ਨੀਂਦ ਨਾ ਆਉਣਾ/ Sleeplessness

ਨੀਂਦ ਨਾ ਆਉਣਾ/ Sleeplessness

ਸਾਡੇ ‘ਚੋਂ ਕੋਈ ਵੀ ਬੀਮਾਰ ਨਹੀਂ ਹੋਣਾ ਚਾਹੁੰਦਾ। ਜਦੋਂ ਅਸੀਂ ਬੀਮਾਰ ਪੈਂਦੇ ਹਾਂ ਤਾਂ ਸਾਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ, ਉਪਰੋਂ ਇਸ ਦਾ ਖਰਚਾ ਵੀ ਚੁੱਕਣਾ ਪੈਂਦਾ ਹੈ। ਬਿਮਾਰੀ ਹੋਵ ਤਾਂ ਸਾਨੂੰ ਕੁਝ ਚੰਗਾ ਨਹੀਂ ਲੱਗਦਾ। ਕੋਈ ਕੰਮ ਕਰਨ ਨੂੰ ਵੀ ਮੰਨ ਨਹੀਂ ਕਰਦਾ। ਅਸੀਂ ਘਰ ਵਾਲਿਆਂ ਦੀ ਤਾਂ ਦੂਰ ਖੁਦ ਦੀ ਮਦਦ ਤਕ ਨਹੀਂ ਕਰ ਪਾਉਂਦੇ। ਉਲਟਾ ਉਨ੍ਹਾਂ ਨੂੰ ਸਾਡੀ ਦੇਖਭਾਲ ਕਰਨੀ ਪੈਂਦੀ ਹੈ। ਕਈ ਵਾਰ ਤਾਂ ਇਹ ਸਿਲਸਿਲਾ ਲੰਬਾ ਚਲਿਆ ਜਾਂਦਾ ਹੈ। ਇਸ ਲਈ ਜੀਵਨ ਵਿੱਚ ਨਿਰੋਗੀ ਰਹਿਣਾ ਕਾਫੀ ਜ਼ਰੂਰੀ ਹੈ ਅਤੇ ਨਿਰੋਗੀ ਰਹਿਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਵੇੰ ਕਿ ਨੀਂਦ। ਨੀਂਦ ਦਾ ਸਾਡੇ ਤੰਦਰੁਸਤ ਰਹਿਣ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ। ਇਸੇ ਲਈ ਅੱਜ ਅਸੀਂ ਇਸੇ ਵਿਸ਼ੇ ‘ਨੀਂਦ ਨਾ ਆਉਣਾ/ Sleeplessness’ ਤੇ ਚਰਚਾ ਕਰਾਂਗੇ।

ਨੀਂਦ ਮਾਨਸਿਕ ਸਿਹਤ ਲਈ ਜ਼ਰੂਰੀ/ Sleep is essential for mental health :

ਗੂੜ੍ਹੀ ਅਤੇ ਚੰਗੀ ਨੀਂਦ ਬੱਚੇ, ਜਵਾਨ ਅਤੇ ਬੁੱਢੇ ਸਾਰਿਆਂ ਲਈ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਰਾਤ ਭਰ ਗੂੜ੍ਹੀ ਨੀਂਦ ਸੌਣ ਵਾਲੇ ਦਿਨ ਭਰ ਤਰੋਤਾਜ਼ਾ ਮਹਿਸੂਸ ਕਰਦੇ ਹਨ ਤੇ ਬੀਮਾਰੀਆਂ ਤੋਂ ਵੀ ਦੂਰ ਰਹਿੰਦੇ ਹਨ।

ਚੰਗੀ ਨੀਂਦ ਨਾਲ ਸਰੀਰ ਵਿਚ ਚੁਸਤੀ ਬਣੀ ਰਹਿੰਦੀ ਹੈ ਅਤੇ ਹਰ ਕੰਮ ਵਿਚ ਮਨ ਲੱਗਿਆ ਰਹਿੰਦਾ ਹੈ।

ਸਿਹਤ ਨਾਲ ਸੰਬੰਧਤ ਹੋਰ ਸਮੱਸਿਆਵਾਂ ਅਤੇ ਉਹਨਾਂ ਤੋਂ ਇਲਾਜ ਲਈ ਇੱਥੇ ਕਲਿੱਕ ਕਰੋ।

ਕੁੱਝ ਸੰਕਲਪਾਂ ਦਾ ਨਿਰਧਾਰਣ ਕਰਨਾ/ Defining some concepts :

  • ਪਹਿਲਾ ਆਪਣੇ ਸੌਣ ਅਤੇ ਜਾਗਣ ਦਾ ਸਮਾਂ ਤੈਅ ਕਰ ਲਓ। ਇਸ ਨਾਲ ਤੁਹਾਨੂੰ ਸਹੀ ਸਮੇਂ ਤੇ ਨੀਂਦ ਆਏਗੀ ਅਤੇ ਖੁੱਲ੍ਹੇਗੀ।
  • ਦੂਜਾ ਦਿਨ ਵਿਚ ਨੀਂਦ ਅਤੇ ਝਪਕੀ ਲੈਣ ਤੋਂ ਬਚੋ। ਕਈ ਲੋਕ ਦੁਪਹਿਰ ਬਾਅਦ ਥੋੜ੍ਹੀ ਝਪਕੀ ਲੈਂਦੇ ਹਨ, ਇਸ ਵਿੱਚ ਕੁਝ ਬੁਰਾਈ ਨਹੀਂ ਹੈ ਪਰ ਕੋਸ਼ਿਸ਼ ਕਰੋ ਕਿ ਝਪਕੀ ਅੱਧੇ ਘੰਟੇ ਤੋਂ ਵੱਧ ਦੀ ਨਾ ਹੋਵੇ।
  • ਤੀਜਾ, ਸੌਣ ਤੋਂ ਪਹਿਲਾਂ ਕੌਫੀ ਨਾ ਪੀਓ। ਸੌਣ ਦੇ ਸਮੇਂ ਤੋਂ 4 ਤੋਂ 6 ਘੰਟੇ ਪਹਿਲਾਂ ਤਕ ਕੈਫੀਨ ਵਾਲੀਆਂ ਦੂਜੀਆਂ ਚੀਜ਼ਾਂ ਚਾਹ, ਸੋਡਾ, ਚਾਕਲੇਟ, ਡ੍ਰਿੰਕ ਆਦਿ ਤੋਂ ਵੀ ਵਚਣਾ ਬਹੁਤ ਜ਼ਰੂਰੀ ਹੈ।
  • ਚੌਥਾ, ਰੋਜ਼ਾਨਾ ਕਸਰਤ ਕਰੋ ਪਰ ਬਿਸਤਰ ਤੇ ਜਾਣ ਤੋਂ ਠੀਕ ਪਹਿਲਾਂ ਅਜਿਹਾ ਬਿਲਕੁਲ ਨਾ ਕਰੋ।
  • ਪੰਜਵਾਂ ਸੌਣ ਤੋਂ ਪਹਿਲਾਂ ਗਰਮ ਦੁੱਧ ਪੀ ਸਕਦੇ ਹੋ। ਇਸ ਨਾਲ ਨੀਂਦ ਚੰਗੀ ਆਉਂਦੀ ਹੈ।
  • ਛੇਵਾਂ, ਸੌਣ ਤੋਂ ਪਹਿਲਾਂ ਤਣਾਅਮੁਕਤ ਹੋਣ ਦੇ ਉਪਾਅ ਕਰੋ। ਡੂੰਘਾ ਸਾਹ ਲੈਣਾ, ਪ੍ਰਾਣਾਯਾਮ ਆਦਿ ਦਾ ਸਹਾਰਾ ਲੈ ਸਕਦੇ ਹੋ। ਸੌਣ ਤੋਂ ਪਹਿਲਾਂ ਹਲਕੇ ਗਰਮ ਪਾਣੀ ਨਾਲ ਇਸ਼ਨਾਨ ਕਰ ਸਕਦੇ ਹੋ।

ਨੀਂਦ ਪੂਰੀ ਨਾ ਹੋਣ ਤੇ ਕੀ ਹੁੰਦਾ ਹੈ?/ What happens when you don’t get enough sleep? :

ਅਸੰਤੁਲਿਤ ਨੀਂਦ ਨਾਲ ਸ਼ੂਗਰ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਦਾ ਹੋਣਾ ਆਮ ਗੱਲ ਹੈ।

ਘੱਟੋ – ਘੱਟ 7 ਘੰਟੇ ਦੀ ਨੀਂਦ ਹੋਣੀ ਚਾਹੀਦੀ ਹੈ।

ਘੱਟ ਨੀਂਦ ਮੋਟਾਪੇ ਦਾ ਵੀ ਕਾਰਨ ਬਣਦੀ ਹੈ। ਨੀਂਦ ਦੀ ਘਾਟ ਦਾ ਅਸਰ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨਾਂ ਘੇਲਿਨ ਅਤੇ ਲੈਪਟਿਨ ਤੇ ਪੈਂਦਾ ਹੈ ਜੋ ਨੀਂਦ ਦੀ ਘਾਟ ਦੀ ਵਜ੍ਹਾ ਨਾਲ ਅੰਸਤੁਲਿਤ ਹੋ ਜਾਂਦੇ।

ਭਾਰ ਕੰਟਰੋਲ ਕਰਨ ਲਈ ਰਾਤ ਨੂੰ ਗੂੜ੍ਹੀ ਨੀਂਦ ਜ਼ਰੂਰ ਲਓ।

ਨੀਂਦ ਪੂਰੀ ਨਾ ਹੋਣ ਤੇ ਵਿਅਕਤੀ ਦਿਨ ਭਰ ਸੁਸਤ ਅਤੇ ਚਿੜਚਿੜਾ ਹੋ ਜਾਂਦਾ ਹੈ।

ਨੀਂਦ ਪੂਰੀ ਨਾ ਹੋਣ ਤੇ ਕਿਸੇ ਵੀ ਕੰਮ ਵਿਚ ਮਨ ਨਹੀਂ ਲੱਗਦਾ ਅਤੇ ਉਸ ਦੇ ਸਰੀਰ ਵਿੱਚ ਰੋਗਾਣੂਆਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ।

ਇਸ ਲਈ ਗੂੜ੍ਹੀ ਨੀਂਦ ਲੈ ਕੇ ਅਸੀਂ ਨਾ ਸਿਰਫ ਆਪਣੇ ਆਪ ਨੂੰ ਤਰੋਤਾਜ਼ਾ ਰੱਖ ਸਕਦੇ ਹਾਂ ਸਗੋਂ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਤੇ ਬੀਮਾਰੀਆਂ ਤੋਂ ਵੀ ਬਚ ਸਕਦੇ ਹਾਂ।

ਨੀਂਦ ਪੂਰੀ ਨਾ ਹੋਣ ਕਾਰਨ ਸਾਨੂੰ ਕੋਈ ਨਾ ਕੋਈ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ।

Loading Likes...

6 Comments

Leave a Reply

Your email address will not be published. Required fields are marked *