ਪੁਦੀਨੇ ਨਾਲ ਨਿਖਾਰੋ ਸੁੰਦਰਤਾ/ Refine beauty with mint

ਪੁਦੀਨੇ ਨਾਲ ਨਿਖਾਰੋ ਸੁੰਦਰਤਾ/ Refine beauty with mint

ਗਰਮੀਆਂ ਦਾ ਮੌਸਮ ਵਿੱਚ ਸਰੀਰ ਨੂੰ ਠੰਡਕ ਅਤੇ ਤਾਜ਼ਗੀ ਦਾ ਅਹਿਸਾਸ ਦਵਾਉਣ ਲਈ ਪੁਦੀਨਾ ਇੱਕ ਬਹੁਤ ਵਧੀਆ ਵਿਕਲਪ ਹੁੰਦਾ ਹੈ। ਪਰ ਸਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਪੁਦੀਨਾ ਤੁਹਾਡੀ ਬਿਊਟੀ ਕੇਅਰ ਰੁਟੀਨ ਦਾ ਵੀ ਹਿੱਸਾ ਬਣ ਸਕਦਾ ਹੈ? ਇਸ ਨਾਲ ਸਕਿਨ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਸ ਵਿਚ ਸੈਲਿਸੇਲਿਕ ਐਸਿਡ ਅਤੇ ਵਿਟਾਮਿਨ’ ਏ’ ਪਾਏ ਜਾਂਦੇ ਹਨ, ਇਸ ਵਿਚ ਮੌਜੂਦ ਐਂਟੀਬੈਕਟੀਰੀਅਲ ਗੁਣ ਮੁਹਾਸੇ ਠੀਕ ਕਰਦੇ ਹਨ। ਇਹ ਸਕਿਨ ਨੂੰ ਨੈਚੁਰਲ ਤਰੀਕੇ ਨਾਲ ਹਾਈਡ੍ਰੇਟ ਅਤੇ ਟੋਨ ਕਰਨ ਵਿਚ ਵੀ ਮਦਦ ਕਰ ਸਕਦੇ ਹਨ। ਇਸੇ ਲਈ ਅੱਜ ਅਸੀਂ ਅੱਜ ਦੇ ਵਿਸ਼ੇ ‘ਪੁਦੀਨੇ ਨਾਲ ਨਿਖਾਰੋ ਸੁੰਦਰਤਾ/ Refine beauty with mint‘ ਤੇ ਚਰਚਾ ਕਰਾਂਗੇ ਤਾਂ ਜੋ ਤੁਸੀਂ ਵੀ ਗਰਮੀਆਂ ਦੇ ਮੌਸਮ ਵਿਚ ਆਪਣੀ ਸਕਿਨ ਨੂੰ ਟੋਨ ਕਰ ਸਕੋ। ਇਸੇ ਲਈ ਅੱਜ ਅਸੀਂ ਇਸ ਨਾਲ ਬਣੇ ਤਿੰਨ ਫੇਸ ਪੈਕ ਦੀ ਚਰਚਾ ਕਰਾਂਗੇ।

ਪੁਦੀਨਾ ਅਤੇ ਖੀਰੇ ਨਾਲ ਬਣਾਓ ਫੇਸ ਪੈਕ/ Make a face pack with mint and cucumber

ਗਰਮੀਆਂ ਵਿਚ ਪੁਦੀਨਾ ਅਤੇ ਖੀਰਾ ਕਿੰਨਾ ਫਾਇਦੇਮੰਦ ਹੁੰਦਾ ਹੈ, ਇਸ ਨਾਲ ਹਰ ਕੋਈ ਜਾਣੂ ਹੈ। ਇਸਦੇ ਸਕਿਨ ਪੈਕ ਨਾਲ ਸਕਿਨ ਤੇ ਚਮਕ ਅਤੇ ਸਕਿਨ ਗਲੋਇੰਗ ਵੀ ਨਜ਼ਰ ਆਉਂਦੀ ਹੈ।

ਪੁਦੀਨਾ ਅਤੇ ਖੀਰੇ ਦਾ ਫੇਸ ਬਣਾਉਣਾ/ Making a mint and cucumber face :

ਇਸ ਲਈ ਤੁਸੀਂ ਤਾਜ਼ੇ ਪੁਦੀਨੇ ਦੀਆਂ ਪੱਤੀਆਂ ਲਓ। ਅੱਧਾ ਖੀਰਾ ਲਓ। ਖੀਰੇ ਨੂੰ ਕੱਦੂਕਸ ਕਰ ਇਸ ਦਾ ਰਸ ਕੱਢ ਲਓ। ਹੁਣ ਖੀਰੇ ਦੇ ਰਸ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਗਰਾਇੰਡ ਕਰ ਲਓ। ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਤੇ ਗਰਦਨ ਤੇ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ।

ਪੁਦੀਨਾ, ਤੁਲਸੀ ਅਤੇ ਨਿੰਮ ਨਾਲ ਬਣਾਓ ਫੇਸ ਪੈਕ/ Make a face pack with mint, basil and neem

ਪੁਦੀਨਾ ਅਤੇ ਤੁਲਸੀ ਦਾ ਫੇਸ ਪੈਕ ਵੀ ਗਰਮੀਆਂ ਕਾਰਨ ਹੋਣ ਵਾਲੀਆਂ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ।

ਪੁਦੀਨਾ, ਤੁਲਸੀ ਅਤੇ ਨਿੰਮ ਨਾਲ ਬਣਾਓ ਫੇਸ ਪੈਕ ਬਣਾਉਣ ਦੀ ਵਿਧੀ / How to make a face pack with mint, basil and neem

ਇਸ ਦੇ ਲਈ ਤੁਸੀਂ ਪੁਦੀਨੇ, ਤੁਲਸੀ ਅਤੇ ਨਿੰਮ ਦੀਆਂ ਕੁਝ ਪੱਤੀਆਂ ਲਓ। ਇਨ੍ਹਾਂ ਸਾਰਿਆਂ ਨੂੰ ਮਿਕਸੀ ਵਿਚ ਪੀਸ ਲਓ। ਬਾਰੀਕ ਪੇਸਟ ਬਣ ਜਾਏ ਤਾਂ ਇਸ ਨੂੰ ਪੂਰੇ ਚਿਹਰੇ ਅਤੇ ਗਰਦਨ ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।

👉ਹੋਰ ਵੀ ਫੇਸ ਪੈਕ ਬਣਾਉਣਾ ਸਿੱਖਣ ਲਈ CLICK ਕਰੋ।👈

ਪੁਦੀਨਾ ਅਤੇ ਮੁਲਤਾਨੀ ਮਿੱਟੀ ਨਾਲ ਬਣਾਓ ਫੇਸ ਪੈਕ/ Make a face pack with mint and multani clay

ਗਰਮੀਆਂ ਵਿਚ ਅਕਸਰ ਲੋਕ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਗਾਉਂਦੇ ਹਨ। ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਤੁਸੀਂ ਪੁਦੀਨਾ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਤਿਆਰ ਕਰੋ। ਇਹ ਤੁਹਾਡੀ ਸਕਿਨ ਨੂੰ ਫ੍ਰੇੱਸ਼&& ਬਣਾਏਗਾ, ਸਕਿਨ ਤੋਂ ਵਾਧੂ ਆਇਲ ਕੱਢੇਗਾ।

ਪੁਦੀਨਾ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਬਣਾਉਣ ਦੀ ਵਿਧੀ/ How to make face pack of mint and multani clay

ਪੁਦੀਨਾ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਪੁਦੀਨੇ ਦੀ ਪੱਤੀਆਂ ਨੂੰ ਪੀਸ ਲਓ। ਇਸ ਵਿਚ ਇਕ ਚੱਮਚ ਮੁਲਤਾਨੀ ਮਿੱਟੀ ਮਿਲਾਓ। ਇਸ ਵਿਚ ਇਕ ਚੱਮਚ ਸ਼ਹਿਦ ਜਾਂ ਦਹੀਂ ਮਿਲਾ ਲਓ। ਹੁਣ ਇਹ ਪੇਸਟ ਆਪਣੇ ਪੂਰੇ ਚਿਹਰੇ ਤੇ ਲਗਾਓ। 20 ਮਿੰਟਾਂ ਬਾਅਦ ਸਕਿਨ ਨੂੰ ਸਾਫ ਕਰ ਲਓ।

ਇਸ ਪੈਕ ਨੂੰ ਲਗਾਉਣ ਨਾਲ ਸਕਿਨ ਚਮਕਦਾਰ ਬਣਦੀ ਹੈ। ਪਸੀਨੇ ਕਾਰਨ ਹੋਣ ਵਾਲੀ ਚਿਪਚਿਪਾਹਟ ਵੀ ਨਿਕਲ ਜਾਂਦੀ ਹੈ ਅਤੇ ਸਕਿਨ ਨੂੰ ਠੰਡਕ ਵੀ ਮਿਲਦੀ ਹੈ।

Loading Likes...

Leave a Reply

Your email address will not be published. Required fields are marked *