ਨੌਕਰੀ ਦੀ ਮਿਆਰੀ ਅਤੇ ਤਿਆਰੀ :
ਪੂਰੀ ਦੁਨੀਆ ਵਿਚ ਕੋਰੋਨਾ ਮਹਾਮਾਰੀ ਦੇ ਕਾਰਣ ਨੋਜਵਾਨਾਂ ਸਾਹਮਣੇ ਨੌਕਰੀਆਂ ਦਾ ਸੰਕਟ ਇਕ ਬਹੁਤ ਵੱਡਾ ਸੰਕਟ ਬਣ ਕੇ ਸਾਹਮਣੇ ਆਇਆ ਹੈ। ਇਕ ਸੋਧ ਮੁਤਾਬਿਕ ਕੋਰੋਨਾ ਕਾਰਨ ਰੋਜ਼ਗਾਰ ਗਵਾਉਣ ਵਾਲੇ ਅੱਧੇ ਤੋਂ ਜ਼ਿਆਦਾ ਲੋਕ 24 ਸਾਲ ਤੋਂ ਘੱਟ ਉਮਰ ਦੇ ਕਾਮੇ ਹਨ।
ਮਹਾਮਾਰੀ ਦੇ ਨਾਲ – ਨਾਲ ਵਰਕਰਾਂ ਲਈ ਕਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਕੀਤੀਆਂ ਹਨ, ਜੇਹਡ਼ੀਆਂ ਆਉਣ ਵਾਲੇ ਸਮੇਂ ਵਿਚ ਜੌਬ ਮਾਰਕੀਟ ਦਾ ਰੁਖ ਤੈਅ ਕਰਨਗੀਆਂ।
ਕੰਮ ਦੇ ਬਦਲਦੇ ਸਰੂਪ ਨੂੰ ਵੇਖਦੇ ਹੋਏ ਇਸ ਗੱਲ ਤੇ ਗਹਿਰਾਈ ਨਾਲ ਵਿਚਾਰ ਕੀਤਾ ਜਾਣਾ ਜ਼ਰੂਰੀ ਹੈ ਕਿ ਅਗਲੇ ਸਾਲਾਂ ਵਿਚ ਜੌਬ ਦੇ ਕੀ ਟਸਟੈਂਡਰਡ ਰਹਿਣਗੇ ਤੇ ਇਨ੍ਹਾਂ ਲਈ ਪ੍ਰੋਫੈਸ਼ਨਲਸ ਨੂੰ ਕੀ ਤਿਆਰੀ ਕਰਨੀ ਪਵੇਗੀ।
ਇਸ ਤਰ੍ਹਾਂ ਰੱਖੋ ਤਿਆਰੀ :
ਸਿਰਫ 1 ਫੀਸਦੀ ਆਪਣੇ ਬਿਹਤਰ ਬਣਨ ਨਾਲ ਵੀ ਅੱਗੇ ਹੋਣਾ ਤੁਹਾਨੂੰ ਨਾ ਸਿਰਫ ਜੌਬ ਜਾਂ ਪ੍ਰਮੋਸ਼ਨ ਦਿਵਾ ਸਕਦਾ ਹੈ ਬਲਕਿ ਨੌਕਰੀ ਜਾਣ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦਾ ਹੈ।
ਕੋਸ਼ਿਸ਼ ਕਰੋ ਕਿ ਇਨਕਮ ਦੇ ਇਕ ਤੋਂ ਜ਼ਿਆਦਾ ਸੋਰਸ ਬਣਾਏ ਜਾਣ। ਇਸ ਨਾਲ ਆਮਦਨ ‘ਚ ਅਚਾਨਕ ਆਉਣ ਵਾਲੀ ਗਿਰਾਵਟ ਤੋਂ ਸੁਰੱਖਿਆ ਮਿਲੇਗੀ। ਜੋ ਵੀ ਕੰਮ ਤੁਸੀਂ ਕਰਦੇ ਹੋ ਉਸ ਨੂੰ ਅੱਗੇ ਸਿੱਖਦੇ ਰਹਿਣਾ ਹੀ ਲੌਂਗ ਟਰਮ ( Long Term) ਫਾਇਦਾ ਜ਼ਰੂਰ ਦੇਵੇਂਗੀ।
ਨਵਾਂ – ਨਵਾਂ ਕਰਨ ਦੀ ਚਾਹਤ ਰੱਖੋ :
ਜੌਬ ਓਪਨਿੰਗ ਲਈ ਪਹਿਲਾਂ ਤੋਂ ਜ਼ਿਆਦਾ ਕੰਪੀਟੀਸ਼ਨ, ਸਮਾਜਿਕ ਦੂਰੀ ਅਤੇ ਵਰਕ ਫਾਰਮ ਹੋਮ ਇਹੋ ਜਿਹਾ ਸਮਾਂ ਆਇਆ ਜਿਸ ਦੇ ਕਾਰਣ ਮਾਨਸਿਕ ਤਣਾਅ ਵਧਿਆ।
ਲੌਂਗ ਟਰਮ ਅੰਗਜ਼ਾਇਟੀ ਨੂੰ ਦੂਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਉਨ੍ਹਾਂ ਕਾਰਨਾਂ ਨੂੰ ਪਛਾਣਨਾ ਹੋਵੇਗਾ ਜਿਹੜੇ ਤੁਹਾਨੂੰ ਸਟ੍ਰੈੱਸ ਅਤੇ ਖ਼ੁਸ਼ੀ ਦਿੰਦੇ ਹਨ। ਫੇਰ ਉਹ ਕੰਮਾਂ ਨੂੰ ਕਰੋ ਜੋ ਖੁੁਸ਼ੀ ਦਿੰਦੇ ਹਨ ਦੇ ਤਣਾਅ ਤੋਂ ਦੂਰ ਕਰਨ।
ਇਕ ਸਮੀਖਿਆ ਵਿਚ ਸਾਹਮਣੇ ਆਇਆ ਹੈ ਕਿ 80 ਫੀਸਦੀ ਕਰਮਚਾਰੀ ਆਪਣੇ ਵਰਕ ਪ੍ਰੋਸੈੱਸ ਦਾ ਡਿਜੀਟਾਈਜ਼ੇਸ਼ਨ ਕਰਨ ਲਈ ਤੇ 50 ਫੀਸਦੀ ਆਟੋਮੇਸ਼ਨ ਲਈ ਤਿਆਰ ਹਨ। ਹੁਣ ਜੇਹਡ਼ੀਆਂ ਨੌਕਰੀਆਂ ਨਵੀਆਂ ਆਉਣਗੀਆਂ ਉਹਨਾਂ ਵਿਚ ਨਵੀਆਂ – ਨਵੀਆਂ ਸਕਿਲ ਦੀ ਬਹੁਤ ਲੋੜ ਹੋਵੇਗੀ। ਭਵਿੱਖ ਦੀ ਦੁਨੀਆ ਲਈ ਖ਼ੁੱਦ ਨੂੰ ਤਿਆਰ ਰੱਖਣ ਲਈ ਸਮੇ ਮੁਤਾਬਿਕ ਆਪਣੇ ਆਪ ਨੂੰ ਤਿਆਰ ਰੱਖਣਾ ਪਵੇਗਾ।
ਪਿਛਲੇ ਤਜ਼ਰਬੇ ਤੋਂ ਜੋ ਸਿੱਖਿਆ :
ਭਵਿੱਖ ਵਿਚ ਕੰਮ ਜੋ ਪੁਰਾਣੇ ਤਰੀਕਿਆਂ ਨਾਲ ਕੀਤਾ ਜਾਂਦਾ ਸੀ ਉਸਦਾ ਮਹੱਤਵ ਹੁਣ ਘੱਟ ਜਾਵੇਗਾ। ਇਸ ਤਰ੍ਹਾਂ ਪੁਰਾਣੇ ਪ੍ਰੋਫੈਸ਼ਨ ਵਿਚ ਰਹਿੰਦੇ ਹੋਏ ਸੈਲਰੀ ਵਿਚ ਵਾਧੇ ਦੀ ਉਮੀਦ ਬਹੁਤ ਔਖਾ ਕੰਮ ਹੋਵੇਗਾ। ਨੌਕਰੀ ਖ਼ਤਮ ਹੋਣ ਜਾਂ ਨੌਕਰੀ ਬਦਲਣ ਤੇ ਤੁਹਾਡੀ ਇਨਕਮ ਵਿਚ ਭਾਰੀ ਗਿਰਾਵਟ ਆਵੇਗੀ । ਇਹ ਉਸ ਵੇਲੇ ਹੀ ਵਧਣੀ ਸ਼ੁਰੂ ਹੋਵੇਗੀ, ਜਦੋਂ ਤੁਸੀਂ ਕੋਈ ਨਵੀਂ ਸਕਿੱਲ ਸਿੱਖੋਗੇ। ਜਾਂ ਕੁਝ ਨਵਾਂ ਕਰ ਕੇ ਦਿਖਾਵੋਗੇ।
Loading Likes...