ਕੀ ਹੁੰਦੀਂ ਹੈ ਇਮਿਊਨੋਥੈਰੇਪੀ?/ What is immunotherapy?

ਕੀ ਹੁੰਦੀਂ ਹੈ ਇਮਿਊਨੋਥੈਰੇਪੀ?/ What is immunotherapy?

ਕੈਂਸਰ ਦੀ ਗਿਣਤੀ, ਅੰਕੜਿਆਂ ਮੁਤਾਬਿਕ/ The number of cancers, according to statistics :

ਨੈਸ਼ਨਲ ਕੈਂਸਰ ਰਜਿਸਟ੍ਰੀ ਪ੍ਰੋਗਰਾਮ ਦੇ ਅੰਦਾਜ਼ੇ ਅਨੁਸਾਰ 9 ਚੋਂ 1 ਭਾਰਤੀ ਨੂੰ ਆਪਣੀ ਜ਼ਿੰਦਗੀ (0 ਤੋਂ 74 ਸਾਲ ਦੀ ਉਮਰ ਤੱਕ) ‘ਚ ਕੈਂਸਰ ਹੋਵੇਗਾ। ਕੈਂਸਰ ਦੁਨੀਆ ਵਿਚ ਲੋਕਾਂ ਦੀ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ ਹੈ। ਹਰ 6 ‘ਚੋਂ ਇਕ ਮੌਤ ਕੈਂਸਰ ਦੇ ਕਾਰਨ ਹੁੰਦੀ ਹੈ ਅਤੇ ਦੁਨੀਆ ਤੇ ਕੈਂਸਰ ਦਾ ਬੋਝ ਵਧਦਾ ਹੀ ਜਾ ਰਿਹਾ ਹੈ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ.ਆਰ.ਸੀ.) ਦੇ ਅਨੁਸਾਰ, ਕੈਂਸਰ ਦੇ ਨਵੇਂ ਮਾਮਲੇ 2020 ‘ਚ 1.93 ਕਰੋੜ ਤੋਂ 1.5 ਗੁਣਾ ਵੱਧ ਕੇ 2040 ‘ਚ 3.20 ਕਰੋੜ ਹੋ ਜਾਣਗੇ। ਭਾਰਤ ਵਿਚ ਵੀ 2040 ਤੱਕ ਕੈਂਸਰ ਦੇ ਨਵੇਂ ਮਾਮਲੇ ਵੱਧ ਕੇ 20 ਲੱਖ ਤੱਕ ਪਹੁੰਚ ਜਾਣਗੇ। ਇਸੇ ਲਈ ਅੱਜ ਅਸੀਂ ‘ਕੀ ਹੁੰਦੀਂ ਹੈ ਇਮਿਊਨੋਥੈਰੇਪੀ?/ What is immunotherapy?’ ਉੱਤੇ ਚਰਚਾ ਕਰਾਂਗੇ ਤਾਂ ਕਿ ਜਾਨਾਂ ਬਚਾਈਆਂ ਜਾ ਸਕਣ।

ਜਾਨਾਂ ਬਚਾਉਣ ਦਾ ਤਰੀਕਾ/ A way to save lives :

ਵਾਤਾਵਰਣੀ ਤੇ ਜੀਵਨਸ਼ੈਲੀ ਨਾਲ ਜੁੜੇ ਕਾਰਕ ਮਹੱਤਵਪੂਰਨ ਢੰਗ ਨਾਲ ਕੈਂਸਰ ਦਾ ਜੋਖਮ ਵਧਾਉਂਦੇ ਹਨ, ਇਸ ਲਈ ਲਗਭਗ 50 ਫੀਸਦੀ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕੈਂਸਰ ਦਾ ਜਲਦੀ ਪਤਾ ਲਾਉਣ ਅਤੇ ਇਲਾਜ ਕਰਨ ਨਾਲ ਕੁਝ ਮਿਲਾ ਕੇ ਇਸ ਬੀਮਾਰੀ ਦਾ ਬੋਝ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਜੇਕਰ ਇਲਾਜ ਵਿਚ ਦੇਰੀ ਹੋਵੇ, ਤਾਂ ਕੈਂਸਰ ਦੇ ਵੱਧਣ ਅਤੇ ਫੈਲਣ ਦੀ ਸੰਭਾਵਨਾ ਵੱਧਦੀ ਹੈ ਜਿਸ ਨਾਲ ਥੈਰੇਪੀ ਔਖੀ ਹੋ ਜਾਂਦੀ ਹੈ। ਇਸੇ ਲਈ ਅੱਜ ਅਸੀਂ ‘ਕੀ ਹੁੰਦੀਂ ਹੈ ਇਮਿਊਨੋਥੈਰੇਪੀ?/ What is immunotherapy?’ ਉੱਤੇ ਚਰਚਾ ਕਰਾਂਗੇ

ਕੈਂਸਰ ਦੇ ਇਲਾਜ ਲਈ ਤਾਰੀਕੇ/ Ways to treat cancer :

ਕੈਂਸਰ ਦੇ ਇਲਾਜ ਲਈ ਆਮਤੌਰ ਤੇ 3 ਤਰੀਕੇ ਅਪਣਾਏ ਜਾਂਦੇ ਹਨ – ਸਰਜਰੀ, ਦਵਾਈ (ਕੀਮੋਥੈਰੇਪੀ) ਅਤੇ ਰੇਡੀਏਸ਼ਨ ਥੈਰੇਪੀ ਜਾਂ ਇਨ੍ਹਾਂ ਤਿੰਨਾਂ ਦਾ ਮਿਲਾਪ ਇਲਾਜ ਦਾ ਸ਼ੈਡਿਊਲ ਵੱਖ – ਵੱਖ ਕਾਰਕਾਂ ਤੇ ਨਿਰਭਰ ਕਰਦਾ ਹੈ ਜਿਵੇਂ ਕੈਂਸਰ ਦੀਆਂ ਕਿਸਮਾਂ, ਉਸ ਦੀ ਅਵਸਥਾ (ਫੈਲਾਅ), ਮਰੀਜ਼ ਨੂੰ ਕੈਂਸਰ ਨਾਲ ਹੋ ਰਹੀਆਂ ਦੂਜੀਆਂ ਬੀਮਾਰੀਆਂ ਆਦਿ। ਹਾਲਾਂਕਿ ਕੈਂਸਰ ਦੇ ਮੌਜੂਦਾ ਇਲਾਜ ਉਸ ਤੋਂ ਪੂਰੀ ਸੁਰੱਖਿਆ ਦੇਣ ਲਈ ਅਕਸਰ ਲੋੜੀਂਦੇ ਨਹੀਂ ਹੁੰਦੇ। ਕੈਂਸਰ ਦੇ ਵੱਧਦੇ ਬੋਝ ਨੂੰ ਸੰਭਾਲਣ ਲਈ ਉਸ ਦੇ ਇਲਾਜ ਵਿਚ ਨਵਾਂਪਣ ਇਸ ਸਮੇਂ ਦੀ ਲੋੜ ਹੈ।

ਇਮਿਊਨੋਥੈਰੇਪੀ ਕੈਂਸਰ ਦੇ ਇਲਾਜ ‘ਚ ਨਵੀਂ ਆਸ/ Immunotherapy is a new hope in cancer treatment :

ਸਿਹਤ ਸੰਬੰਧਿਤ ਹੋਰ ਵੀ ਜਾਣਕਾਰੀ ਲਈ ਤੁਸੀਂ 👉ਇੱਥੇ click ਕਰੋ।

ਕੈਂਸਰ ਕਿਵੇਂ ਵਿਕਸਤ ਹੁੰਦਾ ਹੈ ਤੇ ਸਰੀਰ ਦੀ ਉਸ ਤੇ ਕੀ ਪ੍ਰਤੀਕਿਰਿਆ ਹੁੰਦੀ ਹੈ, ਇਸ ਦੀ ਡੂੰਘੀ ਸਮਝ ਖੋਜ ਦਾ ਵਿਸ਼ਾ ਹੈ ਤਾਂ ਕਿ ਇਲਾਜ ਲਈ ਨਵੇਂ ਅਤੇ ਵੱਧ ਪ੍ਰਭਾਵੀ ਬਦਲਾਂ ਦੀ ਖੋਜ ਕੀਤੀ ਜਾ ਸਕੇ। ਇਮਿਊਨੋਥੈਰੇਪੀ ਇਲਾਜ ਦਾ ਅਜਿਹਾ ਹੀ ਇਕ ਤਰੀਕਾ ਹੈ।

ਟਿਊਮਰ ਸੇਲਸਾ ਨੂੰ ਸਿੱਧਾ ਖਤਮ ਕਰਨ ਵਾਲੀ ਕੀਮੋਥੈਰੇਪੀ ਵਰਗੇ ਰਵਾਇਤਾਂ ਇਲਾਜਾਂ ਦੇ ਉਲਟ, ਇਮਿਊਨੋਥੈਰੇਪੀ ਕੈਂਸਰ ਦੀਆਂ ਕੋਸ਼ਿਕਾਵਾਂ ਤੇ ਸਾਡੇ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਰ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਦੀ ਹੈ। ਆਮ ਲੋਕਾਂ ਵਿਚ ਰੋਗ ਪ੍ਰਤੀਰੋਧਕ ਤੰਤਰ ਨਾਬਰਾਬਰ ਕੋਸ਼ਿਕਾਵਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਖਤਮ ਕਰ ਸਕਦਾ ਹੈ। ਉਸ ਵੱਲੋਂ ਕਈ ਤਰ੍ਹਾਂ ਦੇ ਕੈਂਸਰਾਂ ਦੇ ਵਾਧੇ ਨੂੰ ਰੋਕਣ ਅਤੇ ਮਜਬੂਰ ਕਰਨ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਹਾਲਾਂਕਿ ਕੁਝ ਲੋਕਾਂ ਵਿਚ ਕੈਂਸ਼ਰ ਦੀਆਂ ਕੋਸ਼ਿਕਾਵਾਂ ਨੂੰ ਖਤਮ ਕਰਨ ਦੀ ਇਹ ਨਿਹਿਤ ਯੋਗਤਾ ਪੂਰੀ ਪ੍ਰਭਾਵਸ਼ਾਲੀ ਨਹੀਂ ਹੁੰਦੀ ਹੈ ਅਤੇ ਇਸ ਕਾਰਨ ਕੈਂਸਰ ਵੱਧਦਾ ਅਤੇ ਫੈਲਦਾ ਹੈ।

ਇਮਿਊਨੋਥੈਰੇਪੀ ਰਵਾਇਤੀ ਥੈਰੇਪੀ ਤੋਂ ਵੱਧ ਪ੍ਰਭਾਵੀ/ Immunotherapy more effective than conventional therapy :

ਇਮਿਊਨੋਥੈਰੇਪੀ ਦੀਆਂ ਦਵਾਈਆਂ ਕੈਂਸਰ ਦੇ ਇਲਾਜ ਨਾਲ ਬਿਹਤਰ ਢੰਗ ਨਾਲ ਲੜਨ ਵਿਚ ਤੁਹਾਡੇ ਰੋਗ ਪ੍ਰਤੀਰੋਧਕ ਤੰਤਰ ਦੀ ਮਦਦ ਕਰਦੀਆਂ ਹਨ, ਇਸ ਲਈ ਇਹ ਕੈਂਸਰ ਦੀ ਰਵਾਇਤੀ ਥੈਰੇਪੀ ਤੋਂ ਵੱਧ ਪ੍ਰਭਾਵੀ ਹੈ। ਇਮਿਊਨੋਥੈਰੇਪੀ ਦੀ ਦਵਾਈ ਵੱਖ – ਵੱਖ ਢੰਗਾਂ ਨਾਲ ਰੋਗ ਰੋਕੂ ਤੰਤਰ ਦੀ ਯੋਗਤਾ ਨੂੰ ਵਧਾਉਂਦੀ ਹੈ। ਕੁਝ ਦਵਾਈਆਂ ਕੈਂਸਰ ਦੀਆਂ ਕੋਸ਼ਿਕਾਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਵੱਧਣ ਅਤੇ ਫੈਲਣ ਤੋਂ ਰੋਕਣ ਲਈ ਵਧੇਰੇ ਮਿਹਨਤ ਕਰਨ ਵਿਚ ਰੋਗ ਰੋਕੂ ਤੰਤਰ ਦੀ ਮਦਦ ਕਰਦੀਆਂ ਹਨ। ਦੂਜੀ ਦਵਾਈ ਰੋਗ ਰੋਕੂ ਤੰਤਰ ਦੇ ਕੰਮ ਵਿਚ ਬਦਲਾਅ ਕਰਦੀ ਹੈ ਤਾਂਕਿ ਉਹ ਪ੍ਰਭਾਵੀ ਢੰਗ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਤੇ ਹਮਲਾ ਕਰ ਸਕੇ। ਇਮਿਊਨੋਥੈਰੇਪੀ ਨਾਲ ਫੇਫੜੇ, ਸਕਿਨ, ਕਿਡਨੀ ਵਰਗੇ ਲਗਭਗ 15 ਕੈਂਸਰਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਇਮਿਊਨੋਥੈਰੇਪੀ ਦੇ ਵੱਖ – ਵੱਖ ਢੰਗ/ Different methods of immunotherapy :

ਇਮਿਊਨੋਥੈਰੇਪੀ ਵੱਖ ਵੱਖ ਢੰਗਾਂ ਨਾਲ ਦਿੱਤੀ ਜਾ ਸਕਦੀ ਹੈ। ਕੈਂਸਰ ਦੀਆਂ ਕਿਸਮਾਂ ਦੇ ਆਧਾਰ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਮਿਊਨੋਥੈਰੇਪੀ ਦੀ ਵਿਲੱਖਮ ਪ੍ਰਵਿਰਤੀ ਹੋਣ ਦੇ ਕਾਰਨ ਇਸ ਲਈ ਸਹੀ ਮਰੀਜ਼ ਨੂੰ ਚੁਣਨਾ ਇਲਾਜ ਦਾ ਇਕ ਮਹੱਤਵਪੂਰਨ ਪੜਾਅ ਹੁੰਦਾ ਹੈ। ਇਸ ਦੇ ਇਲਾਵਾ, ਹੋਰ ਸਾਰੇ ਇਲਾਜਾਂ ਵਾਂਗ, ਇਸ ਦੇ ਸਾਇਡ ਇਫੈਕਟਸ ਹੋ ਸਕਦੇ ਹਨ ਜਿਨ੍ਹਾਂ ਦਾ ਕਾਰਨ ਰੋਗ ਪ੍ਰਤੀਰੋਧਕ ਤੰਤਰ ਦੀ ਉਤੇਜਨਾ ਹੁੰਦੀ ਹੈ। ਦੇਖੇ ਗਏ ਆਮ ਸਾਇਡ ਇਫੈਕਟਸ ‘ਚੋਂ ਕੁਝ ਹਨ, ਇੰਜੈਕਸ਼ਨਜ਼ ਲਗਾਉਣ ਦੀ ਥਾਂ ਤੇ ਸਕਿਨ ਦੀ ਪ੍ਰਤੀਕਿਰਿਆ ਅਤੇ ਫਲੂ ਵਰਗੇ ਲੱਛਣ (ਬੁਖਾਰ, ਕਮਜ਼ੋਰੀ, ਆਦਿ) -ਕੈਂਸਰ ਮਾਹਿਰ ਦੇ ਮਾਰਗਰ ਦਰਸ਼ਨ ਵਿਚ ਇਨ੍ਹਾਂ ਸਾਇਡ ਇਫੈਕਟਸ ਨੂੰ ਪ੍ਰਭਾਵੀ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ।

Loading Likes...

Leave a Reply

Your email address will not be published. Required fields are marked *