ਪੰਜਾਬ ਦੀਆਂ ਲੋਕ – ਖੇਡਾਂ/ Folk Sports of Punjab
ਖੇਡਾਂ ਦਾ ਮਹੱਤਵ/ Importance of sports :
ਖੇਡਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੀਆਂ ਹਨ। ਖੇਡਾਂ ਨਾਲ ਮਾਨਸਿਕ ਤੇ ਸਰੀਰਕ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ। ਸਿੱਖਿਆ ਦਾ ਮੁੱਖ ਉਦੇਸ਼ ਵੀ ਮਨੁੱਖੀ ਜੀਵਨ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਕਾਰਨ ਹੀ ਸਕੂਲਾਂ ਤੇ ਕਾਲਜਾਂ ਵਿੱਚ ਸਿੱਖਿਆ ਦੇ ਨਾਲ – ਨਾਲ ਖੇਡਾਂ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਸਕੂਲੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾ ਛੋਟੇ ਬੱਚਿਆਂ ਲਈ ਖੇਡ ਸਕੂਲ ਖੁੱਲ੍ਹ ਚੁੱਕੇ ਹਨ। ਮੁੰਡੇ – ਕੁੜੀਆਂ ਦਾ ਬਾਲਪਣ ਖੇਡਾਂ ਵਿੱਚ ਹੀ ਬੀਤਦਾ ਹੈ। ਜੁਆਨੀ ਦੀ ਉਮਰ ਵਿੱਚ ਖੇਡਾਂ ਲਈ ਵਿਸ਼ੇਸ਼ ਉਤਸ਼ਾਹ ਦੀ ਸਥਿਤੀ ਹੁੰਦੀ ਹੈ। ਬਿਰਧ ਅਵਸਥਾ ਦੇ ਬੰਦੇ ਵੀ ਵਿਹਲ ਦਾ ਸਮਾਂ ਬਿਤਾਉਣ ਲਈ ਖੇਡਾਂ ਖੇਡ ਕੇ ਮਨੋਰੰਜਨ ਕਰਦੇ ਹਨ। ਅੱਜ ਅਸੀਂ ਪੰਜਾਬ ਦੀਆਂ ਲੋਕ – ਖੇਡਾਂ/ Folk Sports of Punjab ਤੇ ਹੀ ਚਰਚਾ ਕਰਾਂਗੇ।
ਸੌਖੀ ਤਰ੍ਹਾਂ ਪ੍ਰਾਪਤ ਖੇਡ ਸਮੱਗਰੀ/ Easily obtainable game content :
ਉਮਰ ਤੇ ਲਿੰਗ ਅਧਾਰ ‘ਤੇ ਖੇਡਾਂ/ Games based on age and gender :
ਲੋਕ ਖੇਡਾਂ ਉਮਰ ਤੇ ਲਿੰਗ ਅਧਾਰ ਤੇ ਵੱਖੋ – ਵੱਖਰੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਨਿੱਕੇ ਬੱਚਿਆਂ ਦੀ ਖੇਡ ਆਕੜ ਬਾਕੜ, ਲਾਟੂ, ਭੰਬੀਰੀਆਂ ਚਲਾਉਣਾ, ਗੁਲੇਲ ਨਾਲ ਨਿਸ਼ਾਨਾ ਲਾਉਣਾ ਅਤੇ ਕੁੜੀਆਂ ਦੁਆਰਾ ਆਕਾਰਤਮਿਕ ਨਮੂਨੇ ਬਣਾਉਣੇ, ਗੁੱਡੀਆਂ ਪਟੋਲੇ, ਗੁੱਡੀ ਫੂਕਣ ਅਤੇ ਕਿੱਕਲੀ ਪਾਉਣਾ ਆਦਿ ਖੇਡਾਂ ਹਨ। ਨੌਜਵਾਨਾਂ ਲਈ ਜ਼ੋਰ ਅਜਮਾਉਣ ਵਾਲੀਆਂ ਖੇਡਾਂ ਹਨ :ਜਿਵੇਂ – ਕੁਸ਼ਤੀ, ਕੱਬਡੀ, ਮੂੰਗਲੀਆਂ ਫੇਰਨੀਆਂ, ਬੋਰੀ ਜਾਂ ਮੁਗਦਰ ਚੁੱਕਣੇ ਅਤੇ ਛਾਲਾਂ ਮਾਰਨੀਆਂ। ਬਜ਼ੁਰਗਾਂ ਲਈ ਤਾਸ਼ ਖੇਡਣਾ, ਚੌਪਟ, ਸ਼ਤਰੰਜ ਆਦਿ ਖੇਡਾਂ ਹਨ। ਕੁੜੀਆਂ ਲਈ ਰੱਸੀ ਟੱਪਣਾ, ਕੋਟਲਾ ਛਪਾਕੀ, ਗੁੱਡੀ ਫੂਕਣੀ, ਗੀਟੇ, ਕਿੱਕਲੀ ਆਦਿ ਹਨ।
ਪੰਜਾਬੀ ਵਿਚ ਹੋਰ ਵੀ ਪੋਸਟਾਂ ਪੜ੍ਹਨ ਲਈ ਇੱਥੇ 👉 Click ਕਰੋ।
ਪੰਜਾਬ ਦੀਆਂ ਕੁਝ ਮੁੱਖ ਲੋਕ ਖੇਡਾਂ/ Some of the main folk sports of Punjab :
1. ਰੱਸਾਕਸ਼ੀ/ Rope Pulling :
ਰੱਸਾਕਸ਼ੀ ਵਿੱਚ ਵੱਡਾ ਜਿਹਾ ਮੋਟਾ ਰੱਸਾ ਲਿਆ ਜਾਂਦਾ ਹੈ। ਅੱਧੇ ਖਿਡਾਰੀ ਰਸੇ ਦੇ ਇੱਕ ਪਾਸੇ ਤੇ ਅੱਧੇ ਦੂਜੇ ਪਾਸੇ ਆਹਮਣੇ – ਸਾਹਮਣੇ ਮੂੰਹ ਕਰਕੇ ਰੱਸਾ ਆਪਣੇ ਵੱਲ ਨੂੰ ਖਿੱਚਦੇ ਹਨ। ਜਿਹੜੇ ਖਿਡਾਰੀ ਰੱਸਾ ਆਪਣੇ ਵੱਲ ਖਿੱਚ ਲੈਣ, ਉਸ ਜਿੱਤਦੇ ਹਨ।
2. ਕਬੱਡੀ/ kabaddi :
ਕਬੱਡੀ ਨਿੱਕੇ ਬੱਚਿਆਂ ਤੋਂ ਲੈ ਕੇ ਅੱਧਖੜ ਉਮਰ ਤੱਕ ਦੇ ਮਰਦਾਂ ਵੱਲੋਂ ਪੂਰੇ ਸ਼ੌਂਕ ਨਾਲ ਖੇਡੀ ਜਾਣ ਵਾਲੀ ਖੇਡ ਹੈ। ਕਬੱਡੀ ਵਿੱਚ ਦੋਵਾਂ ਪਾਸੇ ਦੇ ਖਿਡਾਰੀਆਂ ਦੀ ਗਿਣਤੀ ਬਰਾਬਰ ਹੁੰਦੀ ਹੈ। ਇੱਕ ਪਾਸੇ ਦਾ ਇੱਕ ਖਿਡਾਰੀ ਕਬੱਡੀ – ਕਬੱਡੀ ਕਹਿੰਦਾ ਹੋਇਆ ਦੂਜੀ ਟੀਮ ਦੇ ਖਿਡਾਰੀਆਂ ਨੂੰ ਛੂਹਣ ਲਈ ਜਾਂਦਾ ਹੈ ਅਤੇ ਉਹ ਅੱਗੇ ਹੋ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਕਬੱਡੀ – ਕਬੱਡੀ ਕਰਨ ਵਾਲਾ ਖਿਡਾਰੀ ਜੇ ਦੂਜੀ ਟੀਮ ਦੇ ਖਿਡਾਰੀ ਨੂੰ ਛੂਹ ਲਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ ਤੇ ਜੇ ਉਸਦਾ ਵਾਪਸ ਆਉਂਦੇ ਸਮੇਂ ਦਮ ਟੁੱਟ ਜਾਵੇ ਤੇ ਦੂਜੀ ਟੀਮ ਦਾ ਖਿਡਾਰੀ ਨਿਸ਼ਾਨ ਤੇ ਪਹਿਲਾਂ ਹੀ ਉਸਨੂੰ ਹੱਥਲਾ ਦੇਵੇ ਤਾਂ ਵੀ ਉਹ ਹਾਰ ਗਿਆ ਸਮਝਿਆ ਜਾਂਦਾ ਹੈ।
3. ਕੋਟਲਾ ਛਪਾਕੀ/ Kotla Chapaakki :
ਕੋਟਲਾ ਛਪਾਕੀ ਖੇਡ ਬੜੀ ਦਿਲਚਸਪ ਖੇਡ ਹੈ। ਇਸ ਖੇਡ ਵਿੱਚ ਖਿਡਾਰੀ ਗੋਲ ਚੱਕਰ ਬਣਾ ਕੇ ਬੈਠਦੇ ਹਨ ਤੇ ਆਪਣੇ – ਆਪਣੇ ਸਿਰ ਨੀਵੇਂ ਕਰ ਲੈਂਦੇ ਹਨ। ਫਿਰ ਇੱਕ ਖਿਡਾਰੀ ਹੱਥ ਵਿੱਚ ਕੱਪੜੇ ਦਾ ਬਣਾਇਆ ਕੋਹੜਾ ਫੜ ਕੇ ਖਿਡਾਰੀਆਂ ਦੇ ਚਾਰ – ਚੁਫੇਰੇ ਘੁੰਮਦਾ ਹੈ ਤੇ ਘੁੰਮਦੇ ਹੋਏ ਉਹ ਇਹ ਬੋਲ ਵੀ ਬੋਲਦਾ ਹੈ “ਕੋਟਲਾ ਛਪਾਕੀ ਜੁੰਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਵੇਖੇ, ਉਸਦੀ ਸ਼ਾਮਤ ਆਈ ਹੈ, ਬੋਲਦੇ ਹੋਏ ਹੀ ਹੋਲੀ ਜਿਹੀ ਉਹ ਕੋਹਲਾ ਕਿਸੇ ਖਿਡਾਰੀ ਦੀ ਪਿੱਠ ਪਿੱਛੇ ਰੁੱਖ ਦਿੰਦਾ ਹੈ ਤੇ ਆਪ ਦੌੜ ਪੈਂਦਾ ਹੈ ਤੇ ਫਿਰ ਉਹ ਚੱਕਰ ਕੱਟਣ ਲੱਗ ਪੈਂਦਾ ਹੈ, ਜਿਸ ਪਿੱਛੇ ਕੋਹੜਾ ਰੱਖਿਆ ਹੁੰਦਾ ਹੈ। ਜੇ ਉਸਨੂੰ ਪਤਾ ਲੱਗ ਜਾਵੇ ਕਿ ਕੋਹੜਾ ਉਸ ਪਿੱਛੇ ਪਿਆ ਹੈ ਤਾਂ ਉਹ ਕੋਹੜਾ ਚੁੱਕ ਕੇ ਉਸਦੇ ਪਿੱਛੇ ਉਸਨੂੰ ਮਾਰਨ ਲਈ ਦੌੜਦਾ ਹੈ।
4. ਗੁੱਲੀ ਡੰਡੇ ਦੀ ਖੇਡ/ Gully Dandda game :
ਗੁੱਲੀ ਤੇ ਡੰਡੇ ਦੀ ਖੇਡ ਵਿੱਚ ਗੁੱਲੀ ਡੰਡਾ ਲੱਕੜ ਦੇ ਬਣੇ ਹੁੰਦੇ ਹਨ। ਗੁੱਲੀ ਨੂੰ ਸਿਰਿਆਂ ਤੋਂ ਤਿੱਖਾ ਕੀਤਾ ਜਾਂਦਾ ਹੈ। ਮੈਦਾਨ ਵਿੱਚ ਛੋਟਾ ਜਿਹਾ ਟੋਆ ਪੁੱਟ ਲਿਆ ਜਾਂਦਾ ਹੈ। ਖਿਡਾਰੀ ਦੋ ਲਾਈਨਾਂ ਵਿੱਚ ਵੰਡੇ ਜਾਂਦੇ ਹਨ। ਵਾਰੀ ਪੁੱਗਣ ਪਿੱਛੋਂ ਪਹਿਲੀ ਵਾਰੀ ਲੈਣ ਵਾਲਾ ਗੁੱਲੀ ਨੂੰ ਟੋਏ ਤੇ ਰੱਖ ਕੇ ਡੰਡੇ ਨਾਲ ਦੂਰ ਸੁੱਟਦਾ ਹੈ। ਵਿਰੋਧੀ ਟੀਮ ਦੇ ਖਿਡਾਰੀ ਗੁੱਲੀ ਫੜ ਕੇ ਟੋਏ ਤੇ ਰੱਖੇ ਡੰਡੇ ਤੇ ਮਾਰਦੇ ਹਨ। ਜੇ ਨਿਸ਼ਾਨਾ ਡੰਡੇ ਤੇ ਜਾ ਕੇ ਲੱਗੇ ਤਾਂ ਪਹਿਲੇ ਦੀ ਵਾਰੀ ਖ਼ਤਮ ਤੇ ਜੇ ਨਿਸ਼ਾਨਾ ਨਾ ਲੱਗੇ ਤਾਂ ਦੁਬਾਰਾ ਉਸੇ ਦੀ ਵਾਰੀ ਆ ਜਾਂਦੀ ਹੈ।
5. ਪਿੱਠੂ – ਪਿੱਠੂ ਦੀ ਖੇਡ /Game of Pitthu – pitthu :
ਇਹ ਖੇਡ ਖੇਡਣ ਲਈ ਪੰਜ – ਸੱਤ ਮਿੱਟੀ ਦੀਆਂ ਠੀਕਰੀਆਂ ਤੇ ਇੱਕ ਗੇਂਦ ਦੀ ਲੋੜ ਹੁੰਦੀ ਹੈ। ਪੰਜ ਸੱਤ ਖਿਡਾਰੀ ਇੱਕ ਪਾਸੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਕੋਲ ਗੇਂਦ ਹੁੰਦੀ ਹੈ। ਇੱਕ ਖਿਡਾਰੀ ਠੀਕਰੀਆਂ ਨੂੰ ਹੇਠਾਂ ਉੱਪਰ ਰੱਖਦਾ ਹੈ। ਗੇਂਦ ਵਾਲਾ ਖਿਡਾਰੀ ਨਿਸ਼ਾਨਾ ਲਾ ਕੇ ਠੀਕਰੀਆਂ ਨੂੰ ਗੇਂਦ ਮਾਰ ਕੇ ਹੇਠਾਂ ਸੁੱਟ ਕੇ ਭੱਜ ਜਾਂਦਾ ਹੈ। ਫਿਰ ਗੇਂਦ ਵਾਰੀ ਵਾਲੇ ਪਹਿਲੇ ਖਿਡਾਰੀ ਕੋਲ ਹੁੰਦੀ ਹੈ। ਉਹ ਗੇਂਦ ਲੈ ਕੇ ਬਾਕੀ ਖਿਡਾਰੀਆਂ ਪਿੱਛੇ ਭੱਜਦਾ ਹੈ ਤੇ ਗੇਂਦ ਨੂੰ ਕਿਸੇ ਦੀ ਪਿੱਠ ਉੱਤੇ ਮਾਰਦਾ ਹੈ ਜਿਸ ਦੇ ਗੇਂਦ ਵੱਜ ਜਾਵੇ, ਠੀਕਰੀਆਂ ਜੋੜਨ ਦੀ ਵਾਰੀ ਉਸਦੇ ਸਿਰ ਆ ਜਾਂਦੀ ਹੈ।
6. ਲੁਕਣ – ਮੀਚੀ/ Lukan Meechi :
ਨਿੱਕੇ ਬੱਚਿਆਂ ਨੂੰ ਇਹ ਖੇਡ ਬਹੁਤ ਚੰਗੀ ਲੱਗਦੀ ਹੈ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਪੰਜ ਤੱਕ ਵੀ ਹੋ ਸਕਦੀ ਹੈ। ਇਸ ਵਿੱਚ ਇੱਕ ਬੱਚੇ ਦੀਆਂ ਅੱਖਾਂ ਢੱਕ ਕੇ ਜਾਂ ਬੰਦ ਕਰਕੇ ਬਾਕੀ ਬੱਚੇ ਲੁਕ ਜਾਂਦੇ ਹਨ। ਫਿਰ ਉਸ ਨੂੰ ਅੱਖਾਂ ਤੋਂ ਹੱਥ ਹਟਾ ਕੇ ਬਾਕੀ ਖਿਡਾਰੀਆਂ ਨੂੰ ਲੱਭਣ ਲਈ ਕਿਹਾ ਜਾਂਦਾ ਹੈ ਜਿਹੜਾ ਖਿਡਾਰੀ ਸਭ ਤੋਂ ਪਹਿਲਾ ਲੱਭਿਆ ਜਾਂਦਾ ਹੈ ਉਸ ਦੀ ਵਾਰੀ ਆ ਜਾਂਦੀ ਹੈ।
7. ਛਟਾਪੂ/ Chtaapoo :
ਇਹ ਖੇਡ ਕੁੜੀਆਂ ਦੀ ਹੁੰਦੀ ਹੈ। ਇਹ ਧਰਤੀ ਤੇ ਚੌਰਸ ਡੱਬਾ ਬਣਾ ਕੇ ਤੇ ਉਸ ਵਿੱਚ ਛੇ ਖਾਨੇ ਬਣਾ ਕੇ ਖੇਡੀ ਜਾਂਦੀ ਹੈ। ਇੱਕ ਖਿਡਾਰਣ ਠੀਕਰੀ ਨੂੰ ਆਪਣੇ ਪੈਰ ਨਾਲ ਅਗਲੇ ਡੱਬੇ ਵਿੱਚ ਪਾਈ ਜਾਂਦੀ ਹੈ ਤੇ ਜੇਕਰ ਠੀਕਰੀ ਜਾਂ ਪੈਰ ਲਾਈਨ ਤੇ ਆ ਜਾਂਦਾ ਹੈ ਤਾਂ ਉਹ ਆਊਟ ਹੋ ਜਾਂਦੀ ਹੈ ਤੇ ਵਾਰੀ ਦੂਸਰੀ ਖਿਡਾਰਣ ਨੂੰ ਮਿਲ ਜਾਂਦੀ ਹੈ।
8. ਅੱਡੀ – ਛਡੱਪਾ/ Addi Chadappa :
ਅੱਡੀ – ਛਡੱਪਾ – ਖੇਡ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਖੇਡ ਵਿੱਚ ਆਹਮਣੇ – ਸਾਹਮਣੇ ਦੋ ਕੁੜੀਆਂ ਲੇਟਵੇ ਦਾਅ ਤੇ ਲੱਤਾਂ ਨਾਲ ਬਣਾਏ ਖੂਹੀ ਅਕਾਰ ਨੂੰ ਦੂਜੀਆਂ ਕੁੜੀਆਂ ਵਾਰੋ – ਵਾਰੀ ਟੱਪਦੀਆਂ ਹਨ। ਇਸ ਦੁਆਰਾ ਲੰਮੀ ਛਾਲ ਦੀ ਜਾਂਚ ਆਉਂਦੀ ਹੈ। ਬਾਅਦ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਮੁੱਠਾਂ ਅਤੇ ਫਿਰ ਗਿੱਠਾ ਬਣਾ ਕੇ ਟੱਪਿਆ ਜਾਂਦਾ ਹੈ। ਅੱਜ – ਕੱਲ੍ਹ ਦੇ ਸਮੇਂ ਵਿੱਚ ਅਜਿਹੀਆਂ ਖੇਡਾਂ ਤਾਂ ਖ਼ਤਮ ਹੋ ਗਈਆਂ ਹਨ।
9. ਗੀਟੇ – ਟਹਿਣੀਆਂ/ Geete Tehniyan :
ਇਹ ਕੁੜੀਆਂ ਦੀ ਖੇਡ ਹੈ। ਇਸ ਵਿੱਚ ਪੰਜ ਲਕੜੀ ਦੇ ਗੀਟੇ ਹੁੰਦੇ ਹਨ ਤੇ ਇੱਕ ਗੇਂਦ ਹੁੰਦੀ ਹੈ। ਖੇਡਣ ਵਾਲੀ ਕੁੜੀ ਖੱਬੇ ਹੱਥ ਦੁਆਰਾ ਘਰ ਜਿਹਾ ਬਣਾ ਕੇ ਗੇਂਦ ਜਾਂ ਗੀਟਾ ਉੱਪਰ ਸੁੱਟ ਕੇ ਦੂਜੇ ਹੱਥ ਨਾਲ ਇੱਕ – ਇੱਕ ਗੀਟਾ ਤੇ ਫਿਰ ਦੋ – ਦੋ ਗੀਟੇ ਆਪਣੇ ਹੱਥ ਦੁਆਰਾ ਬਣਾਏ ਘਰ ਵਿੱਚ ਪਾਈ ਜਾਂਦੀਆਂ ਹਨ। ਜੇ ਗੇਂਦ ਜਾਂ ਗੀਟਾ ਗਿਰ ਜਾਵੇ ਤਾਂ ਖੇਡ ਖ਼ਤਮ ਹੋ ਜਾਂਦੀ ਹੈ।
ਖੇਡਾਂ ਦਾ ਅਲੋਪ ਹੋਣਾ/ Disappearance of sports :
Loading Likes...ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਵਿੱਚ ਬਹੁਤ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਕਿਤੇ – ਕਿਤੇ ਇਹ ਖੇਡਾਂ ਖ਼ਤਮ ਜਾਂ ਅਲੋਪ ਹੀ ਹੋ ਗਈਆਂ ਹਨ। ਚੋਰ ਸਿਪਾਹੀ, ਕਿੱਕਲੀ, ਲੀਡਰ ਬੁੱਝਣਾ, ਕਲੀ ਕਿ ਜੋਟਾ, ਲੂਣ – ਮਿਆਣੀ, ਮੈਂ ਰਾਜਾ ਪਟਵਾਰੀ, ਗੁੱਡੀਆਂ ਪਟੋਲੇ, ਡੰਡ ਪਰਾਂਗੜਾ, ਬੋਰੀਆਂ ਚੁੱਕਣੀਆਂ ਆਦਿ ਅਜਿਹੀਆਂ ਖੇਡਾਂ ਹਨ ਜੋ ਦੇਖਣ ਨੂੰ ਹੀ ਨਹੀਂ ਮਿਲਦੀਆਂ।