ਭਾਰ ਘੱਟ ਲਈ ‘ਮਸਾਲੇ’/ Masala’ for weight loss

ਭਾਰ ਘੱਟ ਲਈ ‘ਮਸਾਲੇ’/ Masala’ for weight loss

ਜਦੋਂ ਭਾਰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਹੈਲਦੀ ਡਾਈਟ ਅਤੇ ਕਸਰਤ ਦੇ ਇਲਾਵਾ, ਤੁਹਾਨੂੰ ਆਪਣੀ ਡਾਈਟ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ ਉਹ ਚੀਜ਼ਾਂ ਜਿਹੜੀਆਂ ਕਿ ਸਾਡੀ ਰਸੋਈਏ ਵਿਚ ਪਹਿਲਾਂ ਤੋਂ ਹੀ ਮੌਜੂਦ ਹੁੰਦੀਆਂ ਨੇ। ਇਹਨਾਂ ਵਿੱਚ ਕੁੱਝ ਅਜਿਹੀ ਚੀਜ਼ਾਂ ਹਨ, ਜਿਨ੍ਹਾਂ ਦਾ ਅਸੀਂ ਰੋਜ਼ਾਨਾ ਇਸਤੇਮਾਲ ਕਰਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਮੋਟਾਪਾ ਵੀ ਘਟਾਉਂਦੀਆਂ ਹਨ। ਜਿਵੇਂ ਕਿ ਰਸੋਈਏ ਵਿਚ ਪਏ ਮਸਲੇ, ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਅਸੀਂ ’ਭਾਰ ਘੱਟ ਲਈ ‘ਮਸਾਲੇ’/ ‘Masala’ for weight loss’ ਵਿਸ਼ੇ ਤੇ ਚਰਚਾ ਕਰਾਂਗੇ।

ਜੀਰੇ ਦਾ ਇਸਤੇਮਾਲ/ Use of cumin :

  • ਜੀਰਾ ਪਾਚਨ ਕਿਰਿਆ ਲਈ ਬਹੁਤ ਚੰਗਾ ਹੁੰਦਾ ਹੈ। ਇਸਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਹ ਕਫ ਅਤੇ ਵਾਤ ਦੋਸ਼ ਨੂੰ ਸੰਤੁਲਿਤ ਕਰਦਾ ਹੈ। ਜੀਰਾ ਪਾਚਨ ਸਬੰਧੀ ਕਈ ਸਮੱਸਿਆਵਾਂ ਜਿਵੇਂ ਸੋਜ਼, ਕਬਜ਼ ਅਤੇ ਮਤਲੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
  • ਜੀਰੇ ਦਾ ਸੇਵਨ ਪਾਚਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਤੁਹਾਡੇ ਪਾਚਨ ਨੂੰ ਸਹੀ ਕਰਨ ਦੇ ਨਾਲ ਭਾਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।
  • ਜੀਰਾ ਸਰੀਰ ਵਿੱਚ ਸੋਜ਼ ਨੂੰ ਘੱਟ ਕਰਦਾ ਹੈ, ਜੋ ਅਣਚਾਹੇ ਭਾਰ ਨੂੰ ਵਧਾਉਣ ਦਾ ਇਕ ਵੱਡਾ ਕਾਰਨ ਹੋ ਸਕਦਾ ਹੈ।
  • ਇਹ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ।
  • ਸਵੇਰੇ ਜੀਰੇ ਦਾ ਸੇਵਨ ਪਾਚਨ ਲਈ ਬਹੁਤ ਚੰਗਾ ਹੁੰਦਾ ਹੈ। ਅਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਚੰਗਾ ਪਾਚਨ ਵਜ਼ਨ ਘੱਟ ਕਰਨ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ।

ਅਜਵਾਇਣ ਦਾ ਇਸਤੇਮਾਲ/ Use of ajwain :

ਜੇਕਰ ਤੁਹਾਨੂੰ ਗੈਸਟ੍ਰਿਕ ਦੀ ਸਮੱਸਿਆ ਹੈ ਅਤੇ ਢਿੱਡ ਦੀ ਪਰੇਸ਼ਾਨੀ ਹੈ ਤਾਂ ਇਹ ਮਸਾਲਾ ਅਨੋਖਾ ਕੰਮ ਕਰਦਾ ਹੈ। ਸੋਜ਼ ਵਿਚ ਸੁਧਾਰ ਦੇ ਨਾਲ ਵੇਟ ਲਾਸ ਲਈ ਦਿਨ ਵਿਚ ਇਕ ਵਾਰ ਅਜਵਾਇਣ ਦਾ ਪਾਣੀ ਪਿਓ।

ਸੇਵਨ ਦਾ ਤਰੀਕਾ

1/2 ਟੀਸਪੂਨ ਅਜਵਾਇਣ ਨੂੰ 10 ਮਿੰਟਾਂ ਲਈ 1 ਗਿਲਾਸ ਪਾਣੀ ਵਿੱਚ ਭਿਓਂ ਦਿਓ। ਫਿਰ ਗਰਮ ਪਾਣੀ ਦੇ ਨਾਲ ਉਬਾਲੋ। ਇਸ ਦੇ ਗਰਮ ਹੋਣ ਦਾ ਇੰਤਜ਼ਾਰ ਕਰੋ। ਇਸ ਨੂੰ ਛਾਣ ਲਓ ਅਤੇ ਸੇਵਨ ਕਰੋ।

ਹੋਰ ਜਾਣਕਾਰੀ ਹਾਸਲ ਕਰ, ਆਪਣੀ ਸਿਹਤ ਨੂੰ ਠੀਕ ਰੱਖਣ ਲਈ, ਇੱਥੇ👉CLICK ਕਰੋ।

ਮੇਥੇ ਦੇ ਦਾਣਿਆਂ ਦਾ ਇਸਤੇਮਾਲ/ Use of fenugreek seeds :

  • ਮੇਥੀ ਦੇ ਬੀਜ ‘ਚ ਅਘੁਲਣਸ਼ੀਲ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਚੰਗੇ ਪਾਚਨ ਲਈ ਮਹੱਤਵਪੂਰਨ ਹੈ ਅਤੇ ਜਮ੍ਹਾ ਹੋਏ ਹਾਨੀਕਾਰਕ ਪਦਾਰਥਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਦਾ ਹੈ।
  • ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟ੍ਰੋਲ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਸੋਜ਼ ਨੂੰ ਵੀ ਠੀਕ ਕਰ ਸਕਦਾ ਹੈ, ਜੋ ਵਜ਼ਨ ਵਧਾਉਣ ਨਾਲ ਜੁੜਿਆ ਹੁੰਦਾ ਹੈ।

ਸੇਵਨ ਕਰਨ ਦਾ ਤਰੀਕਾ

1 ਛੋਟਾ ਚੱਮਚ ਮੇਥੀ ਦਾਣਾ ਲਓ ਅਤੇ 1 – 3 ਘੰਟੇ ਲਈ ਗਰਮ ਪਾਣੀ ਵਿਚ ਪਾ ਕੇ ਭਿਓਂ ਦਿਓ। ਫਿਰ ਇਸ ਪਾਣੀ ਅਤੇ ਬੀਜਾਂ ਨੂੰ ਚਬਾ ਕੇ ਖਾਓ।

Loading Likes...

Leave a Reply

Your email address will not be published. Required fields are marked *