ਸਿਹਤ ਲਈ ਬਹੁਤ ਫਾਇਦੇਮੰਦ ‘ਪੁੰਗਰਿਆ ਅਨਾਜ’/ ‘Sprouted grain’ very beneficial for health

ਸਿਹਤ ਲਈ ਬਹੁਤ ਫਾਇਦੇਮੰਦ ‘ਪੁੰਗਰਿਆ ਅਨਾਜ’/ ‘Sprouted grain’ very beneficial for health

ਸਪਲੀਮੈਂਟਸ ਦੀ ਵਰਤੋਂ/ Use of supplements :

ਜੀਵਨਸ਼ੈਲੀ ਨੂੰ ਤੰਦਰੁਸਤ ਕਰਨ ਲਈ ਅਸੀਂ ਨਵੇਂ – ਨਵੇਂ ਸਾਧਨਾਂ ਦੀ ਵਰਤੋਂ ਕਰਦੇ ਜਾ ਰਹੇ ਹਾਂ। ਸਾਨੂੰ ਜਿੱਥੇ ਕਿਤੇ ਵੀ ਸਿਹਤ ਨੂੰ ਠੀਕ ਕਰਨ ਲਈ ਇਲਾਜ ਮਿਲਦਾ ਹੈ, ਉਥੇ ਹੀ ਪਹੁੰਚ ਜਾਂਦੇ ਹਾਂ। ਤੰਦਰੁਸਤ ਸ਼ਰੀਰ ਨੂੰ ਵੀ ਤੰਦਰੁਸਤ ਰੱਖਣ ਲਈ ਅਸੀਂ ਨਵੇਂ – ਨਵੇਂ ਸਪਲੀਮੈਂਟਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਲੋਕ ਤਾਂ ਸ਼ਰੀਰ ਨੂੰ ਪਤਲਾ ਕਰਨ ਲਈ ਕਸਰਤ ਕਰਨ ਦੀ ਬਜਾਏ ਬਾਜ਼ਾਰੀ ਇਸ਼ਤਿਹਾਰਾਂ ਨੂੰ ਦੇਖ ਕਿ ਸਪਲੀਮੈਂਟਸ ਜਾਂ ਦਵਾਈਆਂ ਦੀ ਵਰਤੋਂ ਕਰਨ ਲੱਗ ਪਏ ਹਨ। ਇਨ੍ਹਾਂ ਦੀ ਵਰਤੋਂ ਨਾਲ ਸ਼ਰੀਰ ਤਾਂ ਪਤਲਾ ਹੋ ਜਾਂਦਾ ਹੈ, ਪਰ ਕੋਈ ਹੋਰ ਬੀਮਾਰੀਆਂ ਲੱਗ ਜਾਂਦੀਆਂ ਹਨ। ਡਾਕਟਰੀ ਸਲਾਹ ਤੋਂ ਬਿਨ੍ਹਾਂ ਕਦੇ ਵੀ ਕਿਸੇ ਵੀ ਸਪਲੀਮੈਂਟਸ ਜਾਂ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸੇ ਕਰਕੇ ਅੱਜ ਅਸੀਂ ਸਿਹਤ ਲਈ ਬਹੁਤ ਫਾਇਦੇਮੰਦ ‘ਪੁੰਗਰਿਆ ਅਨਾਜ’/ ‘Sprouted grain’ very beneficial for health ਬਾਰੇ ਚਰਚਾ ਕਰਾਂਗੇ।

ਪਾਚਨ ਤੰਤਰ ਦਾ ਖਾਸ ਧਿਆਨ/ Special attention to the digestive system :

ਅਨਾਜ ਜਾਂ ਦਾਲਾਂ ਦੇ ਪੁੰਗਰਨ ਦਾ ਤਰੀਕਾ ਬਹੁਤ ਆਸਾਨ ਹੈ ਅਤੇ ਹਰ ਕੋਈ ਬਣਾ ਸਕਦਾ ਹੈ, ਕਿਉਂਕਿ ਇਹ ਬਹੁਤ ਸਸਤਾ ਸਾਧਨ ਹੈ। ਦਾਲਾਂ ਪੁੰਗਾਰਨ ਲਈ ਬਹੁਤ ਹੀ ਆਸਾਨ ਤਰੀਕੇ ਹਨ। ਆਮ ਤੌਰ ਤੇ ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਬਹੁਤ ਵਧੀਆ ਹੁੰਦਾ ਹੈ ਉਹ ਕਾਲੇ ਛੋਲੇ, ਰਾਜਮਾਹ, ਸੋਇਆਬੀਨ, ਦਾਲਾਂ ਦੇ ਨਾਲ – ਨਾਲ ਮੇਥੀ ਜਾਂ ਮੇਥੇ ਦੇ ਬੀਜ਼, ਮੂਲੀ ਦੇ ਬੀਜ਼, ਆਦਿ ਦੀ ਵਰਤੋਂ ਕਰਕੇ ਇਸ ਪੁੰਗਰਨ ਦੀ ਪ੍ਰਕਿਰਿਆ ਨੂੰ ਅਪਣਾ ਸਕਦੇ ਹਨ। ਜਿਨ੍ਹਾਂ ਦਾ ਪਾਚਨ ਤੰਤਰ ਕਮਜ਼ੋਰ ਹੈ, ਉਹ ਸਿਰਫ਼ ਬੀਜ਼ਾਂ ਦਾ ਇਸਤੇਮਾਲ ਕਰਨ।

ਅਨਾਜ ਪੰਗਾਰਨ ਦਾ ਤਰੀਕਾ/ Methods to Sprout of grain :

ਕਿਸੇ ਵੀ ਅਨਾਜ ਜਾਂ ਬੀਜ਼ਾਂ ਵਿਚੋਂ ਕੋਈ ਇਕ ਚੀਜ਼ 50 ਗ੍ਰਾਮ ਲੈ ਕੇ ਰਾਤ ਨੂੰ ਕਿਸੇ ਬਰਤਨ ਵਿਚ ਪਾ ਕੇ ਰੱਖੋ, ਨਾਲ ਹੀ ਓਨਾ ਪਾਣੀ ਪਾਓ ਕਿ ਅਨਾਜ ਜਾਂ ਬੀਜ਼ਾਂ ਤੋਂ ਪਾਣੀ ਉੱਪਰ ਰਹੇ। ਕਿਸੇ ਪਲੇਟ ਜਾਂ ਢੱਕਣ ਨਾਲ ਢਕ ਕਿ ਰੱਖ ਦਿਓ। ਸਵੇਰ ਸਮੇਂ ਰਾਤ ਨੂੰ ਪਾਏ ਹੋਏ ਦਾਣੇ ਕੁੱਝ ਮੋਟੇ ਨਜ਼ਰ ਆਉਣਗੇ। ਉਸ ਤੋਂ ਬਾਅਦ ਸੂਤੀ ਕੱਪੜੇ ਜਾਂ ਰੁਮਾਲ ਵਿਚ ਸਾਰੇ ਦਾਣੇ ਪਾ ਕੇ ਪੋਟਲੀ ਬਣਾ ਕੇ ਹਵਾ ਵਾਲੇ ਕਮਰੇ ਵਿਚ ਕਿਸੇ ਬਰਤਨ ਵਿਚ ਢਕ ਕੇ ਰੱਖ ਦਿਓ। ਅਗਲੀ ਸਵੇਰ ਪੋਟਲੀ ਖੋਲ੍ਹ ਕੇ ਪਾਣੀ ਨਾਲ ਦਾਣਿਆਂ ਨੂੰ ਧੋ ਦਿਓ ਅਤੇ ਫਿਰ ਤੋਂ ਪੋਟਲੀ ਬਣਾ ਕੇ ਬਰਤਨ ਵਿਚ ਢੱਕ ਕਿ ਰੱਖ ਦਿਓ, 2 – 3 ਦਿਨ ਇਸੇ ਤਰ੍ਹਾਂ ਕਰਨ ਨਾਲ ਤੁਸੀ ਦੇਖੋਗੇ ਕਿ ਸਾਰੇ ਦਾਣੇ ਪੁੰਗਰ ਜਾਣਗੇ। ਜਦੋ ਦਾਣੇ ਪੁੰਗਰ ਜਾਣ ਤਾਂ ਕਿਸੇ ਪਲੇਟ ਵਿਚ ਪਾ ਕੇ 4 – 5 ਘੰਟੇ ਹਵਾ ਲਵਾਓ, ਉਸ ਤੋਂ ਬਾਅਦ ਕਿਸੇ ਕੱਚ ਦੇ ਬਰਤਨ ਵਿਚ ਪਾ ਕੇ ਫਰਿੱਜ਼ ਵਿੱਚ ਰੱਖ ਸਕਦੇ ਹੋ ਅਤੇ ਹਰ ਰੋਜ਼ ਕਿਸੇ ਇਕ ਸਮੇਂ ਸਵੇਰੇ ਜਾਂ ਦੁਪਹਿਰ ਦੇ ਖਾਣੇ ਦੀ ਜਗ੍ਹਾ ਇਹ ਪੁਗਰੇ ਹੋਏ ਦਾਣੇ ਲੋੜ ਅਨੁਸਾਰ ਕੁੱਝ ਮਾਤਰਾ ਵਿਚ ਖਾ ਸਕਦੇ ਹੋ। ਅਲੱਗ – ਅਲੱਗ 3 – 4 ਤਰ੍ਹਾਂ ਦੇ ਅਨਾਜਾਂ ਅਤੇ ਬੀਜ਼ਾਂ ਦੇ ਪੁੰਗਰੇ ਦਾਣਿਆਂ ਨੂੰ ਉਨ੍ਹਾਂ ਦਾ ਹਰ ਰੋਜ਼ ਕਿਸੇ ਫਰੂਟ ਜਾਂ ਸਲਾਦ ਆਦਿ ਨਾਲ ਇਸਤੇਮਾਲ ਕਰ ਸਕਦੇ ਹਾਂ।

ਸਿਹਤ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਲਈ ਤੁਸੀਂ 👉ਇੱਥੇ CLICK ਕਰੋ।

Loading Likes...

Leave a Reply

Your email address will not be published. Required fields are marked *