ਕਿਵੇਂ ਰੱਖੀਏ ਲਿਵਰ ਤੰਦਰੁਸਤ/ How to keep the liver healthy

ਕਿਵੇਂ ਰੱਖੀਏ ਲਿਵਰ ਤੰਦਰੁਸਤ/ How to keep the liver healthy

ਸਭ ਤੋਂ ਵੱਡਾ ਅਤੇ ਨਾਜ਼ੁਕ/ The largest and most critical ਹੋਣ ਕਰਕੇ ਲੀਵਰ ਦੀ ਦੇਖਭਾਲ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਸੇ ਲਈ ਅੱਜ ਅਸੀਂ ‘ ਕਿਵੇਂ ਰੱਖੀਏ ਲਿਵਰ ਤੰਦਰੁਸਤ/ How to keep the liver healthy’ ਤੇ ਚਰਚਾ ਕਰਾਂਗੇ।

ਸਾਡੇ ਸ਼ਰੀਰ ਵਿੱਚ ਜਾਣ ਵਾਲੇ ਟਾਕਸਿਨ ਭਾਵ ਜ਼ਹਿਰੀਲੇ ਤੱਤ ਲਿਵਰ ਨੂੰ ਭੇਜ ਦਿੱਤੇ ਜਾਂਦੇ ਹਨ। ਉਹ ਇਨ੍ਹਾਂ ਨੂੰ ਪ੍ਰੋਸੈੱਸ ਕਰ ਕੇ ਸਰੀਰ ‘ਚੋਂ ਬਾਹਰ ਕੱਢਦਾ ਹੈ। ਲਿਵਰ ਨਾ ਸਿਰਫ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਦਰੂਨੀ ਅੰਗ ਹੈ ਸਗੋਂ ਨਾਜ਼ੁਕ ਵੀ ਹੈ।

ਇਹ ਟਾਕਸਿਨਸ ਨੂੰ ਫਿਲਟਰ ਕਰਨ ਸਮੇਤ ਸਰੀਰ ਲਈ ਜ਼ਰੂਰੀ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਮਿਨਰਲਸ, ਵਿਟਾਮਿਨਸ ਆਦਿ ਤਿਆਰ ਕਰਨ ਵਿਚ ਸਰੀਰ ਦੀ ਮਦਦ ਕਰਦਾ ਹੈ।

ਲਿਵਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ :

ਆਇਲੀ ਫੂਡ ਤੋਂ ਕਰੋ ਪਰਹੇਜ਼/ Avoid oily food :

ਲਿਵਰ ਦੇ ਡਿਟਾਕਸੀਫਿਕੇਸ਼ਨ ਲਈ ਸਾਨੂੰ ਫੈਟ ਫ੍ਰੀ ਅਤੇ ਚਿਕਨਾਈ ਰਹਿਤ ਭੋਜਨ ਲੈਣਾ ਚਾਹੀਦਾ ਹੈ। ਕਾਲੇਸਟ੍ਰੋਲ ਇਕ ਅਜਿਹਾ ਫੈਟ ਹੈ, ਜਿਸ ਨਾਲ ਸਾਡਾ ਲਿਵਰ ਸਿੰਥੇਸਾਈਜ ਕਰਦਾ ਹੈ, ਜਿਸ ਨਾਲ ਸਾਡਾ ਸਰੀਰ ਊਰਜਾ ਦੇ ਸਰੋਤ ਦੇ ਰੂਪ ਵਿਚ ਕੰਮ ਲੈਂਦਾ ਹੈ। ਇਹ ਸਾਡੇ ਭੋਜਨ ਦਾ ਅਹਿਮ ਹਿੱਸਾ ਤਾਂ ਹੈ ਪਰ ਵੱਧ ਕਾਲੇਸਟ੍ਰੋਲ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ।

ਵੱਧ ਕਾਲੇਸਟ੍ਰੋਲ ਵਾਲੇ ਭੋਜਨ ਵਿਚ ਲਾਲ ਮਾਸ, ਚਿਕਨਾਈ ਵਾਲਾ ਭੋਜਨ, ਸ਼ੱਕਰ ਅਤੇ ਨਮਕ ਆਦਿ ਸ਼ਾਮਲ ਹੈ। ਵੱਧ ਕਾਲੇਸਟ੍ਰੋਲ ਵਾਲਾ ਭੋਜਨ ਕਰਨ ਨਾਲ ਲਿਵਰ ਦੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਸ ਵਿਚ ਫੈਟੀ ਲੀਵਰ, ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ.ਐੱਚ.ਓ.) ਅਨੁਸਾਰ ਦੁਨੀਆ ਵਿਚ ਸਭ ਤੋਂ ਵੱਧ ਪਾਈ ਜਾਣ ਵਾਲੀਆਂ ਬੀਮਾਰੀਆਂ ‘ਚੋਂ ਇਕ ਹੈ, ਸ਼ਾਮਲ ਹਨ। ਵੱਧ ਕਾਲੇਸਟ੍ਰੋਲ ਵਾਲੇ ਭੋਜਨ ਦੀ ਜਗ੍ਹਾ ਅਸੀਂ ਰੇਸ਼ੇਦਾਰ ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਕਰ ਸਕਦੇ ਹਾਂ। ਸਵੇਰੇ ਦਾ ਨਾਸ਼ਤਾ ਜ਼ਰੂਰ ਕਰਨ ਦੇ ਨਾਲ ਦੇਰ ਨਾਲ ਸੌਣਾ ਅਤੇ ਦੇਰ ਨਾਲ ਉੱਠਣਾ ਬੰਦ ਕਰਨਾ ਹੋਵੇਗਾ।

ਘੱਟ ਅਤੇ ਸਮੇਂ ਤੇ ਖਾਣ ਦੀ ਪਾਓ ਆਦਤ/ Get into the habit of eating less and on time :

ਭੋਜਨ ਦੀਆਂ ਗਲਤ ਆਦਤਾਂ ਦਾ ਬੁਰਾ ਅਸਰ ਸਾਡੇ ਤੇ ਇਕ ਉਮਰ ਤੋਂ ਬਾਅਦ ਪੈਂਦਾ ਹੈ। ਇਸ ਲਈ ਘੱਟ ਅਤੇ ਸਮੇਂ ਨਾਲ ਭੋਜਨ ਕਰਨਾ ਜ਼ਰੂਰੀ ਹੈ। ਜੋ ਲੋਕ ਲਿਵਰ ਸਿਰੋਸਿਸ ਤੋਂ ਪੀੜਤ ਹੋ ਰਹੇ ਹਨ, ਉਨ੍ਹਾਂ ਨੂੰ ਵੱਧ ਪ੍ਰੋਟੀਨ ਵਾਲਾ ਫੂਡ ਲੈਣਾ ਚਾਹੀਦਾ ਹੈ। ਇਸ ਨਾਲ ਲਿਵਰ ਖੁਦ ਨੂੰ ਹੈਲਦੀ ਰੱਖੇਗਾ ਅਤੇ ਭਵਿੱਖ ਵਿਚ ਕੋਈ ਨੁਕਸਾਨ ਨਹੀਂ ਹੋਵੇਗਾ। ਲਿਵਰ ਉਦੋਂ ਖਰਾਬ ਹੁੰਦਾ ਹੈ ਜਦੋਂ ਅਸੀਂ ਘੱਟ ਪੋਸ਼ਕ ਤੱਤਾਂ ਵਾਲੀ ਡਾਈਟ ਲੈਂਦੇ ਹਾਂ।

ਸਿਹਤ ਨਾਲ ਸੰਬੰਧਿਤ ਹੋ ਜਾਣਕਾਰੀ ਲਈ 👉ਇੱਥੇ click ਕਰੋ।

ਇਹ ਆਮ ਗੱਲ ਹੈ ਕਿ ਵੱਧ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੋ ਜਾਂਦਾ ਹੈ। ਅਲਕੋਹੋਲਿਕ ਡ੍ਰਿੰਕਸ ਵੱਧ ਲੈਣ ਨਾਲ ਅਲਕੋਹੋਲਿਕ ਹੈਪੇਟਾਈਟਿਸ ਅਤੇ ਅਲਕੋਹੋਲਿਕ ਸਿਰੋਸਿਸ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਲਿਵਰ ਡੈਮੇਜ ਹੁੰਦਾ ਹੈ ਅਤੇ ਇਸ ਦਾ ਸਾਇਜ ਵਿਗੜ ਜਾਂਦਾ ਹੈ।

ਪ੍ਰੋਸੈੱਸਡ ਫੂਡ ਤੋਂ ਬਚੋ/ Avoid processed food :

ਸਾਡਾ ਲੀਵਰ ਖਰਾਬ ਭੋਜਨ ਨੂੰ ਲੈ ਕੇ ਬਹੁਤ ਸੈਂਸਟਿਵ ਹੁੰਦਾ ਹੈ। ਵੱਧ ਸ਼ੂਗਰ ਦੇ ਕਾਰਨ ਲਿਵਰ ਵਿਚ ਫੈਟ ਇਕੱਠੀ ਹੁੰਦੀ ਹੈ ਜੋ ਇਸ ਨੂੰ ਡੈਮੇਜ ਕਰਦੀ ਹੈ। ਇਹ ਲਿਵਰ ਸਿਰੋਸਿਸ ਦਾ ਸਭ ਤੋਂ ਵੱਡਾ ਕਾਰਨ ਹੈ। ਮਾੜੀ ਕਿਸਮਤ ਨਾਲ ਪ੍ਰੋਸੈੱਸਡ ਅਤੇ ਡੱਬਾਬੰਦ ਖਾਣ ਨਾਲ ਸ਼ੂਗਰ ਵੱਧ ਅਤੇ ਫਾਈਬਰ ਨਾਂਹ ਦੇ ਬਰਾਬਰ ਹੁੰਦਾ ਹੈ। ਜਿਥੋਂ ਤੱਕ ਹੋ ਸਕੇ ਇਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜੋ ਫੈਟ ਇਸ ਨਾਲ ਸਾਡੇ ਸਰੀਰ ਵਿਚ ਪਹੁੰਚਦੀ ਹੈ, ਉਹ ਪੇਟ ਵਿਚ ਜਮ੍ਹਾ ਹੁੰਦੀ ਰਹਿੰਦੀ ਹੈ ਅਤੇ ਲਿਵਰ ਤਕ ਪਹੁੰਚ ਜਾਂਦੀ ਹੈ। ਇਸ ਲਈ ਮੋਟਾਪਾ ਅਤੇ ਲਿਵਰ ਦੀਆਂ ਬੀਮਾਰੀਆਂ ਆਪਸ ਵਿਚ ਜੁੜੀਆਂ ਹਨ।

ਕੁਝ ਲੋਕ ਸਵੇਰੇ ਕਾਹਲੀ ਵਿਚ ਉਠ ਕੇ ਕੰਮ ਤੇ ਚਲੇ ਜਾਂਦੇ ਹਨ, ਨਾ ਤਾਂ ਸਹੀ ਤਰ੍ਹਾਂ ਫਰੈਸ਼ ਹੁੰਦੇ ਹਨ ਅਤੇ ਨਾ ਹੀ ਸਵੇਰ ਦਾ ਨਾਸ਼ਤਾ ਠੀਕ ਤਰ੍ਹਾਂ ਕਰਦੇ ਹਨ, ਅਜਿਹੇ ਵਿਚ ਉਨ੍ਹਾਂ ਦੀ ਰੁਟੀਨ ਵਿਗੜ ਜਾਂਦੀ ਹੈ। ਪਿਸ਼ਾਬ ਨੂੰ ਰੋਕਣਾ ਲੀਵਰ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ – ਨਾਲ ਕਿਡਨੀ ਨੂੰ ਵੀ ਡੈਮੇਜ ਕਰਦਾ ਹੈ।

Loading Likes...

Leave a Reply

Your email address will not be published. Required fields are marked *