ਨੋਟਬੰਦੀ ਤੋਂ ਬਾਅਦ ਕੀ ਕੁਝ ਬਦਲਿਆ ?

ਨੋਟਬੰਦੀ ਦੇ ਪੰਜ ਸਾਲ ਬਾਅਦ :

ਨੋਟਬੰਦੀ ਦੇ ਲਗਭਗ ਪੰਜ ਸਾਲ ਬਾਅਦ ਕੀ ਅਸਰ ਹੋਇਆ ? ਕੀ ਉਹ ਸਭ ਕੁੱਝ ਹੋਇਆ ਜੋ ਸਰਕਾਰ ਕਹਿੰਦੀ ਸੀ ਜਾਂ ਇਸਦਾ ਮਕਸਦ ਸਿਰਫ ਜਨਤਾ ਨੂੰ ਪ੍ਰੇਸ਼ਾਨ ਕਰਨਾ ਹੀ ਸੀ?

8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਮਗਰੋਂ 500 ਰੁਪਏ  ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ।

ਕੀ ਕਾਲਾ ਧੰਨ ਵਾਪਿਸ ਆਇਆ ?

ਸਰਕਾਰ ਦਾ ਇਹ ਕਹਿਣਾ ਸੀ ਕਿ ਨੋਟਬੰਦੀ ਨਾਲ ਕਾਲਾ ਧੰਨ ਬਾਜ਼ਾਰ ਵਿਚੋਂ ਕੱਢਿਆ ਜਾ ਸਕਦਾ ਹੈ। ਪਹਿਲਾਂ 15.41 ਲੱਖ ਕਰੋਡ਼ ਰੁਪਏ ਲੋਕਾਂ ਵਿਚ ਸਨ ਤੇ ਸਰਕਾਰ ਦਾ ਮੰਨਣਾ ਸੀ ਕਿ ਲੋਕਾਂ ਕੋਲ ਇਹੋ ਜਿਹਾ ਬਹੁਤ ਧੰਨ ਹੈ ਜਿਸਦਾ ਕੋਈ ਰਿਕਾਰਡ ਨਹੀਂ ਹੈ। ਸਰਕਾਰ ਨੂੰ ਵਿਸ਼ਵਾਸ ਸੀ ਕਿ ਜੋ ਪੈਸਾ ਲੋਕਾਂ ਕੋਲ ਹੈ ਜਿਸਦਾ ਕਿ ਕੋਈ ਵੀ ਰਿਕਾਰਡ ਨਹੀਂ ਹੈ, ਬਾਹਰ ਆਵੇਗਾ। ਪਰ ਲੋਕਾਂ ਵਲੋਂ 93 ਪ੍ਰਤਿਸ਼ਤ ਦੇ ਲਗਭਗ ਬੈਂਕਾਂ ਵਿਚ ਫਿਰ ਤੋਂ ਜਮਾ ਕਰਵਾ ਦਿੱਤਾ ਗਿਆ। ਸਿਰਫ 10 ਹਜ਼ਾਰ ਕਰੋਡ਼ ਵਾਪਸ ਨਹੀਂ ਆਏ। ਮਤਲਬ ਕਾਲਾ ਧੰਨ ਵਾਪਸ ਨਹੀਂ ਆਇਆ।

ਲੋਕ ਕੈਸ਼ਲੇਸ ਹੋਏ ਜਾਂ ਨਹੀਂ :

ਦੂਜਾ ਸਰਕਾਰ ਦਾ ਮੰਨਣਾ ਸੀ ਕਿ ਲੋਕ ਕੈਸ਼ਲੇਸ ਹੋ ਜਾਣਗੇ। ਪਰ ਪਹਿਲਾਂ ਲੋਕਾਂ ਕੋਲ ਲਗਭਗ 17 ਲੱਖ ਕਰੋਡ਼ ਰੁਪਏ ਕੈਸ਼ ਸੀ ਜੋ ਕਿ ਹੁਣ ਲਗਭਗ 28.30 ਲੱਖ ਕਰੋਡ਼ ਕੈਸ਼ ਹੈ। ਮਤਲਬ ਕਿ ਹੁਣ ਲੋਕਾਂ ਕੋਲ ਕੈਸ਼ ਵਧਿਆ ਹੈ, ਲਗਭਗ 58 ਫ਼ੀਸਦੀ ਜ਼ਿਆਦਾ ਨਾ ਕਿ ਘਟਿਆ।

ਵੱਢੇ ਨੋਟ ਬਾਜ਼ਾਰ ਵਿਚੋਂ ਘਟੇ ਜਾਂ ਨਹੀਂ ?

ਸਰਕਾਰ ਦਾ ਦਾਅਵਾ ਸੀ ਕਿ ਵੱਡੇ ਨੋਟ 500 ਅਤੇ 1000 ਦੇ ਬੰਦ ਕਰ ਦੇਣੇ ਨੇ ਤਾਂ ਜੋ ਵੱਡੇ ਨੋਟਾਂ ਦਾ ਚਲਣ ਘੱਟ ਸਕੇ। ਬਾਜ਼ਾਰ ਵਿਚ 85 ਫ਼ੀਸਦੀ 500 ਅਤੇ 1000 ਦੇ ਨੋਟ ਸਨ। ਪਰ ਹੁਣ 85.7 ਫ਼ੀਸਦੀ ਹੈ, ਮਤਲਬ ਹੁਣ ਪਹਿਲਾਂ ਨਾਲੋਂ ਜ਼ਿਆਦਾ ਵੱਡੇ ਨੋਟ ਬਜ਼ਾਰ ਵਿਚ ਨੇ।

ਅਸਲ ਵਿਚ 2 ਸਾਲਾਂ ਵਿਚ ਲਗਭਗ 55 ਫ਼ੀਸਦੀ 2000 ਦੇ ਨਵੇਂ ਨਕਲੀ ਨੋਟ ਬਜ਼ਾਰ ਵਿਚ ਆ ਗਏ।

ਘਾਟੀ ਵਿਚ ਆਤੰਕ ਘਟਿਆ ?

ਫਿਰ ਕਹਿੰਦੇ ਸੀ ਕਿ ਆਤੰਕ ਤੇ ਰੋਕ ਲਗੇਗੀ। ਘਾਟੀ ਵਿਚ ਆਤੰਕ ਦੀ ਕਮੀ 370 ਹਟਾਉਣ ਤੋਂ ਬਾਅਦ ਆਈ ਨਾ ਕਿ ਨੋਟਬੰਦੀ ਦੇ ਸਮੇ ਤੋਂ।

ਨੋਟਬੰਦੀ ਨਾਲ ਬਦਲਾਅ ਕੀ ਆਇਆ ?

ਪਰ ਭਾਰਤ ਵਿਚ ਕੁੱਝ ਬਦਲਾਅ ਤਾਂ ਆਇਆ ਹੈ ਜਿਵੇੰ ਆਨਲਾਈਨ ਲੈਣ ਦੇਣ ਵਿਚ ਕਾਫੀ ਇਜ਼ਾਫਾ ਹੋਇਆ ਹੈ।

ਨੋਟਬੰਦੀ ਇਕ ਨਾ ਭੁਲਾਉਣ ਵਾਲੀ ਘਟਨਾ :

ਪਰ ਹੋਰ ਵੀ ਕਈ ਪਹਿਲੂ ਨੇ ਜਿਨ੍ਹਾਂ ਨੂੰ ਜੇ ਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਨੋਟਬੰਦੀ ਨੂੰ ਕੋਈ ਨਹੀਂ ਭੁਲਾ ਸਕਦਾ ਅਤੇ ਇਹ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ ਕਿ ਨੋਟਬੰਦੀ ਦੇ ਸਮੇ ਕੀ – ਕੀ ਵਾਪਰਿਆ ਸੀ ?

ਲੋਕਾਂ ਨੂੰ ਲੰਮੀਆਂ ਲੰਮੀਆਂ ਲਾਈਨਾਂ ਵਿਚ ਖੜੇ ਰਹਿਣਾ ਪਿਆ ਸੀ ਚਾਹੇ, ਉਹ ਬੁੱਢੇ ਹੋਣ, ਜਵਾਨ ਜਾਂ ਬੱਚੇ। ਕਈ ਤਾਂ ਲਾਈਨਾਂ ਵਿਚ ਲੱਗੇ ਲੱਗੇ ਹੀ ਮਰ ਗਏ ਸਨ। ਪੈਸੇ ਦੀ ਘਾਟ ਕਰਕੇ ਲੋਕ ਬੇਰੋਜ਼ਗਾਰ ਹੋ ਗਏ ਸਨ, ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਵਾਸਤੇ ਮਜ਼ਬੂਰ ਹੋ ਗਏ ਸਨ, ਜੀਡੀਪੀ ਬਹੁਤ ਘੱਟ ਗਈ ਸੀ। ਨੋਟਬੰਦੀ ਦਾ ਸਭ ਤੇ ਅਸਰ ਹੋਇਆ ਸੀ। ਸਭ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਨਾ ਭੁਲਾਈ ਜਾ ਸਕਣ ਵਾਲੀ ਘਟਨਾ :

ਨੋਰਬੰਦੀ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਣ ਵਾਲੀ ਘਟਨਾ ਸੀ ਜੋ ਜੋ ਕਿ ਕਦੇ ਵੀ ਭੁਲਾਈ ਨਹੀਂ ਜਾ ਸਕਦੀ।

Loading Likes...

Leave a Reply

Your email address will not be published. Required fields are marked *