦਾ ਹੈ। ਜਦੋਂ ਪਸੀਨਾ ਉੱਡਦਾ ਹੈ ਤਾਂ ਗਰਮੀ ਤੋਂ ਥੋੜ੍ਹੀ ਰਾਹਤ ਮਿਲਦੀ ਹੈ।
ਤਰਲ ਪਦਾਰਥ ਦੀ ਵਰਤੋਂ ਨੂੰ ਵਧਾ ਦਿਓ :
ਪਸੀਨੇ ਦੇ ਰੂਪ ਵਿਚ ਸਰੀਰ ਵੱਲੋਂ ਗੁਆਚੀ ਨਮੀ ਦੀ ਪੂਰਤੀ ਲਈ ਤਰਲ ਪਦਾਰਥ ਪੀਣੇ ਨਿਸ਼ਚਿਤ ਕਰੋ। ਜਿਵੇੰ ਹੀ ਸਾਡੇ ਸ਼ਰੀਰ ਵਿੱਚ ਪਾਣੀ ਦੀ ਕਮੀ ਹੁੰਦੀਂ ਹੈ ਤਾਂ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ, ਇਸ ਸਰੀਰ ਨੂੰ ਠੰਡਾ ਰੱਖਣ ਲਈ ਤਰਲ ਪਦਾਰਥ ਪੀਣਾ ਬਹੁਤ ਜ਼ਰੂਰੀ ਹੈ।
ਭੋਜਨ ਵਿਚ ਫਲ ਅਤੇ ਸਬਜ਼ੀਆਂ ਦੀ ਵਧੇਰੇ ਵਰਤੋਂ ਕਰੋ :
ਜਿਸ ਵਿਚ ਅਲਕੋਹਲ, ਕੈਫੀਨ ਜਾਂ ਵੱਧ ਖੰਡ ਦੀ ਮਾਤਰਾ ਹੋਵੇ, ਉਹ ਸਰੀਰ ਵਿਚ ਪਾਣੀ ਦੀ ਕਮੀ ਪੈਦਾ ਕਰਦੇ ਹਨ, ਇਸਲਈ ਇਹਨਾਂ ਪਦਾਰਥਾਂ ਦੀ ਵਰਤੋਂ ਘੱਟ ਕਰੋ।
ਆਪਣੇ ਭੋਜਨ ‘ਚ ਵੱਧ ਫੱਲ ਅਤੇ ਸਬਜ਼ੀਆਂ ਸ਼ਾਮਲ ਕਰੋ।
ਤਰਬੂਜ਼ ‘ਚ ਪਾਣੀ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਤਰਬੂਜ਼ ਦੀ ਵਰਤੋਂ ਨੂੰ ਵਧਾ ਦਿਓ।
ਵੱਧ ਤੋਂ ਵੱਧ ਸਲਾਦ ਦੀ ਕਰੋ ਵਰਤੋਂ :
ਫਾਸਟ ਫੂਡ ਦੀ ਤੁਲਨਾ ‘ਚ ਸਲਾਦ ਪਚਾਉਣ ‘ਚ ਸੌਖੇ ਹੁੰਦੇ ਹਨ। ਫਾਸਟ ਫੂਡ ਨਾਲ ਵੱਧ ਗਰਮੀ ਅਤੇ ਸੁਸਤੀ ਮਹਿਸੂਸ ਹੁੰਦੀਂ।
ਇਸ ਦੀ ਬਜਾਏ, ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਵੱਧ ਕਰੋ। ਇਹ ਪਾਣੀ ਨਾਲ ਭਰੇ ਹੁੰਦੇ ਹਨ ਅਤੇ ਹਾਈਡ੍ਰੇਟ (Hydrate) ਰੱਖਣ ‘ਚ ਮਦਦ ਕਰਦੇ ਹਨ।
Loading Likes...