ਖੁਸ਼ਕ ਵਾਲ : ਕਾਰਨ ਅਤੇ ਹੱਲ/ Dry Hair: Causes and Solutions

ਖੁਸ਼ਕ ਵਾਲ : ਕਾਰਨ ਅਤੇ ਹੱਲ/ Dry Hair: Causes and Solutions

ਖੁਸ਼ਕ ਵਾਲਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ/ Problems caused by dry hair :

ਵਾਲਾਂ ਦੀਆਂ ਅਣਗਿਣਤ ਸਮੱਸਿਆਵਾਂ ਵਿਚ ਖੁਸ਼ਕ ਵਾਲ ਵੀ ਇਕ ਆਮ ਸਮੱਸਿਆ ਹੈ। ਸਿਲਕੀ ਵਾਲ ਜੋ ਤੇਲ ਗ੍ਰੰਥੀਆਂ ਦੀ ਵੱਧ ਕਿਰਿਆਸ਼ੀਲਤਾ ਦੇ ਕਾਰਨ ਹੁੰਦੇ ਹਨ, ਉਹੀ ਤੇਲ ਗ੍ਰੰਥੀਆਂ ਦੀ ਅਕਿਰਿਆਸ਼ੀਲਤਾ ਦੇ ਕਾਰਨ ਵਾਲ ਖੁਸ਼ਕ ਹੋ ਜਾਂਦੇ ਹਨ। ਖੁਸ਼ਕ ਵਾਲ ਦੇਖਣ ਵਿਚ ਚੰਗੇ ਨਹੀਂ ਲਗਦੇ ਹਨ। ਇਹ ਵਾਲਾਂ ਨਾਲ ਸੰਬੰਧਤ ਕਈ ਸਮੱਸਿਆਵਾਂ, ਜਿਵੇਂ ਵਾਲਾਂ ਦਾ ਝੜਣਾ, ਵਾਲਾਂ ਦਾ ਦੋ ਮੂੰਹੇ ਹੋਣਾ, ਵਾਲਾਂ ਦਾ ਚਿੱਟਾ ਹੋਣਾ, ਵਾਲਾਂ ਵਿਚ ਖੁਸ਼ਕੀ ਹੋਣਾ ਆਦਿ ਵੀ ਪੈਦਾ ਕਰ ਦਿੰਦੇ ਹਨ। ਇਸੇ ਕਰਕੇ ਅੱਜ ਅਸੀਂ, ਖੁਸ਼ਕ ਵਾਲ : ਕਾਰਨ ਅਤੇ ਹੱਲ/ Dry Hair: Causes and Solutions ਵਿਸ਼ੇ ਉੱਤੇ ਚਰਚਾ ਕਰਾਂਗੇ।

ਖੁਸ਼ਕ ਵਾਲਾਂ ਦੇ ਕਾਰਨ/ Causes of dry hair :

1. ਸਖਤ ਸ਼ੈਂਪੂ।
2. ਘੱਟ ਖੂਨ ਦਾ ਸੰਚਾਰ ਹੋਣਾ।
3. ਵਾਲਾਂ ਵਿਚ ਸਿੱਕਰੀ ਦਾ ਹੋਣਾ।
4. ਵਾਲਾਂ ਦਾ ਜ਼ਿਆਦਾ ਖੁੱਲ੍ਹਾ ਰਹਿਣ ਨਾਲ।
5. ਰਸਾਇਣਕ ਲੋਸ਼ਨਾਂ ਅਤੇ ਡਾਈ ਦੀ ਵਰਤੋਂ ਜ਼ਿਆਦਾ ਕਰਨ ਨਾਲ।
6. ਮਾਨਸਿਕ ਤਣਾਅ ਜਾਂ ਚਿੰਤਾ ਨਾਲ।
7. ਜ਼ਿਆਦਾ ਗਰਮੀ ਅਤੇ ਤੇਲ ਦੀ ਵਰਤੋਂ ਨਾਲ।
8. ਧੂੜ ਅਤੇ ਮਿੱਟੀ ਨਾਲ।
9. ਅਸੰਤੁਲਿਤ ਆਹਾਰ ਖਾਣ ਨਾਲ।
10. ਪਾਣੀ ਦੀ ਘੱਟ ਵਰਤੋਂ ਨਾਲ।
11. ਵਾਲਾਂ ਵਿਚ ਮਹਿੰਦੀ ਦੀ ਜ਼ਿਆਦਾ ਵਰਤੋਂ।
12. ਵਾਲਾਂ ਨੂੰ ਗਰਮ ਪਾਣੀ ਨਾਲ ਧੋਣਾ ਨਾਲ।

ਖੁਸ਼ਕ ਵਾਲਾਂ ਦਾ ਇਲਾਜ਼/ Dry hair treatment :

1. ਤਿੰਨ ਚੱਮਚ ਮੇਥੀ ਪਾਊਡਰ ਵਿਚ ਦਹੀਂ ਮਿਲਾ ਕੇ ਵਾਲਾਂ ਵਿਚ ਲਗਭਗ 45 ਮਿੰਟਾਂ ਤਕ ਲਗਾਓ, ਉਸ ਤੋਂ ਬਾਅਦ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ।

2. ਆਂਡੇ ਦੀ ਜ਼ਰਦੀ ਵਾਲਾਂ ਵਿਚ ਲਗਾਉਣਾ ਵੀ ਖੁਸ਼ਕ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

3. ਖੁਸ਼ਕ ਵਾਲਾਂ ਲਈ ਹਫਤੇ ਵਿਚ ਦੋ ਵਾਰ ਸਰ੍ਹੋਂ ਦੇ ਤੇਲ ਦੀ ਮਸਾਜ ਕਰਨਾ ਬਹੁਤ ਉਪਯੋਗੀ ਹੁੰਦਾ ਹੈ।

4. ਨਾਰੀਅਲ ਜਾਂ ਜੈਤੂਨ ਦੇ ਤੇਲ ਦੀ ਮਸਾਜ ਵੀ ਖੁਸ਼ਕ ਵਾਲਾਂ ਦੀ ਸਮੱਸਿਆ ਦਾ ਹੱਲ ਕਰਦੀ ਹੈ।

5. ਪ੍ਰੋਟੀਨ ਕੰਡੀਸ਼ਨਰ ਦੀ ਵਰਤੋਂ ਵੀ ਖੁਸ਼ਕ ਵਾਲਾਂ ਲਈ ਬਹੁਤ ਉਪਯੋਗੀ ਹੈ।

ਸਾਵਧਾਨੀਆਂ/ Precautions :

1. ਵਾਲਾਂ ਦੀ ਅਵਸਥਾ ਦੇ ਅਨੁਸਾਰ ਸ਼ੈਂਪੂ ਦੀ ਵਰਤੋਂ ਕਰੋ।

2. ਰਸਾਇਣਕ ਲੋਸ਼ਨਾਂ ਅਤੇ ਡਾਈ ਦੀ ਵਰਤੋਂ ਘੱਟ ਕਰੋ।

3. ਵਾਲਾਂ ਨੂੰ ਧੂੜ – ਮਿੱਟੀ ਤੋਂ ਬਚਾ ਕੇ ਰੱਖੋ।

4. ਵਾਲਾਂ ਨੂੰ ਧੋਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ।

5. ਵਾਲਾਂ ਨੂੰ ਢੱਕ ਕੇ ਰੱਖੋ, ਉਨ੍ਹਾਂ ਨੂੰ ਖੁੱਲ੍ਹਾ ਨਾ ਛੱਡੋ।

6. ਵਾਲਾਂ ਵਿਚ ਸ਼ੈਂਪੂ ਦੀ ਵਰਤੋਂ ਹਫਤੇ ਵਿਚ ਇਕ ਵਾਰ ਹੀ ਕਰਨਾ ਠੀਕ ਹੁੰਦਾ ਹੈ। ਜ਼ਿਆਦਾ ਵਰਤੋਂ ਨਾਲ ਨੁਕਸਾਨ ਹੀ ਹੁੰਦਾ ਹੈ।

ਇਸਦੇ ਨਾਲ ਹੀ ਵਾਲਾਂ ਦੀ ਹੋਰ ਵੀ ਦੇਖਭਾਲ ਦੇ ਸੰਬੰਧ ਵਿਚ ਤੁਸੀਂ 👉ਇੱਥੇ CLICK ਕਰ ਸਕਦੇ ਹੋ

Loading Likes...

Leave a Reply

Your email address will not be published. Required fields are marked *