ਚਟਨੀ ਦੀਆਂ ਕਿਸਮਾਂ/ Types of Chutney

ਚਟਨੀ ਦੀਆਂ ਕਿਸਮਾਂ/ Types of Chutney

ਚਟਨੀ ਦੇ ਸੇਵਨ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਅੱਜ ਅਸੀਂ ਵੱਖ – ਵੱਖ ਤਰ੍ਹਾਂ ਦੀਆਂ ਚਟਨੀਆਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਚਰਚਾ ਕਰਾਂਗੇ। ਚਟਨੀ ਸਾਡੇ ਭੋਜਨ ਨੂੰ ਹੋਰ ਜ਼ਿਆਦਾ ਸਵਾਦ ਤਾਂ ਬਣਾ ਹੀ ਦਿੰਦੀ ਹੈ, ਇਸਦੇ ਨਾਲ ਹੀ ਸਾਨੂੰ ਅਨੇਕਾਂ ਫਾਇਦੇ ਵੀ ਕਰਦੀ ਹੈ। ਅੱਜ ਅਸੀਂ ਇਹਨਾਂ ਗੱਲਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਅੱਜ ਦੇ ਵਿਸ਼ੇ’ ਚਟਨੀ ਦੀਆਂ ਕਿਸਮਾਂ/ Types of Chutney ਤੇ ਚਰਚਾ ਕਰਾਂਗੇ।

ਕੱਚੇ ਅੰਬ ਦੀ ਚਟਨੀ ਬਣਾਉਣਾ ਅਤੇ ਇਸ ਦੇ ਫਾਇਦੇ/ Making raw mango chutney and its benefits

ਗਰਮੀਆਂ ਵਿਚ ਕੱਚਾ ਅੰਬ ਕਾਫੀ ਉਪਲਬਧ ਹੁੰਦਾ ਹੈ, ਜੇਕਰ ਤੁਸੀਂ ਕੱਚੇ ਅੰਬ ਦੀ ਚਟਨੀ ਦਾ ਸੇਵਨ ਕਰਦੇ ਹੋ ਤਾਂ ਇਹ ਸਵਾਦ ਵਿਚ ਤਾਂ ਚੰਗੀ ਲਗਦੀ ਹੀ ਹੈ, ਇਸ ਦੀ ਵਰਤੋਂ ਨਾਲ ਪਾਣੀ ਦੀ ਕਮੀ ਨਹੀਂ ਹੋਵੇਗੀ। ਅੰਬ ਦੀ ਚਟਨੀ ਪਾਚਨ ਲਈ ਲਾਹੇਵੰਦ ਹੁੰਦੀ ਹੈ ਅਤੇ ਢਿੱਡ ਨਾਲ ਸਬੰਧਿਤ ਰੋਗਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ।

ਪੁਦੀਨਾ ਅਤੇ ਹਰੇ ਧਨੀਆ ਦੀ ਚਟਨੀ ਦੇ ਫਾਇਦੇ/ Benefits of mint and green coriander chutney

  • ਪੁਦੀਨਾ ਅਤੇ ਹਰੇ ਧਨੀਆ ਦੀ ਚਟਨੀ ਖਾਣ ਵਿੱਚ ਬਹੁਤ ਸੁਆਦ ਲਗਦੀ ਹੈ ਅਤੇ ਪੁਦੀਨਾ ਸਰੀਰ ਨੂੰ ਠੰਡਾ ਬਣਾਏ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ।
  • ਗਰਮੀਆਂ ਵਿਚ  ਪਾਣੀ ਦੀ ਕਮੀ ਨਹੀਂ ਹੋਵੇਗੀ।
  • ਢਿੱਡ ਠੀਕ ਰਹੇਗਾ ਅਤੇ ਪਾਚਨ ਵੀ ਦਰੁਸਤ ਰਹੇਗਾ।

ਨਾਰੀਅਲ, ਪੁਦੀਨਾ ਅਤੇ ਧਨੀਆ ਪੱਤੀ ਦੀ ਚਟਨੀ ਬਣਾਉਣਾ ਅਤੇ ਇਸ ਦੇ ਫਾਇਦੇ ਫਾਇਦੇ/ Making coconut, mint and coriander leaf chutney and its benefits

  • ਇਸ ਦੇ ਸੇਵਨ ਨਾਲ ਤੁਸੀਂ ਖੁਦ ਨੂੰ ਅੰਦਰੂਨੀ ਰੂਪ ਨਾਲ ਠੰਡਾ ਰੱਖ ਸਕਦੇ ਹੋ।
  • ਪਾਚਨ ਲਈ ਇਸ ਦੇ ਬਹੁਤ ਸਾਰੇ ਫਾਇਦੇ ਹੁੁੰਦੇ ਹਨ।
  • ਧਨੀਆ ਪੱਤੀ ਦਾ ਇਸ ਤਰ੍ਹਾਂ ਨਾਲ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ।

ਧਨੀਏ ਦੀ ਚਟਨੀ ਬਣਾਉਣਾ/ Making of Coriander Chutney

ਗਰਮੀ ਦੌਰਾਨ ਜੇਕਰ ਤੁਸੀਂ ਧਨੀਆ ਪੱਤੇ ਦੀ ਚਟਨੀ ਨਹੀਂ ਖਾਧੀ ਹੋਵੇਗੀ ਤਾਂ ਤੁਹਾਡਾ ਭੋਜਨ ਇਸ ਸੁਆਦ ਭਰੀ ਚਟਨੀ ਬਿਨਾਂ ਅਧੂਰਾ ਹੈ।

ਇਹ ਧਨੀਆ ਅਤੇ ਉਸ ਵਿਚ ਟਮਾਟਰ ਪਾ ਕੇ ਤਿਆਰ ਹੁੰਦੀ ਹੈ। ਧਨੀਏ ਦੀ ਇਹ ਚਟਨੀ ਖਾਣ ਵਿੱਚ ਜਿੰਨੀ ਸੁਆਦ ਹੋਵੇਗੀ, ਓਨੇ ਹੀ ਇਸ ਦੇ ਫਾਇਦੇ ਵੇਖਣ ਨੂੰ ਮਿਲਦੇ ਹਨ।

ਲੌਕੀ (ਘੀਆ) ਦੀ ਚਟਨੀ ਬਣਾਉਣਾ/ Making of Gourd (Ghia) Chutney

ਲੌਕੀ ਦੀ ਚਟਨੀ ਜਿਥੇ ਸਿਹਤ ਲਈ ਲਾਹੇਵੰਦ ਹੈ, ਉਥੇ ਹੀ ਇਸ ਦਾ ਜ਼ਾਇਕਾ ਬੱਚਿਆਂ ਨੂੰ ਵੀ ਪਸੰਦ ਆਉਂਦਾ ਹੈ।

ਇਸ ਨੂੰ ਬਣਾਉਣ ਲਈ ਇਸ ਦੇ ਛੋਟੇ – ਛੋਟੇ ਟੁਕੜੇ ਕੱਟ ਕੇ ਜੀਰਾ, ਮਿਰਚ, ਹਲਦੀ ਆਦਿ ਦਾ ਤੜਕਾ ਲਗਾ ਲਓ ਅਤੇ ਜਦੋਂ ਇਹ ਲੌਕੀ ਪੱਕ ਜਾਏ ਤਾਂ ਇਸ ਨੂੰ ਮਿਕਸਰ ‘ਚ ਗ੍ਰਾਈਂਡ ਕਰ ਲਓ ਅਤੇ ਇਸ ਵਿਚ ਹਰਾ ਧਨੀਆ, ਹਰੀ ਮਿਰਚ ਅਤੇ ਢੇਰ ਸਾਰਾ ਪੁਦੀਨਾ ਪਾ ਕੇ ਪੋਸ਼ਟਿਕ ਚਟਨੀ ਤਿਆਰ ਕਰ ਕੀਤੀ ਜਾ ਸਕਦੀ ਹੈ।

ਕਿਸ਼ਮਿਸ਼ ਦੀ ਚਟਨੀ ਬਣਾਉਣਾ/ Making of Raisin Chutney

ਕਿਸ਼ਮਿਸ਼ ਦੀ ਚਟਨੀ ਬਣਾਉਣ ਲਈ ਕਿਸ਼ਮਿਸ਼ ਨੂੰ ਧੋ ਕੇ ਇਕ ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖ ਦਿਓ। ਕਿਸ਼ਮਿਸ਼ ਨੂੰ ਨਿਚੋੜ ਕੇ ਮਿਕਸੀ ਜਾਰ ਵਿਚ ਪਾਓ, ਨਾਲ ਹੀ ਬਾਕੀ ਦਾ ਸਾਰਾ ਸਮਾਨ ਹਰੀ ਮਿਰਚ, ਅਦਰਕ, ਲਸਣ, ਨਮਕ, ਟਮਾਟਰ ਅਤੇ ਨਿੰਬੂ ਦਾ ਰਸ ਮਿਲਾ ਕੇ ਸਵਾਦੀ ਚਟਨੀ ਤਿਆਰ ਕਰੋ। ਕਿਸ਼ਮਿਸ਼ ਦੀ ਚਟਨੀ ਨੂੰ ਰੋਟੀ, ਸਮੋਸਾ, ਪਕੌੜਾ ਆਦਿ ਨਾਲ ਖਾਧਾ ਜਾਂਦਾ ਹੈ।

ਕਾਜੂ ਦੀ ਚਟਨੀ ਬਣਾਉਣਾ/ Making cashew sauce

ਸਵੇਰ ਦੇ ਸਮੇਂ ਤੁਹਾਡੇ ਘਰ ਵਿਚ ਡੋਸਾ, ਇਡਲੀ ਜਾਂ ਪਰੌਂਠਾ ਨਾਸ਼ਤੇ ਵਿਚ ਬਣਾਇਆ ਜਾਂਦਾ ਹੈ ਤਾਂ ਤੁਸੀਂ ਉਸ ਨਾਲ ਕਾਜੂ ਦੀ ਚਟਨੀ ਬਣਾ ਸਕਦੇ ਹੋ।

👉ਜਾਣੋ ਕਿ ਕਿਵੇਂ ਘਟਾਇਆ ਜਾ ਸਕਦਾ ਹੈ ਭਾਰ।👈

ਕਾਜੂ ਦੀ ਚਟਨੀ ਮਿੱਠੀ ਬਣਾਉਣੀ ਹੋਵੇ ਤਾਂ  ਇਸ ਵਿਚ ਇਮਲੀ ਜਾਂ ਗੁੜ ਦੀ ਵਰਤੋਂ ਕਰ ਸਕਦੇ ਹੋ।

ਇਕ ਪੈਨ ਲਓ, ਜਦੋਂ ਉਹ ਗਰਮ ਹੋ ਜਾਵੇ ਉਦੋਂ ਇਸ ਵਿਚ ਨਾਰੀਅਲ ਤੇਲ ਪਾ ਕੇ ਗਰਮ ਕਰੋ। ਫਿਰ ਉਸ ਵਿਚ ਕਾਜੂ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਸੇਕੋ। ਹੁਣ ਉਸ ਪੈਨ ਵਿਚ ਸੁੱਕੀ ਲਾਲ ਮਿਰਚ ਪਾਓ ਅਤੇ ਫਰਾਈ ਕਰੋ। ਹੁਣ ਮਿਕਸਰ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ (ਪਿਆਜ਼, ਇਮਲੀ ਅਤੇ ਨਮਕ) ਨੂੰ ਪੀਸ ਲਓ। ਪੇਸਟ ਵਿਚ ਥੋੜ੍ਹਾ ਪਾਣੀ ਵੀ ਮਿਲਾ ਸਕਦੇ ਹੋ। ਤੁਹਾਡੀ ਕਾਜੂ ਚਟਨੀ ਖਾਣ ਲਈ ਬਿਲਕੁਲ ਤਿਆਰ ਹੈ।

ਅਨਾਰਦਾਨਾ ਦੀ ਚਟਨੀ ਬਣਾਉਣਾ ਅਤੇ ਇਸਦੇ ਫ਼ਾਇਦੇ/ Making anardana chutney and its benefits

ਅਨਾਰਦਾਨਾ ਦੀ ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ ਅਨਾਰ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਛਿੱਲ ਕੇ ਦਾਣੇ ਕੱਢ ਲਓ। ਇਸ ਦੇ ਬਾਅਦ ਪੁਦੀਨੇ ਦੇ ਪੱਤਿਆਂ ਨੂੰ ਤੋੜ ਕੇ ਚੰਗੀ ਤਰ੍ਹਾਂ ਧੋ ਲਓ ਅਤੇ ਹੁਣ ਇਕ ਮਿਕਸਰ ਦੇ ਵਿਚ ਅਨਾਰ ਦੇ ਦਾਣੇ ਅਤੇ ਪੁਦੀਨੇ ਦੇ ਪੱਤੇ ਪਾ ਦਿਓ ਅਤੇ ਇਸ ਨੂੰ ਪੀਸ ਲਓ। ਫਿਰ ਇਸ ਵਿਚ ਸਾਰੇ ਮਸਾਲੇ ਜਿਵੇਂ ਨਮਕ, ਲਸਣ, ਪਾਣੀ ਆਦਿ ਵੀ ਪਾ ਦਿਓ ਅਤੇ ਇਸ ਨੂੰ ਪੀਸ ਲਓ। ਤੁਸੀਂ ਇਸ ਨੂੰ ਚਾਵਲ ਦੇ ਨਾਲ ਸਰਵ ਕਰ ਸਕਦੇ ਹੋ।

ਮੂੰਗਫਲੀ ਦੀ ਚਟਨੀ ਬਣਾਉਣਾ/ Making peanut chutney

ਮੂੰਗਫਲੀ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਡਾਕਟਰ ਵੀ ਇਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ।

ਹਰੇ ਪਿਆਜ਼ ਦੀ ਚਟਨੀ ਬਣਾਉਣਾ/ Making green onion chutney

ਹਰੇ ਪਿਆਜ਼ ਵਿਚ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਸੁਆਦੀ ਚਟਨੀ ਨੂੰ ਹਰੇ ਪਿਆਜ਼, ਅਦਰਕ, ਲਸਣ ਅਤੇ ਕਾਲੇ ਨਮਕ ਨਾਲ ਬਣਾਇਆ ਜਾਵੇ ਤਾਂ ਇਹ ਸੁਆਦੀ ਤੇ ਚਟਪਟੀ ਲਗਦੀ ਹੈ। ਇਸ ਨੂੰ ਮੇਥੀ ਦੇ ਪਰੌਂਠੇ ਅਤੇ ਕਿਸੇ ਵੀ ਤਰ੍ਹਾਂ ਦੇ ਪਕੌੜਿਆਂ ਨਾਲ ਖਾਧਾ ਜਾ ਸਕਦਾ ਹੈ।

ਇਸ ਨੂੰ ਬਨਾਉਣ ਲਈ ਸਭ ਤੋਂ ਪਹਿਲਾਂ ਧਨੀਆ ਅਤੇ ਹਰੇ ਪਿਆਜ਼ ਦੇ ਪੱਤੇ ਨੂੰ ਪਾਣੀ ਨਾਲ ਧੋ ਲਓ ਅਤੇ ਹਰੀ ਮਿਰਚ ਕੱਟ ਲਓ ਅਤੇ ਲਸਣ, ਅਦਰਕ ਛਿੱਲ ਲਓ। ਹੁਣ ਮਿਕਸਰ ਦੇ ਜਾਰ ਵਿਚ ਕੱਟਿਆ ਹੋਇਆ ਧਨੀਆ, ਕੱਟਿਆ ਹਰਾ ਪਿਆਜ਼, ਕੱਟੀ ਹਰੀ ਮਿਰਚ, ਅਦਰਕ, ਲਸਣ, ਜੀਰਾ, ਕਾਲਾ ਨਮਕ ਅਤੇ ਨਮਕ ਪਾਓ ਅਤੇ ਥੋੜ੍ਹਾ ਪਾਣੀ ਪਾ ਕੇ ਬਰੀਕ ਪੀਸ ਲਓ। ਹੁਣ ਚਟਨੀ ਬਾਊਲ ਵਿਚ ਕੱਢ ਲਓ ਅਤੇ ਨਿੰਬੂ ਦਾ ਰਸ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।

ਚਟਨੀ ਨੂੰ ਵਰਤਦੇ ਸਮੇਂ ਸਾਵਧਾਨੀ/ Caution when using the sauce

ਧਿਆਨ ਰੱਖੋ ਕਿ ਜ਼ਿਆਦਾ ਮਾਤਰਾ ਵਿਚ ਚਟਨੀ ਦਾ ਸੇਵਨ ਵੀ ਸਹੀ ਨਹੀਂ ਹੁੰਦਾ, ਕਿਉਂਕਿ ਚਟਨੀ ਵਿਚ ਜੋ ਨਮਕ ਪਾਉਂਦੇ ਹਾਂ, ਉਹ ਹਾਈ ਬੀ. ਪੀ. ਦੇ ਮਰੀਜ਼ਾਂ ਲਈ ਹਾਨੀਕਾਰਕ ਹੁੰਦਾ ਹੈ।

Loading Likes...

Leave a Reply

Your email address will not be published. Required fields are marked *