ਪੰਜਾਬੀ ਅਖਾਣ – 5/ Punjabi Akhaan -5
1. ਈਸਬਗੋਲ ਤੇ ਕੁਝ ਨਾ ਫੋਲ
(ਜਦੋਂ ਵਿਅਕਤੀ ਆਪਣਾ ਜਿੰਨਾ ਦੁੱਖ ਪ੍ਰਗਟ ਕਰੇ ਉਨਾਂ ਹੀ ਥੋੜ੍ਹਾ ਹੋਵੇ ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ) –
ਮਮਤਾ ਜਦੋਂ ਦੀ ਵਿਆਹੀ ਹੈ ਉਸ ਨੇ ਇੱਕ ਵੀ ਸੁੱਖ ਦਾ ਦਿਨ ਨਹੀਂ ਵੇਖਿਆ। ਉਸ ਦਾ ਪਤੀ ਸ਼ਰਾਬੀ ਤੇ ਜੁਆਰੀ ਹੈ, ਉਹ ਘਰ ਵਿੱਚ ਤੰਗੀ ਨਾਲ ਟਾਇਮ ਕੱਟ ਰਹੀ ਹੈ, ਜਦੋਂ ਉਸ ਕੋਲੋਂ ਉਸ ਦਾ ਹਾਲ – ਚਾਲ ਪੁੱਛਿਆ ਤਾਂ ਉਸ ਨੇ ਕਿਹਾ ‘ਈਸਬਗੋਲ ਤੇ ਕੁਝ ਨਾ ਫੋਲ’।
ਹੋਰ ਵੀ ਅਖਾਣ ਪੜ੍ਹਨ ਲਈ ਇੱਥੇ ਕਲਿੱਕ ਕਰੋ।
2. ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ
(ਲੜਾਈ ਵਿੱਚ ਕਸੂਰ ਦੋਹਾਂ ਧਿਰਾਂ ਦਾ ਹੁੰਦਾ ਹੈ) –
ਰਿਸ਼ਭ ਅਤੇ ਯਮਨ ਦੋਵੇਂ ਆਪਸ ਵਿੱਚ ਮਾਂ ਸਾਹਮਣੇ ਲੜ ਰਹੇ ਸਨ ਤੇ ਇੱਕ ਦੂਸਰੇ ਦਾ ਕਸੂਰ ਕੱਢ ਰਹੇ ਸਨ ਪਰ ਉਸ ਦੀ ਮਾਂ ਨੇ ਕਿਹਾ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਤੁਸੀਂ ਦੋਵੇਂ ਹੀ ਸਜ਼ਾ ਦੇ ਭਾਗੀ ਹੋ।
3. ਇੱਕੋ ਆਂਡਾ ਉਹ ਵੀ ਗੰਦਾ
(ਇਕਲੌਤੇ ਪੁੱਤਰ ਦੇ ਨਕਾਰਾ ਸਾਬਤ ਹੋਣ ਤੇ ਕਹਿੰਦੇ ਹਨ) –
ਨਰੇਸ਼ ਦਾ ਇੱਕੋ – ਇੱਕ ਪੁੱਤਰ ਹੈ ਤੇ ਉਹ ਵੀ ਭੈੜੀ ਸੰਗਤ ਦਾ ਸ਼ਿਕਾਰ ਹੋ ਗਿਆ ਹੈ। ਹਰ ਵੇਲੇ ਆਪਣੇ ਮਾਪਿਆਂ ਨੂੰ ਸੂਲੀ ਟੰਗੀ ਰੱਖਦਾ ਹੈ। ਉਸ ਬਾਰੇ ਤਾਂ ਸਾਰੇ ਲੋਕ ਆਮ ਕਹਿੰਦੇ ਹਨ, ਇੱਕੋ ਆਂਡਾ ਉਹ ਵੀ ਗੰਦਾ।
4. ਇੱਕ ਅਨਾਰ ਸੌ ਬਿਮਾਰ
(ਚੀਜ਼ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਹੋਣੇ) –
ਸਾਰੇ ਮੁਹੱਲੇ ਵਿੱਚ ਸਾਡੇ ਘਰ ਹੀ ਇੱਕ ਘੋੜੀ ਸੀ। ਇੱਕ ਕਹੇ ਮੈਨੂੰ ਚਾਹੀਦੀ ਹੈ ਅਸੀਂ ਪੱਖਾ ਟੰਗਣਾ, ਦੂਸਰਾ ਕਹੇ ਮੈਂ ਟੈਂਕੀ ਠੀਕ ਕਰਨੀ ਹੈ, ਮੈਨੂੰ ਚਾਹੀਦੀ ਹੈ। ਮੈਂ ਕਿਹਾ, ਇਹ ਤਾਂ ਇੱਕ ਅਨਾਰ ਸੌ ਬਿਮਾਰ ਵਾਲੀ ਗੱਲ ਹੈ।
5. ਇੱਕ ਚੁੱਪ ਸੌ ਸੁੱਖ
(ਕਿਸੇ ਗੱਲਾਧੜ ਨੂੰ ਚੁੱਪ ਰਹਿਣ ਲਈ ਪ੍ਰੇਰਣਾ ਦੋਣੀ, ਤਾਂ ਇਹ ਅਖਾਣ ਵਰਤਿਆਂ ਜਾਂਦਾ ਹੈ) –
ਖੇਡਦੇ ਬੱਚਿਆਂ ਦੀ ਲੜਾਈ ਤੋਂ ਉਹਨਾਂ ਦੇ ਮਾਪੇ ਲੜ ਪਏ। ਜਿਹੜਾ ਵੀ ਹਟਾਉਣ ਲਈ ਅੱਗੇ ਆਉਂਦਾ ਜਸਵਿੰਦਰ ਦੀ ਮਾਂ ਉਸ ਦੇ ਗਲ ਪੈ ਜਾਂਦੀ ਹੈ। ਮੈਂ ਤਾਂ ਚੁੱਪ ਰਹੀ ਤੇ ਬਚਾ ਹੋ ਗਿਆ। ਠੀਕ ਹੀ ਹੈ ‘ਇੱਕ ਚੁੱਪ ਸੌ ਸੁੱਖ।
6. ਇੱਕ ਤੇ ਇੱਕ ਦੋ ਗਿਆਰਾਂ
(ਇਹ ਅਖਾਣ ਏਕਤਾ ਦੀ ਮਹੱਤਤਾ ਦਰਸਾਉਣ ਲਈ ਵਰਤਿਆਂ ਜਾਂਦਾ ਹੈ) –
ਘਰ ਵਿੱਚ ਇਕੱਲੇ ਰਹਿੰਦੇ ਬਜ਼ੁਰਗ ਆਦਮੀ ਨੇ ਆਪਣੀ ਭੈਣ ਨੂੰ ਆਪਣੇ ਕੋਲ ਇਹ ਕਹਿ ਕੇ ਰੱਖ ਲਿਆ ਕਿ ‘ਇੱਕ ਤੇ ਇੱਕ ਤੇ ਦੋ ਗਿਆਰਾਂ’ ਹੁੰਦੇ ਹਨ।
7. ਇੱਕ ਪੰਥ ਦੋ ਕਾਜ
(ਇੱਕ ਕੰਮ ਰਾਹੀਂ ਦੋਹਰਾ ਲਾਭ ਹੋਵੇ ਤਾਂ ਕਹਿੰਦੇ ਹਨ) –
ਮੈਂ ਆਪਣੇ ਪਤੀ ਨੂੰ ਕਿਹਾ ਕਿ ਕੱਲ੍ਹ ਨੂੰ ਜਲੰਧਰ ਮੇਰੀ ਇੰਟਰਵਿਊ ਹੈ ਤੇ ਕੱਲ੍ਹ ਹੀ ਤੇਰੀ ਭੈਣ ਦੀ ਸ਼ਾਦੀ ਹੈ, ਚੱਲੋ ਚੰਗਾ ਹੋਇਆ ਇੱਕ ਪੰਥ ਦੋ ਕਾਜ, ਦੋਵੇ ਕੰਮ ਹੀ ਠੀਕ ਹੋ ਜਾਣਗੇ।
8. ਇਕ ਨੂੰ ਕੀ ਰੋਣੀ ਏ, ਇਹਨਾਂ ਦਾ ਤਾਂ ਆਵਾ ਹੀ ਊਤ ਗਿਆ
(ਜਦੋਂ ਕਿਸੇ ਦੇ ਘਰ ਸਾਰੇ ਮੈਂਬਰ ਘਟੀਆਂ ਹੋਣ) –
ਨਰੇਸ਼ ਬਿੰਦਰ ਬਾਰੇ ਕੀ ਪੁੱਛਦੇ ਹੋ ਉਹ ਆਪ ਚੋਰ, ਭਰਾ ਸਮੈਕੀਆ ਤੇ ਬਾਪ ਜੁਆਰੀ ਏ। ਉੱਥੇ ਤਾਂ ਇਹ ਹਾਲ ਏ ਇੱਕ ਨੂੰ ਕੀ ਰੋਣੀ ਏ, ਇਹਨਾਂ ਦਾ ਤਾਂ ਆਵਾ ਹੀ ਊਤ ਗਿਆ।
ਪੰਜਾਬੀ ਅਖਾਣ / Punjabi Akhaan ਹੋਰ ਵੀ ਅਖਾਣ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪੰਜਾਬੀ ਦੇ ਹੋਰ ਵਿਆਕਨ ਵਾਸਤੇ ਤੁਸੀਂ ਇਹ ਕਿਤਾਬ ਵੀ ਦੇਖ ਸਕਦੇ ਹੋ।
Loading Likes...