ਨਿਖਾਰੋ ਆਪਣੀ ਸੁੰਦਰਤਾ/ Enhance your beauty

ਨਿਖਾਰੋ ਆਪਣੀ ਸੁੰਦਰਤਾ/ Enhance your beauty :

ਅਸੀਂ ਆਪਣੀ ਸੁੰਦਰਤਾ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਾਂ। ਇਸੇ ਲਈ ਸਮੇਂ – ਸਮੇਂ ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜਿੰਨਾ ਹੋ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਰਹੀਏ। ਅੱਜ ਇਸੇ ਵਿਸ਼ੇ ਨੂੰ ਅੱਗੇ ਬਧਾਉਂਦੇ ਹੋਏ ਅਸੀਂ ਅੱਜ ਦੇ ਵਿਸ਼ੇ ‘ਨਿਖਾਰੋ ਆਪਣੀ ਸੁੰਦਰਤਾ/ Enhance your beauty‘ ਤੇ ਚਰਚਾ ਕਰਾਂਗੇ।

1. ਧੁੱਪ ਵਿਚ ਕੰਮ ਕਰਨ ਨਾਲ ਸਕਿਨ ਦੇ ਬਦਲੇ ਰੰਗ – ਰੂਪ ਨੂੰ ਸਾਫ ਕਰਨ ਲਈ ਸਾਰੀ ਰਾਤ ਮਸਰਾਂ ਦੀ ਦਾਲ ਭਿਓਂ ਕੇ ਸਵੇਰੇ ਪੀਸ ਲਓ। ਇਸ ਵਿਚ ਇਕ ਨਿੰਬੂ ਦਾ ਰਸ ਅਤੇ ਚੁਟਕੀ ਹਲਦੀ ਮਿਲਾ ਕੇ ਚਿਹਰੇ ਅਤੇ ਗਲੇ ਤੇ ਲਗਾਓ। ਸੁੱਕਣ ਤੇ ਧੋ ਦਿਓ।

2. ਮੁਹਾਸਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਤੁਲਸੀ ਦੇ ਰਸ ਵਿਚ ਇਕ ਚੁਟਕੀ ਹਲਦੀ ਮਿਲਾ ਕੇ ਲਗਾਓ ਅਤੇ ਸੁੱਕਣ ਤੇ ਧੋ ਦਿਓ।

3. ਘਰ ਵਿਚ ਨਾਈਟ ਕ੍ਰੀਮ ਤਿਆਰ ਕਰਨ ਲਈ ਕੈਸਟਰ ਆਇਲ/ Castor oil ਅਤੇ ਗੁਲਾਬ ਜਲ ਬਰਾਬਰ ਮਾਤਰਾ ਵਿਚ ਲਓ ਅਤੇ ਇਸ ਵਿਚ ਗਲਿਸਰੀਨ ਅਤੇ ਵਿਟਾਮਿਨ ਈ/ Glycerin and Vitamin E ਦੇ ਕੈਪਸੂਲ ਦਾ ਜੈੱਲ ਚੰਗੀ ਤਰ੍ਹਾਂ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਲਗਾਓ।

4. ਕੂਹਣੀ ਤੋਂ ਮੈਲ ਹਟਾਉਣ ਲਈ ਦੋ ਚੱਮਚ ਆਟੇ ਵਿਚ ਇਕ ਚੱਮਚ ਸਰ੍ਹੋਂ ਦਾ ਤੇਲ ਮਿਲਾ ਕੇ ਗੁੰਨ ਲਓ। ਇਸ ਨੂੰ ਕੂਹਣੀਆਂ ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ।

5. ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਹਲਦੀ ਅਤੇ ਨਾਰੀਅਲ ਤੇਲ ਦਾ ਪੇਸਟ ਲਗਾਓ।

6. ਸਰਦੀਆਂ ਵਿਚ ਚਿਪਚਿਪੀ ਕ੍ਰੀਮ ਨੂੰ ਅਲਵਿਦਾ। ਉਸ ਦੀ ਥਾਂ ਰਾਤ ਨੂੰ 10 ਬਾਦਾਮ ਗਿਰੀ ਪਾਣੀ ਵਿਚ ਭਿਓਂ ਦਿਓ। ਸਵੇਰੇ ਛਿਲਕਾ ਉਤਾਰ ਕੇ ਮੁਲਾਇਮ ਪੀਸ ਲਓ। ਇਸ ਵਿਚ 4 – 5 ਤਾਜ਼ੇ ਗੁਲਾਬ ਦੀਆਂ ਪੰਖੜੀਆਂ ਵੀ ਮਿਲਾ ਲਓ ਅਤੇ ਇਕ ਚੱਮਚ ਜੈਤੂਨ ਦਾ ਤੇਲ ਮਿਲਾ ਕੇ ਇਸ ਮਿਸ਼ਰਣ ਨਾਲ ਚਿਹਰੇ ਅਤੇ ਗਰਦਨ ਤੇ ਮਸਾਜ ਕਰੋ, ਫਿਰ ਕੋਸੇ ਪਾਣੀ ਨਾਲ ਧੋ ਦਿਓ। ਚਿਹਰਾ ਚਮਕ ਉੱਠੇਗਾ।

7. ਗਰਦਨ ਦੀ ਚਮੜੀ ਨੂੰ ਨਿਖਾਰਨ ਲਈ 2 ਚੱਮਚ ਮੁਲਤਾਨੀ ਮਿੱਟੀ ਵਿੱਚ ਅੱਧਾ ਚੱਮਚ ਚੰਦਨ ਪਾਊਡਰ ਪਾ ਕੇ ਕੱਚੇ ਦੁੱਧ ਵਿਚ ਮਿਕਸ ਕਰ ਕੇ ਇਸ ਪੈਕ ਨੂੰ ਲਗਾਓ ਅਤੇ ਸੁੱਕਣ ਤੇ ਧੋ ਲਓ।

8. ਪਲਕਾਂ ਦੀ ਚਮੜੀ ਵਿਚ ਕਸਾਅ ਲਿਆਉਣ ਲਈ ਸੰਤਰੇ ਦੇ ਰਸ ਵਿਚ ਰੂੰ ਭਿਓਂ ਕੇ ਲਗਾਓ।

9. ਦੰਦਾਂ ਤੋਂ ਪੀਲਾਪਣ ਹਟਾਉਣ ਦੇ ਲਈ ਨਿੰਬੂ ਨੂੰ ਅੱਧਾ ਕੱਟ ਕੇ ਉਸ ਨਾਲ ਦੰਦਾਂ ਦੀ ਮਸਾਜ ਕਰੋ ਅਤੇ ਕੋਸੇ ਪਾਣੀ ਨਾਲ ਕੁਰਲੀ ਕਰ ਲਓ।

10. ਮੂੰਹ ਦੀ ਬਦਬੂ ਦੂਰ ਕਰਨ ਲਈ ਬਰੱਸ਼ ਕਰਨ ਤੋਂ ਬਾਅਦ ਸਫੈਦ ਸਿਰਕਾ ਅਤੇ ਪਾਣੀ ਬਰਾਬਰ ਮਾਤਰਾ ਵਿਚ ਮਿਲਾ ਕੇ ਕੁਰਲੀ ਕਰਨ ਨਾਲ ਸਮੱਸਿਆ ਹੱਲ ਹੋ ਜਾਵੇਗੀ।

11. ਤਾਜ਼ੇ ਨਾਰੀਅਲ ਦੇ ਦੁੱਧ ਨਾਲ ਚਿਹਰਾ ਧੋਣ ਨਾਲ ਚਮੜੀ ਜਵਾਨ ਦਿਸਣ ਲੱਗਦੀ ਹੈ।

12. ਦੋ ਮੂੰਹੇਂ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਪੱਕੇ ਪਪੀਤੇ ਜਾਂ ਪੱਕੇ ਕੇਲੇ ਨੂੰ ਮਸਲ ਕੇ ਉਸ ਵਿਚ ਦਹੀਂ ਮਿਲਾਓ ਅਤੇ ਪੂਰੇ ਵਾਲਾਂ ਵਿਚ ਦਿਓ। 4 – 5 ਮਿੰਟਾਂ ਬਾਅਦ ਕੋਸੇ ਪਾਣੀ ਨਾਲ ਧੋ ਦਿਓ, ਵਾਲ ਮੁਲਾਇਮ ਹੋ ਜਾਣਗੇ।

13. ਚਿਹਰੇ ਦੇ ਅਣਚਾਹੇ ਵਾਲਾਂ ਨੂੰ ਬਲੀਚ ਕਰਨਾ ਹੋਵੇ ਤਾਂ ਇਕ ਖੀਰੇ ਦੇ ਰਸ ਵਿਚ ਅੱਧਾ ਚੱਮਚ ਗਲਿਸਰੀਨ, ਅੱਧਾ ਚੱਮਚ ਨਿੰਬੂ ਦਾ ਰਸ ਅਤੇ ਇੰਨਾ ਹੀ ਗੁਲਾਬ ਜਲ ਮਿਲਾ ਕੇ ਸਾਫਟ ਬਰੱਸ਼ ਨਾਲ ਪੂਰੇ ਚਿਹਰੇ ਅਤੇ ਗਰਦਨ ਤੇ ਲਗਾਓ। ਸੁੱਕਣ ਤੇ ਧੋ ਦਿਓ।

ਵਾਲਾਂ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ CLICK ਕਰੋ

14. ਪੈਰਾਂ ਤੇ ਚੱਪਲ ਦੇ ਦਾਗ ਹਟਾਉਣੇ ਹੋਣ ਜਾਂ ਖਾਰਸ਼ ਹੋ ਰਹੀ ਹੋਵੇ ਤਾਂ ਚਿੱਟਾ ਸਿਰਕਾ, ਨਿੰਬੂ ਦਾ ਰਸ ਅਤੇ ਗੁਲਾਬ ਜਲ ਬਰਾਬਰ ਮਾਤਰਾ ਵਿਚ ਮਿਲਾ ਕੇ ਲਗਾਓ।

Loading Likes...

Leave a Reply

Your email address will not be published. Required fields are marked *