ਕੋਈ ਵੀ ਰਸਤਾ ਆਪਣੇ ਮੋਬਾਇਲ ਤੇ/ Either way on your mobile

ਕੋਈ ਵੀ ਰਸਤਾ ਆਪਣੇ ਮੋਬਾਇਲ ਤੇ/ Either way on your mobile

ਨਕਸ਼ੇ (ਮੈਪ) ਦੀ ਮਦਦ ਨਾਲ ਅਸੀਂ ਕਿਸੇ ਵੀ ਜਗ੍ਹਾ ਦਾ ਰਸਤਾ ਆਸਾਨੀ ਨਾਲ ਦੇਖ ਸਕਦੇ ਹਾਂ, ਉਹ ਵੀ ਆਪਣੇ ਫੋਨ ਤੋਂ ਹੀ।

ਅਸੀਂ ਧਰਤੀ ਦੀ ਕਿਹੜੀ ਜਗ੍ਹਾ ਤੇ ਹਾਂ ਆਸਾਨੀ ਨਾਲ ਪਤਾ ਲੱਗ ਸਕਦਾ ਹੈ। ਇਹ ਸਿਰਫ ਜੀ.ਪੀ.ਐੱਸ.(GPS) ਭਾਵ ‘ਗਲੋਬਲ ਪੋਜੀਸ਼ਨਿੰਗ ਸਿਸਟਮ’ (Global Positioning System) ਦੀ ਮਦਦ ਨਾਲ ਹੋਇਆ ਹੈ।

GPS ਦੀ ਸ਼ੁਰੂਆਤ ਅਮਰੀਕਾ ਨੇ ਪਹਿਲਾਂ ਆਪਣੀ ਸੈਨਾ ਲਈ ਕੀਤੀ ਸੀ।

ਸਾਬਕਾ ਅਮਰੀਕਾ ਰਾਸ਼ਟਰਪਤੀ ਰੋਨਾਲਡ ਨੇ ਜੀ.ਪੀ.ਐੱਸ. ਨੂੰ ਆਮ ਲੋਕਾਂ ਲਈ ਉਪਯੋਗੀ ਬਣਾਉਣ ਵਾਸਤੇ ਜ਼ੋਰ ਦਿੱਤਾ । ਉਹਨਾਂ  ਦੁਵਾਰ ਕੀਤੀ ਗਈਆਂ ਕੋਸ਼ਿਸ਼ਾਂ ਦੁਵਾਰ 1991 ‘ਚ ਪਹਿਲਾ ਸੈਟੇਲਾਈਟ ਲਾਂਚ ਕੀਤਾ ਗਿਆ। ਅਤੇ 27 ਅਪ੍ਰੈਲ, 1995 ਤੋਂ GPS ਨੇ ਪੂਰਨ ਰੂਪ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਕਿਹੜੇ – ਕਿਹੜੇ ਹਿੱਸੇ ਹੁੰਦੇ ਹਨ GPS ਦੇ ?

  1. ਇਕ ਉਪਗ੍ਰਹਿ ਜੋ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਹੈ।
  2. ਦੂਜਾ ਧਰਤੀ ਤੇ ਇਸਦਾ ਕੰਟਰੋਲ ਕੇਂਦਰ।
  3. ਤੀਜਾ ਜੀ.ਪੀ.ਐੱਸ. (GPS) ਦਾ ਰਿਸੀਵਰ ਜਿਹੜਾ ਕਿ GPS ਨੂੰ ਵਰਤਣ ਵਾਲੇ ਕੋਲ ਹੁੰਦਾ ਹੈ।

ਜੀ.ਪੀ.ਐੱਸ. (GPS) ਰਿਸੀਵਰ ਆਪਣੀ ਸਥਿਤੀ ਦਾ  ਧਰਤੀ ਤੋਂ ਉੱਪਰ ਸਥਿਤ ਕੀਤੇ ਗਏ ਉਪਗ੍ਰਹਿਆਂ ਦੇ ਸਮੂਹਾਂ ਵਲੋਂ ਭੇਜੇ ਜਾਂਦੇ ਸੰਕੇਤਾਂ ਦੇ ਆਧਾਰ ਤੇ ਕਰਦਾ ਹੈ।

ਉਪਗ੍ਰਹਿ ਦਾ ਕੰਮ ਲਗਾਤਾਰ ਸੰਦੇਸ਼ ਭੇਜਣਾ ਹੁੰਦਾ ਹੈ। ਰਿਸੀਵਰ ਹਰੇਕ ਸੰਦੇਸ਼ ਦਾ ਟ੍ਰਾਂਜਿਟ ਸਮਾਂ (Transit Time) ਵੀ ਦਰਜ ਕਰਦਾ ਹੈ, ਇਸਦੇ ਨਾਲ -ਨਾਲ  ਹਰੇਕ ਉਪਗ੍ਰਹਿ ਤੋਂ ਦੂਰੀ ਕਿੰਨੀ ਹੈ ਇਸਦੀ ਗਿਣਤੀ ਵੀ ਕਰਦਾ ਹੈ।

ਇਕ ਰਿਸੀਵਰ ਬਿਹਤਰ ਨਤੀਜਾ ਦੇਣ ਲਈ 4 ਉਪਗ੍ਰਹਿਆਂ ਦੀ ਵਰਤੋਂ ਕਰਦਾ ਹੈ। ਇਸ ਨਾਲ GPS ਵਰਤਣ ਵਾਲੇ ਦੀ 3D ਸਥਿਤੀ (ਅਕਸ਼ਾਂਸ਼ , ਦੇਸ਼ਾਂਤਰ ਅਤੇ ਉੱਨਤੋਸ਼/ Latitude, longitude and elevation) ਬਾਰੇ ਵੀ ਜਾਣਕਾਰੀ ਮਿਲਦੀ ਹੈ।

ਜਦੋਂ ਜੀ.ਪੀ.ਐੱਸ.(GPS) ਪ੍ਰਣਾਲੀ ਵਲੋਂ ਸਥਿਤੀ ਦਾ ਪਤਾ ਲੱਗ ਜਾਂਦਾ ਹੈ ਤਾਂ ਇਸ ਤੋਂ ਬਾਅਦ ਇਸ ਨਾਲ ਦੂਸਰੀਆਂ ਜਾਣਕਾਰੀਆਂ ਜਿਵੇੰ ਗਤੀ, ਟ੍ਰਿਪ, ਦੂਰੀ, ਜਗ੍ਹਾ ਤੋਂ ਦੂਰੀ ਆਦਿ ਬਹੁਤ ਸਾਰੀਆਂ ਜਾਣਕਾਰੀਆਂ ਇਕੱਠੀਆਂ ਕਰ ਲੈਂਦਾ ਹੈ।

ਹੋਰ ਕਿੱਥੇ – ਕਿੱਥੇ ਵਰਤੋਂ ਹੁੰਦੀਂ ਹੈ GPS ਦੀ :

ਜੀ.ਪੀ.ਐੱਸ.(GPS)  ਦੀ ਵਰਤੋਂ ਨਕਸ਼ਾ ਬਣਾਉਣ ਵਿਚ ਤਾਂ ਕੀਤੀ ਹੀ ਜਾਂਦੀ ਹੈ, ਨਾਲ – ਨਾਲ ਜ਼ਮੀਨ ਦਾ ਸਰਵੇਖਣ ਕਰਨ, ਕਿਸੇ ਚੀਜ਼ ਤੇ ਨਿਗਰਾਨੀ ਰੱਖਣ ਆਦਿ ਵੀ ਸ਼ਾਮਿਲ ਹੁੰਦਾ ਹੈ।

ਰਸਤਾ ਭਾਲਣ ਵਿਚ :

ਹੁਣ ਹਰ ਸਮਰਾਟਫੋਨ ‘ਚ ਜੀ.ਪੀ.,ਐੱਸ. (GPS) ਹੁੰਦਾ ਹੈ। ਇਸਦੇ ਦੁਆਰਾ ਆਪਣੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ।

ਰਾਜਮਾਰਗਾਂ ਦੇ ਗਸ਼ਤੀ ਦਲਾਂ ਨੂੰ ਜੀ.ਪੀ.ਐੱਸ. (GPS) ਨਾਲ ਲੈਸ ਕਰਕੇ ਦੁਰਘਟਨਾ ਦੀ ਸਹੀ ਜਗ੍ਹਾ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਪੀੜਤ ਨੂੰ ਛੇਤੀ ਤੋੰ ਛੇਤੀ ਰਾਹਤ ਵੀ ਪਹੁੰਚਾਈ ਜਾ ਸਕਦੀ ਹੈ।

ਕਿਸੇ ਦੀ ਵੀ ਲੋਕੇਸ਼ਨ ਪ੍ਰਾਪਤ ਕਰਨ ‘ਚ ਜੀ.ਪੀ.ਐੱਸ. (GPS) ਦਾ ਹੱਥ ਹੁੰਦਾ ਹੈ। GPS ਦੀ ਮਦਦ ਨਾਲ ਕੋਈ ਵੀ ਬੰਦਾ, ਕਿਸੇ ਵੀ ਬੰਦੇ ਨੂੰ ਆਪਣੀ location ਭੇਜ ਸਕਦਾ ਹੈ।

Loading Likes...

Leave a Reply

Your email address will not be published. Required fields are marked *