ਕੰਪਿਊਟਰ ਮੈਮਰੀ ਕੀ ਹੁੰਦੀਂ ਹੈ ?/ computer-memory-ki-hundi-hai

ਕੰਪਿਊਟਰ ਮੈਮਰੀ ਕੀ ਹੁੰਦੀਂ ਹੈ ?

ਕੰਪਿਊਟਰ ਦੀ ਮੈਮਰੀ ਮੁਨੱਖ ਦੇ ਦਿਮਾਗ਼ ਦੀ ਤਰ੍ਹਾਂ ਹੀ ਹੁੰਦੀ ਹੈ।

ਡਾਟਾ ਅਤੇ ਕੰਮ ਕਰਨ ਲਈ ਲੋੜੀਂਦੀਆਂ ਹਦਾਇਤਾਂ ਨੂੰ ਕੰਪਿਊਟਰ ਜਿੱਥੇ ਸਟੋਰ ਕਰ ਕੇ ਰੱਖਦਾ ਹੈ ਉਸਨੂੰ ਮੈਮਰੀ ਕਹਿੰਦੇ ਹਨ।

ਇਸ ਵਿਚ ਕੰਪਿਊਟਰ ਦੇ ਕੰਮ ਕਰਨ ਲਈ ਸਾਰਾ ਜ਼ਰੂਰੀ ਡਾਟਾ ਅਤੇ ਕਿਰਿਆਵਾਂ ਕਰਨ ਲਈ ਹਦਾਇਤਾਂ ਰੱਖੀਆਂ ਜਾ ਸਕਦੀਆਂ ਹਨ।

ਮੈਮਰੀ ਦੇ ਬਹੁਤ ਸਾਰੇ ਛੋਟੇ ਹਿੱਸੇ ਹੁੰਦੇ ਨੇ, ਜਿਨ੍ਹਾਂ ਨੂੰ ਸੈੱਲ ਕਿਹਾ ਜਾਂਦਾ ਹੈ।

ਮੈਮਰੀ ਯੂਨਿਟਸ –

ਕੰਪਿਊਟਰ ਦੀ ਮੈਮਰੀ ਨੂੰ ਮਾਪਣ ਲਈ ਇਕਾਈ ਬਿਟ ਅਤੇ ਬਾਈਟਸ ਹੈ। ਕੰਪਿਊਟਰ ਦੀ ਮੈਮਰੀ ਦੀ ਸਮਰੱਥਾ ਉਸਦੀ ਕਿਸੇ ਸਟੋਰੇਜ ਯੂਨਿਟ ਦੀ ਕੁੱਲ ਬਾਈਟਸ ਨੂੰ ਸਟੋਰ ਕਰਨ ਦੀ ਸਮੱਰਥਾ ਦੇ ਬਰਾਬਰ ਹੁੰਦੀ ਹੈ। ਮੈਮਰੀ ਸਮੱਰਥਾ ਨੂੰ ਬਾਈਟਸ ਵਿਚ ਮਾਪਿਆ ਜਾ ਸਕਦਾ ਹੈ।

ਮੈਮਰੀ ਸਮਰੱਥਾ ਦੀ ਕੁੱਝ ਮੁੱਢਲੀਆਂ ਇਕਾਈਆਂ ਜਾਂ ਯੂਨਿਟਸ ਇਸ ਤਰ੍ਹਾਂ ਹਨ –

ਬਿਟ (ਬਾਈਨਰੀ ਡਿਜੀਟ ) – ਇਕ ਬਿਟ ਜਾਂ ਬਾਈਨਰੀ ਡਿਜੀਟ ਨੂੰ ਲਾਜੀਕਲ 0 ਅਤੇ 1 ਰਾਹੀਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।

ਨਿਬਲ – ਚਾਰ ਬਿਟਸ ਦੇ ਸਮੂਹ ਨੂੰ ਨਿਬਲ ਕਿਹਾ ਜਾਂਦਾ ਹੈ।

ਬਾਈਟ – ਅੱਠ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ।

ਬਾਈਟ ਸਭ ਤੋਂ ਛੋਟੀ ਇਕਾਈ ਹੈ ਜਿਸ ਰਾਹੀਂ ਕਿਸੇ ਡਾਟਾ ਆਈਟਮ ਜਾਂ ਅੱਖਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।

ਵਰਡ ਕੀ ਹੁੰਦਾ ਹੈ ?

ਕੰਪਿਊਟਰ ਵਿਚ ਇਕ ਸ਼ਬਦ ਕੁਝ ਨਿਰਧਾਰਿਤ ਬਿਟਸ ਦਾ ਸਮੂਹ ਹੁੰਦਾ ਹੈ ਜੋ ਕਿ ਇਕ ਇਕਾਈ ਵਜੋਂ ਪ੍ਰੋਸੈੱਸ ਕੀਤਾ ਜਾਂਦਾ ਹੈ। ਕੰਪਿਊਟਰ ਵਿਚ ਇਕ ਸ਼ਬਦ ਦੀ ਲੰਬਾਈ ਨੂੰ ਵਰਡ – ਸਾਈਜ਼ ਜਾਂ ਵਰਡ – ਲੈਂਥ ਕਿਹਾ ਜਾਂਦਾ ਹੈ।

ਕੰਪਿਊਟਰ ਮੈਮਰੀ ਨੂੰ ਮਾਪਣ ਦੀਆਂ ਕਿਹੜੀਆਂ – ਕਿਹੜੀਆਂ ਇਕਾਈਆਂ ਹੁੰਦੀਆਂ ਹਨ ?

1. 1024 ਬਿਟਸ – 1 ਐੱਮ. ਬੀ. (ਮੈਗਾਬਾਈਟ/Megabytes)

2. 1024 ਐੱਮ. ਬੀ. – ਜੀ. ਬੀ. (ਗੀਗਾ ਬਾਈਟ/ Gigabytes)
3. 1024 ਜੀ. ਬੀ. – ਟੀ. ਬੀ. (ਟੈਰਾ ਬਾਈਟ/ Tera byte)
4. 1024 ਟੀ. ਬੀ. -1 ਪੀ. ਬੀ. (ਪੇਟਾ ਬਾਈਟ/ PETA BYTE)
5. 1024 ਪੀ. ਬੀ. – ਈ. ਬੀ. ( ਐਕਸਾ ਬਾਈਟ/ Axa Byte)
6. 1024 ਈ. ਬੀ. – 1 ਜ਼ੈੱਡ. ਬੀ. (ਜੇੱਟਾ ਬਾਈਟ/ Jetta Byte)
7. 1024 ਜ਼ੈੱਡ. ਬੀ. – ਵਾਈ. ਬੀ. (ਯੋਟਾ ਬਾਈਟ/ Yota Byte)
8. 1024 ਵਾਈ. ਬੀ. – 1 (ਬ੍ਰੋਟੋ ਬਾਈਟ/ Bruto byte)
9. 1024 ਬ੍ਰੋਟੋਬਾਈਟ – 1 ਜੀਓਪ ਬਾਈਟ/ Geop Byte)

ਮੈਮਰੀ ਦੀਆਂ ਕਿਹੜੀਆਂ – ਕਿਹੜੀਆਂ ਕਿਸਮਾਂ ਹੁੰਦੀਆਂ ਹਨ ?

ਜੋ ਸੂਚਨਾਵਾਂ ਦਿਮਾਗ਼ ਵਿਚ ਸਟੋਰ ਹੁੰਦੀਆਂ ਹਨ ਉਸ ਨੂੰ ਅਸੀਂ ਕਹਿੰਦੇ ਹਾਂ ਇਨਟਰਨਲ ਮੈਮਰੀ ਭਾਵ ਅੰਦਰੂਨੀ ਮੈਮਰੀ। ਬਹੁਤ ਸਾਰੀਆਂ ਜਟਿਲ ਸੂਚਨਾਵਾਂ ਨੂੰ ਸਟੋਰ ਕਰਨ ਲਈ ਮਨੁੱਖ ਡਾਇਰੀ, ਕਾਪੀ ਜਾਂ ਹੋਰ ਉਪਕਰਨਾਂ ਦੀ ਵਰਤੋਂ ਕਰਦਾ ਹੈ ਜਿਸ ਨੂੰ ਐਕਸਟਰਨਲ ਮੈਮਰੀ ਭਾਵ ਬਾਹਰੀ ਮੈਮਰੀ ਕਿਹਾ ਜਾਂਦਾ ਹੈ।

ਕੰਪਿਊਟਰ ਮੈਮਰੀ ਨੂੰ ਮੁੱਖ ਤੌਰ ਤੇ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?

ਕੰਪਿਊਟਰ ਮੈਮੋਰੀ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ :

1. ਇਨਟਰਨਲ ਮੈਮਰੀ (Internal Memory) ਅਤੇ
2. ਐਕਸਟਰਨਲ ਮੈਮਰੀ (External Memory).

1) ਇਨਟਰਨਲ ਮੈਮਰੀ –

ਜੋ ਕਿ ਸੀ. ਪੀ. ਯੂ.(CPU) ਦੇ ਅੰਦਰ ਲੱਗੀ ਹੁੰਦੀ ਹੈ, ਉਸ ਮੈਮਰੀ ਨੂੰ ਇਨਟਰਨਲ ਜਾਂ ਅੰਦਰੂਨੀ ਮੈਮਰੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਦੀਆਂ ਹਦਾਇਤਾਂ ਅਤੇ ਲੋੜੀਂਦੇ ਡਾਟਾ ਨੂੰ ਉਸ ਜਗ੍ਹਾ ਰੱਖਿਆ ਜਾਂਦਾ ਹੈ, ਜਿਸ ਉਨ੍ਹਾਂ ਤੇ ਕੰਮ ਕੀਤਾ ਜਾ ਸਕੇ। ਇਸ ਕੰਮ ਲਈ ਸੀ. ਪੀ. ਯੂ. ਇਨਟਰਨਲ ਰਜਿਸਟਰਾਂ ਅਤੇ ਕੈਸ਼ ਮੈਮਰੀ ਦੀ ਵਰਤੋਂ ਕਰਦਾ ਹੈ।

ਇਨਟਰਨਲ ਮੈਮਰੀ ਨੂੰ ਅੱਗੇ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ :

1. ਪ੍ਰਾਇਮਰੀ / ਮੁੱਖ ਮੈਮਰੀ ਕੀ ਹੁੰਦੀਂ ਹੈ ?

ਕੈਸ਼ ਮੈਮਰੀ – ਕੈਸ਼ ਮੈਮਰੀ ਬਹੁਤ ਤੇਜ਼ ਰਫ਼ਤਾਰ ਸੈਮੀ ਕੰਡਕਟਰ ਮੈਮਰੀ ਹੁੰਦੀ ਹੈ, ਜੋ ਕਿ ਸੀ. ਪੀ. ਯੂ. ਦੀ ਰਫ਼ਤਾਰ ਨੂੰ ਤੇਜ਼ ਕਰ ਦਿੰਦੀ ਹੈ। ਇਹ ਸੀ. ਪੀ. ਯੂ. ਅਤੇ ਮੁੱਖ ਮੈਮਰੀ ਵਿਚਕਾਰ ਬਫ਼ਰ ਦੀ ਤਰ੍ਹਾਂ ਕੰਮ ਕਰਦੀ ਹੈ। ਕੈਸ਼ ਮੈਮਰੀ ਤੋਂ ਤੇਜ਼ ਹੁੰਦੀ ਹੈ। ਇਹ ਡਾਟਾ ਨੂੰ ਅਸਥਾਈ ਤੌਰ ਤੇ ਸਟੋਰ ਕਰਦੀ ਹੈ। ਕੈਸ਼ ਮੈਮਰੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ ਤੇ ਕੀਮਤ ਬਹੁਤ ਜ਼ਿਆਦਾ ਹੈ। ਇਹ ਕੰਪਿਊਟਰ ਦੀ ਕੰਮਕਾਜੀ ਮੈਮਰੀ ਹੁੰਦੀ ਹੈ। ਇਹ ਅਸਥਿਰ ਮੈਮਰੀ ਹੁੰਦੀ ਹੈ ਕਿਉਂਕਿ ਇਸ ਦਾ ਡਾਟਾ ਬਿਜਲੀ ਬੰਦ ਹੋਣ ਤੇ ਨਸ਼ਟ ਹੋ ਜਾਂਦਾ ਹੈ। ਕੰਪਿਊਟਰ ਪ੍ਰਾਇਮਰੀ ਮੈਮਰੀ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ।

ਪ੍ਰਾਇਮਰੀ ਮੈਮਰੀ ਦੀਆਂ ਦੋ ਮੁੱਖ ਕਿਸਮਾਂ ਹਨ – ਰੈਮ (RAM) ਅਤੇ ਰੋਮ (ROM) :

1. ਰੈਮ (RAM) ਕੀ ਹੁੰਦੀਂ ਹੈ ?

ਇਸ ਦਾ ਪੂਰਾ ਨਾਮ ਰੈਂਡਮ ਐਕਸੈੱਸ ਮੈਮਰੀ ਹੈ। ਇਹ ਸੀ. ਪੀ. ਯੂ. ਦੀ ਅੰਦਰੂਨੀ ਮੈਮਰੀ ਹੈ ਜਿਸ ਵਿਚ ਡਾਟਾ ਪ੍ਰੋਗਰਾਮ ਅਤੇ ਪ੍ਰੋਗਰਾਮ ਦਾ ਨਤੀਜਾ ਸਟੋਰ ਕੀਤਾ ਜਾਂਦਾ ਹੈ। ਇਹ ਪੜ੍ਹਨ ਅਤੇ ਲਿਖਣ ਲਈ ਮੈਮਰੀ ਹੁੰਦੀ ਹੈ, ਜੋ ਕਿ ਡਾਟਾ ਨੂੰ ਉਸ ਸਮੇਂ ਤੱਕ ਸਟੋਰ ਕਰ ਕੇ ਰੱਖਦੀ ਹੈ, ਜਦੋਂ ਤੱਕ ਮਸ਼ੀਨ ਕੰਮ ਕਰ ਰਹੀ ਹੁੰਦੀ ਹੈ। ਰੈਮ (RAM) ਅਸਥਾਈ ਮੈਮਰੀ ਹੁੰਦੀ ਹੈ।

2. ਰੋਮ (ROM) :

ROM ਦਾ ਪੂਰਾ ਨਾਂ ‘ਰੀਡ ਓਨਲੀ ਮੈਮਰੀ’ ਹੈ। ਇਹ ਉਹ ਮੈਮਰੀ ਹੈ, ਜਿਸ ਵਿਚ ਸਿਰਫ਼ ਪੜ੍ਹਿਆ ਜਾ ਸਕਦਾ ਹੈ ਪਰ ਇਸ ਵਿਚ ਲਿਖਿਆ ਨਹੀਂ ਜਾ ਸਕਦਾ। ਇਹ ਸਥਾਈ ਮੈਮਰੀ ਹੈ ਭਾਵ ਇਹ ਕਿ ਇਸ ਨੂੰ ਬਣਾਉਂਦੇ ਸਮੇਂ ਸੂਚਨਾ ਨੂੰ ਇਸ ਵਿਚ ਸਥਾਈ ਰੂਪ ਵਿਚ ਭਰ ਦਿੱਤਾ ਜਾਂਦਾ ਹੈ। ਇਕ ਰੋਮ ਕੰਪਿਊਟਰ ਨੂੰ ਸ਼ੁਰੂ ਕਰਨ ਵਰਗੀਆਂ ਹਦਾਇਤਾਂ ਨੂੰ ਸਟੋਰ ਕਰਦੀ ਹੈ। ਕੰਪਿਊਟਰ ਦੇ ਸ਼ੁਰੂ ਹੋਣ ਦੇ ਪ੍ਰੋਸੈੱਸ ਨੂੰ ਬੂਟ ਸਟ੍ਰੈਪ ( Bootstrap) ਕਿਹਾ ਜਾਂਦਾ ਹੈ।

2.) ਐਕਸਟਰਨਲ ਮੈਮਰੀ (External Memory) : –

ਇਸ ਤਰ੍ਹਾਂ ਦੀ ਮੈਮਰੀ ਨੂੰ ਸੈਕੰਡਰੀ ਜਾਂ ਐਗਜ਼ੂਅਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਮੁੱਖ ਮੈਮਰੀ ਤੋਂ ਰਫ਼ਤਾਰ ਵਿਚ ਹੌਲੀ ਹੁੰਦੀ ਹੈ। ਇਨ੍ਹਾਂ ਨੂੰ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰ ਕੇ ਰੱਖਣ ਲਈ ਵਰਤਿਆ ਜਾਂਦਾ ਹੈ।

ਇਨ੍ਹਾਂ ਮੈਮਰੀਆਂ ਨੂੰ CPU ਸਿੱਧੇ ਹੀ ਇਸਤੇਮਾਲ ਨਹੀਂ ਕਰਦਾ। ਇਨ੍ਹਾਂ ਨੂੰ ਇਨਪੁੱਟ / ਆਊਟਪੁੱਟ ਰੁਟੀਨਾਂ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ। ਸੈਕੰਡਰੀ ਮੈਮਰੀ ਲਈ ਡਾਟਾ ਪਹਿਲਾਂ ਮੁੱਖ ਮੈਮਰੀ ਵਿਚ ਭੇਜਿਆ ਜਾਂਦਾ ਹੈ ਅਤੇ ਫਿਰ CPU ਇਸ ਨੂੰ ਵਰਤ ਸਕਦਾ ਹੈ।

ਅਸੀਂ ਆਪਣਾ ਮਹੱਤਵਪੂਰਨ ਡਾਟਾ ਸਟੋਰ ਕਰਨ ਐਕਸਟਰਨਲ ਮੈਮਰੀ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ – ਪੈੱਨ ਡਰਾਈਵ, ਸੀ. ਡੀ. ਰੋਮ, ਡੀ. ਵੀ. ਡੀ, ਹਾਰਡ ਡਿਸਕ ਆਦਿ।

Loading Likes...

Leave a Reply

Your email address will not be published. Required fields are marked *