ਭਾਰ ਘਟਾਉਣ ਦਾ ਮੌਸਮ ‘ ਗਰਮੀਆਂ ‘/ Weight Loss Season ‘Summer’

ਭਾਰ ਘਟਾਉਣ ਦਾ ਮੌਸਮ ‘ ਗਰਮੀਆਂ ‘/ Weight Loss Season ‘Summer’

ਭਾਰ ਘਟਾਉਣ ਲਈ ਗਰਮੀਆਂ ਦਾ ਮੌਸਮ ਸਭ ਤੋਂ ਚੰਗਾ ਹੈ। ਗਰਮੀਆਂ ਵਿਚ ਜ਼ਿਆਦਾ ਮਾਤਰਾ ਵਿਚ ਪਾਣੀ ਪੀਂਦੇ ਹੋ, ਫਲ – ਸਬਜ਼ੀਆਂ ਖਾਂਦੇ ਹੋ, ਜਿਸ ਨਾਲ ਹੌਲੀ – ਹੌਲੀ ਪਤਲੇ ਹੁੰਦੇ ਹੋ। ਇਸ ਦੇ ਇਲਾਵਾ ਗਰਮੀਆਂ ਦੀਆਂ ਛੁੱਟੀਆਂ ਵਿਚ ਕਈ ਤਰ੍ਹਾਂ ਦੀਆਂ ਕਸਰਤਾਂ ਵੀ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਨਾਲ ਭਾਰ ਅਸਾਨੀ ਨਾਲ ਘੱਟ ਹੋ ਜਾਂਦਾ ਹੈ। ਗਰਮੀਆਂ ਦੇ। ਮੌਸਮ ਵਿੱਚ ਕਿਵੇਂ ਭਾਰ ਘੱਟ ਕੀਤਾ ਜਾ ਸਕਦਾ ਹੈ ਇਸੇ ਵਿਸ਼ੇ ਤੇ ਚਰਚਾ ਕਰਦਿਆਂ ਹੋਏ ਅੱਜ ਅਸੀਂ ‘ਭਾਰ ਘਟਾਉਣ ਦਾ ਮੌਸਮ ‘ ਗਰਮੀਆਂ ‘/ Weight Loss Season ‘Summer’ ਉੱਤੇ ਚਰਚਾ ਕਰਾਂਗੇ।

ਸਵਿਮਿੰਗ ਕਰਨ ਨਾਲ ਅਸਰ/ Effect of swimming :

ਗਰਮੀ ਆਉਂਦੇ ਹੀ ਪਾਣੀ ਜ਼ਿਆਦਾ ਚੰਗਾ ਲਗਦਾ ਹੈ। ਪਾਣੀ ਵਿੱਚ ਰਹਿਣਾ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਬਹੁਤ ਪਸੰਦ ਹੈ। ਸਵਿਮਿੰਗ ਪੂਲ ਵਿਚ ਤੁਹਾਨੂੰ ਕਸਰਤ ਕਰਨਾ ਮਹਿਸੂਸ ਵੀ ਨਹੀਂ ਹੋਵੇਗਾ ਅਤੇ ਤੁਹਾਡੇ ਪੂਰੇ ਸਰੀਰ ਦਾ ਚੰਗਾ ਖਾਸਾ ਵਰਕਆਊਟ ਹੋ ਜਾਵੇਗਾ। ਤੈਰਾਕੀ ਕਰਨ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ।

ਡਾਂਸ ਸਿੱਖਣ ਦਾ ਅਸਰ/ Effect of learning dance :

ਡਾਂਸ ਵੀ ਤੁਹਾਡੇ ਲਈ ਇੱਕ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਤੁਸੀਂ ਡਾਂਸ ਕਲਾਸਾਂ ਜੁਆਇੰਨ ਕਰ ਸਕਦੇ ਹੋ। ਇਸ ਨਾਲ ਤੁਸੀਂ ਖੁਸ਼ ਵੀ ਰਹੋਗੇ ਅਤੇ ਹੌਲੀ – ਹੌਲੀ ਤੁਹਾਡਾ ਭਾਰ ਵੀ ਘੱਟ ਹੋ ਜਾਵੇਗਾ। ਇਹ ਇਕ ਇਸ ਤਰ੍ਹਾਂ ਦੀ ਐਕਟੀਵਿਟੀ ਹੈ, ਜਿਸ ਵਿਚ ਤੁਹਾਡਾ ਪੂਰੇ ਸ਼ਰੀਰ ਵਿੱਚ ਹਰਕਤ ਹੁੰਦੀ ਹੈ।

ਜੁੰਬਾ ਵੀ ਹੀ ਸਕਦਾ ਹੈ ਇੱਕ ਵਧੀਆ ਵਿਕਲਪ/ Zumba can also be a good option :

ਭਾਰ ਘਟਾਉਣ ਲਈ ਜੁੰਬਾ ਕਰਨ ਦਾ ਵੀ ਰੁਝਾਨ ਹੈ। ਤੇਜ਼ੀ ਨਾਲ ਚਲਦੇ ਮਿਊਜ਼ਿਕ ਨਾਲ ਤੁਸੀ ਕਸਰਤ ਕਰਦੇ ਹੋ, ਜੋ ਭਾਰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਇਸ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਇਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ।

ਸਿਹਤ ਸੰਬੰਧਤ ਹੋਰ ਵੀ ਸਚੇਤ ਰਹਿਣ ਲਈ 👉CLICK ਕਰੋ।

ਸੈਰ ਜਾਂ ਰਨਿੰਗ ਤਾਂ ਹੁੰਦਾ ਹੀ ਹੈ ਵਧੀਆ ਵਿਕਲਪ/ Walking or running is always the best option

ਗਰਮੀਆਂ ਵਿਚ ਜੇਕਰ ਤੁਸੀਂ ਕੁੱਝ ਨਹੀਂ ਕਰਨਾ ਚਾਹੁੰਦੇ ਤਾਂ ਰੋਜ਼ਾਨਾ ਸਵੇਰੇ – ਸ਼ਾਮ ਹਲਕੀ ਸੈਰ ਕਰ ਸਕਦੇ ਹੋ। ਸੈਰ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਕਈ ਫਾਇਦੇ ਮਿਲਦੇ ਹਨ। ਇਸ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਭਾਰ ਘੱਟ ਹੁੰਦਾ ਹੀ ਹੈ।

ਡਾਈਟਿੰਗ ਨਾਲ ਵੀ ਕਰੋ ਭਾਰ ਘੱਟ/ Lose weight even with dieting

ਗਰਮੀ ਦਾ ਮੌਸਮ ਡਾਈਟਿੰਗ ਲਈ ਬੈਸਟ ਹੈ। ਇਸ ਮੌਸਮ ਵਿਚ ਪਾਣੀ ਵਾਲੇ ਫਲ ਅਤੇ ਸਬਜ਼ੀਆਂ ਸਭ ਤੋਂ ਜ਼ਿਆਦੇ ਆਉਂਦੇ ਹਨ, ਜੋ ਭਾਰ ਘਟਾਉਣ ਵਿਚ ਮਦਦ ਕਰਦੇ ਹਨ। ਤੁਸੀਂ ਗਰਮੀ ਤੇ ਖੀਰਾ, ਕਕੜੀ, ਤਰਬੂਜ਼ ਅਤੇ ਖਰਬੂਜ਼ਾ ਖਾ ਕੇ ਭਾਰ ਘੱਟ ਕਰ ਸਕਦੇ ਹੋ। ਗਰਮੀ ਵਿੱਚ ਵੱਧ ਪਾਣੀ ਪੀਤਾ ਜਾਂਦਾ ਹੈ, ਜਿਸ ਨਾਲ ਭੁੱਖ ਘੱਟਦੀ ਹੈ ਅਤੇ ਇਸ ਤਰ੍ਹਾਂ ਜ਼ਿਆਦਾ ਖਾਣ ਬਚਿਆ ਜਾ ਸਕਦਾ ਹੈ। ਘੱਟ ਖਾਣ ਨਾਲ ਭਾਰ ਤਾਂ ਘੱਟ ਹੋਵੇਗਾ ਹੀ

Loading Likes...

Leave a Reply

Your email address will not be published. Required fields are marked *