ਘਰ ਵਿਚ ਬਣਾਓ ਫੇਸ ਪੈਕ/ Make a face pack at home :
ਖੀਰੇ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਦੀ ਵਜ੍ਹਾ ਨਾਲ ਹਰ ਕੋਈ ਖੀਰਾ ਖਾਣ ਦੀ ਸਲਾਹ ਦਿੰਦਾ ਹੈ। ਖੀਰਾ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ ਅਤੇ ਚੇਹਰੇ ਲਈ ਵੀ। ਹੁਣ ਅਸੀਂ ਚਰਚਾ ਕਰਾਂਗੇ “ਘਰ ਵਿਚ ਬਣਾਓ ਫੇਸ ਪੈਕ/ Make a face pack at home” ਉੱਤੇ।
ਹੁਣ ਅਸੀਂ ਚਰਚਾ ਕਰਾਂਗੇ ਕਿ ਘਰ ਵਿਚ ਕਿਵੇਂ ਬਣਾਇਆ ਜਾਵੇ ਫੇਸ ਪੈਕ/ How to Make a face pack at home.
ਖੀਰੇ ਨਾਲ ਬਣਨ ਵਾਲੇ ਫੇਸ ਪੈਕ ਬਾਰੇ ਕੁਝ ਤਰੀਕੇ ਹੇਠਾਂ ਦਿੱਤੇ ਗਏ ਹਨ।
ਖੀਰਾ ਅਤੇ ਦਹੀਂ ਦਾ ਘਰ ਵਿਚ ਬਣਾਓ ਫੇਸ ਪੈਕ/ Make a face pack at home :
ਇਕ ਚੌਥਾਈ ਖੀਰੇ ਦਾ ਗੁੱਦਾ ਲਓ। ਉਸ ‘ਚ 2 ਚੱਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਜਦੋਂ ਪੇਸਟ ਬਾਂ ਜਾਏ ਟਾਂ 15 ਮਿੰਟਾਂ ਤਕ ਇਸ ਪੇਸਟ ਨੂੰ ਚਿਹਰੇ ਤੇ ਲਗਾਓ। ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸਨੂੰ ਹਫਤੇ ਵਿਚ ਦੋ ਵਾਰ ਚੇਹਰੇ ਤੇ ਜ਼ਰੂਰ ਲਗਾਓ।
ਘਰ ਵਿਚ ਬਣਾਓ ਖੀਰੇ ਅਤੇ ਟਮਾਟਰ ਦਾ ਫੈਸ ਪੈਕ :
ਇਕ ਚੌਥਾਈ ਖੀਰਾ ਅਤੇ ਅੱਧਾ ਪੱਕਾ ਹੋਇਆ ਟਮਾਟਰ ਲਓ। ਖੀਰੇ ਨੂੰ ਛਿੱਲ ਕੇ ਟਮਾਟਰ ਦੇ ਨਾਲ ਪੀਸ ਲਓ। ਜਦੋਂ ਇਸਦੀ ਪੇਸਟ ਬਣ ਜਾਏ ਤਾਂ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ਤੇ ਚੰਗੀ ਤਰ੍ਹਾਂ ਲਗਾਓ ਅਤੇ ਦੋ ਮਿੰਟਾਂ ਤਕ ਮਾਲਿਸ਼ ਕਰੋ। 15 ਮਿੰਟਾਂ ਬਾਅਦ ਜਦੋਂ ਇਹ ਸੁੱਕ ਜਾਏ ਤਾਂ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਚੇਹਰੇ ਤੇ ਆਉਣ ਵਾਲੇ ਨਿਖਾਰ ਨੂੰ ਕੋਈ ਨਹੀਂ ਰੋਕ ਸਕਦਾ।
ਘਰ ਹੀ ਤਿਆਰ ਕਰੋ ਖੀਰੇ ਅਤੇ ਐਲੋਵੇਰਾ ਫੇਸ ਪੈਕ :
ਖੀਰਾ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ। ਐਲੋਵੀਰਾ ਮੁਹਾਸਿਆਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਖੀਰਾ ਅਤੇ ਐਲੋਵੇਰਾ ਫੇਸ ਪੈਕ ਬਣਾਉਣ ਲਈ ਇਕ ਵੱਡਾ ਚੱਮਚ ਐਲੋਵੇਰਾ ਜੂਸ ਲਓ। ਉਸ ‘ਚ ਇਕ ਚੌਥਾਈ ਕੱਦੂਕਸ ਕੀਤਾ ਹੋਇਆ ਖੀਰਾ ਮਿਲਾਓ। ਇਸ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਅਤੇ ਗਰਦਨ ਤੇ ਲਗਾਓ। 15 ਮਿੰਟਾਂ ਬਾਅਦ ਇਸ ਪੈਕ ਨੂੰ ਕੋਸੇ ਪਾਣੀ ਨਾਲ ਧੋ ਲਓ। ਤੇ ਫਿਰ ਦੇਖੋਂ ਕਚਮਤਕਾਰ।
ਬਿਲਕੁਲ ਅਸਾਨ ਹੈ ਬਣਾਉਣਾ ਖੀਰੇ ਅਤੇ ਵੇਸਣ ਦਾ ਫੇਸ ਪੈਕ :
ਵੇਸਣ ਵਿਚ ਗੁਣ ਹੈ ਕਿ ਵੇਸਣ ਚਮੜੀ ਨੂੰ ਸਾਫ ਕਰਦਾ ਹੈ। ਵੇਸਣ ਅਤੇ ਖੀਰੇ ਦਾ ਫੈਸ ਪੈਕ ਬਣਾਉਣ ਲਈ 2 ਚੱਮਚ ਵੇਸਣ ਅਤੇ 3 ਵੱਡੇ ਚਮਚ ਖੀਰੇ ਦੇ ਰਸ ਨੂੰ ਪਾ ਕੇ ਚੰਗੀ ਤਰ੍ਹਾਂ ਮਿਸ਼ਰਣ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ਤਕ ਚੰਗੀ ਤਰ੍ਹਾਂ ਲਗਾਓ। 20 ਮਿੰਟਾਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਘਰ ਵਿਚ ਫੇਸ ਪੈਕ ਬਣਾਉਣ ਦੇ ਹੋਰ 👍 ਤਰੀਕੇ ਇੱਥੇ ਦੇਖ ਸਕਦੇ ਹੋ।
ਜੇ ਕਰ ਤੁਸੀਂ ਘਰ ਵਿਚ ਵੀ ਫੇਸ ਪੈਕ ਨਹੀਂ ਬਣਾ ਸਕਦੇ ਹੋ ਤਾਂ ਇੱਥੇ ਕਲਿੱਕ ਕਰੋ।
Loading Likes...