ਮੈਂ ਕੀ ਚਾਹੁੰਦਾ ਸਾਂ
ਤੂੰ ਆਈ ਏਂ ਤੇ ਤੂੰ ਜਾਣਾ ਵੀ
ਇਹ ਸੋਚ ਕੇ ਦਿਲ ਘਬਰਾਉਂਦਾ ਏ।
ਹੁਣ ਬੈਠ ਜਾ ਮੇਰੇ ਕੋਲ
ਤੈਨੂੰ ਕੁਝ ਦੱਸਣਾ ਮੈਂ
ਦੱਸਣ ਤੋਂ ਵੀ ਘਬਰਾਉਂਦਾ ਮੈਂ।
ਤੇਰੀਆਂ ਅੱਖੀਆਂ ਤਾਂ ਬਹੁਤ ਕੁੱਝ ਕਹਿੰਦਿਆਂ ਨੇ
ਜੇ ਅੰਦਾਜ਼ਾ ਲਗਾਇਆ
ਤਾਂ ਹੀ ਤਾਂ ਘਬਰਾਉਂਦਾ ਮੈਂ।
ਤੂੰ ਹੀ ਦੱਸ ਦੇ ਕੁਝ ਬੋਲ ਕੇ ਹੀ
ਜਾਂ ਤੂੰ ਅੱਖੀਆਂ ਦੀ ਗੱਲ ਪੜ੍ਹ ਲੈਂਦੀ ਏਂ
ਫਿਰ ਤੂੰ ਹੀ ਦੱਸ ਮੈਨੂੰ
ਮੈਂ ਕੀ ਚਾਹੁੰਦਾ ਹਾਂ।
ਇਹ ਨਾ ਹੋਵੇ ਸਮਾਂ ਕਿਤੇ ਲੰਘ ਜਾਵੇ
ਦੱਸਣ ਪੁੱਛਣ ਵਿੱਚ ਜਾਂ
ਤੇਰੀ ਮੇਰੀ ਉਡੀਕ ਵਿੱਚ
ਫਿਰ ਕੀ ਫਾਇਦਾ ਹੋਣਾ ਕਿ
ਤੂੰ ਕੀ ਚਾਹੁੰਦੀ ਸੀ
ਤੇ ਮੈਂ ਕੀ ਚਾਹੁੰਦਾ ਸਾਂ।