ਬਰਫ ‘ਚ ਖੇਡੀਆਂ ਜਾਣ ਵਾਲੀਆਂ ਕੁਝ ਲੋਕਪ੍ਰਿਯ ਖੇਡਾਂ :
‘ਬਾਈਥਲਾਨ’ (Baithlon) ਖੇਡ :
ਇਸ ਖੇਡ ਵਿਚ ਸਕੀਇੰਗ ਕਰਦੇ ਹੋਏ ਦੌੜ ਲਗਾਉਣੀ ਹੁੰਦੀ ਹੈ, ਫਿਰ ਸ਼ੂਟਿੰਗ ਕਰਨੀ ਹੁੰਦੀ ਹੈ। ਖਿਡਾਰੀ ਨੂੰ ਪੂਰਾ ਸਮਾਂ ਆਪਣੇ ਮੋਢੇ ‘ਤੇ ਰਾਈਫਲ ਟੰਗੀ ਰੱਖਣੀ ਹੁੰਦੀ ਹੈ। ਇਹ ਪ੍ਰਤੀਯੋਗਿਤਾ ਦਾ ਸਮਾਂ ਨਿਰਧਾਰਿਤ ਹੁੰਦਾ ਹੈ।
‘ਕਰਲਿੰਗ’ (Curling) ਖੇਡ :
ਇਸ ਖੇਡ ਵਿਚ ਇਕ ਤਿਲਕਣੇ ਪੱਥਰ ਨੂੰ ਬਰਫ ਦੀ ਸ਼ੀਟ ਤੇ ਤਿਲਕਣਾ ਹੁੰਦਾ ਹੈ। ਦਰਅਸਲ, ‘ਕਰਲਿੰਗ’ ਪੂਰੀ ਤਰ੍ਹਾਂ ਨਾਲ ਬਰਫ ਦੀ ਖੇਡ ਹੈ। ਇਸ ਵਿੱਚ ਪੱਥਰ ਨੂੰ ਸਲਾਈਡ ਕਰਦੇ ਹੋਏ ਇਕ ਨਿਰਧਾਰਿਤ ਗੋਲੇ ‘ਚ ਪਹੁੰਚਾਇਆ ਜਾਂਦਾ ਹੈ। ਇਸ ‘ਚ ਇਕ ਖਿਡਾਰੀ ਦੌੜ ਕੇ ਪੱਥਰ ਸੁੱਟਦਾ ਹੈ ਜਦਕਿ ਨੇੜੇ ਖੜ੍ਹੇ 2 ਖਿਡਾਰੀ ਅੱਗੇ ਦੀ ਬਰਫ ਨੂੰ ਘਿਸਾ – ਘਿਸਾ ਕੇ ਪੱਥਰ ਨੂੰ ਤੇਜ਼ੀ ਨਾਲ ਅੱਗੇ ਵਧਣ ‘ਚ ਮਦਦ ਕਰਦੇ ਹਨ।
‘ਸਕੇਲਟਨ’ (Skeleton) ਖੇਡ :
ਇਸ ਖੇਡ ਵਿਚ ਬਰਫ ‘ਤੇ ਤਿਲਕਣਾ ਹੁੰਦਾ ਹੈ। ਇਸ ‘ਚ ਖਿਡਾਰੀ ਬਰਫ ਨਾਲ ਬਣੇ ਰਸਤੇ ਤੇ ਤੇਜ਼ੀ ਨਾਲ ਤਿਲਕਦੇ ਹੋਏ ਆਖਰੀ ਬਿੰਦੂ ਤੱਕ ਪਹੁੰਚਦਾ ਹੈ।
ਦੇਖਣ ‘ਚ ਇਹ ਕਾਫੀ ਡਰਾਉਣਾ ਲੱਗਦਾ ਹੈ ਕਿਉਂਕਿ ਤਿਲਕਦੇ ਹੋਏ ਖਿਡਾਰੀ ਦਾ ਸਿਰ ਸਾਹਮਣੇ ਵੱਲ ਹੁੰਦਾ ਹੈ। ਇਸ ਖੇਡ ਦੌਰਾਨ ਖਿਡਾਰੀ ਹੱਥ ਦੀ ਵਰਤੋਂ ਵੀ ਨਹੀਂ ਕਰ ਸਕਦਾ।
‘ਅਲਪਾਇਨ ਸਕੀਇੰਗ’ (Alpine Skiing) ਖੇਡ :
ਇਹ ਖੇਡ ਸਭ ਤੋਂ ਮਨਪਸੰਦ ਖੇਡਾਂ ‘ਚੋਂ ਇਕ ਹੈ। ਇਹ ਰਵਾਇਤੀ ਸਕੀਇੰਗ ਨਾਲੋਂ ਥੋੜ੍ਹਾ ਵੱਖਰਾ ਹੁੰਦਾ ਹੈ। ਇਸ ਖੇਡ ਵਿਚ ਪੈਰਾਂ ਨੂੰ ਫਿਕਸ ਰੱਖਣਾ ਹੁੰਦਾ ਹੈ।
‘ਬੋਬ ਸਲੇਜ’ (Bobsleigh) ਖੇਡ :
ਇਹ ਇਕ ਬਰਫ ਨਾਲ ਬਣੇ ਤੰਗ, ਘੁਮਾਅਦਰ ਟ੍ਰੈੱਕ ਤੇ ਬੇਪਹੀਆਂ ਦੀ ਗੱਡੀ ‘ਚ ਰੇਸ ਲਗਾਉਣ ਦੀ ਖੇਡ ਹੈ। ਇਹ ਪੂਰੀ ਰੋਮਾਂਚਕ ਖੇਡ ਹੈ, ਕਿਉਂਕਿ ਇਸ ‘ਚ ਗਤੀ ਬਹੁਤ ਤੇਜ਼ ਹੋ ਜਾਂਦੀ ਹੈ।
‘ਫਿਗਰ ਸਕੇਟਿੰਗ’ (Figure Skating) ਖੇਡ :
ਇਸ ‘ਚ ਸਕੇਟ ਪਹਿਨ ਕੇ ਬਰਫ ‘ਤੇ ਕਲਾਬਾਜੀਆ ਦਿਖਾਈਆਂ ਜਾਂਦੀਆਂ ਹਨ। ਇਹ ਖੇਡ ਕਾਫੀ ਮਿਹਨਤ ਵਾਲੀ ਹੈ, ਜਿਸ ‘ਚ ਕਾਫੀ ਉੱਛਲ – ਕੂਦ ਦੀ ਲੋੜ ਪੈਂਦੀ ਹੈ।
‘ਆਈਸ ਹਾਕੀ’ ( Ice Hockey) ਖੇਡ :
ਇਹ ਆਮ ਹਾਕੀ ਵਾਂਗ ਖੇਡੀ ਜਾਂਦੀ ਹੈ ਪਰ ਬਰਫ ‘ਤੇ। ਇਸ ‘ਚ ਵੀ ਸਟਿਕ ਹੁੰਦੀ ਹੈ ਪਰ ਇਸ ‘ਚ ਗੋਲ ‘ਚ ਪਾਉਣ ਲਈ ਗੇਂਦ ਦੇ ਬਦਲੇ ਚਪਟੀ ਰਬੜ ਹੁੰਦੀ ਹੈ ਜਿਸ ਨੂੰ ‘ਪੁਕ’ ਕਹਿੰਦੇ ਹਨ।
Loading Likes...