ਮਸ਼ਹੂਰ ਪੰਜਾਬੀ ਅਖਾਣ – 18/ Famous Punjabi Akhaan – 18

ਮਸ਼ਹੂਰ ਪੰਜਾਬੀ ਅਖਾਣ – 18/ Famous Punjabi Akhaan – 18

1. ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ –

(ਜ਼ਿਆਦਾ ਨੁਕਸਬਾਜ਼ੀ ਕੱਢਣ ਤੇ ਇਹ ਵਰਤਿਆਂ ਜਾਂਦਾ ਹੈ ) – ਪੰਜਾਬੀ ਦੇ ਮਸ਼ਹੂਰ ਪੰਜਾਬੀ ਅਖਾਣ – 18/ Famous Punjabi Akhaan – 18 ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਠਾਰਵੀਂ ਲਾਡੀ ਲੈ ਕੇ ਆਏ ਹਾਂ। ਪੰਜਾਬੀ ਦੇ ਹੋਰ ਵੀ ਅਖਾਣ ਪੜ੍ਹਨ ਲਈ ਤੁਸੀਂ ਇੱਥੇ👉CLICK👈  ਕਰ ਸਕਦੇ ਹੋ।

ਜਦੋਂ ਮੇਰਾ ਪੁੱਤਰ ਹਰ ਚੀਜ਼ ਵਿੱਚ ਨੁਕਸ ਕੱਢਣ ਲੱਗਾ ਤਾਂ ਉਸ ਨੂੰ ਕਿਹਾ ਕਿਉਂ ‘ਠੰਢੇ ਦੁੱਧ ਨੂੰ ਫੂਕਾਂ ਮਾਰਦੈ। ਜਦੋਂ ਤੂੰ ਕਮਾ ਕੇ ਖੁਆਏਗਾਂ ਉਦੋਂ ਦੇਖਾਂਗੇ।

2. ਡੰਡਾਂ ਦੀ ਪਸੇਰੀ ਕਦੀ ਇੱਕ, ਕਦੀ ਢੇਰੀ

(ਜਦੋਂ ਭਾਂਤ – ਭਾਂਤ ਦੇ ਵਿਚਾਰਾਂ ਵਾਲੇ ਲੋਕ ਇੱਕ ਥਾਂ ਤੇ ਬਹਿਸ ਕਰਨ ਪਰ ਕਿਸੇ ਨਿਰਣੇ ਤੇ ਨਾ ਪਹੁੰਚਣ)

ਪਿੰਡ ਦੀ ਸਭਾ ਵਿੱਚ ਗਲੀਆਂ ਤੇ ਨਾਲੀਆਂ ਪੱਕੀਆਂ ਕਰਨ ਸੰਬੰਧੀ ਸਾਰੀ ਰਾਤ ਬਹਿਸ ਹੁੰਦੀ ਰਹੀ ਪਰ ਗੱਲ ਕਿਸੇ ਸਿਰੇ ਵੀ ਨਾ ਲੱਗੀ। ਕਦੀ ਦਸ ਬੰਦੇ ਇੱਕ ਪਾਸੇ ਦੀ ਗੱਲ ਕਰਦੇ ਹਨ ਤੇ ਕਦੇ ਦੂਜੇ ਪਾਸੇ ਦੀ। ਕਦੀ ਦੋ ਬੰਦੇ ਕੋਈ ਨਵੀਂ ਹੀ ਗੱਲ ਕੱਢ ਲੈਂਦੇ ਹਨ। ਮੈਂ ਕਿਹਾ, ਚਲੋਂ ਇੱਥੋਂ, ਇੱਥੇ ਕੋਈ ਫ਼ੈਸਲਾ ਨਹੀਂ ਹੋਣਾ, ਇੱਥੇ ਤਾਂ ਉਹ ਗੱਲ ਹੈ, ਆਖੇ ‘ਡੰਡਾਂ ਦੀ ਪਸੇਰੀ ਕਦੀ ਇੱਕ, ਕਦੀ ਢੇਰੀ।

3. ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ

(ਨੁਕਸਾਨ ਕਿਸੇ ਕੋਲੋਂ ਹੋਣਾ ਗੁੱਸਾ ਕਿਸੇ ਤੇ ਕੱਢਣਾ )

ਨੁਕਸਾਨ ਤਾਂ ਛੋਟੇ ਮੁੰਡੇ ਕੋਲੋਂ ਹੋਇਆ, ਕੁੱਟ ਵੱਡੇ ਨੂੰ ਪੈ ਗਈ। ਮੈਂ ਕੋਲ਼ ਹੀ ਬੈਠੀ ਸੀ। ਮੈਥੋਂ ਰਿਹਾ ਨਾ ਹੀ ਗਿਆ ਤੇ ਮੈਂ ਕਿਹਾ ਇਹ ਕੀ ਹੋਇਆ ? ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਵੱਡੇ ਮੁੰਡੇ ਨੂੰ ਕਿਉਂ ਮਾਰਿਆ ਹੈ।

4. ਡੁੱਲ੍ਹੇ ਬੇਰਾ ਦਾ ਕੁਝ ਨਹੀਂ ਵਿਗੜਿਆ

( ਜਦੋਂ ਵਿਗੜਿਆ ਕੰਮ ਰਾਸ ਆ ਸਕਦਾ ਹੋਵੇ )

ਆਪਣੇ ਅਲੱਗ ਹੋ ਕੇ ਜਾ ਰਹੇ ਪੁੱਤਰ ਨੂੰ ਸਮਝਾਉਂਦੇ ਹੋਏ ਸੁਭਾਸ਼ ਨੇ ਕਿਹਾ, ਦੇਖ ਕਾਕਾ, ਹਾਲੇ ਡੁੱਲ੍ਹੇ ਬੇਰਾ ਦਾ ਕੁਝ ਨਹੀਂ ਵਿਗੜਿਆ। ਤੂੰ ਹਾਲੇ ਵੀ ਇਸ ਘਰ ਵਿੱਚ ਰਹਿ ਸਕਦਾ ਹੈ।

5. ਢਾਈ ਪਾ ਖਿਚੜੀ ਚੁਬਾਰੇ ਰਸੋਈ

(ਜਦੋਂ ਕਿਸੇ ਕੋਲ ਹੋਵੇ ਕੁਝ ਨਾ ਨਖ਼ਰੇ ਵੱਡਿਆ ਵਾਲੇ ਕਰੇ ਤਾਂ ਕਹਿੰਦੇ ਹਨ)

ਓਏ ਤੇਰੇ ਪੱਲੇ ਤਾਂ ਕੁਝ ਨਹੀਂ, ਪਰ ਕੁੜੀ ਦੇ ਵਿਆਹ ਵਿੱਚ ਤੂੰ ਵੱਡੀ ਜੰਞ ਸੱਦਣ ਦੀਆਂ ਗੱਲਾਂ ਕਰਦਾ ਹੈ। ਕੁਝ ਸੋਚ ਵਿਚਾਰ ਤੋਂ ਕੰਮ ਲੈ। ਅਖੇ ‘ਢਾਈ ਪਾ ਖਿਚੜੀ, ਚੁਬਾਰੇ ਰਸੋਈ।

6. ਢੱਕੀ ਰਿੱਝੇ ਕੋਈ ਨਾ ਬੁੱਝੇ

(ਇਹ ਦੱਸਣ ਲਈ ਕਿ ਜਿੰਨੀ ਦੇਰ ਤੱਕ ਗੱਲ ਪਰਦੇ ਵਿੱਚ ਰਹਿੰਦੀ ਹੈ ਐਂਨੀ ਦੇਰ ਤੱਕ ਹੀ ਭੇਦ ਰਹਿੰਦਾ ਹੈ) –

ਇਹ ਗ਼ਰੀਬਾਂ ਦੇ ਘਰਾਂ ਵਿੱਚ ਹੀ ਲੜਾਈ ਝਗੜੇ ਨਹੀਂ ਹੁੰਦੇ, ਅਮੀਰਾਂ ਦੇ ਘਰਾਂ ਵਿੱਚ ਵੀ ਹੁੰਦੇ ਹਨ। ਭਾਈ ‘ਢੱਕੀ ਰਿੱਝੇ ਕੋਈ ਨਾ ਬੁੱਝੇ। ਗ਼ਰੀਬ ਰੌਲ਼ਾ ਪਾ ਕੇ ਆਪਣੇ ਆਪ ਨੂੰ ਜ਼ਾਹਰ ਕਰ ਲੈਂਦੇ ਹਨ ਜਦ ਕਿ ਅਮੀਰ ਅੰਦਰੋਂ – ਅੰਦਰੀਂ ਸਭ ਕੁਝ ਸਮੇਟ ਲੈਂਦੇ ਹਨ।

7. ਢੋਲ ਵੱਜੇ ਢਮੱਕਾ ਵੱਜੇ, ਮੁੜ ਵਹੁਟੀ ਦੇ ਪੈਰ ਨਾ ਕੱਜੇ

( ਮੁੜ – ਮੁੜ ਸਮਝਾਉਣ ਤੇ ਵੀ ਜੇ ਕੋਈ ਨਾ ਸਮਝੇ ਉਦੋਂ ਕਹਿੰਦੇ ਹਨ)

ਮੈਂ ਨਰੇਸ਼ ਨੂੰ ਬਥੇਰੀ ਵਾਰੀ ਰੋਕਿਆ ਹੈ ਕਿ ਉਹ ਮੁੰਡਿਆਂ ਨਾਲ ਕੌਡੀਆਂ ਨਾ ਖੇਡਿਆ ਕਰੇ ਤੇ ਘਰ ਬਹਿ ਕੇ ਪੜ੍ਹਿਆ ਕਰੇ। ਪਰ ਉਹ ਫਿਰ ਵੀ ਟਿਕ ਕੇ ਨਹੀਂ ਬੈਠਦਾ। ਜਦੋਂ ਉਹ ਬਾਹਰ ਗਲੀ ਵਿੱਚ ਕੌਡਾ ਖੇਡਦੇ ਮੁੰਡਿਆਂ ਦਾ ਰੌਲਾ ਸੁਣਦਾ ਹੈ ਤਾਂ ਉਹ ਇਕਦਮ ਕਿਤਾਬ ਸੁੱਟ ਕੇ ਬਾਹਰ ਕੌਡੀਆਂ ਖੇਡਣ ਦੋੜ ਜਾਂਦਾ ਹੈ। ਉਸ ਦੀ ਤਾਂ ਉਹ ਗੱਲ ਹੈ, ਅਖੇ ਢੋਲ ਵੱਜੇ ਢਮੱਕਾ ਵੱਜੇ, ਮੁੜ ਵਹੁਟੀ ਦੇ ਪੈਰ ਨਾ ਕੱਜੇ।

8. ਢਾਈ ਘਰ ਡੈਣ ਵੀ ਛੱਡ ਦਿੰਦੀ ਹੈ

( ਕਿਸੇ ਨੂੰ ਸ਼ਰਮਿੰਦਾ ਕਰਨ ਲਈ ਵਰਤਿਆ ਜਾਂਦਾ ਹੈ ) –

ਜਸਵਿੰਦਰ ਆਪਣੇ ਲਾਭ ਲਈ ਸਕਿਆਂ ਦਾ ਵੀ ਲਿਹਾਜ਼ ਨਹੀਂ ਕਰਦੀ। ਇੱਕ ਦਿਨ ਮੈਂ ਉਸ ਕੋਲੋਂ ਇੱਕ ਪੈਂਟ ਦਾ ਕੱਪੜਾ ਮੰਗਵਾਇਆ। ਜਦੋਂ ਉਸ ਨੇ ਬਜ਼ਾਰ ਦੇ ਰੇਟ ਤੇ ਹੀ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕਿਹਾ, ਜਸਵਿੰਦਰ ਸਿਹਾਂ, ਢਾਈ ਘਰ ਡੈਣ ਵੀ ਛੱਡ ਦਿੰਦੀ ਹੈ

Loading Likes...

Leave a Reply

Your email address will not be published. Required fields are marked *