ਸਰਦੀਆਂ ਤੋਂ ਬਾਅਦ ਵਾਲਾਂ ਦੀ ਦੇਖਭਾਲ ਕੀਵੇਂ ਕਰੀਏ /How to take care of hair after winter ?

ਸਰਦੀਆਂ ਤੋਂ ਬਾਅਦ ਵਾਲਾਂ ਦੀ ਦੇਖਭਾਲ ਕੀਵੇਂ ਕਰੀਏ /How to take care of hair after winter ?

ਸਰਦੀਆਂ ਵਿਚ ਵਾਲਾਂ ਨੂੰ ਘੱਟ ਧੋਣ ਦੀ ਵਜ੍ਹਾ ਨਾਲ ਵਾਲ ਖੁਸ਼ਕ ਅਤੇ ਬੇਜਾਨ ਹੋ ਜਾਂਦੇ ਹਨ। ਵਜ੍ਹਾ, ਸਰਦੀਆਂ ਵਿਚ ਵਾਲਾਂ ਦੇ ਰੋਮਾਂ ਦੀ ਉਪਰਲੀ ਪਰਤ ਜ਼ਿਆਦਾ ਉੱਠ ਜਾਂਦੀ। ਇਨ੍ਹਾਂ ਖੁਸ਼ਕ ਅਤੇ ਬੇਜਾਨ ਵਾਲਾਂ ਨੂੰ ਠੀਕ ਕਰਨ ਦੇ ਤਰੀਕੇ ਵੱਜੋਂ ਸਾਨੂੰ ਹੇਠ ਦੱਸੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :

ਸੈਂਪੂ ਦੀ ਵਰਤੋਂ (Use of shampoo) :

ਸਿੱਧੇ ਵਾਲਾਂ ਵਿਚ ਕਦੇ ਵੀ ਸੈਂਪੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੈਂਪੂ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਵਾਲਾਂ ਨੂੰ ਧੋਣਾ ਚਾਹੀਦਾ ਹੈ। ਵਾਲ ਜਦੋਂ ਖੁਸ਼ਕ ਹੋ ਜਾਂਦੇ ਹਨ ਤਾਂ ਅਸੀਂ ਉਸ ਨੂੰ ਠੀਕ ਕਰਨ ਲਈ ਵਾਰ – ਵਾਰ ਸੈਂਪੂ ਦੀ ਵਰਤੋਂ ਕਰਦੇ ਹਾਂ। ਇਸ ਨਾਲ ਖੇਪੜੀ ‘ਚੋਂ ਕੁਦਰਤੀ ਤੇਲ ਨਿਕਲ ਜਾਂਦਾ ਹੈ, ਜਿਸਦੀ ਵਜ੍ਹਾ ਨਾਲ ਵਾਲ ਹੋਰ ਖੁਸ਼ਕ ਹੋ ਜਾਂਦੇ ਹਨ।

ਸੈਂਪੂ ਸਲਫੇਟ ਅਤੇ ਪੇਰਾਬੇਨ ਫ੍ਰੀ ਹੋਣਾ ਚਾਹੀਦਾ ਹੈ ਅਤੇ ਸੈਂਪੂ ਇਕ ਵਾਰ ਹੀ ਕਰੋ।

ਸਹੀ ਤਕਨੀਕ ਨਾਲ  ਕਰੋ ਵਾਲਾਂ ਦੀ ਆਇਲਿੰਗ (Oiling) :

ਵਾਲਾਂ ਦੇ ਪੋਸ਼ਣ ਲਈ ਆਇਲਿੰਗ ਬਹੁਤ ਜ਼ਰੂਰੀ ਹੈ।

ਹਫਤੇ ਵਿਚ ਘੱਟੋ ਘੱਟ ਇਕ ਵਾਰ ਤਾਂ ਜ਼ਰੂਰ ਕਰੋ। ਵਾਲਾਂ ਦੀ ਖੁਸ਼ਕੀ ਅਤੇ ਝੜਣਾ ਦੋਵੇਂ ਘੱਟ ਹੋ ਜਾਣਗੇ।

ਆਇਲਿੰਗ ਸਮੇਂ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਨਾ ਲਓ। ਪਹਿਲਾਂ ਖੋਪੜੀ ਤੇ ਤੇਲ ਲਗਾਉਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਵਾਲਾਂ ਦੀ ਲੰਬਾਈ ਤੇ। ਜੇ ਵਾਲ ਧੌਣ ਦੀ ਇੱਛਾ ਹੋਵ ਤਾਂ ਘੱਟੋ – ਘੱਟ ਦੋ ਘੰਟਿਆਂ ਤਕ ਤੇਲ ਲੱਗਾ ਰਹਿਣ ਦਿਓ।

ਕੰਡੀਸ਼ਨਿੰਗ (Conditioning) ਦਾ ਸਹੀ ਹੋਣਾ ਬਹੁਤ ਜ਼ਰੂਰੀ :

ਧੋਣ ਤੋਂ ਬਾਅਦ ਵਾਲਾਂ ਤੇ ਸਲਫੇਟ ਅਤੇ ਪੇਰਾਬੇਨ ਫ੍ਰੀ ਕੰਡੀਸ਼ਨਰ (Sulfate and paraben free conditioners) ਦੀ ਵਰਤੋਂ ਕਰੋ।

ਕੋਈ ਘਰੇਲੂ ਤਰੀਕੇ ਨਾਲ ਬਣਾਇਆ ਗਿਆ ਕੁਦਰਤੀ ਮਾਸਕ ਵੀ ਲਗਾ ਸਕਦੇ ਹੋ।

ਇਹ ਵਾਲਾਂ ਨੂੰ ਨਰਮ ਰੱਖਣ ਦਾ ਬਹੁਤ ਵਧੀਆ ਤਰੀਕਾ ਹੈ। ਕੰਡੀਸ਼ਨਿੰਗ ਤੋਂ ਬਾਅਦ ਸਿਰਮ ਲਗਾਉਣ ਨਾਲ ਵਾਲ ਚਮਕਦਾਰ ਹੋ ਜਾਂਦੇ ਹਨ।

ਕੰਘੀ ਕਰਨ ਦੀ ਸਹੀ ਤਕਨੀਕ ਕੀ ਹੈ ?

ਵਾਲਾਂ ਨੂੰ ਸਹੀ ਕਰਨ ਲਈ ਦਿਨ ‘ਚ ਦੋ ਜਾਂ ਤਿੰਨ ਵਾਰ ਕੰਘੀ ਜ਼ਰੂਰ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਕੰਘੀ ਨਾਲ ਵਾਲ ਸੁਲਝਾਉਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਵੀ ਵਾਲ ਸੁਲਝਾਓ। ਉਸ ਤੋਂ ਬਾਅਦ ਦਿਨ ‘ਚ ਵੀ ਇਕ ਵਾਰ ਵਾਲ ਸੁਲਝਾਓ।

ਯਾਦ ਰੱਖੋ ਕਿ ਕਦੇ ਵੀ ਗਿੱਲੇ ਵਾਲਾਂ ‘ਚ ਕੰਘੀ ਨਹੀਂ ਕਰਨੀ ਚਾਹੀਦੀ। ਮੋਟੇ ਦੰਦਾਂ ਵਾਲੀ ਕੰਘੀ ਦੀ ਹੀ ਹਮੇਸ਼ਾ ਵਰਤੋਂ ਕਰੋ। ਵਾਰ – ਵਾਰ ਕੰਘੀ ਕਰਨ ਨਾਲ ਖੂਨ ਦਾ ਦੌਰਾ ਠੀਕ ਰਹਿੰਦਾ ਹੈ ਅਤੇ ਖੁਸ਼ਕੀ ਘੱਟ ਹੁੰਦੀ ਹੈ।

Loading Likes...

Leave a Reply

Your email address will not be published. Required fields are marked *