ਉਹ ਵੀ ਮੇਰੇ ਨੇ
ਮੈਂ ਕਿਸੇ ਹੋਰ ਦਾ ਨਹੀਂ ਸੋਚਿਆ
ਭਾਵੇਂ ਦਰਿਆ ਵਗਦਾ ਸੀ
ਪਿਆਰ ਦਾ।
ਹੁਣ ਦੇਖਣ ਦੀ ਲੋੜ ਨਹੀਂ ਪੈਂਦੀ
ਉਸ ਦਰਿਆ ਵਿੱਚ ਦੇ ਮੋਤੀ
ਮੇਰੇ ਨੇ
ਮੇਰੇ ਨੇ ਜਾਂ ਮੇਰਾ ਇਹ ਵਹਿਮ ਹੀ ਆ
ਕਿ ਮੇਰੇ ਨੇ।
ਬਾਕੀ ਸੱਭ ਕਿਸਮਤ ਦਾ ਖੇਲ ਹੀ ਆ
ਕੁੱਝ ਸੱਮਝਦੇ ਨੇ ਮੇਰੇ ਨੇ
ਤੇ ਕੁੱਝ ਇਸ ਆਸ ਵਿੱਚ ਨੇ ਕਿ
ਮੇਰੇ ਹੀ ਨੇ।
ਇਹਨਾਂ ਮੋਤੀਆਂ ਦੀ ਚਮਕ ਵਿੱਚ
ਕਿੱਧਰੇ ਕੁੱਝ ਛੁੱਟ ਤਾਂ ਨਹੀਂ ਗਿਆ
ਜਾਂ ਫਿਰ ਛੁੱਟਣ ਦਾ ਵਹਿਮ ਹੀ ਆ
ਕਿ ਜੋ ਛੁੱਟ ਗਏ
ਉਹ ਵੀ ਮੇਰੇ ਨੇ।
Loading Likes...