ਪੱਛਮੀ ਦੇਸ਼ਾਂ ਵਿਚ ਲੋਕਾਂ ਦੇ ਨੌਕਰੀਆਂ ਛੱਡਣ ਦੇ ਕਾਰਨ

ਪੱਛਮੀ ਦੇਸ਼ਾਂ ਵਿਚ ਲੋਕਾਂ ਦੇ ਨੌਕਰੀਆਂ ਛੱਡਣ ਦੇ ਕਾਰਨ:

ਅੱਜ ਅਸੀਂ ਕੁਝ ਬਿੰਦੁਆਂ ਤੇ ਚਰਚਾ ਕਰਾਂਗੇ ਕਿ ਕੋਵਿਡ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਲੋਕ ਆਪਣੀਆਂ ਨੌਕਰੀਆਂ ਤੋਂ ਕਿਉਂ ਅਸਤੀਫੇ ਦੇ ਰਹੇ ਨੇ?

ਅੰਕੜਿਆਂ ਦੇ ਅਨੁਸਾਰ ਅਗਸਤ ਮਹੀਨੇ ਤੱਕ ਲਗਭਗ 43 ਲੱਖ ਲੋਕਾਂ ਨੇ ਅਮਰੀਕਾ ਵਿਚ ਨੌਕਰੀਆਂ ਛੱਡੀਆਂ ਨੇ। ਕਿਹਾ ਜਾ ਰਿਹਾ ਹੈ ਕੋਵਿਡ ਦੇ ਦੌਰ ਵਿਚ ਜੇ ਕੋਈ ਐਂਨਾ ਸਮਾਂ ਬਿਨਾ ਨੌਕਰੀ ਦੇ ਕੱਢ ਸਕਦਾ ਹੈ ਤਾਂ ਹੁਣ ਵੀ ਨੌਕਰੀ ਤੋਂ ਬਿਨਾਂ ਸਮਾਂ ਕੱਢਿਆ ਜਾ ਸਕਦਾ ਹੈ। ਇਹੀ ਮੂਲ ਕਾਰਣ ਹੈ ਨੌਕਰੀਆਂ ਛੱਡਣ ਦਾ।

ਲੋਕਾਂ ਵਿਚ ਵੈਰਾਗ :

ਕੋਵਿਡ ਦੇ ਸਮੇ ਲੋਕਾਂ ਨੂੰ ਪਤਾ ਲੱਗਾ ਕਿ ਉਹ ਕਿਹੜੇ – ਕਿਹੜੇ ਕੰਮਾਂ ਨੂੰ ਧਿਆਨ ਨਹੀਂ ਦੇ ਰਹੇ ਸਨ। ਇਸ ਤਰ੍ਹਾਂ ਇਕ ਵੈਰਾਗ ਪੈਦਾ ਹੋ ਗਿਆ।

ਖ਼ਤਰਨਾਕ ਸਮੇ ਵਿਚ ਹਸਪਤਾਲ ਵਿਚ ਨੌਕਰੀ :

ਸਭ ਤੋਂ ਜ਼ਿਆਦਾ ਹਸਪਤਾਲ ਦੇ ਸੈਕਟਰ ਦੇ ਲੋਕਾਂ ਦੇ ਮਨਾਂ ਵਿਚ ਇਹ ਵੀ ਵਿਚਾਰ ਆਇਆ ਕਿ ਕੀ ਇਹ ਜ਼ਰੂਰੀ ਹੈ ਕਿ ਐਂਨੇ ਖਰਤਨਾਕ ਸਮੇ ਵਿਚ ਵੀ ਹਸਪਤਾਲ ਵਿਚ ਨੌਕਰੀ ਕਰਨਾ ਜ਼ਰੂਰੀ ਹੈ। ਇਸੇ ਕਰਕੇ ਉਹ ਲੋਕ ਹੋਰ ਵਿਕਲੱਪ ਲੱਭਣ ਲੱਗ ਪਏ।

ਲੋਕ ਕਹਿੰਦੇ ਨੇ ਕਿ ਉਹ ਬੇਰੋਜ਼ਗਾਰ ਨਹੀਂ ਹਨ ਕਿਉਂਕਿ ਉਹ ਕੰਮ ਦੀ ਤਲਾਸ਼ ਹੀ ਨਹੀਂ ਕਰ ਰਹੇ।

ਕਈ ਦੇਸ਼ਾਂ ਵਿਚ ਇਸਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਨੌਕਰੀ ਛੱਡਣਾ ਇਕ ਵਿਚਾਰਿਕ ਤਬਦੀਲੀ ਮੰਨਿਆ ਜਾ ਰਿਹਾ ਹੈ।

ਲੋਕਾਂ ਦੀ ਸਮਾਜਿਕ ਸੁਰੱਖਿਆ :

ਭਾਰਤ ਵਿਚ ਤਾਂ ਨਹੀਂ ਪਰ ਅਮਰੀਕਾ ਦੇ ਲੋਕਾਂ ਦੀ ਸਮਾਜਿਕ ਸੁਰੱਖਿਆ ਹੈ। ਜੋ ਬੇਸਿਕ ਸੁਵਿਧਾਵਾਂ ਨੇ ਉਹ ਸਭ ਨੂੰ ਮਿਲ ਜਾਂਦੀਆਂ ਨੇ।

ਦੂਜਾ ਸਟਾਰਟਅਪ ਨੂੰ ਮੌਕਾ ਮਿਲਿਆ ਹੈ।

ਭਾਰਤ ਸਰਕਾਰ ਵਲੋਂ ਲੋਕਾਂ ਨੂੰ ਮਦਦ ਨਾ ਬਰਾਬਰ :

ਅਤੇ ਭਾਰਤ ਵਿਚ ਸਮਾਜਿਕ ਸੁਰੱਖਿਆ ਦਾ ਕੋਈ ਮੁੱਲ ਹੀ ਨਹੀਂ ਹੈ। ਲੋਕਾਂ ਨੂੰ ਆਪਣੀ ਜੇਬ ਵਿੱਚੋਂ ਜ਼ਿਆਦਾ ਪੈਸੇ ਲਗਾਉਣੇ ਪੈਂਦੇ ਨੇ। ਭਾਰਤ ਵਿਚ ਸਰਕਾਰ ਵਲੋਂ ਮਦਦ ਨਾ ਦੇ ਬਰਾਬਰ ਹੈ।

ਦੂਜਾ ਭਾਰਤ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ। ਜਨਸੰਖਿਆ ਜ਼ਿਆਦਾ ਹੋਣ ਕਰਕੇ, ਨੌਕਰੀਆਂ ਵੀ ਜ਼ਿਆਦਾ ਚਾਹੀਦੀਆਂ ਨੇ। ਜੋ ਕਿ ਭਾਰਤ ਵਿਚ ਸੰਭਵ ਨਹੀਂ ਹੈ।

ਭਾਰਤ ਵਿਚ ਕੰਮ ਦੇ ਘੰਟੇ ਵੀ ਜ਼ਿਆਦਾ ਨੇ।

ਭਾਰਤ ਵਿਚ ਵੀ ਥੋੜੇ ਬਦਲਾਵ ਆਏ ਨੇ ਜਿਵੇੰ ਘਰ ਵਿਚ ਰਹਿ ਕੇ ਕੰਮ ਕਰਨਾ (WORK FROM HOME) ।

ਭਾਰਤ ਵਿਚ ਆਪਣੀਆਂ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਕੋਵਿਡ ਦੇ ਦੌਰਾਨ ਜੋ ਅਸੀਂ ਹੰਢਾਇਆ ਉਹ ਸਭ ਨੂੰ ਪਤਾ ਹੈ। ਭਾਰਤ ਵਿਚ ਨੌਕਰੀ ਛੱਡਣ ਦਾ ਖਿਆਲ ਹੀ ਮੰਨ ਵਿਚ ਨਹੀਂ ਆ ਸਕਦਾ। ਇੱਥੇ ਬੰਦਾ ਆਪਣੀਆਂ ਮੁਢਲੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰ ਸਕਦਾ।

Loading Likes...

Leave a Reply

Your email address will not be published. Required fields are marked *