ਕਦੀ ਆ ਮਿਲ ਯਾਰ ਪਿਆਰਿਆ/ kadi aa mil yaar peyareya

ਕਦੀ ਆ ਮਿਲ ਯਾਰ ਪਿਆਰਿਆ – ਬੁੱਲ੍ਹੇ ਸ਼ਾਹ ਜੀ

ਕਦੀ ਆ ਮਿਲ ਯਾਰ ਪਿਆਰਿਆ,
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ। ਟੇਕ।

ਚੜ੍ਹ ਬਾਗ਼ੀਂ ਕੋਇਲ ਕੂਕਦੀ,
ਨਿਤ ਸੋਜ਼- ਅਲਮ ਦੇ ਫੂਕਦੀ,

ਮੈਨੂੰ ਤੱਤੜੀ ਕੋ ਸ਼ਾਮ ਵਿਸਾਰਿਆ,
ਕਦੀ ਆ ਮਿਲ ਯਾਰ ਪਿਆਰਿਆ।

ਬੁਲ੍ਹਾ ਸ਼ਹੁ ਕਦੀ ਘਰ ਆਵਸੀ,
ਮੇਰੀ ਬਲਦੀ ਭਾ ਬੁਝਾਵਸੀ।

ਉਹਦੀ ਵਾਟਾਂ ਤੋਂ ਸਿਰ ਵਾਰਿਆ,
ਕਦੀ ਆ ਮਿਲ ਯਾਰ ਪਿਆਰਿਆ।

ਤੇਰੀਆਂ ਵਾਟਾਂ ਤੋਂ ਸਿਰ ਵਾਰਿਆ,
ਕਦੀ ਆ ਮਿਲ ਯਾਰ ਪਿਆਰਿਆ।

👉ਸਾਈਂ ਬੁੱਲ੍ਹੇ ਸ਼ਾਹ ਜੀ ਦੇ ਹੋਰ ਕਾਵਿ ਵਾਸਤੇ CLICK ਕਰੋ।👈

Loading Likes...

Leave a Reply

Your email address will not be published. Required fields are marked *